کلاسک

    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > ਕਨੇਅਰਡ ਕਾਲਜ ਵਿਚ ਬੁਰਕਾਏ

ਕਨੇਅਰਡ ਕਾਲਜ ਵਿਚ ਬੁਰਕਾਏ

ਡਾਕਟਰ ਮਕਬੂਲ ਅਖ਼ਤਰ

April 30th, 2009

5 / 5 (1 Votes)

 

 

ਕਨੇਅਰਡ ਕਾਲਜ ਵਿਚ ਬੁਰਕਾਏ ਲਾਗੂ ਹੋ ਗਏ ਨੇਂ। ਹਾਲੀ ਨਹੀਂ। ਕਹਿੰਦੇ ਨੇ ਸੁਥਨਾਂ ਪਾਉ ਕਿਉਂਜੋ ਇਹ ਮਸ਼ਰਕ ਬਈਦ ਦੀ ਰੀਤ ਹੈ ਤੇ ਅਸਾਂ ਹਾਂ ਬੇਬੇ ਬੱਚੇ, ਰੇਤ ਦੇ ਗ਼ੁਲਾਮ, ਰਿਵਾਜ ਦੇ ਗ਼ੁਲਾਮ ਤੇ ਹੋਰ ਖ਼ੋਰੇ ਕਾਹਦੇ ਕਾਹਦੇ ਗ਼ੁਲਾਮ।ਜੀਨਜ਼ ਤੇ ਉੱਕਾ ਨਾ ਪਾਉ ਮੱਤਾਂ ਕਲ੍ਹ ਤੁਹਾਡਾ ਦਿਲ ਸਾਈਕਲ ਚਲਾਉਣ ਨੂੰ ਕਰੇ, ਮੋਟਰ ਸਾਈਕਲ ਚਲਾਉਣ ਨੂੰ ਕਰੇ ਤੇ ਹੁੰਦਿਆਂ ਹੁੰਦਿਆਂ ਮੁਲਕ ਚਲਾਉਣ ਨੂੰ ਕਰੇ। ਕਨੀਰਡ ਕਾਲਜ ਲਾਹੋਰਦਖਨੀ ਏਸ਼ੀਆ ਦੇ ਮਸ਼ਹੂਰ ਕੁੜੀਆਂ ਦੇ ਕਾਲਜਾਂ ਵਿਚੋਂ ਹੈ।

ਕਹਿੰਦੇ ਨੇਂ ਬਰਕਾਈਆਂ ਵਾਲਿਆਂ ਕੁੱਝ ਬੀ ਬਿਆਂ ਨੇ ਕੁੜੀਆਂ ਨੂੰ ਤੜ੍ਹੀ ਦਿੱਤੀ ਹੈ। ਕਾਲਜ ਵਾਲੇ ਇਸ ਗੱਲ ਤੋਂ ਮਕਰਦੇ ਹੁਣ। ਮਾਲਾਕਨਡ ਦੇ ਕਮਿਸ਼ਨਰ ਨੇਂ ਵੀ ਤਾਂ ਤਾਲਿਬਾਨ ਦੀ ਮਾਅਸੂਮੀਅਤ ਦੀ ਸਹੁੰ ਚਾ ਲਈ ਸੀ।

ਬੜ੍ਹਕ ਮਾਰਨ ਤੋਂ ਅਸੀਂ ਰਹਿ ਨਹੀਂ ਸਕਦੇ। ਅਸਾਂ ਕੋਈ ਡਰਦੇ ਹਾਂ ਤਾਲਬਾਂ ਤੋਂ? ਨਾਂ ਜੀ ਨਾਂ। ਅਸਾਂ ਆਪਣੇ ਹੁਲੀਏ ਉਨ੍ਹਾਂ ਦੇ ਡਰ ਤੋਂ ਤੇ ਨਹੀਂ ਵਿਗਾੜੇ।।।।ਬਸ ਸ਼ੌਂਕ ਏ।ਵੈਸੇ ਵੀ ਤਾਲਿਬਾਨ ਹਾਲੀ ਪੰਜਾਬ ਤੱਕ ਨਹੀਂ ਪੁਜੇ, ਸਿਰਫ਼ ਤਲਬਾ ਈ ਪੁੱਜੇ ਨੇਂ ਜਿਹਨਾਂ ਦੀਆਂ ਕਰਤੂਤਾਂ ਹਰ ਉਹ ਬੰਦਾ ਜਾਂਦਾ ਹੇ ਜਿਸ ਨੇ ਕਾਲਜ ਯਾਂ ਯੂਨੀਵਰਸਿਟੀ ਵਿਚ ਝਾਤੀ ਪਾਈ ਹੈ। ਜਹਾਲਤ ਉਨ੍ਹਾਂ ਦੇ ਏਜੰਡੇ ਦਾ ਪਹਿਲਾ ਆਈਟਮ ਹੈ, ਬਦਮਾਆਸ਼ੀ ਦੂਜਾ, ਪਰਚੀ ਤੇ ਆਪਣੇ ਮੁੰਡੇ ਪਾਸ ਕਰਾਣਾ ਤੀਜਾ ਤੇ ਫਿਰ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਦਿਵਾਨਾ, ਏਜੰਸੀਆਂ ਵਿਚ ਵਾੜਨਾ ਤੇ ਇਹੋ ਜਿਹੇ ਹੋਰ ਚੰਗੇ ਚੁਣਕੇ ਕੰਮ।

ਇਹੋ ਜਿਹੇ ਸਈਅਦ ਜਾਵੇਦ ਕਮਿਸ਼ਨਰ ਵੀ ਬਣ ਜਾਂਦੇ ਨੇਂ, ਮਾਲਾਕਨਡ ਵਿਚ ਪੋਸਟਿੰਗ ਵੀ ਕਰਵਾ ਲੈਂਦੇ ਨੇਂ। ਤਾਲਿਬਾਨ ਦਾ ਰਾਹ ਸੌਖਾ ਕਰਦੇ ਨੇਂ, ਸਰਕਾਰੀ ਮੁਲਾਜ਼ਮਾਂ ਨੂੰ ਮਰਵਾਨਦੇ ਨੇਂ , ਸਰਕਾਰ ਦਾ ਖਾਂਦੇ ਨੇਂ, ਦੇਣ ਤੇ ਦੁਨੀਆ ਸਵਾਰ ਦੇ ਨੇਂ।

 

More

Your Name:
Your E-mail:
Subject:
Comments: