ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > ਸਵੇਰ ਦਾ ਭੁਲਾ ਜੇ ਦੁਪਹਿਰੀਂ ਪਰਤ ਆਵੇ ਤੇ ਉਹਨੂੰ ਕੀ ਕਹਿੰਦੇ ਨੇਂ?
ਅਮਰੀਕੀ ਰਿਆਸਤ ਕਨਟੱਕੀ ਦੀ ਇਕ ਜੇਲ੍ਹ ਦੇ ਜੇਲਰ ਨੂੰ ਉਸ ਵੇਲ਼ੇ ਓਨੀ ਹੈਰਾਨੀ ਨਹੀਂ ਹੋਈ ਸੀ ਜਦੋਂ ਉਹਨੂੰ ਇਹ ਪਤਾ ਲੱਗਾ ਕਿ ਚਾਡ ਟਵਾਏ ਨਾਂ ਦਾ ਕੈਦੀ ਨੱਸ ਗਿਆ ਹੇ ਜਿਨੀ ਉਸ ਵੇਲ਼ੇ ਹੋਈ ਜਦੋਂ ਉਹਨੂੰ ਪਤਾ ਲੱਗਾ ਕਿ ਨੱਸਣ ਵਾਲਾ ਕੈਦੀ ਜੇਲ੍ਹ ਵਿੱਚ ਪਰਤਣ ਲਈ ਤਰਲੇ ਪਾ ਰਿਹਾ ਹੈ।
ਚਾਡ ਦਾ ਆਖਣਾ ਹੈ "ਜਦੋਂ ਮੈਂ ਜੇਲ੍ਹ ਦੀ ਘੰਟੀ ਵਜਾਈ ਤੇ ਉਨ੍ਹਾਂ ਨੂੰ ਦੱਸਿਆ ਕਿ ਮੈਂ ਕੌਣ ਆਂ ਤੇ ਉਨ੍ਹਾਂ ਨੂੰ ਯਕੀਨ ਈ ਨ੍ਹੀਂ ਆ ਰਿਹਾ ਸੀ। ਉਨ੍ਹਾਂ ਨਾਲ ਇੰਜ ਪਹਿਲੋਂ ਹੋਇਆ ਕਿ ਕਦੋਂ ਸੀ।" 21 ਵਰ੍ਹਿਆਂ ਦਾ ਚਾਡ ਕੈਂਟਕੀ ਜੇਲ੍ਹ ਵਿੱਚ ਚੋਰੀ ਦੇ ਇਲਜ਼ਾਮ ਵਿਚ ਚਾਰ ਵਰ੍ਹੇ ਦੀ ਜੇਲ੍ਹ ਭੁਗਤ ਰਿਹਾ ਹੈ।
ਜੇਲ੍ਹ ਪ੍ਰਬੰਧੀਆਂ ਦਾ ਆਖਣਾ ਹੈ ਕਿ ਸਵੇਰੇ ਜਦੋਂ ਜੇਲ੍ਹ ਦਾ ਅਮਲਾ ਸਫ਼ਾਈ ਕਰ ਰਿਹਾ ਸੀ ਤੇ ਚਾਡ ਅ ਦਾਅ ਲੱਗ ਗਿਆ ਤੇ ਉਹ ਨੱਸ ਗਿਆ। ਉਸੇ ਦੁਪਹਿਰ ਉਹ ਫਿਰ ਗਾਰੇ ਨਾਲ ਲਿਬੜਿਆ ਹੋਇਆ ਪਰਤ ਆਇਆ ਤੇ ਦੱਸਿਆ ਕਿ ਉਹਦੀ ਭੈਣ ਨੇ ਉਹਨੂੰ ਆਖਿਆ ਕਿ ਉਹ ਜੇਲ੍ਹ ਵਿੱਚ ਪਰਤ ਜਾਵੇ ਨਹੀਂ ਤੇ ਉਹਦੀ ਜਾਣ ਨੂੰ ਖ਼ਤਰਾ ਹੋਵੇ ਗਾ।
ਜੇਲਰ ਬਲ ਐਡਮਜ਼ ਦਾ ਆਖਣਾ ਹੈ ਕਿ ਉਹਨੂੰ ਚਾਡ ਦਾ ਇਹ ਬਿਆਨ ਝੂਠਾ ਜਾਪਦਾ ਹੈ ਉਹ ਸਾਰਾ ਦਿਨ ਟੇਨੀਸੀ ਦਰਿਆ ਦੇ ਨੇੜੇ ਕਿਧਰੇ ਖੱਜਲ ਹੁੰਦਾ ਆਇਆ ਹੈ। ਜੇਲਰ ਨੇ ਦੱਸਿਆ ਕਿ ਉਹਦੀ 14 ਵਰ੍ਹਿਆਂ ਦੀ ਨੌਕਰੀ ਵਿੱਚ ਇਹ ਪਹਿਲੀ ਵਾਰੀ ਹੋਇਆ ਹੈ ਕਿ ਜੇਲ੍ਹ ਤੋਂ ਨੱਸਾ ਕੋਈ ਕੈਦੀ ਆਪਣੇ ਆਪ ਈ ਪਰਤ ਆਇਆ ਹੈ।
ਚਾਡ ਨੇ ਇਕ ਮੁਕਾਮੀ ਅਖ਼ਬਾਰ ਨੂੰ ਦੱਸਿਆ ਕਿ "ਮੈਂ ਬੂਹਾ ਖੁੱਲਾ ਵਿਖਾ ਤੇ ਦੁੜਕ ਲਾ ਦਿੱਤੀ। ਪਰ ਮੈਂ ਜੋ ਕੀਤਾ ਮੈਨੂੰ ਉਹਦੇ ਤੇ ਨਮੋਸ਼ੀ ਹੈ ਤੇ ਮੈਂ ਅੱਗੇ ਤੋਂ ਕਦੇ ਇੰਜ ਨਹੀਂ ਕਰਾਂ ਗਾ।"
More