ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > ਡੈਂਟਿਸਟ ਮਾਅਸ਼ੂਕ ਦਾ ਬਦਲਾ: ਬੱਤੀ ਦੇ ਬੱਤੀ ਦੰਦ ਬਾਹਰ
ਜੇ ਕਰ ਬੰਦੇ ਦੀ ਮਾਅਸ਼ੂਕ ਦੰਦਾਂ ਦੀ ਡਾਕਟਰ ਹੋਵੇ ਤੇ ਉਸ ਨਾਲ ਯਾਰੀ ਤੋੜ ਕੇ ਅਗਲੇ ਦਿਨ ਹੀ ਉਸ ਕੋਲ ਇਲਾਜ ਕਰਵਾਣ ਲਈ ਨਹੀਂ ਪਹੁੰਚ ਜਾਣਾ ਚਾਹੀਦਾ। ਨਹੀਂ ਤੇ ਤੁਹਾਡੇ ਸਾਰੇ ਦੰਦ ਤੁਹਾਡੀ ਤਲੀ ਤੇ ਕੱਢ ਕੇ ਰੱਖ ਦੇਵੇਗੀ।ਯਕੀਨ ਨਹੀਂ ਤੇ ਇਹ ਗੱਲ ਇਕ ਪੌਲਿਸ਼ ਬੰਦੇ ਅਲੋਜ਼ੋਸਕੀ ਨੂੰ ਪੁੱਛ ਲਵੋ ਜਿਹਦੇ ਨਾਲ ਇਹ ਹੋ ਚੁੱਕਿਆ।
ਪੋਲੈਂਡ ਦੀ ਇਕ ਦੰਦਾਂ ਦੀ ਡਾਕਟਰ , ਏਨਾ ਮੀਵਵਾਈਕ ਤਿੰਨ ਸਾਲਾਂ ਦੀ ਸਜ਼ਾ ਇਸੇ ਗੱਲ ਵਿੱਚ ਭੁਗਤ ਰਹੀ ਹੈ ਜੋ ਉਸ ਨੇ ਆਪਣੇ ਬਵਾਏ ਫ਼ਰੈਂਡ ਦੇ ਸਾਰੇ ਦੰਦ ਕੱਢ ਛੱਡੇ ।ਉਹਨੇ ਕਹਿਆ ਜੋ ਮੈਂ ਪੇਸ਼ਾ ਵਰ ਰਹਿਣ ਦਾ ਬੜਾ ਵਾਹ ਲਾਇਆ ਪਰ ਜਦੋਂ ਮੈਂ ਉਹਨੂੰ ਸਾਮਣੇ ਲੰਮਾ ਪਿਆ ਵੇਖਿਆ ਤੇ ਮੈਂ ਸੋਚਿਆ "ਇਹ ਹਰਾਮੀ ਹੈ ਤੇ ਮੈਂ ਉਸਦੇ ਸਾਰੇ ਦੰਦ ਕੱਢ ਮਾਰੇ"
ਰਿਪੋਰਟ ਮੁਤਾਬਿਕ ਪੰਜਤਾਲੀਆਂ ਸਾਲਾਂ ਦਾ ਮਾਰਕ ਉਲਸਜ਼ਕੀ ਮਾਅਸ਼ੂਕ ਨਾਲ ਤੋੜਨ ਦੇ ਅਗਲੇ ਦਿਹਾੜ ਹੀ ਉਹਦੇ ਕੋਲ ਦੰਦ ਪੀੜ ਦੀ ਸ਼ਿਕਾਇਤ ਲੈ ਕੇ ਪੁੱਜ ਗਿਆ। ਉਸ ਨੇ ਉਹਨੂੰ ਚੰਗੀ ਤਰ੍ਹਾਂ ਬੇਹੋਸ਼ ਕਰਕੇ ਤੇ ਉਸਦੇ ਦੰਦਾਂ ਦਾ ਸਫ਼ਾਇਆ ਕਰਦਿੱਤਾ।
More