کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > ਕਮੀਨੇ ਮੁਲਕਾਂ ਵਿਚ ਫਸੀ ਵੀਨਾ ਮੁਲਕ

ਕਮੀਨੇ ਮੁਲਕਾਂ ਵਿਚ ਫਸੀ ਵੀਨਾ ਮੁਲਕ

ਬੌਂਗਾ ਚਿਸ਼ਤੀ

April 10th, 2012

5 / 5 (2 Votes)

 

 

ਘੱਰ ਵਿਚ ਨਾਦਆ ਖ਼ਾਨ ਦੇ ਸ਼ਿਵ ਦਾ ਬੜਾ ਰੌਲਾ ਸੀ , ਮੈਂ ਵੇਖਿਆ ਤੇ ਨਹੀਂ ਪਰ ਸੋਚਿਆ ਸ਼ੀਦੇ ਨੇ ਵੇਖਿਆ ਹੋਣਾ ਉਸੇ ਕੋਲੋਂ ਪੁੱਛ ਲਵਾਂ ਗਾ। ਸ਼ੀਦਾ ਤੇ ਇਹੋ ਜਿਹੇ ਸ਼ੋਵਾਂ ਦਾ ਕੀੜਾ ਹੈ। ਸੋ ਮੈਂ ਸ਼ੀਦੇ ਕੋਲੋਂ ਪੁੱਛਿਆ ਬਈ ਇਸ ਸ਼ਿਵ ਦਾ ਰੌਲਾ ਕੀਹ ਸੀ?
ਸ਼ੀਦਾ ਕਹਿਣ ਲੱਗਾ "ਇਸ ਸ਼ਿਵ ਦਾ ਨਾਂ ਹੋਣਾ ਚਾਹੀਦਾ ਸੀ ਕਮੀਨੇ ਮੁਲਕਾਂ ਵਿਚ ਫਸੀ ਵੀਨਾ ਮੁਲਕ"
ਮੈਂ ਪੁੱਛਿਆ ਉਹ ਕਿਉਂ?
ਸ਼ੀਦਾ ਕਹਿੰਦਾ "ਉਏ ਬੋਨਗੀਆ ਤੈਨੂੰ ਤੇ ਇਹ ਵੀ ਨਹੀਂ ਪਤਾ ਵੀਨਾ ਮੁਲਕ ਹੈ ਕੌਣ। ਪਹਿਲਾਂ ਤੇ ਤੈਨੂੰ ਇਹ ਦੱਸ ਦੀਆਂ ਜੋ ਵੀਨਾ ਮਲਿਕ ਨੇ ਬੜੇ ਬੜੇ ਅਨੋਖੇ ਕੰਮ ਹਿੰਦੁਸਤਾਨ ਵਿਚ ਕੀਤੇ ਤੇ ਅਖ਼ੀਰ ਉਸ ਨੇ ਕਾਫ਼ੀ ਸਾਰੇ ਕੱਪੜੇ ਲਾਹ ਕੇ ਆਪਣੀਆਂ ਤਸਵੀਰਾਂ ਕਛਵਾ ਕੇ ਵੇਚੀਆਂ"
ਮੈਂ ਕਹਿਆ "ਯਾਰ ਇਹ ਤੇ ਬੜੀ ਸ਼ਰਮ ਵਾਲੀ ਗੱਲ ਹੈ, ਕੌਮ ਨੂੰ ਡੁੱਬਣ ਵਾਲੀ"
ਸ਼ੀਦਾ ਤੜਫ਼ਿਆ ਤੇ ਕਹਿਣ ਲੱਗਾ" ਤੋਂ ਵੀ ਉਨ੍ਹਾਂ ਕਮੀਨੀਆਂ ਮੁਲਕਾਂ ਵਿੱਚੋਂ ਹੀ ਨਕਲੀਉਂ ਜਿਹੜੇ ਕਲ੍ਹ ਨਾਦਆ ਖ਼ਾਨ ਸ਼ਿਵ ਵਿਚ ਉਸ ਨੂੰ ਇਹੋ ਜਿਹੀਆਂ ਗਾਲਾਂ ਕੱਢ ਰਹੇ ਸਨ"
ਮੈਂ ਕਹਿਆ ਤੇ ਠੀਕ ਹੀ ਕੱਢ ਰਹੇ ਸਨ ਨਾ, ਤੋਂ ਸਾਨੂੰ ਕਮੀਨਾ ਕਿਉਂ ਕਹਿਣਾ ਏਂ?
ਸ਼ੀਦਾ ਕਹਿੰਦਾ "ਤੋਂ ਹੀ ਮੈਨੂੰ ਇੱਕ ਵਾਰੀ ਦੱਸਿਆ ਸੀ ਜੋ ਇਕ ਕਾਹਡ ਮੁਤਾਬਿਕ ਪਾਕਿਸਤਾਨੀ ਦੁਨੀਆ ਵਿੱਚੋਂ ਨੰਗੀਆਂ ਫ਼ਿਲਮਾਂ ਵੇਖਣ ਵਿਚ ਨੰਬਰ ਇਕ ਹਨ, ਕਹਿਆ ਸੀ ਨਾ ਤੋਂ? "
ਹਾਂ ਮੈਂ ਕਹਿਆ ਸੀ ਪਰ ਇਸ ਗੱਲ ਦਾ ਵੀਨਾ ਮੁਲਕ ਨਾਲ ਕੀਹ ਤਾਅਲੁੱਕ , ਮੈਂ ਜਵਾਬ ਦੱਤਾ
 "ਤਾਅਲੁੱਕ? ਉਹੋ ਬੰਦੇ ਜਿਹੜੇ ਘਰਾਂ ਵਿੱਚ ਬਹਿ ਕੇ ਨੰਗੀਆਂ ਫ਼ਿਲਮਾਂ ਵੇਖਦੇ ਹਨ ਉਹੋ ਬਾਹਰ ਟੀ ਵੀ ਤੇ ਆਕੇ ਵੀਨਾ ਮੁਲਕ ਨੂੰ ਗਾਲਾਂ ਕੱਢ ਰਹੇ ਹਨ। ਇਹ ਕਮੀਨਾ ਹੋਣਾ ਨਹੀਂ ਤੇ ਕੀਹ ਹੈ? ਸਾਡੀ ਕੌਮ ਵਰਗੀ ਮਨਾਫ਼ਕਾਂ ਦੀ ਕੌਮ ਸਾਰੀ ਦੁਨੀਆ ਵਿਚ ਨਹੀਂ ਹੈ। ਇੱਥੇ ਹਰ ਬੰਦਾ ਸੱਭ ਸ਼ਰਈ ਐਬ ਕਰਦਾ ਫਿਰਦਾ ਹੈ ਤੇ ਫ਼ਹਾਸ਼ੀ, ਬੇ ਈਮਾਨੀ ਦੇ ਖ਼ਿਲਾਫ਼ ਜਲੂਸ ਵੀ ਕੱਢਦਾ ਹੈ"
ਮੈਂ ਕਹਿਆ ਇਹ ਤੇ ਗੱਲ ਠੀਕ ਹੈ ਪਰ ਯਾਰ ਜੋ ਤੋਂ ਦੱਸਿਆ ਉਸ ਤੋਂ ਵੀਨਾ ਮੁਲਕ ਕਿਵੇਂ ਬਰੀ ਹੋ ਗਈ?
ਸ਼ੀਦਾ ਹੋਰ ਤੜਫ਼ਿਆ"ਮੈਨੂੰ ਇਹ ਨਹੀਂ ਪਤਾ ਵੀਨਾ ਮੁਲਕ ਠੀਕ ਕਰ ਰਹੀ ਹੈ ਯਾ ਗ਼ਲਤ। ਉਹ ਕਹਿੰਦੀ ਹੈ ਮੈਂ ਐਲਾਨਿਆ ਕੰਮ ਕਰਨੀ ਹਾਂ ਤੇ ਪੈਸੇ ਕਮਾਨੀ ਹਾਂ ਤੇ ਤੁਸੀਂ ਸਾਰੇ ਗੰਦ ਵੇਖਣ ਲਈ ਪੈਸੇ ਦਿੰਦੇ ਹੋ ਤੇ ਮੇਰੇ ਨਾਲੋਂ ਕਿਤੇ ਵੱਧ ਗੰਦੇ ਹੋ। ਅੱਛਾ ਤੋਂ ਦਸ , ਇਸ ਸਾਰੇ ਮੁਹੱਲੇ ਕੀਹ ਸਾਰੇ ਸ਼ਹਿਰ ਵਿਚ ਥਾਂ ਥਾਂ ਤੇ ਰੰਡੀ ਬਾਜ਼ੀ ਨਹੀਂ ਹੋ ਰਹੀ? ਚੱਲ ਇਸ ਨੂੰ ਵੀ ਛੱਡ। ਹਰ ਰੋਜ਼ ਅਖ਼ਬਾਰ ਵਿਚ ਆਉਂਦਾ ਹੈ ਜੋ ਫ਼ਲਾਨਾ ਕੌਮ ਦੇ ਦਸ ਅਰਬ ਹੜੱਪ ਕਰ ਗਿਆ ਤੇ ਫ਼ਲਾਨਾਂ ਵੀਹ ਅਰਬ। ਕੀਹ ਇਹ ਵੀਨਾ ਮੁਲਕ ਨਾਲੋਂ ਚੰਗੇ ਬੰਦੇ ਨੇਂ?"
ਸ਼ੀਦਿਆ ਤੋਂ ਗੱਲ ਨੂੰ ਕਿਤੇ ਦਾ ਕਿਤੇ ਲੈ ਜਾਣਾ ਏਂ। ਤੇਰਾ ਵੀ ਕੋਈ ਪਤਾ ਨਹੀਂ ਲਗਦਾ ।।
ਸ਼ੀਦਾ ਕਹਿੰਦਾ "ਤੈਨੂੰ ਪਤਾ ਹੈ ਇੱਥੇ ਹਰ ਬੰਦਾ ਪੈਸਾ ਕਮਾਵਣ ਲਈ ਕੁੱਝ ਵੀ ਵੇਚਣ ਲਈ ਤਿਆਰ ਬੈਠਾ ਹੈ। ਹਰ ਬੰਦਾ ਦੂਜੇ ਨੂੰ ਛੁਰਾ ਮਾਰਨ ਨੂੰ ਫਿਰਦਾ ਹੈ। ਹਰ ਬੰਦਾ ਨਹੀਂ ਤੇ ਬਹੁਤੇ ਨੰਗੀਆਂ ਫ਼ਿਲਮਾਂ ਤੇ ਨੰਗੇ ਕੰਮਾਂ ਪਿੱਛੇ ਭੱਜ ਰਹੇ ਨੇਂ , ਤੈ ਫਿਰ ਦਸ ਵੀਨਾ ਮੁਲਕ ਕੋਈ ਅਨੋਖਾ ਕੰਮ ਕਰ ਰਹੀ ਹੈ । ਮੈਂ ਤੇ ਇਹੋ ਕਹਾਂ ਗਾ ਜੋ ਵੀਨਾ ਮੁਲਕ ਕਮੀਨੇ ਮੁਲਕਾਂ ਵਿਚ ਫਸੀ ਹੋਈ ਏ"

 

More

Your Name:
Your E-mail:
Subject:
Comments: