کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਜ਼ਨਾਨੀ ਸੰਸਾਰ > ਮਿਸਰੀ ਇਨਕਲਾਬ ਵਿਚ ਜ਼ਨਾਨੀਆਂ ਦਾ ਕਿਰਦਾਰ

ਮਿਸਰੀ ਇਨਕਲਾਬ ਵਿਚ ਜ਼ਨਾਨੀਆਂ ਦਾ ਕਿਰਦਾਰ

ਵਿਚਾਰ ਡੈਸਕ

April 16th, 2011

 

 

ਮਿਸਰ ਵਿਚ ਅਜੋਕਾ ਇਨਕਲਾਬ ਬੱਸ ਇੰਜ ਹੀ ਬਰਪਾ ਨਹੀਂ ਹੋ ਗਿਆ ਸਗੋਂ ਇਸ ਬਦਲੀ ਲਈ ਵਰ੍ਹਿਆਂ ਤੋਂ ਮਰਦ ਤੇ ਜ਼ਨਾਨੀਆਂ ਕਾਰਕੁਨਾਂ ਨੇ ਅਣਥੱਕ ਕੋਸ਼ਿਸ਼ਾਂ ਕੀਤੀਆਂ ਸੀ। ਇੱਥੇ ਸਮਾਜ ਦੇ ਕਈ ਮੀਲਾਂ ਦੀ ਨੁਮਾਇੰਦਗੀ ਕਰਨ ਵਾਲਿਆਂ ਇੰਜ ਦੀਆਂ ਪੰਜ ਜ਼ਨਾਨੀਆਂ ਦੇ ਖ਼ਿਆਲ ਪੇਸ਼ ਕੀਤੇ ਜਾਰਹੇ ਨੇਂ ਜਿਹਨਾਂ ਨੇ ਇਸ ਇਨਕਲਾਬ ਦੀ ਮੁਹਾੜ ਮਿਥਣ ਤੇ ਉਹਨੂੰ ਅਖ਼ੀਰ ਤੀਕਰ ਅਪੜਾਉਣ ਵਿਚ ਅਹਿਮ ਪਾਤਰ ਨਿਭਾਇਆ ਹੈ।

ਉਨ੍ਹਾਂ ਵਿੱਚੋਂ ਇੱਕ ਜਵਾਨ ਬਲਾਗਰ, ਇਕ ਗੁਜ਼ਰੇਲ ਅਖ਼ਵਾਨ ਅਲਮਸਲਮੀਨ ਦੇ ਰੁਕਣ ਦੀ ਧੀ, ਇਕ ਕੋਪਟਕ ਈਸਾਈ ਡਾਕਟਰ, ਇਕ ਜਮਹੂਰੀਅਤ ਨਵਾਜ਼ ਕਾਰਕੁਨ ਤੇ ਇਕ ਮਜ਼ਦੂਰਾਂ ਦੀ ਸੱਥ ਨਾਲ ਸਾਂਗਾ ਰੱਖਣ ਵਾਲੀ ਜ਼ਨਾਨੀ ਹੈ। ਇਹ ਜ਼ਨਾਨੀਆਂ ਦੱਸਦਿਆਂ ਨੇਂ ਪਈ ਉਨ੍ਹਾਂ ਲਈ ਇਸ ਇਨਕਲਾਬ ਦੀ ਕੀ ਉਚੀਚਤਾ ਹੈ।

ਦਾਲਆ
ਜਦੋਂ ਮੈਂ ਪਹਿਲੀ ਵਾਰੀ ਦਾਲਆ ਜ਼ਿਆਦਾ ਨੂੰ ਮਿਲਿਆ ਸੀ ਤੇ ਉਹ ਇਕ ਰੋਸ਼ ਖ਼ਿਆਲ ਸਾਈਬਰ ਕਾਰਕੁਨ ਸੀ ਤੇ ਆਪਣੇ ਬਲਾਗਜ਼ ਰਾਹੀਂ ਸਾਰੀਆਂ ਸ਼ਹਿਰੀਆਂ ਲਈ, ਉਚੇਚਾ ਜ਼ਨਾਨੀਆਂ ਦੇ ਹੱਕਾਂ ਲਈ ਕੰਮ ਕਰ ਰਹੀ ਸੀ ਹੁਣ 3 ਸਾਲ ਤੋਂ ਮਗਰੋਂ ਉਹ ਇਕ ਮਸ਼ਹੂਰ ਮਾਹਿਰ ਬਲਾਗਰ ਤੇ ਮੁਹਿਮ ਜੋ ਹਸਤੀ ਨੇਂ।

ਪਰ ਜਦੋਂ ਤਹਿਰੀਰ ਸਕਵਾਇਰ ਵਿਚ ਉਹ ਇਕ ਗ਼ਰੀਬ ਤੇ ਅਣ ਪੜ੍ਹ ਜ਼ਨਾਨੀ ਦੇ ਮੌਢੇ ਨਾਲ ਮੋਢਾ ਲਾ ਕੇ ਖਲੋਤੀ ਉਦੋਂ ਉਹਨੂੰ ਅਹਿਸਾਸ ਹੋਇਆ ਪਈ ਉਹ ਕਿਸੇ ਵੱਡੀ ਚੀਜ਼ ਦਾ ਹਿੱਸਾ ਬਣੀ ਹੈ। ਜਦੋਂ ਮੈਂ ਉਸ ਜ਼ਨਾਨੀ ਨੂੰ ਪੁੱਛਿਆ ਪਈ ਉਹ ਉਥੇ ਕਿਉਂ ਆਈ ਹੈ ਤੇ ਉਹਦਾ ਜਵਾਬ ਸੀ ਬਦਲੀ ਲਈ ਤੇ ਉਦੋਂ ਮੈਂ ਸਮਝ ਗਈ ਪਈ ਇਨਕਲਾਬ ਦਾ ਮੁੱਢ ਰੱਖਿਆ ਗਿਆ ਹੇ'।

ਪਰ ਹੁਣ ਇਸ ਵਹਿਮ ਤੋਂ ਪਰੱਧ ਅਠ ਗਿਆ ਇਨਕਲਾਬ ਵਿਚ ਇਸ ਸ਼ੈਅ ਦੀ ਉਚੀਚਤਾ ਨਹੀਂ ਸੀ ਪਈ ਤੁਸੀਂ ਬੁੱਢੇ ਓ ਯਾਂ ਜਵਾਨ, ਮਰਦ ਓ ਯਾਂ ਜ਼ਨਾਨੀ। ਸਿਰਫ਼ ਇਹਦੀ ਉਚੀਚਤਾ ਸੀ ਜੋ ਤੁਸੀਂ ਮਿਸਰੀ ਓ। ਪਰ ਹੁਣ ਸਾਡੇ ਵਿਚ ਫਿਰ ਝੇੜੇ ਫੱਟ ਰਹੇ ਨੇਂ ਤੁਸੀਂ ਮਰਦ ਓ ਤੇ ਉਹ ਜ਼ਨਾਨੀ। ਸਾਨੂੰ ਕਹਿਆ ਗਿਆ ਹੇ ਜੋ ਅਸੀਂ ਕਿਸੇ ਸ਼ੈਅ ਵਿਚ ਮੁਦਾਖ਼ਲਤ ਨਾ ਕਰੀਏ ਤੇ ਜਿਵੇਂ ਪਹਿਲੋਂ ਹਰ ਮਸਅਲੇ ਤੇ ਬੋਲਦੇ ਸੀ ਇੰਜ ਗੱਲਾਂ ਨਾ ਕਰੀਏ। ਹੱਕੀ ਗੱਲ ਹੈ ਜੋ ਇਹ ਸਾਡੇ ਦਿਲ ਲਈ ਬੇ ਦਿਲ ਕਰਨ ਵਾਲੀ ਤੇ ਖ਼ੌਫ਼ਨਾਕ ਗੱਲ ਹੈ।

ਜ਼ਹਰਾ
ਛੇਕੜਲੀ ਵਾਰੀ ਤਿੰਨ ਬਾਲਾਂ ਦੀ ਮਾਂ ਜ਼ਹਰਾ ਨਾਲ ਮੈਂ ਦੋ ਹਜ਼ਾਰ ਅਠ ਵਿਚ ਮਿਲਿਆ ਸੀ ਉਹ ਇਕ ਸਕੂਲ ਦੀ ਮੁਹਤਮਿਮ ਨੇਂ।ਜ਼ਹਰਾ ਦੀ ਮਿਲਣੀ ਆਪਣੇ ਪਿਓ ਤੇ ਖ਼ਾਵੰਦ ਨਾਲ ਜਿਹੜੇ ਦੋਵੇਂ ਰੋਕ ਲੱਗੀ ਸੱਥ ਅਖ਼ਵਾਨ ਅਲਮਸਲਮੀਨ ਦੇ ਰੁਕਣ ਨੇਂ ਹਾਲੀਂ ਹੋਈ ਹੈ ਜਿਹਨਾਂ ਨੂੰ ਰਾਤ ਨੂੰ ਛਾਪਾ ਮਾਰ ਕੇ ਕਾਰਵਾਈ ਵਿਚ ਫੜਿਆ ਗਿਆ ਸੀ।

ਜ਼ਹਰਾ ਉਨ੍ਹਾਂ ਦੀ ਰਿਹਾਈ ਲਈ ਆਪਣੀ ਜਦੋਜਹਿਦ ਲਈ ਪਰਾਜ਼ਮ ਸੀ। ਉਹ ਹਕੂਮਤ ਨੂੰ ਇਹਦੇ ਲਈ ਅਰਜ਼ੀ ਦਿੰਦਿਆਂ ਰਹੀਆਂ ਤੇ ਮੀਡੀਆ ਨੂੰ ਵੀ ਅਪੀਲ ਕਰਦਿਆਂ ਰਹੀਆਂ।

ਹੁਣ ਜਦੋਂ ਕਿ ਉਹ ਆਜ਼ਾਦ ਨੇਂ ਜ਼ਹਰਾ ਨੇ ਆਪਣੀ ਤਾਕਤ ਤਾਲੀਮ ਦੇ ਪਿੱਛੇ ਲਾਉਣੀ ਸ਼ੁਰੂ ਕੀਤੀ ਹੈ, ਇਸ ਇਨਕਲਾਬ ਦੀ ਸੱਭ ਤੋਂ ਵੱਡੀ ਚੀਜ਼ ਇਹ ਹੇ ਜੋ ਉਹਨੇ ਮਿਸਰ ਨੂੰ ਨਵੇਂ ਆਸ ਤੇ ਆਜ਼ਾਦੀ ਦਿੱਤੀ ਹੈ।

ਉਹ ਆਖਦਿਆਂ ਨੇਂ ਪਈ ਉਹ ਵੱਖਰੇ ਵਿਚਾਰ ਲਈ ਬਾਲਾਂ ਨੂੰ ਹੌਸਲਾ ਦੇ ਰਹੀਆਂ ਨੇਂ ਕਈ ਮਨਸੂਬਿਆਂ ਤੇ ਕਈ ਕਦਰਾਂ ਵਿਚ ਯਕੀਨ ਲਈ। ਇਹ ਬਹੁਤ ਅਹਿਮ ਹੈ'।

ਮੋਨਾ
ਮੋਨਾ ਡਾਕਟਰਾਂ ਦੀ ਇਕ ਸੱਥ ਦੀ ਆਗੂ ਹੈ। ਉਹ ਚਾਰ ਸਾਲ ਤੋਂ ਡਾਕਟਰਾਂ ਨੂੰ ਚੰਗੀ ਤਨਖ਼ਾਹ ਤੇ ਚੰਗੇ ਮਾਹੌਲ ਵਿਚ ਕੰਮ ਕਰਨ ਦੇ ਹੱਕ ਵਿਚ ਲੜਦਿਆਂ ਰਹੀਆਂ ਸਨ। ਪਰ ਹੱਸਣੀ ਮੁਬਾਰਕ ਦੇ ਬੇ ਈਮਾਨ ਤੇ ਜ਼ੁਲਮੀ ਦੌਰ ਵਿੱਚ ਉਨ੍ਹਾਂ ਨੂੰ ਇਸ ਲੜਾਈ ਵਿਚ ਕਾਮਯਾਬੀ ਨਹੀਂ ਮਿਲੀ।

ਹੁਣ ਉਹ ਇਸ ਮੌਕੇ ਨੂੰ ਜ਼ਾਇ ਕਰਨਾ ਨਹੀਂ ਚਾਹੁੰਦੀਆਂ। ਉਹ ਵੀ ਤਹਿਰੀਰ ਸਕਵਾਇਰ ਤੇ ਸਨ ਪਰ ਡਰ ਹੈ ਜੋ ਕਿਤੇ ਇਸ ਇਨਕਲਾਬ ਦੀ ਚੋਰੀ ਨਾ ਹੋ ਜਾਵੇ ਤੇ ਉਹੀ ਪੁਰਾਣੇ ਵਰਤਾਰੇ ਫਿਰ ਨਾ ਸ਼ੁਰੂ ਹੋ ਜਾਣ।

ਉਹ ਕਹਿੰਦਿਆਂ ਨੇਂ ਆਜ਼ਾਦੀ ਦਾ ਅਹਿਸਾਸ ਸ਼ੁਰੂ ਹੋਇਆ ਹੈ ਪਰ ਹਾਲੀ ਪੂਰਾ ਨਹੀਂ ਹੈ, ਲੰਮੇ ਰਾਹ ਦਾ ਇਹ ਪਹਿਲਾ ਕਦਮ ਹੈ। ਹਾਲੀ ਹਕੀਕੀ ਆਜ਼ਾਦੀ ਲਈ ਤੇ ਹੋਰ ਕਈ ਸ਼ੈਵਾਂ ਦਾ ਹੋਣਾ ਰਹਿੰਦਾ ਹੈ।

ਉਹ ਕਹਿੰਦਿਆਂ ਨੇਂ ਜੋ ਉਹ ਤੇ ਉਨ੍ਹਾਂ ਦੇ ਹੋਰ ਤਹਿਰੀਰ ਅਸਕਵਾਇਰ ਦੇ ਵਿਖਾਲੀ ਸੰਗੀ ਜੇ ਲੋੜ ਪਈ ਤੇ ਇਸ ਇਨਕਲਾਬ ਨੂੰ ਜਿਊਂਦਾ ਰੱਖਣ ਲਈ ਆਪਣੀ ਜਾਨ ਦੇ ਦੇਣਗੇ। 

ਜਮੀਲਾ
ਜਮੀਲਾ ਟੀ ਵੀ ਦੀ ਮਸ਼ਹੂਰ ਪਰੀਜ਼ੀਨਟਰ ਸਨ ਜਦੋਂ ਉਨ੍ਹਾਂ ਨੇ ਤੇ ਉਨ੍ਹਾਂ ਦੇ ਖਸਮ ਇਮਨ ਨੂਰ ਨੇ ਹੱਸਣੀ ਮੁਬਾਰਕ ਨੂੰ ਖੁੱਲ ਕੇ ਚੈਲੰਜ ਕੀਤਾ ਸੀ। ਇਮਨ ਨੂਰ ਨੇ ਸਦਾਰਤੀ ਚੋਣਾਂ ਵਿੱਚ ਵੀ ਹਿੱਸਾ ਲਿਆ ਸੀ ਤੇ ਉਹ ਹਾਰ ਗਏ ਸੀ। ਇਹਦੇ ਮਗਰੋਂ ਉਨ੍ਹਾਂ ਨੂੰ ਜਿਹੜੀ ਪਾਰਲੀਮਾਨੀ ਛੁੱਟ ਸੀ ਉਹਨੂੰ ਮੁਕਾ ਕੇ ਜੇਲ੍ਹ ਘੁਲ ਦਿੱਤਾ ਗਿਆ ਸੀ।

ਤੀਵੀਂ ਮਰਦ ਦੇ ਬੈਂਕ ਅਕਾਊਂਟ ਸੈੱਲ ਕਰ ਦਿੱਤੇ ਗਏ ਸੀ। ਜਮੀਲਾ ਨੂੰ ਉਨ੍ਹਾਂ ਦੀ ਨੌਕਰੀ ਨੂੰ ਕੱਢ ਦਿੱਤਾ ਗਿਆ ਤੇ ਖਸਮ ਦੀ ਰਿਹਾਈ ਦੀਆਂ ਕੋਸ਼ਿਸ਼ਾਂ ਲਈ ਉਨ੍ਹਾਂ ਨੂੰ ਡਰਾਇਆ ਗਿਆ ਸੀ।

ਮਿਸਰ ਨੇ ਜਿਹੜੀ ਕਾਮਯਾਬੀ ਪਾਈ ਹੈ ਜਮੀਲਾ ਇਹਦੇ ਤੇ ਫ਼ਖ਼ਰ ਕਰਦੀ ਹੈ ਤੇ ਉਹਨੂੰ ਬਰਲਿਨ ਕੰਧ ਦਾ ਡਿੱਗਣਾ ਕਹਿੰਦੀ ਹੈ '' ਅਸੀਂ ਆਪੋਂ ਇਨਕਲਾਬ ਲਿਆਂਦਾ ਹੈ ਤੇ ਮਿਸਰ ਦੇ ਲੋਕ ਕਿਸੇ ਦੇ ਕਰਜ਼ ਦਾਰ ਨਹੀਂ ਹਨ ਪਹਿਲੀ ਵਾਰੀ ਇਹ ਸਾਡਾ ਮੁਲਕ ਹੈ ਤੇ ਉਨ੍ਹਾਂ ਦਾ (ਹੁਕਮਰਾਨਾਂ) ਦਾ ਨਹੀਂ ਹੈ।

ਆਇਸ਼ਾ
ਆਇਸ਼ਾ ਅਬਦੁਲ-ਅਜ਼ੀਜ਼ ਦਰੀਆਏ ਨੀਲ ਦੇ ਡੈਲਟਾ ਵਿਚ ਇਕ ਕਿਸਾਨ ਨੇਂ ਤੇ ਮਜ਼ਦੂਰਾਂ ਦੀ ਪ੍ਰਬੰਧਕ ਵੀ। ਕੁਆਰੀ ਆਇਸ਼ਾ ਆਪਣੇ ਘੱਰ ਦੀ ਮੇਜ਼ ਤੇ ਬੈਠਦਿਆਂ ਨੇਂ ਉਹ ਕਈ ਤਰ੍ਹਾਂ ਪਿੰਡਾਂ ਥਾਵਾਂ ਦੀਆਂ ਜ਼ਨਾਨੀਆਂ ਨਾਲੋਂ ਅੱਡ ਨੇਂ। 2008 ਵਿਚ ਉਨ੍ਹਾਂ ਜ਼ਨਾਨੀਆਂ ਨੂੰ ਮਰਦਾਂ ਦੇ ਬਰਾਬਰ ਮਜ਼ਦੂਰੀ ਦੇਣ ਲਈ ਤਮਾਕੂ ਦੀ ਫ਼ੈਕਟਰੀ ਦੇ ਨੌਕਰਾਂ ਦੀ ਇਕ ਹੜਤਾਲ ਕੀਤੀ ਸੀ ਤੇ ਇਹਦੇ ਵਿਚ ਕਾਮਯਾਬੀ ਵੀ ਪਾਈ ਸੀ।

ਪਰ ਪਿਛਲੇ ਸਾਲ ਪਾਰਲੀਮਾਨੀ ਚੋਣਾਂ ਵਿੱਚ ਧਾਂਦਲੀ ਦੇ ਪਾਰੋਂ ਉਹ ਪਾਰਲੀਮੈਂਟ ਦੀ ਇਕ ਸੀਟ ਜਤਨ ਵਿਚ ਕਾਮਯਾਬ ਹੋ ਗਈਆਂ ਸੀ ਉਹ ਵੀ ਆਉਣ ਵਾਲੀਆਂ ਚੋਣਾਂ ਵਿਚ ਹਿੱਸਾ ਲੈਣ ਗਿਆਂ।

ਉਹ ਜਤਨ ਯਾਂ ਹਾਰਨ ਪਰ ਚੰਗਾ ਸਕੂਲ, ਹਸਪਤਾਲ, ਚੰਗੀਆਂ ਸੜਕਾਂ ਤੇ ਸਾਫ਼ ਪਾਣੀ ਲਈ ਉਹ ਲੜਦਿਆਂ ਰਹਿਣ ਗਿਆਂ। ਮੈਂ ਇਕ ਜ਼ਨਾਨੀ ਆਂ ਤੇ ਰੱਬ ਦਾ ਸ਼ੱਕਰ ਹੈ ਮੈਂ ਆਪਣੇ ਹੱਕਾਂ ਤੋਂ ਖ਼ਬਰਦਾਰ ਆਂ।

 

More

Your Name:
Your E-mail:
Subject:
Comments: