کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > ਮੁੱਲਾ ਆਨ ਲਾਇਨ

ਮੁੱਲਾ ਆਨ ਲਾਇਨ

ਮੂਲਾ ਪੰਜਾਬੀ

November 7th, 2009

5 / 5 (4 Votes)

 

 

ਮਾਈ ਡੇਰ ਪੰਜਾਬੀਜ਼ ਅਤੇ ਸਨਧੀਜ਼, ਬਲੋਚੀਜ਼ ਅਤੇ ਪਠਾਨਜ਼!
ਸਾਰੀਆਂ ਨਜ਼ਰੀਆਤੀ ਕੈਦੀਆਂ ਨੂੰ ਪਪੀਆਂ ਤੇ ਜੱਫੀਆਂ।

ਅੱਜ ਤੋਂ ਮੁੱਲਾ ਪੰਜਾਬੀ ਵਿਚਾਰ ਵੈੱਬ ਤੇ ਮਹੀਨੇ ਵਿਚ ਹਿੱਕ ਯਾਂ ਦੋ ਵਾਰੀ ਮਸਅਲੇ ਮਿਸਾਈਲ ਕਰਿਸੀ। ਗੱਲ ਦੇਣ ਦੀ ਹੋਵੇ ਯਾਂ ਆਈਨ ਦੀ , ਸਪਾਧੇ ਦੀ ਹੋਵੇ ਯਾਂ ਬਿਨ ਦੀ, ਅਮਰੀਕੇ ਦੀ ਹੋਵੇ ਯਾਂ ਚੀਨ ਦੀ , ਅਰਬੀ ਸ਼ੇਖ਼ ਦੀ ਹੋਵੇ ਯਾਂ ਦੇਸੀ ਮਸਕੀਨ ਦੀ , ਪੁੱਛਣ ਵਾਲੇ ਪੁੱਛਣ ਤੇ ਮੂਲਾ ਕੋਲੋਂ ਇਸ਼ਕ ਸ਼ਰੀਅਤ ਦਾ ਸਬਕ ਪੜ੍ਹਨ। ਇਹ ਸਰਵਿਸ ਚੰਦੇ ਬਣਾ ਚੱਲਦੀ ਏ। ਇਹ ਗੱਡੀ ਡੀਜ਼ਲ ਬਣਾ ਭੱਜਦੀ ਏ। ਬਸ ਤੁਸੀਂ ਈ ਮੇਲ ਘੱਲੋ, ਚਿੱਠੀ ਪੱਤਰ ਲਿਖੋ, ਫ਼ੋਨ ਲਾਓ ਯਾਂ ਦਿਲ ਮਲਾਉ । ਮੂਲਾ ਦਾ ਟਲ ਖੜਕਸੀ ਤੇ ਖ਼ੈਰ ਵਨਡਸੀ।

ਕਲ੍ਹ ਹਿੱਕ ਮਸਕੀਨ ਚੁੱਕੀ ਭਰਨ ਆਇਆ ਤੇ ਮੁੱਲਾ ਦੇ ਦਾਰੇ ਤੇ ਫੁਲ ਚੜ੍ਹਾਏ। ਇਨ੍ਹਾਂ ਫੁੱਲਾਂ ਦੀ ਖ਼ੁਸ਼ਬੂ ਤੁਹਾਡੇ ਲਈ ਹਾਜ਼ਰ ਏ।

1। ਜੇ ਤੁਸੀਂ ਕਿਸੇ ਨਾਲ ਸਾਰੀ ਹਯਾਤੀ ਨਭਾਨਾ ਚਾਹੁੰਦੇ ਹੋ ਤਾਂ ਉਹਦੇ ਨਾਲ ਵਿਆਹ ਨਾ ਕਰੋ । ਵਿਆਹ ਉਹਦੇ ਨਾਲ ਕਰੋ ਜਿਸ ਨਾਲ ਗੁਜ਼ਾਰਾ ਨਾ ਹੋ ਸਕਣਾ ਹੋਵੇ। ਤੁਸੀਂ ਜੋ ਫ਼ੈਸਲਾ ਵੀ ਕਰਸੋ ਪਛੋਤਾਸੋ ਤੇ ਸ਼ਰਮਾਸੋ।

2। ਵਿਆਹ ਹਿੱਕ ਅਜਿਹਾ ਰਿਸ਼ਤਾ ਏ ਜਿਹਦੇ ਵਿੱਚ ਹਿੱਕ ਬੰਦਾ ਹਮੇਸ਼ਾ ਹੱਕ ਤੇ ਹੁੰਦਾ ਏ ਤੇ ਦੂਜਾ ਫ਼ਰੀਕ ਖ਼ਾਵੰਦ ਹੁੰਦਾ ਏ।

3। ਜ਼ਬਾਨ ਨੂੰ ਮਾਂ ਬੋਲੀ ਆਖਦੇ ਨੇਂ , ਕਿਉਂ ਜੇ ਪਿਓ ਦੀ ਤਾਂ ਹਮੇਸ਼ਾ ਬੋਲਤੀ ਬੰਦ ਰਿਹੰਦੀ ਏ।

4। ਮੈਂ ਤੇ ਮੇਰੀ ਸਵਾਣੀ ਹਮੇਸ਼ਾ ਸਲ੍ਹਾ ਸਫ਼ਾਈ ਨਾਲ ਰੀਹਨੇ ਹਾਂ । ਮੈਂ ਹਰ ਵਾਰੀ ਅਪਣੀ ਗ਼ਲਤੀ ਮਨ ਲੈਣਾ ਤੇ ਮੇਰੀ ਸਵਾਣੀ ਮੇਰੇ ਨਾਲ ਇਤਫ਼ਾਕ ਕਰ ਲੈਂਦੀ ਏ।

5 । ਵਿਆਹਿਆ ਹੋਇਆ ਬੰਦਾ ਜਿਨੀ ਵਾਰੀ ਵੀ ਨੌਕਰੀ ਯਾਂ ਧੰਦਾ ਬਦਲੇ , ਅਪਣਾ ਬਾਸ ਕਦੀਂ ਨਹੀਂ ਬਦਲ ਸਕਦਾ।

6 । ਲੇਡੀਜ਼ ਫ਼ਸਟ । ਜ਼ਨਾਨੀਆਂ ਪਹਿਲੇ ਤੇ ਸੋਹਣੀਆਂ ਜ਼ਨਾਨੀਆਂ ਉਨ੍ਹਾਂ ਤੋਂ ਵੀ ਪਹਿਲੇ।

7 । ਸੱਚੇ ਦੋਸਤ ਹਮੇਸ਼ਾ ਛਾਤੀ ਵਿੱਚ ਵਾਰ ਕਰਦੇ ਨੇਂ ।

9 । ਮੁਆਫ਼ੀ ਦਾ ਮਤਲਬ ਇਹ ਹੁੰਦਾ ਏ ਜੋ ਕਿਸੇ ਦੇ ਹੱਥੋਂ ਦੁੱਖ ਸਾ ਕੇ ਉਹਦੇ ਨਾਲ ਨਫ਼ਰਤ ਕਰਨ ਦਾ ਹੱਕ ਗੰਵਾ ਦਿਓ।

10 । ਜਿਹੜੇ ਲੋਕੀ ਆਪਣੇ ਆਪ ਤੇ ਨਹੀਂ ਹੱਸ ਸਕਦੇ , ਉਹ ਇਹ ਕੰਮ ਦੂਜਿਆਂ ਲਈ ਛੱਡ ਦਿੰਦੇ ਨੇਂ ਤੇ ਫਿਰ ਦੂਜੇ ਉਨ੍ਹਾਂ ਤੇ ਹੱਸਦੇ ਨੇਂ।

11 । ਵਿਆਹ ਮਗਰੋਂ ਜਦੋਂ ਹਿੱਕ ਬੱਚਾ ਹੋ ਜਾਏ ਤਾਂ ਮਾਂ ਪੈ ਵਾਲਦੈਨ ਬਣ ਜਾਂਦੇ ਨੇਂ ਤੇ ਜਦੋਂ ਦੋ ਬੱਚੇ ਹੋ ਜਾਣ ਤਾਂ ਮਾਂ ਪੈ ਰੀਫ਼ਰੀ ਬਣ ਜਾਂਦੇ ਨੇਂ।

12 । ਬੱਚਾ ਉਦੋਂ ਵੱਡਾ ਹੋਣਾ ਸ਼ੁਰੂ ਹੁੰਦਾ ਏ ਜਦੋਂ ਮਾਂ ਪੈ ਉਹਦੇ ਲਈ ਸਕੂਲ ਦੀ ਪਹਿਲੀ ਯੋਨੀ ਫ਼ਾਰਮ ਖ਼ਰੀਦਦੇ ਨੇਂ।

13 । ਪ੍ਰੇਸ਼ਾਨ ਹੋਣ ਦੀ ਲੋੜ ਨਹੀਂ, ਬਹੁਤ ਸਾਰੀਆਂ ਲੋਕਾਂ ਵਿਚ ਚੰਗੇ ਗੁਣ ਨਹੀਂ ਹੁੰਦੇ।

14 । ਤੁਸੀਂ ਪਿਆਰ ਮੁੱਲ ਨਹੀਂ ਲੈ ਸਕਦੇ ਪਰ ਫਿਰ ਵੀ ਤੁਹਾਨੂੰ ਪਿਆਰ ਦਾ ਬੜਾ ਭਾਰਾ ਮੂਲ ਤਾਰਨਾ ਪੈਂਦਾ ਏ।

15 । ਸੁਸਤੀ ਦਾ ਮਤਲਬ ਇਹ ਹੁੰਦਾ ਏ ਜੋ ਬੰਦਾ ਥੁੱਕਣ ਤੋਂ ਪਹਿਲੇ ਹੀ ਅਰਾਮ ਕਰਨ ਦੀ ਭੈੜੀ ਆਦਤ ਪਾ ਲਵੇ।

16 । ਬੱਚਤ ਬੜੀ ਚੰਗੀ ਸ਼ੈਅ ਏ । ਖ਼ਾਸ ਤੌਰ ਤੇ ਜਦੋਂ ਇਹ ਕੰਮ ਮਾਂ ਪਿਆਂ ਅਪਣੀ ਉਲਾਦ ਲਈ ਕੀਤਾ ਹੋਵੇ।

17 । ਅਕਲ ਮੰਦ ਇਸ ਲਈ ਬੋਲਦੇ ਨੇਂ ਜੋ ਉਨ੍ਹਾਂ ਕੋਲ ਕਹਿਣ ਲਈ ਕੁਝ ਹੁੰਦਾ ਏ ਤੇ ਮੂਰਖ ਇਸ ਲਈ ਬੋਲਦੇ ਨੇਂ ਜੋ ਉਨ੍ਹਾਂ ਨੂੰ ਗੱਲਾਂ , ਨਿਛਾਂ ਹਾਰ ਆਈਆਂ ਹੁੰਦਿਆਂ ਨੇਂ।

18 । ਪੱਕੇ ਯਾਰ ਉਹ ਹੁੰਦੇ ਨੇਂ ਜਿਹੜੇ ਹਰ ਵਰ੍ਹੇ ਹੈਪੀ ਨਿਊ ਏਅਰ ਦਾ ਕਾਰਡ ਘੁਲਣ ਤੇ ਅਪਣੀ ਟੀਲਫ਼ੁਨ ਬੁੱਕ ਵਿਚ ਤੁਹਾਡਾ ਨੰਬਰ ਉਤਾਰ ਲੈਣ।

19 । ਜੇ ਬੰਦਾ ਹਯਾਤੀ ਦੀ ਔਕੜਾਂ ਤੋਂ ਮੂੰਹ ਲੁਕਾ ਕੇ ਸੌਂ ਜਾਵੇ ਤਾਂ ਕਦੀ ਬੁੱਢਾ ਨਹੀਂ ਹੁੰਦਾ , ਖ਼ਾਸ ਤੌਰ ਤੇ ਜਦੋਂ ਉਹ ਗੱਡੀ ਚਲਾਂਦਾ ਪਿਆ ਹੋਵੇ।

 

More

Your Name:
Your E-mail:
Subject:
Comments: