کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > ਅਮੀਰ ਬਹੁਤੇ ਚੋਰ ਹੁੰਦੇ ਹਨ: ਨਵੇਂ ਕਾਹਡ

ਅਮੀਰ ਬਹੁਤੇ ਚੋਰ ਹੁੰਦੇ ਹਨ: ਨਵੇਂ ਕਾਹਡ

Wichaar Desk

March 14th, 2012

 

 

ਅਮੀਰ ਤੇ ਉਪਰ ਵਾਲੇ ਤਬਕੇ ਦੇ ਲੋਕ ਗ਼ਰੀਬਾਂ ਨਾਲੋਂ ਵੱਧ ਕੇ ਕਾਨੂਨ ਤੋੜਦੇ ਹਨ। ਉਹ ਡਰਾਈਵਿੰਗ ਕਰਦਿਆਂ, ਨਿਆਣਿਆਂ ਕੋਲੋਂ ਖਾਨ ਦੀਆਂ ਸ਼ੈਵਾਂ ਖੋਹ ਕੇ ਤੇ ਪੈਸਾ ਬਣਾਉਣ ਲਈ ਆਮ ਬੰਦੇ ਤੋਂ ਵੱਧ ਲਾਲਚੀ ਤੇ ਜੂਠੇ ਹੁੰਦੇ ਹਨ। ਇਹ ਸੱਭ ਕੁੱਝ ਅਮਰੀਕਾ ਵਿਚ ਹੋਈ ਇਕ ਕਾਹਡ ਤੋਂ ਪਤਾ ਲੱਗਿਆ ਹੈ।
ਇਹ ਸਤ ਪੱਖਾਂ ਵਾਲੀ ਕਾਹਡ ਬਰਕਲੇ ਕੈਲੇਫ਼ੋਰਨੀਆਂ ਤੇ ਟੋਰਾਂਟੋ ਯੋਨੋਰਸਟੀ ਦੇ ਨਫ਼ਸੀਆਤ ਦਾਨਾਂ ਤਜਰਬਿਆਂ ਤੇ ਉਨ੍ਹਾਂ ਦੇ ਨਿਖੇੜੇ ਨਾਲ ਕੀਤੀ ਹੈ।
ਮਿਸਾਲ ਦੇ ਤੌਰ ਉਨ੍ਹਾਂ ਵੇਖਿਆ ਜੋ ਮਹਿੰਗੀਆਂ ਕਾਰਾਂ ਵਾਲੇ ਚੁੱਕਾਂ ਵਿੱਚ ਬਹੁਤੇ ਕਾਨੂਨ ਤੋੜਦੇ ਹਨ। ਉਹ ਪੈਦਲ ਟੁਰਨ ਵਾਲਿਆਂ ਦੇ ਰਸਤੇ ਵਿਚ ਬਹੁਤੇ ਆਉਂਦੇ ਹਨ।
ਜੂਏ ਦੀ ਇਕ ਖੇਡ ਦੇ ਤਜਰਬੇ ਵਿਚ ਵੀ ਵੇਖਿਆ ਗਿਆ ਜੋ ਆਪਣੇ ਆਪ ਨੂੰ ਅਮੀਰ ਕਹਾਉਣ ਵਾਲੇ ਬਹੁਤਾ ਝੂਟ ਬੋਲਦੇ ਹਨ ਤੇ ਬੇ ਇਮਾਨੀਆਂ ਕਰਦੇ ਹਨ।
ਫਿਰ ਇਹਨਾਂ ਕਾਹਡੀਆਂ ਇਕ ਡੱਬੇ ਵਿੱਚ ਮਠਿਆਈਆਂ ਰੱਖੀਆਂ ਤੇ ਉਤੇ ਲਿਖ ਦਿੱਤਾ ਜੋ ਇਹ ਨਿਆਣਾਂ ਲਈ ਹਨ। ਉਨ੍ਹਾਂ ਵੇਖੀਆਂ ਜੋ ਅਮੀਰਾਂ ਇਹਨਾਂ ਮਿਠਾਈਆਂ ਦੀ ਵੱਧ ਚੋਰੀ ਕੀਤੀ।
ਨੈਸ਼ਨਲ ਅਕੈਡਮੀ ਆਫ਼ ਸਾਇੰਸਜ਼ ਨੇ ਇਸ ਬਹਿਸ ਕਰਦਿਆਂ ਕਹਿਆ ਜੋ " ਸਮਾਜ ਦੇ ਅਮੀਰ ਤਬਕੇ ਵਿਚ ਆਪਣੇ ਲਾਭ ਲਈ ਕੰਮ ਕਰਨਾ ਮੁੱਢਲਾ ਅਸੂਲ ਹੈ। ਜਿੰਨੀ ਦੌਲਤ ਵਧਦੀ ਜਾਂਦੀ ਹੈ ਓਨਾ ਹੀ ਲਾਭ ਵਧਦਾ ਜਾਂਦਾ ਹੈ।"

 

More

Your Name:
Your E-mail:
Subject:
Comments: