کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > ਬੁੰਗਾ ਚਿਸ਼ਤੀ: ਛੱਜ ਤੇ ਛਾਨਣੀ

ਬੁੰਗਾ ਚਿਸ਼ਤੀ: ਛੱਜ ਤੇ ਛਾਨਣੀ

ਬੁੰਗਾ ਚਿਸ਼ਤੀ

April 28th, 2008

 

 

ਲਵੋ ਜੀ ਅੱਜ ਗੁਜਰਾਤ ਦੇ ਸ਼ਜੇ ਮਾਸ਼ਕੀ ਉਲ ਮਾਰੂਫ਼ ਸ਼ੁਜਾਅਤ ਹੁਸੈਨ ਨੇ ਬੜੀ ਹਾਸੇ ਵਾਲੀ ਪ੍ਰੈੱਸ ਕਾਨਫ਼ਰੰਸ ਕੀਤੀ। ਕਹਿੰਦੇ ਨੇਂ ਹਕੂਮਤ ਜੱਜਾਂ ਦਾ ਮੁਆਮਲਾ ਹੱਲ ਕਰਨ ਵਿਚ ਨਾਕਾਮ ਹੋ ਗਈ ਹੈ ਤੇ ਹੁਣ ਮੁਸਲਿਮ ਲੀਗ (ਕ) ਇਸ ਤੇ ਕਰਾਰ ਦਾਦ ਪੇਸ਼ ਕਰੇਗੀ। ਖ਼ਬਰ ਤੋਂ ਇਹ ਪਤਾ ਨਹੀਂ ਲੱਗਾ ਜੋ ਕਰਾਰਦਾਦ ਜੱਜਾਂ ਨੂੰ ਬਹਾਲ ਕਰਨ ਲਈ ਹੋਵੇਗੀ ਯਾ ਹਕੂਮਤ ਦੀ ਜੱਜਾਂ ਨੂੰ ਬਹਾਲੀ ਤੇ ਨਾਕਾਮੀ ਬਾਰੇ ?

ਸ਼ਜੇ ਮਾਸ਼ਕੀ ਨਾਲ ਉਨ੍ਹਾਂ ਦਾ ਜਮਾਂਦਰੂ ਜਮੋਰਾ ਮਸ਼ਾਹਦ ਹੁਸੈਨ ਵੀ ਬੈਠਾ ਸੀ। ਉਸ ਦੇ ਨਸੀਬਾਂ ਵਿਚ ਕਿਸੇ ਨਾ ਕਿਸੇ ਦਾ ਜਮੋਰਾ ਹੋਣਾ ਲਿਖਿਆ ਹੈ। ਪਹਿਲਾਂ ਨਵਾਜ਼ ਸ਼ਰੀਫ਼ ਦਾ ਤੇ ਹੁਣ ਸ਼ਜੇ ਮਾਸ਼ਕੀ ਤੇ ਪੀਜੇ ਬੁੰਗੇ ਦਾ।ਉਸ ਨੂੰ ਵੇਖੋ ਪ੍ਰੈੱਸ ਕਾਨਫ਼ਰੰਸ ਵਿਚ ਮੁਨਾ ਤੇ ਇੰਜ ਸਿਆਨਫ਼ ਲਿਆਈ ਬੈਠਾ ਹੈ ਜਿਵੇਂ ਉਹ ਕੋਈ ਬਹੁਤ ਵੱਢੀ ਕਾਢ ਕੱਢ ਕੇ ਲਿਆਇਆ ਹੋਵੇ।

ਇੰਜ ਸ਼ੀਦਾ ਠੀਕ ਕਹਿੰਦਾ ਹੈ ਕੁੱਝ ਲੋਕ ਸਿਆਨਫ਼ ਦੇ ਡਰਾਮੇ ਦੀ ਖੱਟੀ ਖਾਂਦੇ ਹਨ।ਅੰਦਰ ਕੁੱਝ ਹੋਵੇ ਨਾ ਹੋਵੇ ਖੜਕਾਰ ਏਨਾ ਕਰਦੇ ਨੇਂ ਜੋ ਸੁਣਨ ਵਾਲੇ ਦੰਗ ਰਹਿ ਜਾਂਦੇ ਨੇਂ। ਇੰਜ ਇਸ ਸਈਅਦ ਜਮੋਰੇ ਨੇ ਆਪਣੇ ਕੱਦ ਤੋਂ ਕਿਤੇ ਵੱਧ ਖੱਟੀ ਖਾਦੀ ਹੈ।

ਸ਼ਜੇ ਤੇ ਜਮੋਰੇ ਵਿਚੋਂ ਪਤਾ ਨਹੀਂ ਛੱਜ ਕਿਹੜਾ ਹੈ ਤੇ ਛਾਨਣੀ ਕਿਹੜੀ। ਇੰਜ ਜਦ ਸ਼ੁਜਾ ਗੁਣ ਗੁਣ ਕਰਦਾ ਹੇ ਤੇ ਇਹ ਨਹੀਂ ਕਹਿਆ ਜਾ ਸਕਦਾ ਜੋ ਇਹ ਛੱਜ ਦੇ ਵਾਜ ਹੈ ਯਾ ਛਾਨਣੀ ਦੀ। ਪਰ ਇਹ ਜੱਜਾਂ ਵਾਲੇ ਮਾਮਲੇ ਤੇ ਉਸਦਾ ਦਾ ਬਿਆਨ ਤੇ ਹੈ ਵੀ ਛਾਨਣੀ ਦਾ ਬੋਲਣਾ, ਜਿਹੜੀ ਵਿਚਾਰੀ ਬੋਲੇ ਤਾਂ ਜੋ ਬੋਲਣ ਜੋਗੀ ਹੋਵੇ।

ਇਹਨਾਂ ਨੂੰ ਬੰਦਾ ਪਿੱਛੇ ਬਈ ਜੱਜਾਂ ਨੂੰ ਅਦਾਲਤ ਵਿਚੋਂ ਤੁਹਾਡੀ ਹਕੂਮਤ ਨੇ ਕੱਢਿਆ, ਤੁਹਾਡੀ ਹਕੂਮਤ ਨੇ ਉਨ੍ਹਾਂ ਨੂੰ ਘਰਾਂ ਵਿੱਚ ਬਣਦੀ ਬਣਾਈ ਰੱਖਿਆ, ਤੁਸੀਂ ਅੱਜ ਤੀਕਰ ਉਸ ਜਰਨੈਲ ਦੀ ਚਮਚਾ ਗਿਰੀ ਕਰ ਰਹੇ ਹੋ ਜਿਸ ਨੇ ਇਹ ਸਾਰੇ ਕਰਤੂਤ ਕੀਤੇ ਤੇ ਅੱਜ ਤੁਹਾਨੂੰ ਹੀ ਉਨ੍ਹਾਂ ਦੀ ਫ਼ਿਕਰ ਪੈ ਗਈ ਹੈ। ਤੁਹਾਨੂੰ ਸ਼ਰਮ ਆਵੇ ਨਾ ਆਵੇ ਤੁਹਾਡੇ ਵੋਟਰਾਂ ਨੂੰ ਸ਼ਰਮ ਜ਼ਰੂਰ ਆਗਈ ਸੀ ਜਿਨ੍ਹਾਂ ਤੁਹਾਡੀ ਛੁੱਟੀ ਕਰਵਾ ਦਿੱਤੀ।ਉਨ੍ਹਾਂ ਕੋਲੋਂ ਹੀ ਕੁੱਝ ਸਿੱਖ ਲਵੋ।

ਇੰਜ ਸ਼ੁਜਾ ਮਾਸ਼ਕੀ ਏਡਾ ਸਿੱਧਾ ਵੀ ਨਹੀਂ ਹੈ ਜੋ ਉਹ ਐਵੇਂ ਐਡੀ ਬੇਸ਼ਰਮੀ ਦੀ ਗੱਲ ਕਰਨ ਟੁਰ ਪਵੇ।ਲਗਦਾ ਹੈ ਸ਼ਜੇ ਨੂੰ ਸੂਹ ਮਿਲ ਗਈ ਹੈ ਜੋ ਪੀਪਲਜ਼ ਪਾਰਟੀ ਤੇ ਮੁਸਲਿਮ ਲੀਗ (ਨ) ਵਿਚਕਾਰ ਜੱਜਾਂ ਦੀ ਬਹਾਲੀ ਤੇ ਪਾੜ ਪੈ ਗਿਆ ਹੈ ਤੇ ਜੱਜਾਂ ਨੇ ਬਹਾਲ ਨਹੀਂ ਹੋਣਾ।ਜਮੋਰੇ ਨੇ ਇਹ ਤੱਤ ਕੱਢ ਕੇ ਸ਼ਜੇ ਤੇ ਪੀਜੇ ਨੂੰ ਦਿੱਤਾ ਹੋਵੇ ਗਾ। ਤੇ ਉਨ੍ਹਾਂ ਕਹਿਆ ਲਵੋ ਫਿਰ ਨਵਾਜ਼ ਸ਼ਰੀਫ਼ ਦਾ ਤਵਾ ਲਾਉਣਾ ਸ਼ੁਰੂ ਕਰ ਦੀਏ।

ਸ਼ੀਦਾ ਮੀਸਣੇ ਨੂੰ ਜਦ ਮੈਂ ਇਹ ਬਿਆਨ ਸੁਣਾਇਆ ਤੇ ਕਹਿਣ ਲੱਗਾ ਇਥੇ ਉਹ ਕਹਾਵਤ ਫ਼ਿਟ ਆਉਂਦੀ ਹੈ "ਬੇਸ਼ਰਮ ਦੀ ।।।ਤੈ ਰੁਖ ਉਗਿਆ ਤੇ ਉਸ ਕਹਿਆ ਛਾਵੇਂ ਹੀ ਬੈਠਾਂ ਕਰਾਂਗੇ" ।।ਫਿਰ ਕਹਿੰਦਾ ਬਈ ਛਾਨਣੀ ਹੋਰ ਬੋਲੇ ਵੀ ਕੀਹ?


 

 

More

Powered by: PHPCow.com