ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > ਕੁੱਤੇ ਤੈਂ ਥੀਂ ਉਤੇ.... ਕਤੂਰਿਆਂ ਨੇ ਨਿਆਣਾ ਬਚਾ ਲਿਆ
ਅਮਰੀਕੀ ਰਿਆਸਤ ਵਰਜੀਨੀਆ ਵਿਚ ਤਿੰਨ ਵਰ੍ਹਿਆਂ ਦਾ ਇਕ ਬਾਲ ਪਾਲੇ ਨਾਲ ਠਰੀ ਰਾਤ ਵਿਚ ਗਵਾਚ ਗਿਆ। ਅੱਤ ਦੀ ਠੰਡ ਵਿਚ ਉਹਦੀ ਜਾਨ ਬਚਾਉਣ ਵਾਲੇ ਸਨ ਦੋ ਕਤੂਰੇ ਜਿਹੜੇ ਉਹਦੇ ਨਾਲ ਈ ਘਰੋਂ ਨਿਕਲੇ ਸਨ। ਜਿੱਲਣ ਥੋਰਪ ਨਾਲ ਦਾ ਇਹ ਬਾਲ ਖੇਡਦਾ ਖਿਡਾ ਜੰਗਲ ਵੱਲ ਜਾ ਨਿਕਲਿਆ ਤੇ ਗਵਾਚ ਗਿਆ। ਉਹਦਾ ਸਾਰਾ ਟੱਬਰ, ਗੁਆਂਢੀ ਤੇ ਸਰਕਾਰੀ ਬੰਦੇ ਉਹਨੂੰ ਲੱਭਦੇ ਰਹੇ ਤੇ ਅਖ਼ੀਰ 21 ਘੰਟਿਆਂ ਮਗਰੋਂ ਉਨ੍ਹਾਂ ਨੇ ਜੰਗਲ ਵਿੱਚ ਬਾਲ ਨੂੰ ਲੱਭ ਲਿਆ। ਜਦੋਂ ਉਨ੍ਹਾਂ ਨੇ ਵੇਖਿਆ ਤੇ ਕਤੂਰੇ ਬਾਲ ਦੇ ਆਲ ਦੁਆਲੇ ਚਿੰਬੜੇ ਬੈਠੇ ਸਨ ਤਾਂ ਜੋ ਉਹਨੂੰ ਅੱਤ ਦੀ ਠੰਡ ਤੋਂ ਬਚਾਇਆ ਜਾ ਸਕੇ। ਬਾਲ ਦੇ ਪਿਓ ਦਾ ਆਖਣਾ ਹੈ ਕਿ ਉਨ੍ਹਾਂ ਨੂੰ ਜਿਹੜਾ ਸਭ ਤੋਂ ਵੱਡਾ ਡਰ ਸੀ ਉਹ ਲੋਹੜੇ ਦਾ ਪਾਲਾ ਸੀ। ਦਰਜਾ ਹਰਾਰਤ ਉਸ ਰਾਤ 17 ਡਿਗਰੀ ਸੀ ਤੇ ਪਾਲਾ ਹੱਡੀਆਂ ਵਿੱਚ ਵੜਦਾ ਜਾਂਦਾ ਸੀ ਤੇ ਉਹ ਬਾਲ ਨੂੰ ਲੱਭਦੇ ਫਿਰਦੇ ਸਨ। ਬਾਲ ਦੀ ਦਾਦੀ ਦਾ ਆਖਣਾ ਹੈ ਕਿ ਸਾਰੀ ਰਿਆਸਤ ਵਿਚੋਂ ਲੋਕ ਬਾਲ ਨੂੰ ਲੱਭਦੇ ਫਿਰਦੇ ਸਨ ਤੇ ਇਹ ਵੀ ਨਹੀਂ ਸੀ ਪਤਾ ਕਿ ਉਹ ਲੱਭੇ ਗਾ ਵੀ ਯਾਂ ਨਹੀਂ। ਬਾਲ ਦੀ ਮਾਂ ਨੇ ਦੱਸਿਆ ਕਿ ਜਦੋਂ ਮੈਂ ਉਹਨੂੰ ਪਹਿਲੀ ਵਾਰੀ ਵੇਖਿਆ ਤੇ ਉਹਨੇ ਆਖਿਆ '' ਮਾਂ ਮੈਨੂੰ ਠੰਡ ਲੱਗ ਰਹੀ ਹੈ। ਮੈਂ ਰਾਤੀਂ ਜੰਗਲ ਵੀ ਈ ਸੁੱਤਾ। ਕਤੂਰਿਆਂ ਨੇ ਮੈਨੂੰ ਠੰਡ ਤੋਂ ਬਚਾਇਆ।'' ਉਹਨੇ ਦੱਸਿਆ ਕਿ ਕਤੂਰੇ ਉਹਦੇ ਨਾਲ ਲੱਗ ਕੇ ਸੁੱਤੇ ਰਹੇ। ਉਨ੍ਹਾਂ ਦੇ ਪਿੰਡੇ ਦੀ ਗਰਮੀ ਨੇ ਉਹਨੂੰ ਠੰਡ ਤੋਂ ਬਚਾਈ ਰੱਖਿਆ।
More