ਮੁਢਲਾ ਵਰਕਾ > ਗੁਰਮੁਖੀ ਵਿਚਾਰ > ਜ਼ਨਾਨੀ ਸੰਸਾਰ > ਬੰਬਈ ਹਾਈ ਕੋਰਟ: ਕਾਨਡਮ ਤੋਂ ਨਾਂਹ ਕਰਨ ਤੇ ਤਲਾਕ ਨਹੀਂ ਦਿੱਤੀ ਜਾ ਸਕਦੀ
ਮੁੰਬਈ ਹਾਈ ਕੋਰਟ ਦੇ ਦੋ ਜੱਜਾਂ, ਪ ਬੀ ਮੋਜਮਦਾਰ ਤੇ ਅਨੂਪ ਮੋਹਤਾ ਦੇ ਬੰਚ ਨੇ ਫ਼ੈਸਲਾ ਦਿੱਤਾ ਹੈ ਜੋ ਜੇ ਬੀਵੀ ਕੰਡੋਮ ਬਗ਼ੈਰ ਸੈਕਸ ਕਰਨ ਤੋਂ ਨਾ ਕਰ ਦੇਵੇ ਤੇ ਉਸ ਵਜ੍ਹਾ ਤੋਂ ਤਲਾਕ ਨਹੀਂ ਦਿੱਤੀ ਜਾ ਸਕਦੀ। ਇਸ ਕੇਸ ਵਿਚ ਖ਼ਾਵੰਦ ਨੇ ਤਲਾਕ ਦਾ ਦਾਵੀ ਕੀਤਾ ਸੀ ਕਿਉਂ ਜੋ ਨਵੇਂ ਵਿਆਹੀ ਕੁੜੀ ਨੇ ਕਹਿਆ ਸੀ ਜੋ ਉਨ੍ਹਾਂ ਦੇ ਮਾਲੀ ਹਾਲ ਪੱਧਰੇ ਨਹੀਂ ਹਨ ਤੇ ਇਸ ਲਈ ਉਹ ਨਿਆਣਾ ਜੰਮਣ ਲਈ ਤਿਆਰ ਨਹੀਂ ਹੈ।
ਜੱਜਾਂ ਨੇ ਖ਼ਾਵੰਦ ਦਾ ਇਹ ਦਾਵੀ ਵੀ ਨਹੀਂ ਮੰਨਿਆ ਜੋ ਉਸ ਦੀ ਨਵੀਂ ਵਿਆਹੀ ਨੂੰ ਖਾਣਾ ਪਕਾਵਨਾ ਨਹੀਂ ਆਉਂਦਾ,ਉਹ ਪੱਕੀ ਮਜ਼੍ਹਬੀ ਨਹੀਂ, ਅਪਣੀ ਤਨਖ਼ਾਹ ਘੱਰ ਵਾਲਿਆਂ ਨੂੰ ਨਹੀਂ ਦਿੰਦੀ ਤੇ ਕੱਪੜੇ ਚੰਗੀ ਤਰ੍ਹਾਂ ਤਹਿ ਨਹੀਂ ਕਰਦੀ। ਜੱਜਾਂ ਮਦਾਈ ਦੇ ਵਕੀਲ ਨੂੰ ਕਹਿਆ " ਜੋ ਬੀਵੀ ਗ਼ੁਲਾਮ ਨਹੀਂ ਬਣਦੇ ਦਾ ਅੱਧਾ ਅੰਗ ਹੁੰਦੀ ਹੈ। ਉਹਦਾ ਬੋਲਣ ਦਾ ਹੱਕ ਨਹੀਂ ਖੋਹਿਆ ਜਾ ਸਕਦਾ। ਤੇ ਜਿਵੇਂ ਤੁਸੀਂ ਘੱਰ ਦੇ ਨਿੱਕੀਆਂ ਨਿੱਕੀਆਂ ਕੰਮਾਂ ਨੂੰ ਤਲਾਕ ਲਈ ਪੇਸ਼ ਕੀਤਾ ਹੈ ਇਸ ਤੇ ਹਰ ਘੱਰ ਵਿਚ ਤਲਾਕ ਹੋ ਜਾਨੀ ਚਾਹੀਦੀ ਹੈ"
ਜੱਜ ਮੋਜਮਦਾਰ ਨੇ ਕਹਿਆ ਜੋ ਅਫ਼ਸੋਸ ਹੈ ਜੋ ਕੁੜੀ ਅਜੇ ਵੀ ਮਾਪਿਆਂ ਤੇ ਭਾਰ ਸਮਝੀ ਜਾਂਦੀ ਹੈ। ਕੁੜੀ ਨੂੰ ਪਤਾ ਹੋਣਾ ਚਾਹੀਦਾ ਹੈ ਜੋ ਉਹ ਜਿਸ ਘੱਰ ਜਾ ਰਹੀ ਹੈ ਉਹ ਕਿਸ ਤਰ੍ਹਾਂ ਦਾ ਹੈ।
ਜੱਜਾਂ ਨੂੰ ਦੱਸਿਆ ਗਿਆ ਜੋ ਕੁੜੀ ਅਜੇ ਵੀ ਖ਼ਾਵੰਦ ਘੱਰ ਜਾਵਣ ਲਈ ਤਿਆਰ ਹੈ ਪਰ ਖ਼ਾਵੰਦ ਉਸ ਨੂੰ ਨਹੀਂ ਲਿਜਾਣਾ ਚਾਹੁੰਦਾ।
More