کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਜ਼ਨਾਨੀ ਸੰਸਾਰ > ਹਿੰਦੁਸਤਾਨ:ਮਾਵਾਂ ਲਈ ਇਕ ਭੈੜੀ ਥਾਂ

ਹਿੰਦੁਸਤਾਨ:ਮਾਵਾਂ ਲਈ ਇਕ ਭੈੜੀ ਥਾਂ

ਵਿਚਾਰ ਡੈਸਕ

May 11th, 2008

 

 

ਹਿੰਦੁਸਤਾਨ ਮਾਵਾਂ ਦੇ ਰਹਿਣ ਲਈ ਕੋਈ ਚੰਗੀ ਥਾਂ ਨਹੀਂ ਹੈ। ਇਕ ਆਲਮੀ ਸਰਵੇ ਜਿਹਦੇ ਵਿੱਚ ਇਹ ਵੇਖਿਆ ਗਿਆ ਸੀ ਕਿ ਕਿਹੜੀ ਥਾਂ ਤੇ ਮਾਵਾਂ ਸੁਖਾਲੀਆਂ ਹਨ ਤੇ ਕਿੱਥੇ ਔਖੀਆਂ,ਘੱਟ ਤਰੱਕੀ ਕੀਤੇ ਮੁਲਕਾਂ ਵਿਚ ਹਿੰਦੁਸਤਾਨ ਦਾ ਨੰਬਰ 71 ਮੁਲਕਾਂ ਵਿਚੋਂ 66ਵਾਂ ਹੈ। ਇਸ ਤੋਂ ਭੌਰ ਇਕ ਚੰਗੇ ਮੁਲਕਾਂ ਵਿਚ ਸੋਅਟਜ਼ਰਲੀਨਡ, ਪੋਪਾਉ ਨਿਊ ਗਿਣਿਆ ਅਤੇ ਨਾਈਜੀਰੀਆ ਹਨ।ਜਿਥੇ ਹਿੰਦੁਸਤਾਨ ਦੇ ਗੁਆਂਢੀ ਮੁਲਕਾਂ ਵਿਚੋਂ ਚੀਨ ਦਾ ਨੰਬਰ ਇਹਨਾਂ ਮੁਲਕਾਂ ਵਿਚ ਪੰਦਰ੍ਹਵਾਂ ਹੈ ਉਥੇ ਪਾਕਿਸਤਾਨ 69 ਵੀਂ ਨੰਬਰ ਤੇ ਉਨ੍ਹਾਂ ਪੰਜ ਮੁਲਕਾਂ ਵਿਚ ਹੈ ਜਿਥੇ ਹਾਲ ਹਿੰਦੁਸਤਾਨ ਨਾਲੋਂ ਵੀ ਭੈੜਾ ਹੈ। ਬੰਗਲਾ ਦੇਸ਼ ਦਾ ਨੰਬਰ ਤੇਰ੍ਹਵਾਂ ਹੈ ਤੇ ਨੇਪਾਲ ਗਿਆਰ੍ਹਵੀਂ ਨੰਬਰ ਤੇ ਹੈ।

ਅਮਰੀਕਾ ਦੀ ਇਨਸਾਨੀ ਹੱਕਾਂ ਦੀ ਇਕ ਸੱਥ ਵੱਲੋਂ 2008 ਵਿਚ ਦਿੱਤੀ ਗਈ ਇਸ ਰਿਪੋਰਟ ਵਿਚ ਦੱਸਿਆ ਗਿਆ ਹੇ ਕਿ ਹਿੰਦੁਸਤਾਨ ਵਿਚ ਹਰ 70 ਮਾਵਾਂ ਵਿਚੋਂ ਇਕ ਮਾਂ ਜਣੇਪੇ ਵੇਲੇ ਮਰ ਜਾਂਦੀ ਹੈ ਜਦੋਂ ਕਿ ਚੀਨ ਵਿਚ ਹਰ 1300 ਵਿਚੋਂ ਇਕ ਮਾਂ ਜਣੇਪੇ ਵੇਲੇ ਮਰਦੀ ਹੈ ਤੇ ਪਾਕਿਸਤਾਨ ਵਿੱਚ ਹਰ 74 ਵਿਚੋਂ ਇਕ। ਰਿਪੋਰਟ ਵਿਚ ਇਹ ਵੀ ਪਤਾ ਲੱਗਾ ਹੈ ਕਿ ਹਿੰਦੁਸਤਾਨ ਵਿਚ 53 ਫ਼ੀਸਦੀ ਮਾਵਾਂ ਨੂੰ ਜਣੇਪੇ ਵੇਲੇ ਤਜਰਬੇ ਕਾਰ ਦਾਈਆਂ ਯਾਂ ਡਾਕਟਰ ਨਹੀਂ ਲੱਭਦੀਆਂ।

ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਘੱਟ ਤਰੱਕੀ ਕੀਤੇ ਮੁਲਕਾਂ ਵਿਚ ਹਰ ਸਾਲ 50 ਮਲੀਨ ਜ਼ਨਾਨੀਆਂ ਘਰਾਂ ਵਿੱਚ ਬਿਨਾ ਕਿਸੇ ਤਜਰਬੇ ਕਾਰ ਦਾਈ ਦੇ ਬੱਚੇ ਜੰਮਦਿਆਂ ਹਨ ਤੇ ਇਹਨਾਂ ਵਿਚੋਂ ਪੰਜ ਲੱਖ ਤੇਤੀ ਹਜ਼ਾਰ ਜ਼ਨਾਨੀਆਂ ਜਣੇਪੇ ਵੇਲੇ ਮਰ ਜਾਂਦੀਆਂ ਨੇਂ। ਜਦੋਂ ਮਾਂ ਮਰ ਜਾਂਦੀ ਹੈ ਤੇ ਬੱਚੇ ਦੇ ਮਰਨ ਦਾ ਚਾਂਸ ਵੀ ਤਿੰਨ ਤੋਂ ਦਸ ਗੁਣਾ ਵੱਧ ਜਾਂਦਾ ਹੇ। ਹਰ ਸਾਲ ਚਾਰ ਮਲੀਨ ਨਵੇਂ ਜਮੈ ਬਾਲ ਮਰ ਜਾਂਦੇ ਨੇਂ।ਜਦੋਂ ਮਾਵਾਂ ਗ਼ਰੀਬ, ਇਨ ਪੜ੍ਹ ਤੇ ਸਿਹਤ ਦੀਆਂ ਸੋਖਤਾਂ ਨਾ ਲੈ ਸਕਦੀਆਂ ਹੋਵਣ ਤੇ ਉਨ੍ਹਾਂ ਤੇ ਉਨ੍ਹਾਂ ਦੇ ਬਾਲਾਂ ਦੇ ਮਰਨ ਦਾ ਚਾਂਸ ਕਈ ਗੁਣਾ ਹੋਰ ਵੱਧ ਜਾਂਦਾ ਹੈ।

 

More

Your Name:
Your E-mail:
Subject:
Comments:


Powered by: PHPCow.com