ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > ਕੁੱਝ ਤਾੜਨ ਬਾਰੇ
ਪਹਿਲੇ ਵਿਚਾਰ ਵਾਲਿਆਂ ਖ਼ਬਰ ਦਿੱਤੀ ਜੋ ਵੱਡੀਆਂ ਛਾਤੀਆਂ ਵਾਲਿਆਂ ਔਰਤੀਆਂ ਦੇ ਦਿਮਾਗ਼ ਬਹੁਤੇ ਤੇਜ਼ ਹੁੰਦੇ ਨੇਂ ਤੇ ਫਿਰ ਇਹ ਜੋ ਜਿਹੜੇ ਬਨਦੇਦਨ ਵਿਚ ਬਾਰਾਂ ਮਿੰਟ ਜ਼ਨਾਨੀਆਂ ਦੀਆਂ ਛਾਤੀਆਂ ਨੂੰ ਤਾੜਦੇ ਨੇਂ ਉਨ੍ਹਾਂ ਦੀ ਉਮਰ ਪੰਜ ਸਾਲ ਵੱਧ ਜਾਂਦੀ ਹੈ। ਉਨ੍ਹਾਂ ਦੋਹਾਂ ਖ਼ਬਰਾਂ ਨੂੰ ਮਿਲਾ ਕੇ ਕੁੱਝ ਨਹੀਂ ਦੱਸਿਆ ਜੋ ਨਿੱਕੀਆਂ ਛਾਤੀਆਂ ਤਾੜਨ ਨਾਲ ਕਿੰਨੀ ਉਮਰ ਵਧਦੀ ਹੈ ਤੇ ਵੱਢੀਆਂ ਨਾਲ ਕਿੰਨੀ। ਪਰ ਇਹ ਗੱਲ ਅਸੀਂ ਦਸ ਸਕਣੇ ਆਂ ਜੋ ਜੇ ਵੱਡੀਆਂ ਛਾਤੀਆਂ ਵਾਲਿਆਂ ਤੇਜ਼ ਦਿਮਾਗ਼ ਦੀਆਂ ਹੁੰਦਿਆਂ ਨੇਂ ਤੇ ਉਹ ਤਾੜਨ ਵਾਲੇ ਨੂੰ ਵੀ ਝੱਟ ਤਾੜ ਲੈਂਦੀਆਂ ਨੇਂ । ਕਹਿਆ ਜਾਂਦਾ ਹੇ ਜੋ ਜ਼ਨਾਨੀਆਂ ਨੂੰ ਤਾੜਨ ਦਾ ਅਜਿਹਾ ਆਰਟ ਪਤਾ ਹੈ ਕਿ ਮਰਦ ਨੂੰ ਕਦੀ ਪਤਾ ਲੱਗ ਵੀ ਨਹੀਂ ਸਕਦਾ।
ਮੈਨੂੰ ਇਹ ਫ਼ਿਕਰ ਪੈ ਗਈ ਹੈ ਜੋ ਤਾਲਿਬਾਨ ਆਗਏ ਤੇ ਉਨ੍ਹਾਂ ਜ਼ਨੀਆਨੀਆਂ ਨੂੰ ਟੋਪੀ ਵਾਲੇ ਮੌਤ ਦੇ ਖੋਹ ਵਰਗੇ ਬਰਕਾਏ ਪਵਾ ਦਿੱਤੇ ਤੇ ਸਾਰੇ ਮਰਦਾਂ ਦੀ ਉਮਰ ਪੰਜ ਪੰਜ ਸਾਲ ਘੱਟ ਜਾਵੇਗੀ। ਉਂਜ ਮੈਂ ਵੇਖਿਆ ਹੈ ਜੋ ਤਾਲਿਬਾਨ ਦੇ ਇਲਾਕੇ ਵਿਚ ਜਵਾਨ ਮੁੰਡੇ ਵੀ ਬੁੱਢਿਆਂ ਵਾਂਗ ਹੀ ਲਗਦੇ ਨੇਂ। ਇਸ ਗੱਲ ਨੂੰ ਵੇਖਦਿਆਂ ਤੇ ਮਾਪਿਆਂ ਨੂੰ ਰਿਸ਼ਤਾ ਕਰਨ ਵੇਲ਼ੇ ਇਹ ਵੀ ਪੁੱਛਣਾ ਪਿਆ ਕਰੇ ਗਾ ਜੋ ਮੁੰਡਾ ਕਿੰਨੇ ਮਿੰਟ ਤਾੜਦਾ ਹੈ। ਜੇ ਉਹ ਤਾੜੋ ਹੈ ਤੇ ਉਨ੍ਹਾਂ ਦੀ ਧੀ ਘੱਟੋ ਘੱਟ ਪੰਜ ਸਾਲ ਤੇ ਰੰਡੀ ਨਹੀਂ ਹੋਵੇਗੀ।
ਮੈਨੂੰ ਅੱਜ ਤੀਕਰ ਸਮਝ ਨਹੀਂ ਆਈ ਜੋ ਛਾਤੀਆਂ ਵਿਚ ਕੀਹ ਖ਼ਾਸ ਗੱਲ ਹੈ? ਹਰ ਜ਼ਨਾਨੀ ਤੇ ਬੰਦੇ ਦੀਆਂ ਛਾਤੀਆਂ ਹੁੰਦਿਆਂ ਨੇਂ। ਕਰੋੜਾਂ ਮਾਵਾਂ ਰੋਜ਼ ਆਪਣੇ ਬੱਚਿਆਂ ਨੂੰ ਛਾਤੀ ਦਾ ਦੁੱਧ ਪਵਾਂਦੀਆਂ ਨੇਂ। ਜਾਪਾਨੀ ਔਰਤਾਂ ਤੇ ਸਿਰ ਆਮ ਛਾਤੀਆਂ ਨੰਗੀਆਂ ਕਰਕੇ ਬੱਚੇ ਨੂੰ ਦੁੱਧ ਪਵਾ ਦਿੰਦਿਆਂ ਨੇਂ। ਇਸ ਲਈ ਲਗਦਾ ਇਹ ਹੇ ਜੋ ਇਹ ਮਰਦਾਂ ਦੇ ਜ਼ਿਹਨ ਵਿਚ ਹੀ ਹੈ ਤੇ ਸ਼ਾਇਦ ਤਾਰੀਖ਼ ਦੇ ਕਿਸੇ ਖ਼ਾਸ ਮੋੜ ਤੇ ਖ਼ਾਸ ਵਜ੍ਹਾ ਤੋਂ ਪੈਦਾ ਹੋਇਆ। ਕਿਉਂ ਜੋ ਪਹਿਲਾਂ ਤੇ ਬੰਦਾ ਨੰਗਾ ਹੀ ਸੀ ਤੇ ਤਾੜਨਾ ਨਾ ਤਾੜਨਾ ਕੀਹ।
ਅੱਜਕਲ੍ਹ ਇਨਸਾਨ ਨੰਗਾ ਤੇ ਨਹੀਂ ਪਰ ਬਹੁਤੀ ਦੁਨੀਆ ਵਿੱਚ ਜ਼ਨਾਨੀਆਂ ਆਪਣੀਆਂ ਛਾਤੀਆਂ ਢੱਕ ਕੇ ਨਹੀਂ ਰੱਖਦਿਆਂ । ਸਗੋਂ ਅੰਗੀਆ ਬਣਾਉਣ ਵਾਲੀ ਇੰਡਸਟਰੀ ਦੁਨੀਆ ਦੀਆਂ ਚੋਟੀ ਦੀਆਂ ਸਨਅਤਾਂ ਵਿਚ ਹੈ।ਕਈ ਕਈ ਸੌ ਦੀ ਅੰਗੀਆ ਵੀ ਮਿਲਦੀ ਹੈ। ਜ਼ਾਹਰ ਗੱਲ ਹੈ ਅਨਗੀਆਵਾਂ ਤੇ ਇੰਨਾ ਭਾਰੀ ਖ਼ਰਚਾ ਕਿਸੇ ਵਜ੍ਹਾ ਤੋਂ ਹੀ ਕੀਤਾ ਜਾਂਦਾ ਹੋਵੇ ਗਾ।।ਮਤਲਬ ਆਪਣੇ ਆਪ ਨੂੰ ਤਾੜੇ ਜਾਣ ਦੇ ਕਾਬਲ ਬਣਾਉਣਾ। ਵੈਸੇ ਮਗ਼ਰਿਬ ਵਿੱਚ ਇਸ਼ਤਿਹਾਰ ਲਾ ਦੇਣੇ ਚਾਹੀਦੇ ਹਨ ਜੋ ਅੰਗੀਆ ਤੇ ਤਾੜੇ ਜਾਵਣ ਦੀ ਖ਼ਾਤਿਰ ਪੈਸੇ ਖ਼ਰਚ ਕਰਨ ਦੀ ਲੋੜ ਨਹੀਂ , ਤੁਸੀਂ ਪਾਕਿਸਤਾਨ ਹਨਦੋਸਤਾਂ ਆਜਾਵੋ, ਇਹ ਕੰਮ ਮੁਫ਼ਤ ਹੀ ਹੋਵੇ ਗਾ ਤੇ ਉਹ ਵੀ ਹਰ ਵੇਲ਼ੇ।
ਅਸੀਂ ਦੇਸੀ ਤੇ ਜਿਣਸ ਦੇ ਏਨੇ ਭੁੱਖ ਮਰੇ ਹੋਣੇ ਆਂ ਜੋ ਤਾੜਦਿਆਂ ਚੰਗਾ ਮੰਨਦਾ ਵੀ ਨਹੀਂ ਵੇਖਦੇ। ਪਰ ਮੇਰਾ ਅਮਰੀਕਾ ਰਹਿਣ ਵਾਲਾ ਯਾਰ ਦੱਸਦਾ ਹੈ ਜੋ ਉਥੇ ਤੇ ਹਰ ਜ਼ਨਾਨੀ ਛਾਤੀ ਲਿਸ਼ਕਾ ਕੇ ਨਕਦੀ ਹੈ ਪਰ ਹਰ ਕੋਈ ਤਾੜਦਾ ਨਹੀਂ । ਸਗੋਂ ਤਾੜਨ ਨੂੰ ਚੰਗਾ ਜਾਣਿਆ ਵੀ ਨਹੀਂ ਜਾਂਦਾ। ਪਰ ਵਿਚਾਰ ਵਾਲਿਆਂ ਮਗ਼ਰਿਬ ਦੀ ਕੀਤੀ ਕਾਹਡ ਹੀ ਛਾਪੀ ਹੈ ਇਸ ਲਈ ਮੇਰਾ ਖ਼ਿਆਲ ਹੈ ਜੋ ਮੇਰਾ ਅਮਰੀਕੀ ਯਾਰ ਝੱਲਾ ਹੈ ਯਾ ਮੇਰੇ ਨਾਲ ਝੂਟ ਬੋਲਦਾ ਹੈ। ਇਹ ਵੀ ਹੋ ਸਕਦਾ ਹੈ ਜੋ ਮਗ਼ਰਿਬੀ ਮਰਦਾਂ ਨੇ ਤਾੜਨ ਦੇ ਫ਼ਨ ਵਿਚ ਔਰਤਾਂ ਜਿੰਨਾ ਕਮਾਲ ਪੈਦਾ ਕਰ ਲਤਾ ਹੈ।
More