کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਜ਼ਨਾਨੀ ਸੰਸਾਰ > ਬਗਰਾਮ ਅੱਡੇ ਤੇ ਅਮਰੀਕੀ ਕੈਦ ਵਿਚ ਪਾਕਿਸਤਾਨੀ ਜ਼ਨਾਨੀ ਕੌਣ ਹੈ?

ਬਗਰਾਮ ਅੱਡੇ ਤੇ ਅਮਰੀਕੀ ਕੈਦ ਵਿਚ ਪਾਕਿਸਤਾਨੀ ਜ਼ਨਾਨੀ ਕੌਣ ਹੈ?

ਵਿਚਾਰ ਡੈਸਕ

July 7th, 2008

 

 

ਇਕ ਬਰਤਾਨਵੀ ਸਹਾਫ਼ੀ ਤੇ ਲੋਕਾਈ ਹੱਕਾਂ ਲਈ ਕੰਮ ਕਰਨ ਵਾਲੀ ਜ਼ਨਾਨੀ ਯੋਓਨ ਰਡਲੇ ਨੇ ਮੀਡੀਆ ਨੂੰ ਦੱਸਿਆ ਕਿ ਇਕ ਪਾਕਿਸਤਾਨੀ ਜ਼ਨਾਨੀ ਪਿਛਲੇ ਚਾਰ ਵਰ੍ਹਿਆਂ ਤੋਂ ਅਫ਼ਗ਼ਾਨਿਸਤਾਨ ਵਿਚ ਅਮਰੀਕਾ ਦੇ ਅੱਡੇ ਬਗਰਾਮ ਵਿਚ ਕੈਦ ਹੈ। ਰਡਲੇ ਦਾ ਆਖਣਾ ਸੀ, ''ਮੈਂ ਅੱਜ ਉਹਦੀ ਮਦਦ ਲਈ ਰੁਨੀ ਆਂ। ਆਪਣੇ ਲਈ ਨਹੀਂ, ਇਕ ਪਾਕਿਸਤਾਨੀ ਜ਼ਨਾਨੀ ਲਈ ਜਿਹਨੂੰ ਨਾ ਕਦੀ ਮੈਂ ਮਿਲੀ ਆਂ ਨਾ ਤੁਸੀਂ। ਉਹਨੂੰ ਅਮਰੀਕੀਆਂ ਨੇ ਅਫ਼ਗ਼ਾਨਿਸਤਾਨ ਵਿਚ ਕੈਦ ਕੀਤਾ ਹੋਇਆ ਏ ਤੇ ਉਹਨੂੰ ਇਮਦਾਦ ਦੀ ਲੋੜ ਏ।''

ਰਡਲੇ ਨੇ ਦੱਸਿਆ ਕਿ ਉਹਨੂੰ ਪਹਿਲੀ ਵਾਰੀ ਇਸ ਜ਼ਨਾਨੀ ਬਾਰੇ ਉਦੋਂ ਪਤਾ ਲੱਗਾ ਸੀ ਜਦੋਂ ਉਹਨੇ ਗਵਾਨਤਾਨਾਮੋਬੇ ਵਿਚ ਕੈਦ ਰਹੇ ਮੁਅੱਜ਼ਮ ਬੈਗ ਬਾਰੇ ਇਕ ਕਿਤਾਬ ਪੜ੍ਹੀ ਸੀ। ਉਨ੍ਹਾਂ ਆਖਿਆ ਕਿ ਜੁਲਾਈ 1955 ਵਿਚ ਬਗਰਾਮ ਅੱਡੇ ਤੋਂ ਨੱਸਣ ਵਾਲੇ ਚਾਰ ਅਰਬਾਂ ਵਿਚੋਂ ਇਕ ਨੇ ਟੀ ਵੀ ਚੈਨਲ ਨੂੰ ਦੱਸਿਆ ਸੀ ਕਿ ਉਹਨੇ ਕੈਦ ਵਿਚ ਇਕ ਜ਼ਨਾਨੀ ਦੀ ਰੋਵਣ ਪਇਟਨ ਦੀਆਂ ਵਾਜਾਂ ਸੁਣੀਆਂ ਸਨ ਪਰ ਉਹਨੇ ਕਦੇ ਉਹਨੂੰ ਵੇਖਿਆ ਨਹੀਂ ਸੀ।

ਰਡਲੇ ਦਾ ਆਖਣਾ ਹੈ ਕਿ ਉਸ ਜ਼ਨਾਨੀ ਦਾ ਕੈਦੀ ਨੰਬਰ 650 ਰਜਿਸਟਰ ਹੈ ਇਸ ਲਈ ਅਮਰੀਕੀ ਉਹਦੀ ਹੋਂਦ ਤੋਂ ਮੁੱਕਰ ਨਹੀਂ ਸਕਦੇ। ਰਡਲੇ ਨੇ ਅਮਰੀਕੀ ਫ਼ੌਜ ਕੋਲੋਂ ਮੰਗ ਕੀਤੀ ਕਿ ਉਸ ਜ਼ਨਾਨੀ ਨੂੰ ਫ਼ੌਰਨ ਛੱਡਿਆ ਜਾਵੇ। ਉਨ੍ਹਾਂ ਆਖਿਆ ਕਿ ਸਾਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸਾਨੂੰ ਨਹੀਂ ਪਤਾ ਕਿ ਉਹਦੀ ਜ਼ਿਹਨੀ ਹਾਲਤ ਕੀ ਹੈ, ਸਾਨੂੰ ਨਹੀਂ ਪਤਾ ਕਿ ਉਹਦੇ ਤੇ ਕਿਨਾ ਜ਼ੁਲਮ ਕੀਤਾ ਗਿਆ ਹੈ।

ਉਨ੍ਹਾਂ ਆਖਿਆ ਕਿ ਲਹਿੰਦੇ ਦੀ ਕਿਸੇ ਜ਼ਨਾਨੀ ਨਾਲ ਇਹ ਕਦੇ ਨਹੀਂ ਕੀਤਾ ਗਿਆ।

ਤਾਲਿਬਾਨ ਨੇ ਰਡਲੇ ਨੂੰ 2001ਈ. ਵਿਚ ਬਣਾ ਕਾਗ਼ਜ਼ਾਂ ਦੇ ਅਫ਼ਗ਼ਾਨਿਸਤਾਨ ਵਿੱਚ ਵੜਨ ਤੇ ਫੜਿਆ ਸੀ ਤੇ ਫਿਰ 11 ਦਿਹਾੜੀਆਂ ਦੀ ਕੈਦ ਮਗਰੋਂ ਛੱਡ ਦਿੱਤਾ ਸੀ। ਫਿਰ 2003ਈ. ਵਿਚ ਉਹਨੇ ਇਸਲਾਮ ਕਬੂਲ ਕਰ ਲਿਆ। ਰਡਲੇ ਦੇ ਮੀਡੀਆ ਨਾਲ ਗੱਲ ਕਰਨ ਵੇਲ਼ੇ ਤਹਿਰੀਕ ਇਨਸਾਫ਼ ਦੇ ਚੇਅਰਮੈਨ ਉਮਰਾਂ ਖ਼ਾਨ ਵੀ ਉਨ੍ਹਾਂ ਦੇ ਨਾਲ ਸਨ। ਉਮਰਾਂ ਖ਼ਾਨ ਨੇ ਪੀਪਲਜ਼ ਪਾਰਟੀ ਦੇ ਸਰਕਾਰ ਕੋਲੋਂ ਮੰਗ ਕੀਤੀ ਕਿ ਉਹ ਅਮਰੀਕਾ ਕੋਲੋਂ ਇਸ ਜ਼ਨਾਨੀ ਬਾਰੇ ਜਾਣਕਾਰੀ ਲਵੇ।

ਉਮਰਾਂ ਖ਼ਾਨ ਦਾ ਆਖਣਾ ਹੈ ਕਿ ਇਹ ਜ਼ਨਾਨੀ ਡਾਕਟਰ ਆਫ਼ਆ ਸਦੀਕੀ ਹੋ ਸਕਦੀ ਹੈ ਜਿਹਨੂੰ ਕੁੱਝ ਵਰ੍ਹਿਆਂ ਪਹਿਲੋਂ ਇਕ ਪਾਕਿਸਤਾਨੀ ਏਅਰਪੋਰਟ ਤੋਂ ਫੜਿਆ ਗਿਆ ਸੀ। ਉਨ੍ਹਾਂ ਆਖਿਆ ਕਿ ਕਿਸੇ ਨੂੰ ਵੀ ਗ਼ੈਰ ਕਾਨੂਨੀ ਤੌਰ ਤੇ ਕੈਦੀ ਰੱਖਣਾ ਲੋਕਾਈ ਹੱਕਾਂ ਦੇ ਖ਼ਿਲਾਫ਼ ਹੈ। ਖ਼ਾਰਜਾ ਦਫ਼ਤਰ ਨੇ ਕਿਸੇ ਵੀ ਪਾਕਿਸਤਾਨੀ ਜ਼ਨਾਨੀ ਦੇ ਕੈਦੀ ਹੋਵਣ ਦੀ ਗੱਲ ਨੂੰ ਰੱਦ ਕਰ ਦਿੱਤਾ ਹੈ। ਖ਼ਾਰਜਾ ਦਫ਼ਤਰ ਦੇ ਬੁਲਾਰੇ ਦਾ ਆਖਣਾ ਹੈ ਕਿ ਇਸ ਇਲਜ਼ਾਮ ਦੀ ਪੂਛ ਪ੍ਰਤੀਤ ਕੀਤੀ ਜਾਵੇਗੀ।

 

More

Your Name:
Your E-mail:
Subject:
Comments:


Powered by: PHPCow.com