کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > ਅਮਰੀਕੀ ਪਾਦਰੀ: ਮੁਆਸ਼ੀ ਬੁਹਰਾਨ ਦਾ ਹੱਲ ਸੱਤੇ ਦਿਨ ਸੈਕਸ

ਅਮਰੀਕੀ ਪਾਦਰੀ: ਮੁਆਸ਼ੀ ਬੁਹਰਾਨ ਦਾ ਹੱਲ ਸੱਤੇ ਦਿਨ ਸੈਕਸ

ਕਾਮ ਬਖ਼ਸ਼ ਜਨੂਨੀ

November 25th, 2008

 

 

ਜਿਵੇਂ ਜਿਵੇਂ ਦੁਨੀਆ ਵਿੱਚ ਮੁਆਸ਼ੀ ਬੁਹਰਾਨ ਵੱਧ ਰਿਹਾ ਹੈ ਤਿਵੇਂ ਤਿਵੇਂ ਉਸ ਨਾਲ ਨਿੱਬੜਨ ਦੇ ਹੱਲ ਵੀ ਸੁੱਚੇ ਜਾ ਰਹੇ ਨੇਂ।ਅਮਰੀਕਾ ਵਿਚ ਟੈਕਸਾਸ ਦੇ ਇਕ ਪਾਦਰੀ ਨੇ ਨਿਵੇਕਲਾ ਹੱਲ ਕੱਢਿਆ ਹੈ। ਉਨ੍ਹਾਂ ਆਪਣੇ ਚਰਚ ਦੀਆਂ ਲੋਕਾਂ ਨੂੰ ਕਹਿਆ ਜੋ ਉਹ ਸੱਤੇ ਦਿਨ ਸੈਕਸ ਕਰਨ ਦਾ ਚੈਲੰਜ ਕਬੂਲ ਕਰਨ। ਇਸ ਨਾਲ ਉਨ੍ਹਾਂ ਦੀ ਮੁਆਸ਼ੀ ਫ਼ਿਕਰ ਵੀ ਘਟੇਗੀ  ਤੇ ਇਕ ਦੂਜੇ ਨਾਲ ਪਿਆਰ ਵੀ ਵਧੇ ਗਾ।

ਇੰਜ ਦੁਨੀਆ ਦੇ ਮੌਲਵੀਆਂ ਕੋਲ ਇਕੋ ਹੱਲ ਹੈ ਜੋ ਦੁਆ ਮੰਗੂ। ਇਸਰਾਈਲ ਦੇ ਵੱਢੇ ਸ਼ੇਖ਼ ਜਿਸ ਨੂੰ ਚੀਫ਼ ਰਾਬੀ ਕਹਿੰਦੇ ਨੇਂ ਲੋਕੋਂ ਨੂੰ ਰਲਵੇਂ ਦੁਆ ਕਰਵਾਈ ਹੈ। ਮੌਲਵੀਆਂ ਦਾ ਸ਼ਾਇਦ ਖ਼ਿਆਲ ਹੈ ਜੋ ਇਹ ਮੁਆਸ਼ੀ ਬੁਹਰਾਨ ਅੱਲ੍ਹਾ ਦਾ ਕਹਿਰ ਹੈ ਕਿਉਂ ਜੋ ਉਨ੍ਹਾਂ ਚੰਦਾ ਦੇਣ ਵਾਲੇ ਅਮੀਰਾਂ ਨੂੰ ਤੇ ਕੁੱਝ ਕਹਿਣਾ ਨਹੀਂ ਹੁੰਦਾ ਜਿਨ੍ਹਾਂ ਇਹ ਬੁਹਰਾਨ ਪੈਦਾ ਕੀਤਾ ਹੈ।

ਟੈਕਸਾਸ ਦਾ ਪਾਦਰੀ ਯੰਗ ਥੋੜਾ ਹੁਸ਼ਿਆਰ ਨਿਕਲਿਆ, ਉਸ ਨੂੰ ਖ਼ੋਰੇ ਪਤਾ ਲੱਗ ਗਿਆ ਹੇ ਜੋ ਹੁਣ ਦੁਆ ਵਾਲਾ ਸੌਦਾ ਵਿਕਦਾ ਨਹੀਂ ਇਸ ਲਈ ਲੋਕਾਂ ਨੂੰ ਭੁੱਲੀਂ ਪਾਈ ਰੱਖਣ ਲਈ ਕੋਈ ਹੋਰ ਦਾਅ ਕੱਢਿਆ ਜਾਵੇ। ਸੋ ਉਨ੍ਹਾਂ ਨੇ ਐਸਾ ਹੱਲ ਦਿੱਤਾ ਹੈ ਜਿਸ ਤੋਂ ਕੋਈ ਇਨਕਾਰ ਵੀ ਨਹੀਂ ਕਰੇ ਗਾ ਤੇ ਲੋਕੀਂ ਮੁਆਸ਼ੀ ਮੁਜਰਮਾਂ ਨੂੰ ਭੁੱਲ ਭੁਲਾ ਕੇ ਆਪਣੇ ਆਹਰੇ ਲੱਗੇ ਰਹਿਣਗੇ।  ਮਤਲਬ ਮੌਲਵੀਆਂ ਕੋਲੋਂ ਜਦੋਂ ਕੁੱਝ ਹੋਰ ਨਹੀਂ ਵਿਕਦਾ ਤੇ ਸੈਕਸ ਵੇਚਣਾ ਸ਼ੁਰੂ ਕਰ ਦਿੰਦੇ ਨੇਂ। ਸੈਕਸ ਵੀ ਅਫ਼ੀਮ ਤਰ੍ਹਾਂ ਦਾ ਨਸ਼ਾ ਹੈ ਸਗੋਂ ਉਸ ਤੋਂ ਵੀ ਵੱਧ। ਦੁਨੀਆ ਦੇ ਬਾਕੀ ਮੌਲਵੀਆਂ ਨੂੰ ਵੀ ਉਨ੍ਹਾਂ ਕੋਲੋਂ ਸਬਕ ਲੈਣਾ ਚਾਹੀਦਾ ਹੈ।

ਇਹ ਸੈਕਸ ਦਾ ਚੈਲੰਜ ਇੱਕ ਹਫ਼ਤੇ ਦਾ ਸੀ ਜਿਹੜਾ ਪਿਛਲੀ ਐਤਵਾਰ ਨੂੰ ਮੁੱਕ ਗਿਆ। ਪਾਦਰੀ ਸਾਹਿਬ ਨੇ ਆਪ ਵੀ ਵਾਅਦਾ ਕੀਤਾ ਸੀ ਜੋ ਉਹ ਸੱਤੇ ਦਿਨ ਇਹ ਇਬਾਦਤ ਕਰਨਗੇ।  ਪਰ ਪਾਦਰੀ ਸਾਹਿਬ ਕਹਿੰਦੇ ਨੇਂ ਜੋ ਉਹ ਦੋ ਦਿਨਾਂ ਵਿੱਚ ਹਫ਼ ਗਏ ਤੇ ਤੀਜੇ ਦਿਨ ਘਰ ਵੜਦਿਆਂ ਹੀ ਮੰਜੇ ਤੇ ਢੈਹ ਪਏ। ਜਦ ਘਰ ਵਾਲੀ ਨੇ ਪੁੱਛਿਆ ਉਹ ਸੈਕਸ ਚੈਲੰਜ ਦਾ ਅੱਜ ਕੀਹ ਕਰਨਾ ਹੈ ਤੇ ਪਾਦਰੀ ਸਾਹਿਬ ਨੇ ਮਰੀ ਵਾਜ ਵਿਚ ਕਹਿਆ ''ਕੁਲ ਦੋਹਰ ਪਾਦੀਆਂਗੇ''  ਪਾਦਰੀ ਜੀ ਨੂੰ ਪਤਾ ਹੈ ਜੋ ਕੁਲ ਕਿਸ ਵੇਖੀ, ਇਸ ਲਈ ਪਤਾ ਨਹੀਂ ਅਗਲੇ ਦਿਹਾੜ ਕੀਹ ਹੋਇਆ। ਇਹ ਵੀ ਨਹੀਂ ਪਤਾ ਲੱਗਾ ਉਨ੍ਹਾਂ ਦੇ ਚਰਚ ਦੇ ਕਿੰਨੇ ਬੰਦੇ ਚੈਲੰਜ ਨਿਭਾ ਸਕੇ । ਉਂਜ ਜਨੂਨੀ ਨੂੰ ਕੋਈ ਬਹੁਤੀ ਉਮੀਦ ਨਹੀਂ ਕਿ ਬਹੁਤੇ ਕਾਮਯਾਬ ਹੋਏ ਹੂਓਨਗੇ। 


 

More

Powered by: PHPCow.com