ਮੁਢਲਾ ਵਰਕਾ > ਗੁਰਮੁਖੀ ਵਿਚਾਰ > ਜ਼ਨਾਨੀ ਸੰਸਾਰ > ਯਮਨ: ਸਦਰ ਦੇ ਖ਼ਿਲਾਫ਼ ਜ਼ਨਾਨੀਆਂ ਦਾ ਇਕ ਵੱਡਾ ਵਿਖਾਲਾ
ਹਫ਼ਤੇ ਨੂੰ ਯਮਨ ਦੇ ਦਾਰੁਲ ਹਕੂਮਤ ਸਨਾਆ ਤੇ ਕਈ ਦੂਜੇ ਸ਼ਹਿਰਾਂ ਵਿਚ ਜ਼ਨਾਨੀਆਂ ਬਾਰੇ ਸਦਰ ਦੇ ਤਬਸਰਿਆਂ ਦੇ ਖ਼ਿਲਾਫ਼ ਹਜ਼ਾਰਾਂ ਬੰਦਿਆਂ ਨੇ ਜਿਹਨਾਂ ਵਿੱਚ ਵੱਡੀ ਗਿਣਤੀ ਜ਼ਨਾਨੀਆਂ ਦੀ ਸੀ, ਵਿਖਾਲੇ ਕੀਤੇ।ਜੁਮੇ ਨੂੰ ਸਦਰ ਅਲੀ ਅਬਦੁੱਲਾ ਸਾਲਿਹ ਨੇ ਹਕੂਮਤ ਮੁਖ਼ਾਲਿਫ਼ ਵਖਾਲੀਆਂ ਵਿੱਚ ਮਰਦਾਂ ਦੇ ਨਾਲ ਜ਼ਨਾਨੀਆਂ ਦੀ ਰਲਤ ਨੂੰ ਇਸਲਾਮੀ ਕਾਨੂੰਨਾਂ ਦੇ ਖ਼ਿਲਾਫ਼ ਮਿੱਥ ਦੀਆਂ ਹੋਈਆਂ ਮਖ਼ਲੋਤ ਵਿਖਾਲੇ ਮੁਕਾਉਣ ਦੀ ਅਪੀਲ ਕੀਤੀ ਸੀ।
ਉਨ੍ਹਾਂ ਨੇ ਇਹ ਬਿਆਨ ਸਨਾਆ ਵਿਚ ਆਪਣੇ ਹਮਾਇਤੀਆਂ ਨਾਲ ਖ਼ਿਤਾਬ ਵਿਚ ਦਿੱਤਾ ਸੀ। ਆਪਣੇ ਖ਼ਿਤਾਬ ਵਿਚ ਉਨ੍ਹਾਂ ਨੇ ਇਹ ਵੀ ਕਹਿਆ ਸੀ ਜੋ ਮੁਲਕ ਨੂੰ ਉਨ੍ਹਾਂ ਦੀ ਅਗਵਾਈ ਦੀ ਲੋੜ ਹੈ। ਉਨ੍ਹਾਂ ਨੇ ਆਪਣੇ ਹਮਾਇਤੀਆਂ ਨੂੰ ਕਹਿਆ ਇਕਤਦਾਰ ਵਿਚ ਉਨ੍ਹਾਂ ਦੀ ਹੋਂਦ ਇਕ ਆਈਨੀ ਮੰਗ ਹੈ।
ਜਦੋਂ ਉਹ ਤਕਰੀਰ ਕਰ ਰਹੇ ਸੀ ਤੇ ਦਾਰੁਲ ਹਕੂਮਤ ਵਿਚ ਇਕ ਦੂਜੇ ਥਾਂ ਤੇ ਉਨ੍ਹਾਂ ਦੇ ਖ਼ਿਲਾਫ਼ ਵਿਖਾਲਾ ਕੀਤਾ ਜਾ ਰਿਹਾ ਸੀ। ਜਨਵਰੀ ਦੇ ਅਖ਼ੀਰ ਵਿਚ ਹਕੂਮਤ ਮੁਖ਼ਾਲਿਫ਼ ਵਿਖਾਲੇ ਸ਼ੁਰੂ ਹੋਣ ਤੋਂ ਮਗਰੋਂ ਹੁਣ ਤੀਕਰ ਸਿਕੋਰਟੀ ਫ਼ੋਰਸਜ਼ ਤੇ ਵਖਾਲੀਆਂ ਵਿਚਕਾਰ ਝੜਪਾਂ ਵਿਚ 100 ਤੋਂ ਬਹੁਤੇ ਬੰਦੇ ਮਾਰੇ ਗਏ ਨੇਂ।
ਵਖਾਲੀਆਂ ਦਾ ਕਹਿਣਾ ਹੈ ਜੋ ਉਹ ਵੱਡੀ ਪੱਧਰ ਤੇ ਬੇ ਈਮਾਨੀ ਤੇ ਵਧਦੀ ਹੋਈ ਬੇ ਰੋਜ਼ਗਾਰੀ ਤੋਂ ਅਕ ਗਏ ਨੇਂ। ਹਕੂਮਤ ਦੇ ਖ਼ਿਲਾਫ਼ ਅਜੋਕੀ ਬੇ ਚੀਨੀ ਦੇ ਸ਼ੁਰੂ ਹੋਣ ਤੋਂ ਮਗਰੋਂ ਯਮਨ ਦੀ ਹਕੂਮਤ ਨੂੰ ਮੁਲਕ ਦੇ ਦੱਖਣੀ ਹਿੱਸੇ ਵਿੱਚ ਵਖੇਵੇਂ ਦੇ ਹਮਾਇਤੀ ਤੇ ਅਲ-ਕਾਇਦਾ ਦੀਆਂ ਕਾਰਵਾਈਆਂ ਦੇ ਮਸਅਲੇ ਦਾ ਸਾਹਮਣਾ ਸੀ।
ਜੁਮੇਰਾਤ ਨੂੰ ਇਕ ਮਜ਼੍ਹਬੀ ਸੱਥ ਤੇ ਕਬਾਇਲੀ ਸਰਦਾਰਾਂ ਨੇ ਵਖਾਲੀਆਂ ਦੀ ਹਮਾਇਤ ਕਰਦਿਆਂ ਹੋਇਆਂ ਸਦਰ ਸਾਲਿਹ ਦੇ ਅਸਤਾਫ਼ੇ ਦੀ ਮੰਗ ਕੀਤੀ ਸੀ। ਉਨ੍ਹਾਂ ਵੱਲੋਂ ਜਾਰੀ ਹੋਣ ਵਾਲੇ ਬਿਆਨ ਵਿਚ ਕਹਿਆ ਗਿਆ ਹੇ ਜੋ ਸਦਰ ਨੂੰ ਪਰਾਮਨ ਵਖਾਲੀਆਂ ਦੀ ਮੰਗ ਪੂਰੀ ਕਰਦਿਆਂ ਹੋਇਆਂ ਛੇਤੀ ਤੋਂ ਛੇਤੀ ਇਕਤਦਾਰ ਤੋਂ ਅੱਡ ਹੋ ਜਾਣਾ ਚਾਹੀਦਾ ਹੈ।
ਹਜ਼ਬ ਇਖ਼ਤਲਾਫ਼ ਦੇ ਆਗੂਆਂ ਨੇ ਮਿਸਟਰ ਸਾਲਿਹ ਨੂੰ ਇਕਤਦਾਰ ਛੱਡਣ ਲਈ ਦੋ ਹਫ਼ਤਿਆਂ ਦੀ ਮੁਹਲਤ ਦਿੱਤੀ ਹੈ।
More