ਮੁਢਲਾ ਵਰਕਾ > ਗੁਰਮੁਖੀ ਵਿਚਾਰ > ਜ਼ਨਾਨੀ ਸੰਸਾਰ > ਪਿਓ ਤੇ ਭਰਾ ਨੇ ਅਦਾਲਤ ਦੇ ਬਾਹਰ ਕੁੜੀ ਨੂੰ ਗੋਲੀ ਮਾਰ ਦਿੱਤੀ
ਕਲ ਬੁੱਧ ਦੇ ਦਿਹਾੜੇ ਸਾਹੀਵਾਲ ਜ਼ਿਲ੍ਹਾ ਕਚਹਿਰੀ ਵਿਚ ਜੱਜ ਨਦੀਮ ਸ਼ੌਕਤ ਦੀ ਅਦਾਲਤ ਦੇ ਬਾਹਰ ਸਤਾਰਾਂ ਵਰ੍ਹਿਆਂ ਦੀ ਇਕ ਕੁੜੀ ਨੂੰ ਉਹਦੇ ਪਿਓ ਤੇ ਭਰਾ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਥਾਣਾ ਕਮੀਰ ਦੀ ਨੁਸਰਤ ਬੀ ਬੀ ਸੈਸ਼ਨ ਕੋਰਟ ਵਿਚ ਵਿਆਹ ਤੜਵਾਨ ਲਈ ਪੇਸ਼ੀ ਤੇ ਆਈ ਹੋਈ ਸੀ। ਕੁੜੀ ਦਾ ਵਿਆਹ 2001 ਵਿਚ ਕਰਵਾਇਆ ਗਿਆ ਸੀ ਜਦੋਂ ਉਹ ਹਾਲੇ 9 ਵਰ੍ਹਿਆਂ ਦੀ ਸੀ। ਕੁੜੀ ਨੇ ਇਹ ਵਿਆਹ ਤੜਵਾਨ ਲਈ ਅਦਾਲਤ ਵਿਚ ਅਰਜ਼ੀ ਦਿੱਤੀ ਹੋਈ ਸੀ ਤੇ ਅਦਾਲਤ ਨੇ ਕੁੜੀ ਦੇ ਹੱਕ ਵਿਚ ਫ਼ੈਸਲਾ ਵੀ ਦੇ ਦਿੱਤਾ ਸੀ। ਕੁੜੀ ਦੀ ਪਿਓ ਤੇ ਭਰਾ ਇਸ ਗੱਲ ਤੇ ਰਾਜ਼ੀ ਨਹੀਂ ਸਨ। ਕੁਲ ਜਦੋਂ ਕੁੜੀ ਅਦਾਲਤ ਵਿਚ ਬਿਆਨ ਦੇ ਕੇ ਨਕਲੀ ਤੇ ਉਹਦੇ ਭਰਾ ਨੇ ਬਾਹਰ ਨਿਕਲਦਿਆਂ ਈ ਗੋਲੀਆਂ ਮਾਰ ਕੇ ਕੁੜੀ ਨੂੰ ਕਤਲ ਕਰ ਦਿੱਤਾ।
More