کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਜ਼ਨਾਨੀ ਸੰਸਾਰ > ਪਾਕਿਸਤਾਨੀ ਜ਼ਨਾਨੀਆਂ ਸੈਕਸ ਤੋਂ ਨਾਂਹ ਕਿਉਂ ਕਰਦੀਆਂ ਹਨ

ਪਾਕਿਸਤਾਨੀ ਜ਼ਨਾਨੀਆਂ ਸੈਕਸ ਤੋਂ ਨਾਂਹ ਕਿਉਂ ਕਰਦੀਆਂ ਹਨ

ਵਿਚਾਰ ਡੈਸਕ

March 14th, 2012

4.5 / 5 (33 Votes)

 

 

ਮਾਹਿਰਾਂ ਨੇ ਇਕ ਲਿਖਤ ਰਾਹੀਂ ਉਹ ਕਾਰਨ ਦੱਸੇ ਹਨ ਜਿਹਨਾਂ ਪਾਰੋਂ ਪਾਕਿਸਤਾਨੀ ਜ਼ਨਾਨੀਆਂ ਆਪਣੇ ਖਸਮਾਂ ਨਾਲ ਸੈਕਸ ਤੋਂ ਨਾਂਹ ਕਰਦੀਆਂ ਹਨ। ਇਹਦਾ ਵੱਡਾ ਕਾਰਨ ਮਰਦਾਂ ਦਾ ਭੈੜਾ ਵਰਤਾਰਾ ਤੇ ਮੰਨਦਾ ਵਿਹਾਰ ਹੈ।

''ਵਿਆਹ ਦੇ ਮਾਮਲਿਆਂ ਵਿੱਚ ਜ਼ਨਾਨੀਆਂ ਨਾਲ ਧਰੂ ਅਤੇ ਇਹਦੇ ਸਿਹਤ ਤੇ ਅਸਰ'' ਦੇ ਸਿਰਨਾਂਵੇਂ ਨਾਲ ਹੈਲਥ ਕੇਅਰ ਫ਼ਾਰ ਵੀਮਨ ਇੰਟਰਨੈਸ਼ਨਲ ਵਿਚ ਛਪਣ ਵਾਲੇ ਇਸ ਮਜ਼ਮੂਨ ਵਿਚ ਯੂਨੀਵਰਸਿਟੀ ਆਫ਼ ਨਿਊ ਇੰਗਲੈਂਡ ਦੇ ਸਕੂਲ ਆਫ਼ ਹੈਲਥ ਦੇ ਮਾਹਿਰਾਂ ਰਿਫ਼ਅਤ ਹੁਸੈਨ ਅਤੇ ਅਦੀਲ ਖ਼ਾਨ ਨੇ ਅਪਣੀ ਖੋਜ ਵਿਚ 40 ਅਨਟਰੀਵ ਵੀ ਕੀਤੇ ਹਨ ਜਿਹਨਾਂ ਵਿੱਚ ਅਠ ਇਕੱਲਿਆਂ ਜ਼ਨਾਨੀਆਂ ਦੇ ਇੰਟਰਵਿਊ, 24 ਜਣਿਆਂ ਦੀ ਰਲਤ ਨਾਲ 3 ਵਿਚਾਰ ਵਟਾਂਦਰੇ ਅਤੇ 10 ਜਾਣਕਾਰੀ ਨਾਲ ਭਰੇ ਲੰਮੇ ਇੰਟਰਵਿਊ ਵੀ ਰਲਤੀ ਹਨ।

ਲੇਖ ਵਿਚ ਮਾਹਿਰਾਂ ਦੱਸਿਆ ਹੈ ਕਿ ਜ਼ਨਾਨੀਆਂ ਦੇ ਸੈਕਸ ਤੋਂ ਨਾਂਹ ਕਰਨ ਦਾ ਸਿੱਟਾ ਅਜੀਬ ਵਿਹਾਰਾਂ ਦੀ ਸੂਰਤ ਵਿਚ ਨਿਕਲਦਾ ਹੈ ਜਿਹਨਾਂ ਵਿੱਚ ਬੇ ਇਤਬਾਰੀ, ਗ਼ੁੱਸਾ, ਜਿਸਮਾਨੀ ਮਾਰਾ ਮਾਰੀ ਤੇ ਧਗਾਨੇ ਦਾ ਸੈਕਸ ਰਲਤੀ ਹਨ। ਕੁੱਝ ਜ਼ਨਾਨੀਆਂ ਵਿਚ ਰੋਜ਼ ਦਿਹਾੜੀ ਦੀ ਮਾਰਾ ਮਾਰੀ ਨਾਲ ਸੈਕਸ ਤੋਂ ਨਾਂਹ ਕਰਨ ਦਾ ਹੱਠ ਪੈਦਾ ਹੋ ਜਾਂਦਾ ਹੈ।

ਇੱਕ ਜਵਾਨ ਜ਼ਨਾਨੀ ਨੇ ਦੱਸਿਆ ''ਮੇਰਾ ਘੱਰ ਵਾਲਾ ਅਕਸਰ ਮਾਰਾ ਮਾਰੀ ਕਰਦਾ ਹੇ ਤੇ ਫਿਰ ਉਹਨੂੰ ਇਸ ਤੇ ਨਮੋਸ਼ੀ ਵੀ ਨਹੀਂ ਹੁੰਦੀ ਤੇ ਉਹ ਮੇਰੇ ਤੋਂ ਆਸ ਰੱਖਦਾ ਹੈ ਕਿ ਮੈਂ ਉਹਨੂੰ ਨਾਲ ਸੈਕਸ ਕਰਾਂ ਭਾਵੇਂ ਕੁੱਝ ਘੰਟੇ ਪਹਿਲੋਂ ਈ ਉਹਨੇ ਮੈਨੂੰ ਫੈਂਟੀ ਲਾਈ ਹੋਵੇ। ਉਹ ਇਹ ਆਸ ਕਿਵੇਂ ਰੱਖਦਾ ਹੈ ਕਿ ਮੈਂ ਉਹਦੇ ਨਾਲ ਪਿਆਰ ਕਰ ਸਕਾਂਗੀ।'' 

ਕੁੱਝ ਜਵਾਨ ਜ਼ਨਾਨੀਆਂ ਨੇ ਇਹ ਕਾਰਨ ਵੀ ਦੱਸਿਆ ਕਿ ਘੱਰ ਦਾ ਸਾਰਾ ਕੰਮ ਕਾਰ ਜਿਹਦੇ ਵਿੱਚ ਨਿਆਣੇ ਸਾਂਭਣਾ ਤੇ ਦੂਜੇ ਘਰੋਕੀ ਕੰਮ ਵੀ ਰਲਤੀ ਨੇਂ ਕਰ ਕੇ ਜ਼ਨਾਨੀਆਂ ਏਨੀਆਂ ਹੰਭ ਜਾਂਦੀਆਂ ਹਨ ਕਿ ਜਦੋਂ ਘੱਰ ਵਾਲਾ ਸੈਕਸ ਲਈ ਆਖਦਾ ਹੈ ਤੇ ਉਨ੍ਹਾਂ ਨੂੰ ਇਹ ਵੀ ਇਕ ਕੰਮ ਵਾਂਗੂੰ ਈ ਲਗਦਾ ਏ। ਇਹਨਾਂ ਹਾਲਾਤ ਵਿਚ ਸੈਕਸ ਖ਼ੁਸ਼ੀ ਅਤੇ ਸਕੂਨ ਦੀ ਥਾਂ ਇਕ ਹੋਰ ਭਾਰਾ ਕੰਮ ਈ ਲਗਦਾ ਹੈ।

ਘਰੋਕੀ ਮਾਰਾ ਮਾਰੀ ਦੀ ਸ਼ਿਕਾਰ ਇਕ ਹੋਰ ਜ਼ਨਾਨੀ ਨੇ ਦੱਸਿਆ। ''ਮੇਰਾ ਘੱਰ ਵਾਲਾ ਚਾਹੁੰਦਾ ਹੈ ਕਿ ਮੈਂ ਹੋਰ ਨਿਆਣੇ ਜਮਾਂ। ਉਹ ਬਿਨਾ ਕਿਸੇ ਇਹਤਿਆਤ ਦੇ ਸੈਕਸ ਕਰਨਾ ਚਾਹੁੰਦਾ ਹੈ। ਮੈਂ ਉਹਨੂੰ ਆਖਿਆ ਕਿ ਜਦੋਂ ਤੋਂ ਇਹਨਾਂ ਨਿਆਣਿਆਂ ਦਾ ਭਾਰ ਈ ਚੰਗੀ ਤਰ੍ਹਾਂ ਨਹੀਂ ਚਕ ਸਕਦਾ ਤੇ ਹੋਰ ਕਿਉਂ ਜਮਨੇ ਚਾਹੁੰਦਾ ਏਂ। ਪਰ ਇਹਨਾਂ ਗੱਲਾਂ ਦਾ ਉਹਦੇ ਤੇ ਕੋਈ ਅਸਰ ਨਹੀਂ ਹੁੰਦਾ।''

34 ਵਰ੍ਹਿਆਂ ਦੀ ਇਕ ਜ਼ਨਾਨੀ ਨੇ ਦੱਸਿਆ ਕਿ ਉਹਦੇ ਘੱਰ ਵਾਲੇ ਨੇ ਅਪਣੀ ਨੱਸ ਬਣਦੀ ਕਰਵਾ ਲਈ ਹੈ ਪਰ ਉਹਦੇ ਤੋਂ ਮਗਰੋਂ ਉਹਦੀ ਸੈਕਸ ਦੀ ਮੰਗ ਵੀ ਬਹੁਤ ਵੱਧ ਗਈ ਹੈ। ਉਹ ਰੋਜ਼ ਦਿਹਾੜੀ ਇਹ ਚਾਹੁੰਦਾ ਹੈ ਤੇ ਕਈ ਵਾਰੀਂ ਦਿਨ ਵਿੱਚ ਇੱਕ ਤੋਂ ਵੱਧ ਵਾਰੀ ਦੀ ਮੰਗ ਵੀ ਕਰਦਾ ਹੇ। ਜੇ ਉਹ ਅੱਗੋਂ ਨਾਂਹ ਕਰਦੀ ਹੈ ਤੇ ਉਹਨੂੰ ਮਾਰਦਾ ਕੁੱਟਦਾ ਹੈ।

 

More

Your Name:
Your E-mail:
Subject:
Comments: