کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਜ਼ਨਾਨੀ ਸੰਸਾਰ > ਪਿਓ ਨੇ ਧੀ ਨੂੰ ਤਹਾ ਖ਼ਾਨੇ ਵਿਚ ਬੰਦ ਕਰ ਕੇ ਉਸ ਚੋਂ 7ਨਿਆਣੇ ਜਮ ਦਿੱਤੇ

ਪਿਓ ਨੇ ਧੀ ਨੂੰ ਤਹਾ ਖ਼ਾਨੇ ਵਿਚ ਬੰਦ ਕਰ ਕੇ ਉਸ ਚੋਂ 7ਨਿਆਣੇ ਜਮ ਦਿੱਤੇ

ਵਿਚਾਰ ਡੈਸਕ

April 28th, 2008

 

 

ਆਸਟਰੀਆ ਵਿਚ ਇਕ 73ਵਰ੍ਹਿਆਂ ਦੇ ਬੰਦੇ ਨੂੰ ਇਸ ਸ਼ੱਕ ਵਿਚ ਫੜਿਆ ਗਿਆ ਏ ਜੋ ਉਸ ਨੇ ਅਪਣੀ ਧੀ ਨੂੰ 24ਵਰ੍ਹੇ ਤਹਾ ਖ਼ਾਨੇ ਵਿਚ ਬੰਦ ਕੀਤੀ ਰੱਖਿਆ ਤੇ ਉਸ ਵਿਚੋਂ7ਬਾਲ ਜਮੈ।ਇਹ ਗੱਲ ਉਦੋਂ ਸਾਮਣੇ ਆਈ ਜਦੋਂ ਇਕ ਨਿਆਣੀ ਕੁੜੀ ਕਰਸਟੀਨ ਬਿਮਾਰ ਹੋ ਗਈ ਤੇ ਉਸ ਨੂੰ ਹਸਪਤਾਲ ਲੈ ਜਾਣਾ ਪਿਆ।

ਇਹ ਜ਼ਨਾਨੀ 1984ਤੋਂ ਗਵਾਚੀ ਹੋਈ ਸੀ ਤੇ ਹੁਣ ਇਸ ਦੀ ਉਮਰ 42ਵਰ੍ਹੇ ਹੈ।ਇਸ ਨੂੰ ਇਕ ਨਵੀਂ ਜਵਾਨ ਕੁੜੀ ਨਾਲ ਬਿਮਾਰੀ ਵਿੱਚ ਹਸਪਤਾਲ ਲਿਆਉਂਦਾ ਗਿਆ।ਇਨ੍ਹਾਂ ਦੋਹਾਂ ਜ਼ਨਾਨੀਆਂ ਦਾ ਇਲਾਜ ਕੀਤਾ ਜਾ ਰਿਹਾ ਏ ਤੇ ਦੂਜੇ ਨਿਆਣਿਆਂ ਦਾ ਵੀ ਖ਼ਿਆਲ ਰੱਖਿਆ ਜਾ ਰਿਹਾ ਏ।

ਆਸਟਰੀਆ ਦੇ ਸੂਬੇ ਵਿਚ ਪੁਲਸ ਇਸ ਕੋਲੋਂ ਪੁਛ ਪ੍ਰਤੀਤ ਕਰ ਰਹੀ ਏ।ਇਸ ਮਸ਼ਕੂਕ ਬੰਦੇ ਦਾ ਨਾਂ ਜੋਜ਼ਫ਼ ਇਸ ਏ ਤੇ ਉਸ ਨੂੰ ਅਪਣੀ ਧੀ ਦੇ ਅਗ਼ਵਾ ਦੇ ਸ਼ੱਕ ਵਿਚ ਫੜਿਆ ਗਿਆ ਸੀ ਪਰ ਉਸ ਨੇ ਅਜੇ ਤੀਕਰ ਆਪਣੇ ਉ ਤੇ ਲਗਨ ਵਾਲੇ ਇਲਜ਼ਾਮ ਦਾ ਜਵਾਬ ਨਹੀਂ ਦਿੱਤਾ।ਪੁਲਸ ਨੂੰ ਸ਼ੱਕ ਏ ਜੋ ਉਨ੍ਹਾਂ ਨਿਆਣਿਆਂ ਵਿਚੋਂ ਇਕ ਦੀ ਮੌਤ ਜੰਮਦਿਆਂ ਸਮੇ ਈ ਹੋ ਗਈ ਸੀ।ਇਨ੍ਹਾਂ ਬਾਲਾਂ ਵਿਚੋਂ 19ਵਰ੍ਹਿਆਂ ਦੀ ਕੁੜੀ ਸੋਨੇ 3 ਅਪਣੀ ਮਾਂ ਦੇ ਨਾਲ ਈ ਤਹਾ ਖ਼ਾਨੇ ਵਿਚ ਬੰਦ ਸੀ ਜਦ ਕਿ ਬਾਕੀ 3ਆਪਣੇ ਦਾਦਾ ਦਾਦੀ ਨਾਲ ਰਹਿੰਦੇ ਪਏ ਹਨ।ਇਸ ਗੱਲ ਦਾ ਨਿਖੇੜਾ ਕਰਨ ਲਈ ਜੋ ਵਾਕਈ ਜੋਜ਼ਫ਼ ਇਨ੍ਹਾਂ ਬਾਲਾਂ ਦਾ ਪਿਓ ਐ ਇਹਨਾਂ ਬਾਲਾਂ ਦਾ DNAਟੈਸਟ ਕੀਤਾ ਜਾਵੇ ਗਾ।

ਪੁਲਿਸ ਦਾ ਕਹਿਣਾ ਹੈ ਜੋ ਪਿਓ ਨੇ ਅਪਣੀ ਧੀ ਨਾਲ ਗਿਆਰਾਂ ਸਾਲਾਂ ਦੀ ਉਮਰ ਤੋਂ ਜਬਰ ਕਰਨਾ ਸ਼ੁਰੂ ਕੀਤਾ ਤੇ ਜਦ ਉਹ ਚਵੀ ਸਾਲ ਦੀ ਹੋਈ ਤੇ ਉਸ ਨੂੰ ਚੱਕਰ ਦੇ ਕੇ ਤਹਾ ਖ਼ਾਨੇ ਵਿਚ ਲੈ ਗਿਆ। ਉਥੇ ਉਹਨੂੰ ਨਸ਼ੇ ਵਾਲਿਆਂ ਸ਼ੈਵਾਂ ਖਵਾਈਆਂ ਤੇ ਉਸ ਨੂੰ ਕੈਦ ਕਰ ਦਿੱਤਾ। ਫਿਰ ਉਸ ਵਿਚੋਂ ਸਤ ਨਿਆਣੇ ਜਮੈ। ਪਹਿਲੇ ਤਿੰਨ ਨਿਆਣੇ ਇਕ ਨੋਟ ਨਾਲ ਆਪਣੇ ਬਾਹਰਲੇ ਬੂਹੇ ਤੇ ਛੱਡ ਦਿੱਤੇ। ਨੋਟ ਵਿੱਚ ਧੀ ਵੱਲੋਂ ਲਿਖਿਆ ਗਿਆ ਸੀ ਜੋ ਉਹ ਨਿਆਣਿਆਂ ਦੀ ਸੰਭਾਲ ਨਹੀਂ ਕਰ ਸਕਦੀ ਤੇ ਨਾਨਾ ਨਾਨੀ ਪਾਲ ਲੈਣ। ਇਸ ਲਈ ਵੱਢੇ ਤਿੰਨ ਨਿਆਣੇ ਜੁਜ਼ ਤੇ ਉਸ ਦੀ ਬੀਵੀ ਰੋਜ਼ਮੀਰੀ ਨੇ ਪਾਲੇ।

ਬਾਕੀ ਤਿੰਨ ਨਿਆਣੇ ਅਪਣੀ ਮਾਂ ਨਾਲ ਹੀ ਰਹੇ ਤੇ ਪੁਲਿਸ ਦੇ ਛਾਪੇ ਤੋਂ ਬਾਅਦ ਉਨ੍ਹਾਂ ਪਹਿਲੀ ਵਾਰੀ ਜ਼ਿੰਦਗੀ ਵਿਚ ਦਿਨ ਦਾ ਚਾਨਣ ਵੇਖਿਆ। ਕਹਿਆ ਜਾਂਦਾ ਹੇ ਜੋਜ਼ਫ਼ ਦੀ ਬੀਵੀ ਰੋਜ਼ਮੀਰੀ ਨੂੰ ਕਦੀ ਇਸ ਗੱਲ ਦਾ ਪਤਾ ਨਹੀਂ ਲੱਗਾ।

 

More

Powered by: PHPCow.com