کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਜ਼ਨਾਨੀ ਸੰਸਾਰ > ਜ਼ਨਾਨੀਆਂ ਲਈ ਕੋਈ ਸੁਖ ਦੀ ਘੜੀ ਨਹੀਂ

ਜ਼ਨਾਨੀਆਂ ਲਈ ਕੋਈ ਸੁਖ ਦੀ ਘੜੀ ਨਹੀਂ

ਸ਼ਫ਼ਕਤ ਤਨਵੀਰ ਮਿਰਜ਼ਾ

April 22nd, 2008

 

 

ਵਜ਼ੀਰ-ਏ-ਆਜ਼ਮ ਸਈਅਦ ਯੂਸੁਫ਼ ਰਜ਼ਾ ਗਿਲਾਨੀ ਤੇ ਵਜ਼ੀਰ-ਏ-ਆਲਾ ਪੰਜਾਬ ਪੀ ਐਮ ਐਲ ਐਨ ਦੇ ਦੋਸਤ ਮੁਹੰਮਦ ਖੋਸਾ ਦਾ ਤਾਅਲੁੱਕ ਦੱਖਣੀ ਪੰਜਾਬ ਯਾਂ ਜਿਸ ਨੂੰ ਸਰਾਇਕੀ ਬੈਲਟ ਆਖਦੇ ਹਨ, ਦੇ ਪੁਰਾਣੇ ਸਿਆਸੀ ਖਣਵਾਦੀਆਂ ਨਾਲ ਏ। ਇਹ ਦੋਂਵੇਂ ਟੱਬਰ 1920 ਦੀ ਪਹਿਲੀ ਸੂਬਾਈ ਅਸੰਬਲੀ ਤੋਂ ਤਾਕਤਵਰ ਸਿਆਸੀ ਹਲਕਿਆਂ ਦੇ ਮੈਂਬਰ ਚੱਲੇ ਆ ਰਹੇ ਨੇਂ। ਇਸ ਤੋਂ ਪਹਿਲਾਂ ਇਸ ਇਲਾਕੇ ਦੇ ਪੈਰ ਤੇ ਸਰਦਾਰ 1897 ਤੋਂ ਨਾਮ ਨਿਹਾਦ ਲੈਫ਼ਟੀਨੈਨਟ ਜਨਰਲ ਕੌਂਸਿਲ ਦੀ ਨੁਮਾਇੰਦਗੀ ਕਰਦੇ ਸਨ।

ਪਾਵਰ ਪਾਲਿਟਿਕਸ ਦੇ ਨੁਮਾਇੰਦੇ ਬਹੁਤੇ ਜਾਗੀਰਦਾਰਾਂ ਤੇ ਸਰਦਾਰਾਂ ਨੇ ਅਪਣੀ ਤਾਲੀਮ ਐਚੀਸਨ ਕਾਲਜ ਯਾਂ ਚੀਫ਼ ਕਾਲਜ ਤੋਂ ਹਾਸਿਲ ਕੀਤੀ। ਉਹ ਮੁਕੰਮਲ ਤਾਕਤਵਰ ਤੇ ਬਾ-ਇਖ਼ਤੀਆਰ ਸਨ, ਉਨ੍ਹਾਂ ਨੂੰ ਪਹਿਲਾ ਕੰਮ ਇਹ ਕਰਨਾ ਹੋਵੇ ਗਾ ਕਿ ਲੋਕਾਈ ਨੂੰ ਪੜ੍ਹਤਾ ਦੇ ਕੇ ਀ਿeਲਾਕੇ ਦੀ ਮੈਨ ਪਾਵਰ ਵਧਾਉਣੀ ਪੋਏ ਗੀ। 

21ਵੀਂ ਸਦੀ ਦੇ ਵਾਰੇ ਵਿਚ ਬੈਲਟ ਜਿਥੋਂ ਸਾਨੂੰ ਨਵਾਬ ਮੁਹੰਮਦ ਅਹਿਮਦ ਆਫ਼ ਬਹਾਵਲ ਪੁਰ, ਜ਼ੁਲਫ਼ਕਾਰ ਅਲੀ ਖੋਸਾ, ਮੁਸ਼ਤਾਕ ਅਹਿਮਦ ਗੋਰਮਾਨੀ ਤੇ ਸੱਜਾਦ ਹੁਸੈਨ ਕੁਰੈਸ਼ੀ ਵਰਗੇ ਗਵਰਨਰ ਤੇ ਬਲਖ਼ ਸ਼ੇਰ ਮਜ਼ਾਰੀ ਤੇ ਹੁਣ ਗਿਲਾਨੀ ਜਿਹੇ ਵਜ਼ੀਰ-ਏ-ਆਜ਼ਮ ਮਿਲੇ ਉਥੇ ਲਿਟਰੇਸੀ ਰੇਟ ਬਹੁਤ ਈ ਥੱਲੇ ਹੈ।

ਸਦਰ ਫ਼ਾਰੂਕ ਲੁਗ਼ਾਰੀ ਵੀ ਇਸੇ ਪੱਟੀ ਤੋਂ ਆਏ ਸਨ। ਵਜ਼ੀਰਾਂ ਚੋਂ ਮੀਆਂ ਮੁਮਤਾਜ਼ ਦੋਲਤਾਨਾ, ਸਰਦਾਰ ਅਬਦੁਲ ਹਮੀਦ ਦਸਤੀ, ਨਵਾਬ ਸਾਦਿਕ ਕੁਰੈਸ਼ੀ, ਮੁਸਤਫ਼ਾ ਖਰ, ਖ਼ੁਦਾ ਬਖ਼ਸ਼ ਬੁੱਚਾ ਤੇ ਗ਼ੁਲਾਮ ਹੈਦਰ ਵਾਏਂ ਜੋ ਅੰਮ੍ਰਿਤਸਰ ਤੋਂ ਮਹਾਜਰ ਹੋਕੇ ਖ਼ਾਨੇਵਾਲ ਵੱਸੇ, ਸਰਾਇਕੀ ਬੈਲਟ ਤੋਂ ਈ ਆਏ ਸਨ। ਸਵਾਲ ਇਹ ਐ ਪਈ ਜਾਗੀਰਦਾਰਾਂ ਤੇ ਪੀਰਾਂ ਦੀ ਹਾਕਮੀ ਦੇ ਇਲਾਕੇ ਨੂੰ ਉਤਾਂਹ ਚੁੱਕਣ ਦਾ ਸਿਹਰਾ ਕਿਹਦੇ ਸਿਰ ਬਨ੍ਹੀਏ?

ਇਨ੍ਹਾਂ ਇਲਾਕਿਆਂ ਵਿਚ ਚੋਖਾ ਮੁਤਾਸਿਰ ਹੋਇਆ ਪਾਸਾ ਜ਼ਨਾਨੀਆਂ ਦਾ ਰਿਹਾ ਭਾਵੇਂ ਉਹ ਮੁਜ਼ੱਫ਼ਰ ਗੜ੍ਹ ਦੀ ਮੁਖ਼ਤਾਰਾਂ ਮਾਈ ਹੋਵੇ ਯਾਂ ਨਵਾਬ ਪੁਰ ਦੁਖਾਂਤ ਦੀ ਸ਼ਿਕਾਰ ਜ਼ਨਾਨੀ। ਇਹ ਉਹ ਇਲਾਕਾ ਐ ਜਿੱਥੇ ਅਖ਼ੀਰ ਭੈੜਾ ਜ਼ਨਾਨੀਆਂ ਵੈਰੀ ਪੰਚਾਇਤੀ ਨਿਜ਼ਾਮ ਚੱਲ ਰਿਹਾ ਏ ਜਿਹੜਾ ਨਾਂ ਤੇ ਇਸਲਾਮੀ ਏ ਨਾਹੀਂ ਕਾਨੂੰਨੀ ਯਾਂ ਆਈਨੀ।

ਸ਼ਮਸ ਕਾਲੋਨੀ ਮੁਲਤਾਨ ਦੀ ਅਵਾਜ਼ ਫ਼ਾਊਂਡੇਸ਼ਨ ਫ਼ਾਰ ਡਿਵੈਲਪਮੈਂਟ ਸਰਵਸਿਜ਼ ਦੇ ਕੀਤੇ ਗਏ ਸਰਵੇ ਮੁਤਾਬਿਕ ਗ਼ੈਰ ਕਾਨੂੰਨੀ ਤਰੀਕਾ ਕਾਰ ਚੌਂਹਾਂ ਜ਼ਿਲਿਆਂ ਮੁਲਤਾਨ, ਮੁਜ਼ੱਫ਼ਰ ਗੜ੍ਹ, ਡੇਰਾ ਗ਼ਾਜ਼ੀ ਖ਼ਾਨ ਤੇ ਰਾਜਣ ਪੁਰ ਦੀਆਂ 13 ਤਹਿਸੀਲਾਂ ਸਣੇ ਬਲੋਚਾਂ ਦੀ ਅਕਸਰੀਅਤ ਵਾਲੇ ਕਬਾਇਲੀ ਇਲਾਕਿਆਂ ਵਿਚ ਵਧੇਰ ਆਮ ਨੇਂ।

ਐਨ ਜੀ ਓ ਨੇ ਅਪਣੀ ਰਿਪੋਰਟ ਪਿਛਲੀ ਕੌਮੀ ਅਸੰਬਲੀ ਤੇ ਸੈਨੇਟ ਦੇ ਸਾਰਿਆਂ ਮੈਂਬਰਾਂ ਨੂੰ ਘੱਲੀ ਤੇ ਉਨ੍ਹਾਂ ਅੱਗੇ ਬੇਨਤੀ ਕੀਤੀ ਪਈ ਇਨ੍ਹਾਂ ਸਿੱਟਿਆਂ ਨੂੰ ਸਾਹਮਣੇ ਰੱਖਦਿਆਂ ਹੋਇਆਂ ਹਦੂਦ ਆਰਡੀਨੈਂਸ ਅਤੇ ਜ਼ਨਾਨੀਆਂ ਵੈਰੀ ਦੂਜੇ ਇਮਤੀਆਜ਼ੀ ਕਾਨੂੰਨਾਂ ਨੂੰ ਮੁਕਾਇਆ ਜਾਵੇ ਨਾਲੇ ਜ਼ਨਾਨੀਆਂ ਖ਼ਿਲਾਫ਼ ਮਾਰ ਕੁੱਟ ਨੂੰ ਹਲਾ ਸ਼ੇਰੀ ਦੇਣ ਵਾਲੇ ਰਵਾਇਤੀ ਤਰੀਕਾ ਕਾਰ ਨੂੰ ਕਨੂੰਨ ਹੇਠਾਂ ਲਿਆਂਦਾ ਜਾਵੇ। ਐਨ ਜੀ ਓ ਦੀ ਕਾਢ ਜਿਸ ਸੈਨੇਟ ਨੂੰ ਘੱਲੀ ਗਈ ਸੀ ਉਹ ਅਜੇ ਮੌਜੂਦ ਏ ਜਦ ਕਿ 2002 ਈ. ਦੀ ਕੌਮੀ ਅਸੰਬਲੀ ਦੇ ਬਥੇਰੇ ਮੈਂਬਰ ਇਸ 2008 ਈ. ਅਸੰਬਲੀ ਵਿਚ ਨਹੀਂ ਹਨ।

ਕੁਦਰਤੀ ਤੋਰਤੇ ਪਿਛਲੀ ਅਸੈਂਬਲੀਆਂ ਦੀਆਂ 30 ਫ਼ੀਸਦੀ ਸੀਟਾਂ ਜ਼ਨਾਨੀਆਂ ਨੇ ਸੰਭਾਲੀਆਂ ਹੋਈਆਂ ਸਨ ਪਰ ਬਦਲੀਖੀ ਨਾਲ ਉਨ੍ਹਾਂ ਦੀ ਵੱਡੀ ਗਿਣਤੀ ਦਾ ਸਾਂਗਾ ਜਾਗੀਰਦਾਰਾਂ ਦੇ ਪੁਰਾਣੇ ਹੁਕਮਰਾਨ ਸਿਆਸੀ ਟੱਬਰਾਂ ਤੋਂ ਸੀ। ਜ਼ਨਾਨੀਆਂ ਦੀ ਮਖ਼ਸੂਸ ਸੀਟਾਂ ਇਸ ਵਜਹੋਂ ਨਾਂ ਵਧਾਈਆਂ ਗਈਆਂ ਕਿਉਂਜੇ ਉਹ ਸਮਾਜ ਦੇ ਜ਼ਨਾਨਾ ਅੰਗ ਦੀ ਭਲਿਆਈ ਵਾਸਤੇ ਕੁੱਝ ਕਰ ਸਕਦੀਆਂ ਹਨ। ਮਕਸਦ ਸਿਰਫ਼ ਜਾਗੀਰਦਾਰਾਂ ਨੂੰ ਵਾੜਨਾ ਸੀ। ਮਸ਼ਹੂਰ ਜ਼ਨਾਨੀ ਆਹਰੀ ਇੰਜ ਲੱਖ ਸਕਦੀ ਹੈ ਜਿਵੇਂ ਸ਼ੀਨ ਫ਼ਰਖ਼ ਦੇ ਮਸ਼ਾਲ ਲਾਹੌਰ ਤੋਂ ਛਪੇ "ਫ਼ਸੀਲ ਕੇ ਉਸ ਪਾਰ"। ਲੇਕਿਨ ਇਨ੍ਹਾਂ ਚੋਂ ਕੋਈ ਵੀ ਜਾਗੀਰਦਾਰੀ ਕਿਲਾ ਵਿਚ ਪੈਰ ਧਰੀਆਂ ਬਿਨਾਂ ਹਾਊਸ ਆਫ਼ ਪਬਲਿਕ ਰੀਰਪੀਰਜ਼ਨਟੀਟੋ ਵਿਚ ਨਹੀਂ ਵੜ ਸਕਦੀ। ਉਹੀ ਸਾਰੇ 18 ਫ਼ਰਵਰੀ ਦੀ ਚੋਣਾਂ ਮਗਰੋਂ ਅਸੰਬਲੀ ਵਿਚ ਮੁੜ ਇਕੱਠੇ ਹੂਗਏ॥॥॥॥ ਬਹੁੰ ਜ਼ਰੂਰੀ ਤਬਦੀਲੀ ਲਿਆਣਾ ਹੋਰ ਔਖਾ ਹੋਗਿਆ ਹੈ?

ਇਹ ਇਨਕਲਾਬੀ ਤਬਦੀਲੀਆਂ ਲਿਆਉਣ ਦਾ ਭਰਵਾਂ ਮੌਕਾ 1970 ਈ. ਸੀ ਜਦੋਂ ਇਕ ਅਗੋਨਹੀ ਪਾਰਟੀ ਨੂੰ ਕੌਮੀ ਅਸੰਬਲੀ ਵਿਚ ਦੋਤਹਾਈ ਅਕਸਰੀਅਤ ਹਾਸਲ ਹੋਈ ਜਦਕਿ ਉਹਨੇ ਪੰਜਾਬ ਅਸੰਬਲੀ ਵਿਚ ਹੂੰਝਾ ਫੇਰ ਦਿਤਾ । ਯਕੀਨਾਨ ਇਸ ਪਾਰਟੀ ( ਪੀ ਪੀ ਪੀ) ਨੂੰ ਜਾਗੀਰਦਾਰਾਂ ਤੇ ਸਰਦਾਰਾਂ ਦੇ ਸਰਾਇਕੀ ਇਲਾਕੇ ਤੋਂ ਅਕਸਰੀਅਤ ਨਾਂ ਲੱਭ ਸਕੀ ਪਰ ਮਸਅਲਾ ਕੋਈ ਨ੍ਹੀਂ ਸੀ ਕਿਉਂਜੇ ਇਨ੍ਹਾਂ ਇਲਾਕਿਆਂ ਤੋਂ ਜਿੱਤਣ ਵਾਲੇ ਸਾਰੇ ਮੈਂਬਰ ਸੁਣੇ ਜ਼ੁਲਫ਼ਕਾਰ ਅਲੀ ਖੋਸਾ ਪੀਪਲਜ਼ ਪਾਰਟੀ ਵਿੱਚ ਰਲਤੀ ਹੂਗਏ ਸਨ ਤੇ ਜ਼ੁਲਫ਼ਕਾਰ ਅਲੀ ਭੁੱਟੋ ਦੀ ਰੁਅਬ ਦਾਰ ਸ਼ਖ਼ਸੀਅਤ ਇਨ੍ਹਾਂ ਤਬਦੀਲੀਆਂ ਨੂੰ ਮੰਨਣ ਤੇ ਉਨ੍ਹਾਂ ਨੂੰ ਸੁਖਾਲੇ ਮਜਬੂਰ ਕਰਸਕਦੇ ਸਨ। ਫਿਰ 1997 ਈ. ਵਿਚ ਨਵਾਜ਼ ਲੀਗ ਨੂੰ ਦੋਤਹਾਈ ਅਕਸਰੀਅਤ ਲੱਭੀ ਤੇ ਇਨ੍ਹਾਂ ਕੋਲ ਅਕਤੂਬਰ 1999 ਈ. ਵਿਚ ਧੜਨ ਤਖ਼ਤੇ ਤੋਂ ਪਹਿਲਾਂ ਇਨਾਂ ਕੂ ਵੇਲਾ ਸੀ ਪਈ ਜ਼ਨਾਨਾ ਹਮਾਇਤੀ ਕਾਨੂੰਨ ਮੁਤਾਅਰਫ਼ ਕਰਵਾਸਕਦੇ ਸਨ। ਮੌਕਾ ਖੁੱਸ ਗਿਆ ਜਿਵੇਂ ਇਸ ਤੋਂ ਪਹਿਲਾਂ ਕਈ ਸੁਨਹਿਰੀ ਮੌਕਾ ਜਾਣ ਬੁਝ ਕੇ ਯਾਂ ਲਾਪ੍ਰਵਾਹੀ ਪਾਰੋਂ ਖੂੰਜੇ ।

ਤਬਦੀਲੀ ਉਦੋਂ ਇਈ ਆਸਕਦੀ ਹੈ ਜਦੋਂ ਜਾਗੀਰਦਾਰੀ ਨਿਜ਼ਾਮ ਮਾੜਾ ਪੈਂਦਾ ਏ ਨਾਲੇ ਜ਼ਨਾਨੀਆਂ ਖ਼ਾਸ ਕਰ ਪਿੰਡ ਦੀਆਂ ਜ਼ਨਾਨੀਆਂ ਨੂੰ ਲਾਜ਼ਮੀ ਪੜ੍ਹਤਾ ਨਿਜ਼ਾਮ ਹੇਠ ਪੜ੍ਹਤਾ ਦਿਤੀ ਜਾਂਦੀ ਹੈ। ਇਕ ਆਸ ਏ ਪਈ ਮੁਲਤਾਨ ਦੇ ਗਿਲਾਨੀ ਤੇ ਡੀ ਜੀ ਖ਼ਾਨ ਦੇ ਖੋਸਾ ਹੋਰੀਂ ਜ਼ਨਾਨੀਆਂ ਦੀ ਭਲਿਆਈ ਵਾਸਤੇ ਉੱਦਮੀ ਜਜ਼ਬੇ ਨਾਲ ਕੰਮ ਕਰਨਗੇ। 

 

More

Your Name:
Your E-mail:
Subject:
Comments:


Powered by: PHPCow.com