کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਜ਼ਨਾਨੀ ਸੰਸਾਰ > ਪਾਰਲੀਮੈਂਟ ਤੋਂ ਮਗਰੋਂ ਬੀਓਰੋਕਰੇਸੀ ਵੀ ਰੰਗੀਨ ਹੋ ਗਈ

ਪਾਰਲੀਮੈਂਟ ਤੋਂ ਮਗਰੋਂ ਬੀਓਰੋਕਰੇਸੀ ਵੀ ਰੰਗੀਨ ਹੋ ਗਈ

ਵਿਚਾਰ ਡੈਸਕ

May 9th, 2008

 

 

ਪਾਕਿਸਤਾਨ ਵਿੱਚ ਰੌਸ਼ਨ ਖ਼ਿਆਲੀ ਦੇਈ ਖੱਪ ਦਾ ਸਭ ਤੋਂ ਬਹੁਤਾ ਲਾਭ ਜ਼ਨਾਨੀਆਂ ਨੂੰ ਹੋਇਆ ਹੈ। ਅੱਜ ਮੁਲਕ ਦੇ ਕਈ ਅਦਾਰਿਆਂ ਵਿਚ ਜ਼ਨਾਨੀਆਂ ਉਘੜਵੀਆਂ ਨਜ਼ਰ ਆਉਂਦੀਆਂ ਨੇਂ। ਅਜੋਕੀ ਪਾਰਲੀਮੈਂਟ ਵਿੱਚ ਜ਼ਨਾਨੀਆਂ ਦੀ ਗਿਣਤੀ ਪਿਛਲੀ ਪਾਰਲੀਮੈਂਟ ਨਾਲੋਂ ਵੱਧ ਹੈ। ਪਿਛਲੀਆਂ ਚੋਣਾਂ ਵਿਚ 76 ਦੇ ਨੇੜੇ ਤੇੜੇ ਜ਼ਨਾਨੀਆਂ ਕੌਮੀ ਅਸੰਬਲੀ ਵਿਚ ਆਈਆਂ ਨੇਂ।

ਹਨ ਬੀਵਰੋਕਰੀਸੀ ਵਿਚ ਵੀ ਜ਼ਨਾਨੀਆਂ ਦੀ ਹੋਂਦ ਦਾ ਭਰਵਾਂ ਅਹਿਸਾਸ ਹੁੰਦਾ ਏ। ਇਸ ਵਰ੍ਹੇ ਮੁਕਾਬਲੇ ਦੇ ਇਮਤਿਹਾਨ ਰਾਹੀਂ 60 ਜ਼ਨਾਨੀਆਂ ਬੀਵਰੋਕਰੀਸੀ ਵਿਚ ਰਲਤੀ ਹੋਈਆਂ ਨੇਂ। ਅੱਜ ਤੀਕਰ ਏਨੀ ਵੱਡੀ ਗਿਣਤੀ ਵਿਚ ਜ਼ਨਾਨੀਆਂ ਕਿਸੇ ਵਰ੍ਹੇ ਵੀ ਬੀਵਰੋਕਰੀਸੀ ਦਾ ਅੰਗ ਨਹੀਂ ਬਣੀਆਂ। ਇਹਦੀ ਮੁੱਢਲੀ ਵਜ੍ਹਾ ਪਬਲਿਕ ਸਰਵਿਸ ਕਮਿਸ਼ਨ ਵਿਚ ਜ਼ਨਾਨੀਆਂ ਲਈ 10 ਫ਼ੀਸਦ ਕੋਟੇ ਦਾ ਰੱਖਿਆ ਜਾਣਾ ਏ।

ਪਬਲਿਕ ਸਰਵਿਸ ਕਮਿਸ਼ਨ ਦੇ ਉਚ ਪੱਧਰੀ ਅਫ਼ਸਰਾਂ ਦਾ ਵਿਚਾਰ ਹੈ ਕਿ ਆਉਂਦੇ ਵਰ੍ਹਿਆਂ ਵਿਚ ਬੀਵਰੋਕਰੀਸੀ ਵਿਚ ਜ਼ਨਾਨੀਆਂ ਦੀ ਗਿਣਤੀ 50 ਫ਼ੀਸਦੀ ਹੋ ਜਾਵੇਗੀ।

 

More

Powered by: PHPCow.com