ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > ਦੇਸੀ 'ਭੰਗ ਦੇ ਪਕੌੜੇ' ਤੇ ਵਲਾਇਤੀ 'ਭੰਗ ਚਾਕਲੇਟ'
ਪੰਜਾਬ ਵਿੱਚ ਕਦੇ ਭੰਗ ਦੇ ਪਕੌੜੇ ਬੜੇ ਮਸ਼ਹੂਰ ਹੋਇਆ ਕਰਦੇ ਸਨ ਤੇ ਮੁੰਡੇ ਖੁੰਡੇ ਮਖ਼ੌਲ ਲਈ ਦੂਜਿਆਂ ਨੂੰ ਭੰਗ ਦੇ ਪਕੌੜੇ ਖਵਾਇਆ ਕਰਦੇ ਸਨ। ਪਰ ਹੁਣ ਖ਼ੋਰੇ ਇਸ ਮਖ਼ੌਲ ਦੀ ਲੋੜ ਨਹੀਂ ਰਹੋਏਗੀ ਕਿਉਂ ਜੋ ਇਕ ਅਮਰੀਕੀ ਕੰਪਨੀ 'ਭੰਗ ਚਾਕਲੇਟ' ਮੰਡੀ ਵਿਚ ਲਿਆਉਣ ਦਾ ਮਨਸੂਬਾ ਬਣਾਈ ਬੈਠੀ ਹੈ ਅਤੇ ਉਹਦੇ ਲਈ ਟਰੀਡਮਾਰਕ ਦੀ ਮਨਜ਼ੂਰੀ ਲਈ ਹੱਥ ਪੈਰ ਮਾਰ ਰਹੀ ਹੈ।
ਕੰਪਨੀ ਵਸੀਲਿਆਂ ਮੂਜਬ ਇਹ ਭੰਗ ਚਾਕਲੇਟ ਪਹਿਲਾਂ ਅਮਰੀਕਾ ਵਿਚ ਵਕੇਗੀ ਤੇ ਫਿਰ ਹੌਲੀ ਹੌਲੀ ਹਿੰਦੁਸਤਾਨ ਅਪੜੇਗੀ। ਇਸ ਚਾਕਲੇਟ ਦਾ ਨਾਂ ਹੋਵੇ ਗਾ 'ਭੰਗ: ਅਸਲੀ ਭੰਗ ਚਾਕਲੇਟ' ਜੇ ਟਰੇਡ ਮਾਰਕ ਲੱਭ ਜਾਂਦਾ ਹੇ ਤੇ ਫਿਰ ਹੋਰ ਕੋਈ ਵੀ ਬੰਦਾ ਕਿਸੇ ਹੋਰ ਚਾਕਲੇਟ ਲਈ ਭੰਗ ਦਾ ਲਫ਼ਜ਼ ਨਹੀਂ ਵਰਤ ਸਕੇ ਗਾ।
ਰਕਸਲ ਨਾਂ ਦੀ ਕੰਪਨੀ ਨੇ ਪਹਿਲਾਂ ਈ ਇਕ 'ਭੰਗ ਚਾਕਲੇਟ ਕੰਪਨੀ ਅਨਕਾਰਪੋਰੀਸ਼ਨ' ਦੇ ਨਾਂ ਨਾਲ ਇਕ ਕੰਪਨੀ ਬਣਾ ਦਿੱਤੀ ਹੈ ਤੇ ਚਾਕਲੇਟ ਦੀ ਮਸ਼ਹੂਰੀ ਲਈ ਇਹ ਕੰਪਨੀ ਟੀ ਸ਼ਰਟਸ, ਬੀਸ ਬਾਲ ਟੋਪੀਆਂ ਅਤੇ ਹੋਰ ਨਿੱਕ ਸੁੱਕ 'ਭੰਗ ਚਾਕਲੇਟ' ਦੇ ਲੋਗੋ ਨਾਲ ਬਣਾ ਰਹੀ ਹੈ। ਰਕਸਲ ਦਾ ਆਖਣਾ ਹੈ ਪਈ ਉਹ ਭਲਕ ਵਿਚ ਇਸ ਚਾਕਲੇਟ ਨੂੰ ਸਾਰੀ ਦੁਨੀਆ ਵਿੱਚ ਵੇਚਣਾ ਚਾਹੁੰਦੀ ਹੈ।
ਰਕਸਲ ਦੋ ਤਰ੍ਹਾਂ ਦੀਆਂ ਭੰਗ ਚਾਕਲੇਟ ਬਣਾਉਣਾ ਚਾਹੁੰਦੀ ਹੈ ਇਕ ਚਿੱਟੀ ਚਾਕਲੇਟ ਜਿਹਦੇ ਵਿੱਚ ਭੰਗ ਦੇ ਬੀ ਅਤੇ ਤੇਲ ਹੋਵੇ ਗਾ ਤੇ ਦੂਜੀ ਕਾਲੀ ਜਿਹਦੇ ਵਿੱਚ ਗਾਂਜਾ ਹੋਵੇ ਗਾ।
More