کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > ਕੀ ਅਸੀਂ ਇਕ ਸਾਥੀ ਲਈ ਬਣੇ ਹਾਂ?

ਕੀ ਅਸੀਂ ਇਕ ਸਾਥੀ ਲਈ ਬਣੇ ਹਾਂ?

ਕਾਮ ਬਖ਼ਸ਼ ਜਨੂਨੀ

April 25th, 2008

 

 

ਜਨੂਨੀ ਦਾ ਤਜਰਬਾ ਹੈ ਜੋ ਆਮ ਤੌਰ ਤੇ ਹਰ ਬੰਦਾ (ਮੈਂ ਕਹਾਂ ਗਾ ਜ਼ਨਾਨੀ ਵੀ) ਜਿਹੜਾ ਇਧਰ ਉਧਰ ਮੂੰਹ ਮਾਰ ਸਕਦਾ ਹੈ ਜ਼ਰੂਰ ਮਾਰ ਲੈਂਦੀ ਯਾ ਮਾਰ ਲੈਂਦੀ ਹੈ। ਕੀਹ ਸਾਨੂੰ ਕੁਦਰਤ ਨੇ ਇਕ ਸਾਥੀ ਦਾ ਵਫ਼ਾਦਾਰ ਰਹਿਣ ਲਈ ਬਣਾਇਆ ਹੈ ਯਾ ਅਸੀਂ ਬਣੇ ਹੀ ਮੂੰਹ ਮਾਰਨ ਲਈ ਹਾਂ?

ਸਾਇੰਸ ਦਾਨ ਦੱਸਦੇ ਹਨ ਜੋ ਦੁਨੀਆ ਦੀ ਪੰਜ ਹਜ਼ਾਰ ਜਾਨਦਾਰ ਨਸਲਾਂ ਵਿਚੋਂ ਸਿਰਫ਼ ਤਿੰਨ ਤੋਂ ਪੰਜ ਫ਼ੀਸਦ ਹੀ ਇਕ ਸਾਥੀ ਨਾਲ ਸਾਂਗਾ ਜੋੜਦੇ ਹਨ।ਇਹਨਾਂ ਵਿਚ ਬਘਿਆੜ ਤੇ ਚਾਮ ਚੜਕਾਂ ਵਰਗੇ ਜਾਨਵਰ ਹਨ।

ਆਮ ਤੌਰ ਤੇ ਵਫ਼ਾਦਾਰ ਖ਼ਾਵੰਦ ਦਾ ਤਸੱਵਰ ਇਹ ਹੇ ਜੋ ਉਹ ਸ਼ਾਮ ਨੂੰ ਵੇਲੇ ਸਿਰ ਘਰ ਆਕੇ ਨਿਆਣਿਆਂ ਨਾਲ ਗੱਲ ਬਾਤ ਕਰੇ, ਬੀਵੀ ਦੇ ਕੁੱਝ ਨਖ਼ਰੇ ਕਰੇ। ਪਰ ਆਉਣ ਤੋਂ ਪਹਿਲਾਂ ਉਹ ਕਿੱਥੇ ਕਿੱਥੇ ਮੂੰਹ ਮਾਰ ਕੇ ਆਉਂਦਾ ਹੈ ਇਸ ਦਾ ਕਿਸੇ ਨੂੰ ਕੋਈ ਪਤਾ ਨਹੀਂ। ਸੋ ਇਸ ਤਰ੍ਹਾਂ ਦੀ ਵਫ਼ਾਦਾਰੀ ਦਾ ਬੱਸ ਇਕ ਹੀ ਮਤਲਬ ਹੈ ਜੋ ਨਿਆਣੇ ਪਾਲਣ ਵਿਚ ਬੰਦਾ ਤੇ ਜ਼ਨਾਨੀ ਇਕਦੂਜੇ ਦੇ ਵਫ਼ਾਦਾਰ ਰਹਿੰਦੇ ਹਨ।

ਸਾਇੰਸ ਦਾਨਾਂ ਦਾ ਖ਼ਿਆਲ ਹੈ ਜੋ ਮਰਦ ਇਸ ਲਈ ਮੂੰਹ ਮਾਰੀ ਬਹੁਤੇ ਕਰਦੇ ਹਨ ਜੋ ਕੁਦਰਤ ਨੇ ਉਨ੍ਹਾਂ ਦੇ ਜਿਸਮਾਨੀ ਨਿਜ਼ਾਮ ਨੂੰ ਜਿਵੇਂ ਬਣਾਇਆ ਹੈ ਉਸ ਵਿਚ ਓ ਆਪਣੇ ਨਤਫ਼ੇ ਨੂੰ ਵੱਧ ਤੋਂ ਵੱਧ ਬ੍ਰਾਡ ਕਾਸਟ ਕਰਨਾ ਚਾਹੁੰਦੇ ਹਨ। ਇਹ ਕੁਦਰਤ ਵੱਲੋਂ ਹੈ।

ਪਰ ਸਾਇੰਸ ਦਾਨਾਂ ਦਾ ਵਿਚਾਰ ਇਹ ਹੇ ਜੋ ਬੰਦੇ ਤੇ ਜ਼ਨਾਨੀ ਵਿਚਕਾਰ ਪੱਕੀ ਗੰਢ ਦਾ ਤਸੱਵਰ ਨਿਆਣਿਆਂ ਨੂੰ ਪਾਲਣ ਲਈ ਬਣਿਆ। ਇਸ ਪੱਖ ਤੇ ਗੱਲ ਕਰਦਿਆਂ ਨਿਊ ਮੈਕਸੀਕੋ ਦੀ ਯੂਨੀਵਰਸਿਟੀ ਦੀ ਜੀਨ ਲੈਣ ਕਾਸਟਰ ਕਹਿੰਦੀਆਂ ਹਨ ਜੋ ਨਿਆਣਿਆਂ ਨੂੰ ਪਾਲਣ ਲਈ ਕਈ ਤਰ੍ਹਾਂ ਦੇ ਪ੍ਰਬੰਧ ਬਣੇ ਹਨ। ਜਿਨ੍ਹਾਂ ਵਿੱਚ ਕਈ ਕਈ ਸਾਥੀ ਹੋਣਾ, ਕਲਾ ਮਾਪਾ ਬਣਨਾ ਯਾ ਜੋੜਾ ਬਣ ਕੇ ਰਹਿਣਾ ਹੈ।

ਇਸੇ ਤਰ੍ਹਾਂ ਇਕ ਨਫ਼ਸੀਆਤ ਦਾਨ ਡੈਂਟਲ ਕਰੋਗਰ ਕਹਿੰਦੇ ਹਨ ਜੋ ਸਾਰਿਆਂ ਜਿਣਸਾਂ ਵਿਚੋਂ ਸਿਰਫ਼ ਇਨਸਾਨ ਹੀ ਹਨ ਜਿਹੜੇ ਨਿਆਣਿਆਂ ਲਈ ਏਡਾ ਪੱਕਾ ਜੁੱਟ ਬਣਾਉਂਦੇ ਹਨ ਤੇ ਅਪਣੀ ਕਮਾਈ ਨਿਆਣਿਆਂ ਤੇ ਲਾਵਨਦੇ ਹਨ। ਪਰ ਅਸੀਂ ਫਿਰ ਵੀ ਇਕ ਹੀ ਸਾਥੀ ਲਈ ਨਹੀਂ ਬਣੇ।

ਜਨੂਨੀ ਨੇ ਏਡੀ ਵੱਡੀ ਪ੍ਰੋਫ਼ੈਸਰ ਦੀ ਮਿਸਾਲ ਇਸ ਲਈ ਦਿੱਤੀ ਹੈ ਜੋ ਤੁਸੀਂ ਇਹ ਨਾ ਕਹੋ ਜੋ ਜਨੂਨੀ ਆਪ ਹੀ ਬਹਿ ਕੇ ਇਹ ਗੱਲਾਂ ਘੜਦਾ ਰਹਿੰਦਾ ਹੈ। ਸੱਚੀ ਗੱਲ ਤੇ ਇਹ ਹੈ ਜੋ ਜਨੂਨੀ ਨੂੰ ਵੀ ਇਸ ਮਸਅਲੇ ਦੀ ਬਹੁਤੀ ਸਮਝ ਨਹੀਂ ਆਉਂਦੀ।

 

More

Powered by: PHPCow.com