کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਜ਼ਨਾਨੀ ਸੰਸਾਰ > ਗਵਾਲਮੰਡੀ ਦੀ ਮਸੀਤ ਵਿਚ ਦਸ ਵਰ੍ਹਿਆਂ ਦੀ ਕੁੜੀ ਨਾਲ ਜਬਰ ਜ਼ਨਾ

ਗਵਾਲਮੰਡੀ ਦੀ ਮਸੀਤ ਵਿਚ ਦਸ ਵਰ੍ਹਿਆਂ ਦੀ ਕੁੜੀ ਨਾਲ ਜਬਰ ਜ਼ਨਾ

ਵਿਚਾਰ ਡੈਸਕ

June 3rd, 2008

 

 

ਲਹੌਰ ਵਿਚ ਗਵਾਲਮੰਡੀ ਦੀ ਇਕ ਮਸੀਤ ਦੇ ਮੌਲਵੀ ਦੇ ਪੁਤਰ ਨੇ ਆਪਣੇ ਇਕ ਬੈਲੀ ਦੇ ਨਾਲ ਰਲ ਕੇ ਮਸੀਤ ਦੇ ਉਤੇ ਬਣੇ ਚੁਬਾਰੇ ਵਿਚ ਇਕ ਦਸ ਵਰ੍ਹਿਆਂ ਦੀ ਕੁੜੀ ਨਾਲ ਜਬਰ ਜ਼ਨਾ ਕੀਤਾ। ਪੁਲਿਸ ਦਾ ਆਖਣਾ ਹੈ ਕਿ ਕੁੜੀ ਨੇ ਜ਼ਨਾ ਕਰਨ ਵਾਲਿਆਂ ਵਿਚੋਂ ਮੌਲਵੀ ਦੇ ਪੁਤਰ ਇਆਜ਼ ਨੂੰ ਪਛਾਣ ਲਿਆ ਹੈ। ਪੁਲਿਸ ਨੇ ਮਸੀਤ ਦੇ ਮੌਲਵੀ ਨੂੰ ਫੜ ਲਿਆ ਹੈ।

ਕੁੜੀ ਦੀ ਮਾਂ ਨੇ ਦੱਸਿਆ ਕਿ ਉਹਨੇ ਅਪਣੀ ਧੀ ਨੂੰ ਬਾਹਰ ਸੌਦਾ ਲੈਣ ਲਈ ਘੱਲਿਆ ਸੀ। ਜਦੋਂ ਕੁੜੀ ਵਾਹਵਾ ਚਿਰ ਘਰ ਨਾ ਪੁਰਤੀ ਤੇ ਉਹਦਾ ਪਿਓ ਉਹਨੂੰ ਲੱਭਣ ਲਈ ਗਿਆ ਪਰ ਕੁੜੀ ਨਾ ਲੱਭੀ। ਤੇ ਫਿਰ ਅੱਧੇ ਘੰਟੇ ਮਗਰੋਂ ਕੁੜੀ ਘਰ ਆਈ ਤੇ ਉਹਦੇ ਕੱਪੜੇ ਰੱਤ ਨਾਲ ਭਰੇ ਸਨ ਤੇ ਆਉਂਦੀਆਂ ਈ ਉਹ ਬੇ ਸੁਰਤ ਹੋ ਗਈ। ਕੁੜੀ ਦੇ ਮਾਪੇ ਉਹਨੂੰ ਮੀਵ ਹਸਪਤਾਲ ਲੈ ਗਏ ਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਕੁੜੀ ਨਾਲ ਜਬਰ ਜ਼ਨਾ ਕੀਤਾ ਗਿਆ ਹੈ।

ਗਵਾਲਮੰਡੀ ਪੁਲਿਸ ਦਾ ਆਖਣਾ ਹੈ ਕਿ ਕੁੜੀ ਨੇ ਦੱਸਿਆ ਹੈ ਕਿ ਮੁਜਰਮਾਂ ਕੋਲ ਮਸੀਤ ਦੇ ਉਤਲੇ ਚਪਾਰੇ ਦੀਆਂ ਚਾਬੀਆਂ ਹਨ। ਕੁੜੀ ਦੇ ਇਸ ਬਿਆਨ ਨਾਲ ਮੁਜਰਮ ਨੂੰ ਫੜਨ ਵਿਚ ਸੋਖਿਤ ਹੋ ਗਈ ਕਿਉਂ ਜੇ ਮਸੀਤ ਦੀਆਂ ਚਾਬੀਆਂ ਮੌਲਵੀ ਕੋਲ ਈ ਹੁੰਦਿਆਂ ਨੇਂ।

ਵਸੀਲਿਆਂ ਦਾ ਆਖਣਾ ਹੈ ਕਿ ਹਸਪਤਾਲ ਵਿਚ ਜ਼ਨਾਨੀਆਂ ਨੇ ਪੁਲਿਸ ਦੇ ਖ਼ਿਲਾਫ਼ ਨਾਅਰੇ ਮਾਰੇ। ਇਕ ਮਰੀਜ਼ ਜ਼ਨਾਨੀ ਨੇ ਇਕ ਵੱਡੇ ਅਫ਼ਸਰ ਦੀ ਬੇ ਇੱਜ਼ਤੀ ਵੀ ਕੀਤੀ ਕਿਉਂ ਜੇ ਇਕ ਹਫ਼ਤਾ ਪਹਿਲੋਂ ਵੀ ਗਵਾਲਮੰਡੀ ਦੀ ਇਕ ਨੂ ਵਰ੍ਹਿਆਂ ਦੀ ਕੁੜੀ ਨਾਲ ਉਹਦੇ ਮਾਮੇ ਤੇ ਉਹਦੇ ਇਕ ਬੈਲੀ ਨੇ ਜਬਰ ਜ਼ਨਾ ਕੀਤਾ ਸੀ। ਲੋਕਾਂ ਵੱਲੋਂ ਨਾਅਰੇ ਮਾਰਨ ਮਗਰੋਂ ਪੁਲਿਸ ਅਫ਼ਸਰ ਹਸਪਤਾਲ ਵਿਚੋਂ ਨੱਸ ਗਏ।


 

More

Powered by: PHPCow.com