ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > ਬਹਿਰੂਪੀਏ ਡਿਕਟੇਟਰ
ਲਗਦਾ ਹੈ ਸ਼ਹਿਬਾਜ਼ ਸ਼ਰੀਫ਼ ਦੀ ਮਾਂ ਵੀ ਨਿੱਕੀਆਂ ਹੁੰਦਿਆਂ ਉਹੀ ਕਹਿ ਕੇ ਡਰੋਨਦੀਆਂ ਹੋਵਣ ਗਈਆਂ ਜੋ ਪੰਜਾਬ ਦੇ ਪਿੰਡਾਂ ਵਿਚ ਕਈ ਮਾਵਾਂ ਕਹਿੰਦਿਆਂ ਸੀ: ਪੱਤਰ ਸੌਂ ਜਾ ਨਹੀਂ ਤੇ ਪਠਾਨ ਚਕ ਕੇ ਲੈ ਜਾਵੇ ਗਾ।
ਪਿਛਲੇ ਹਫ਼ਤੇ ਸਾਡੇ ਸੰਗੀ ਨਿਸਾਰ ਖੋਖਰ ਮੂਜਬ ਉਨ੍ਹਾਂ (ਸ਼ਹਿਬਾਜ਼ ਸ਼ਰੀਫ਼ )ਨੇ ਸਿੰਧ ਤੇ ਸਰਹੱਦ ਦੇ ਸਹਾਫ਼ੀਆਂ ਦੀ ਇਕ ਟੀਮ ਨੂੰ ਸੱਦਿਆ ਤੇ ਦੂਜਿਆਂ ਗੱਲਾਂ ਤੋਂ ਵਖ ਇਹ ਵੀ ਦੱਸਿਆ ਕਿ ਪਾਕਿਸਤਾਨ ਦੇ ਫ਼ੌਜੀ ਆਮਰ ਪਠਾਨ ਸੀ। ਤੇ ਕਹਿਆ ਕਿ ਜਨਰਲ ਜ਼ਿਆ ਅਲਹਕ ਦਾ ਡੋਮੀਸਾਇਲ ਪਿਸ਼ਾਵਰ ਦਾ ਸੀ ਤੇ ਪਰਵੇਜ਼ ਮੁਸ਼ੱਰਫ਼ ਤੇ ਕਰਾਚੀ ਦੇ ਰਹਿਣ ਵਾਲੇ ਸੀ।
ਪਹਿਲਾ ਸਵਾਲ ਜ਼ਿਹਨ ਵਿਚ ਇਹ ਆਇਆ ਕਿ ਕੀਹ ਮੀਆਂ ਸ਼ਰੀਫ਼ ਜਨਰਲ ਜ਼ਿਆ ਅਲਹਕ ਨਾਲ ਪਸ਼ਤੋ ਵਿਚ ਗੱਲ ਬਾਤ ਕਰਦੇ ਸੀ? ਦੂਜਾ ਉਹ ਵੇਲਾ ਚੇਤੇ ਆਇਆ ਜਦੋਂ ਪਰਵੇਜ਼ ਮੁਸ਼ੱਰਫ਼ ਦੀ ਅਵਾਜ਼ ਪਹਿਲੀ ਵਾਰੀ ਸੁਣੀ ਸੀ। ਮੇਰਾ ਪਹਿਲਾ ਖ਼ਿਆਲ ਇਹ ਸੀ ਜੋ ਇਹ ਬੰਦਾ ਤੇ ਉਰਦੂ ਬੋਲਣ ਵਾਲਾ ਹੈ ਫਿਰ ਪੰਜਾਬੀ ਲਹਿਜੇ ਵਿਚ ਕਿਉਂ ਬੋਲ ਰਿਹਾ ਹੈ। ਇਕ ਸੀਨਅਰ ਸਹਾਫ਼ੀ ਨੇ ਕਹਿਆ ਫ਼ੌਜ ਦੀ ਕਮਾਨ ਕਰਨੀ ਹੈ ਤੇ ਇਹ ਤੇ ਕਰਨਾ ਪਵੇ ਗਾ।
ਪਰ ਸ਼ਹਿਬਾਜ਼ ਸ਼ਰੀਫ਼ ਦੀ ਥਿਊਰੀ ਨੂੰ ਸਹੀ ਮਨ ਦੀਆਂ ਹੋਈਆਂ ਤਜਜ਼ੀਆ ਨਿਗਾਰ ਨੇ ਇਹ ਆਸ ਵੀ ਦਵਾਈ ਹੈ ਕਿ ਕਿਉਂ ਜੋ ਜਨਰਲ ਕੀਆਨੀ ਸੋ ਫ਼ੀਸਦ ਪੰਜਾਬੀ ਹਨ ਇਸ ਲਈ ਜੋ ਤੁਸੀ ਵਿਚਾਰ ਰਹੇ ਓ , ਉਹ ਤੇ ਕਦੀ ਨਹੀਂ ਹੋਵੇ ਗਾ।।।
More