ਮੁਢਲਾ ਵਰਕਾ > ਗੁਰਮੁਖੀ ਵਿਚਾਰ > ਜ਼ਨਾਨੀ ਸੰਸਾਰ > ਹਿੰਦੁਸਤਾਨੀ ਜ਼ਨਾਨੀਆਂ ਬਾਹਰੋਂ ਪਰਤੇ ਨਾਲ ਵਿਆਹ ਕਰਨ ਲਈ ਰਾਜ਼ੀ ਨਹੀਂ
ਵਧੀਆ ਨੌਕਰੀਆਂ, ਆਜ਼ਾਦੀ ਦੀ ਹਯਾਤੀ, ਆਪਣੇ ਟੱਬਰ ਦੀ ਸੇਵਾ। ਇਹ ਕੁੱਝ ਵਜ੍ਹਾਂ ਹਨ ਜਿਹਨਾਂ ਪਾਰੋਂ ਹਿੰਦੁਸਤਾਨ ਵਿਚ ਚੰਗੀਆਂ ਨੌਕਰੀਆਂ ਯਾਂ ਕਾਰੋਬਾਰ ਕਰਦਿਆਂ ਜ਼ਨਾਨੀਆਂ ਬਾਹਰੋਂ ਆਏ ਹਿੰਦੁਸਤਾਨੀਆਂ ਨਾਲ ਵਿਆਹ ਕਰਵਾ ਕੇ ਦੇਸ ਤੋਂ ਬਾਹਰ ਜਾਵਣ ਲਈ ਰਾਜ਼ੀ ਨਹੀਂ ਹਨ। ਤੇ ਇਹਦੇ ਪਾਰੋਂ ਬਾਹਰੋਂ ਆਏ ਹਿੰਦੁਸਤਾਨੀ ਲਾੜੀਆਂ ਦੀ ਮੰਗ ਘੱਟ ਗਈ ਹੈ ਜਿਹਨਾਂ ਦੀ ਕਦੀ ਵਿਆਹ ਦੀ ਮੰਡੀ ਵਿਚ ਬੜੀ ਮੰਗ ਹੁੰਦੀ ਸੀ।
ਮਿਕ ਉਪ ਤੇ ਵਾਲ ਕੱਟਣ ਦੀ ਮਾਹਿਰ ਸਵਾਤੀ ਗੁਪਤਾ ਦਾ ਆਖਣਾ ਹੈ ਕਿ ਉਹ ਬੀਨਗਲੋਰ ਨੂੰ ਛੱਡ ਕੇ ਹਿੰਦੁਸਤਾਨ ਨੂੰ ਬਾਹਰ ਨਹੀਂ ਜਾਣਾ ਚਾਹੁੰਦੀ। ''ਇਹ ਤੇ ਹੋ ਈ ਨ੍ਹੀਂ ਸਕਦਾ ਕਿ ਮੈਂ ਬੀਨਗਲੋਰ ਨੂੰ ਛੱਡ ਜਾਵਾਂ। ਮੈਂ ਇਥੇ ਚੰਗੀ ਨੌਕਰੀ ਕਰ ਰਹੀ ਹਾਂ। ਮੈਂ ਇਹ ਸਾਰਾ ਕੁੱਝ ਕਿਸੇ ਬਾਹਰੋਂ ਆਏ ਹਿੰਦੁਸਤਾਨੀ ਲਈ ਨਹੀਂ ਛੱਡ ਸਕਦੀ''। ਕਾਰੋਬਾਰ ਤੋਂ ਅੱਡ ਵੀ ਸਵਾਤੀ ਇਥੇ ਆਪਣੇ ਮਾਪਿਆਂ ਦੀ ਸੇਵਾ ਲਈ ਰਹਿਣਾ ਚਾਹੁੰਦੀ ਹੈ। ਉਹਦਾ ਆਖਣਾ ਹੈ ਕਿ ''ਮੈਂ ਚਾਹੁੰਦੀ ਹਾਂ ਕਿ ਕੁੱਝ ਵਰ੍ਹਿਆਂ ਮਗਰੋਂ ਮੇਰੇ ਮਾਪੇ ਸੈਰ ਸਪਾਟਾ ਕਰਨ ਤੇ ਮੈਂ ਪਿੱਛੋਂ ਘਰ ਬਾਹਰ ਸਮ੍ਹਾਲਾਂ। ਇਸ ਲਈ ਮੈਂ ਕਿਸੇ ਬੀਨਗਲੋਰ ਦੇ ਬੰਦੇ ਨਾਲ ਈ ਵਿਆਹ ਕਰਾਂਗੀ''।
ਮੀਡੀਆ ਸਰਵਿਸ ਕੰਪਨੀ ਵਿਚ ਕੰਮ ਕਰਦੀ ਸੁਣਿਆ ਵੀ ਆਪਣੇ ਟੱਬਰ ਪਾਰੋਂ ਈ ਕਿਸੇ ਬਾਹਰੋਂ ਆਏ ਹਿੰਦੁਸਤਾਨੀ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ। ਉਹਦਾ ਆਖਣਾ ਹੈ ਕਿ ''ਇਸ ਤੋਂ ਅੱਡ ਉਸ ਬੰਦੇ ਨਾਲ ਵਿਆਹ ਕਰਵਾਉਣਾ ਖ਼ਤਰੇ ਵਾਲੀ ਗੱਲ ਈ ਹੈ ਜਿਹੜਾ ਹਜ਼ਾਰਾਂ ਕੋਹਾਂ ਤੋਂ ਆਇਆ ਹੋਵੇ। ਕਿਸੇ ਉੱਕਾ ਈ ਇਨ ਪਛਾਤੇ ਬੰਦੇ ਨਾਲ ਪ੍ਰਣਾਏ ਜਾਵਣ ਵਿਚ ਸਦਾ ਈ ਖ਼ਤਰਾ ਰਹਿੰਦਾ ਹੈ।''
ਹਰੀ ਬਾਬੂ ਅੰਜਾਮ ਇਕ ਰਿਸ਼ਤੇ ਕਰਵਾਉਣ ਵਾਲੀ ਕੰਪਨੀ ਚਲਾਉਂਦਾ ਹੈ। ਉਹਨਦਾ ਆਖਣਾ ਹੈ ਕਿ ਚੰਗੀਆਂ ਨੌਕਰੀਆਂ ਪਾਰੋਂ ਕੁੜੀਆਂ ਬਾਹਰੋਂ ਪਰਤੇ ਹਿੰਦੁਸਤਾਨੀਆਂ ਵਿਚ ਕੋਈ ਮੋਹ ਨਹੀਂ ਰੱਖਦਿਆਂ। ਕੁੜੀਆਂ ਚੰਗੀਆਂ ਨੌਕਰੀਆਂ ਕਰਦੀਆਂ ਹਨ ਤੇ ਉਨ੍ਹਾਂ ਨੂੰ ਵਾਹਵਾ ਤਨਖ਼ਾਹ ਲੱਭਦੀ ਹੈ। ਉਹ ਕਿਸੇ ਬਾਹਰੋਂ ਪਰਤੇ ਬੰਦੇ ਲਈ ਇਹ ਸਾਰਾ ਕੁੱਝ ਛੱਡਣ ਲਈ ਰਾਜ਼ੀ ਨਹੀਂ ਜਿਹੜਾ ਕਦੀ ਇਥੇ ਰਿਹਾ ਈ ਨਹੀਂ।
ਊਸ਼ਾ ਇਕ ਆਈ ਟੀ ਕੰਪਨੀ ਵਿਚ ਕੰਮ ਕਰਦੀ ਹੈ ਉਹਦਾ ਆਖਣਾ ਹੈ ਕਿ ''ਮੇਰੇ ਵਿਚ ਏਨੀ ਹਿੰਮਤ ਨਹੀਂ ਕਿ ਮੈਂ ਅਪਣੀ ਨੌਕਰੀ ਛੱਡ ਦੇਵਾਂ ਤੇ ਉਸ ਬੰਦੇ ਨਾਲ ਵਿਆਹ ਕਰਵਾ ਕੇ ਬਾਹਰ ਚਲੀ ਜਾਵਾਂ ਜਿਹੜਾ ਉਥੇ ਕੁੱਝ ਵੀ ਨਹੀਂ ਕਰਦਾ। ਮੈਂ ਇਥੇ ਵੀ ਵਿਆਹ ਕਰਵਾ ਸਕਦੀ ਹਾਂ ਕਿਉਂ ਜੇ ਇਹ ਜਾਣੀ ਪਛਾਣੀ ਥਾਂ ਹੈ ਤੇ ਕੁਲ ਕਲਾਂ ਨੂੰ ਕੋਈ ਗੱਲ ਹੋ ਜਾਵੇ ਤੇ ਮੈਂ ਫਿਰ ਅਪਣੀ ਨੌਕਰੀ ਤੇ ਪਰਤ ਸਕਦੀ ਹਾਂ।
ਇਸ ਤੋਂ ਅੱਡ ਵੇਲਾ ਯਾਦੀਵ ਜਿਹੜੇ ਇਕ ਰਿਸ਼ਤੇ ਕਰਵਾਉਣ ਵਾਲੀ ਕੰਪਨੀ ਚਲਾਉਂਦੇ ਹਨ, ਦਾ ਆਖਣਾ ਹੈ ਕਿ ਜਿਹੜੀਆਂ ਜ਼ਨਾਨੀਆਂ ਇੰਟਰਨੈੱਟ ਤੇ ਰਿਸ਼ਤੇ ਭਾਲਦਿਆਂ ਹਨ ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਬਾਹਰ ਵਸੇ ਹਿੰਦੁਸਤਾਨੀ ਨਾਲ ਵਿਆਹ ਹੋ ਜਾਵੇ। ਇਹ ਖ਼ਤਰਨਾਕ ਗੱਲ ਹੈ। ਕਿਉਂ ਜੇ ਤਿੰਨ ਚਾਰ ਮਹੀਨਿਆਂ ਮਗਰੋਂ ਉਨ੍ਹਾਂ ਨੂੰ ਪਤਾ ਲਗਦਾ ਏ ਜੀ ਇਹ ਬੰਦਾ ਚੰਗਾ ਨਹੀਂ ਸੀ ਤੇ ਉਹ ਤਲਾਕ ਮੰਗਣ ਲੱਗ ਪੈਂਦੀਆਂ ਨੇਂ। ਬਾਹਰ ਵਸਦੇ ਹਿੰਦੁਸਤਾਨੀਆਂ ਦੇ ਵਿਆਹ ਤੋਂ ਪਹਿਲੋਂ ਵੀ ਕਈ ਮਾਆਸ਼ਕੇ ਹੁੰਦੇ ਹਨ ਜਦੋਂ ਉਹ ਉਨ੍ਹਾਂ ਵਿਚ ਨਾਕਾਮ ਹੋ ਜਾਂਦੇ ਹਨ ਤੇ ਉਹ ਕਿਸੇ ਹਿੰਦੁਸਤਾਨੀ ਕੁੜੀ ਨਾਲ ਵਿਆਹ ਕਰਨ ਆ ਜਾਂਦੇ ਹਨ। ਨਾਲੇ ਉਹ ਆਪਣੇ ਕਾਰੋਬਾਰ ਯਾਂ ਤਨਖ਼ਵਾਹਾਂ ਬਾਰੇ ਵੀ ਝੂਠ ਈ ਬੋਲਦੇ ਨੇਂ। ਕਈ ਬੰਦੇ ਭਾਰੇ ਕਰਜ਼ਿਆਂ ਹੇਠ ਦੱਬੇ ਹੁੰਦੇ ਨੇਂ ਤੇ ਉਹ ਦਾਜ ਦੀ ਮੰਗ ਕਰਦੇ ਨੇਂ। ਕੋਈ ਵੀ ਸਮਝਦਾਰ ਹਿੰਦੁਸਤਾਨੀ ਜ਼ਨਾਨੀ ਇਹੋ ਜਿਹੇ ਕਿਸੇ ਬੰਦੇ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਨਹੀਂ ਹੋਵੇਗੀ।''
More