کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > ਬਾਪ ਕਿ ਪਾਪ

ਬਾਪ ਕਿ ਪਾਪ

ਕਾਮ ਬਖ਼ਸ਼ ਜਨੂਨੀ

April 30th, 2008

 

 

ਇਸ ਖ਼ਬਰ ਤੇ ਜਨੂਨੀ ਦੇ ਵੀ ਤੁਰ ਭੌਰ ਭੁੱਲ ਗਏ। ਪਰਸੋਂ ਦਾ ਸੋਚ ਰਹੀਆਂ ਕਿ ਕੀ ਐਵੇਂ ਵੀ ਹੋ ਸਕਦਾ ਹੈ? ਕੀਹ ਬੰਦਾ ਸੱਚੀ ਮੁੱਚੀ ਜਾਨਵਰ ਹੀ ਹੈ? ਕੀਹ ਸਾਡੇ ਸਾਰਿਆਂ ਅੰਦਰ ਇਕ ਰਤੀ ਅੰਦਰ ਜਾਨਵਰ ਹੀ ਵਸਦਾ ਹੈ? ਖ਼ੈਰ ਜੇ ਪਹਿਲਾਂ ਖ਼ਬਰ ਨਹੀਂ ਪੜ੍ਹੀ ਤੇ ਤੇ ਫਿਰ ਇਸ ਜ਼ੁਲਮ ਦੀ ਕਥਾ ਤੇ ਝਾਤ ਮਾਰ ਲਵੋ।

ਯੂਰਪ ਦੇ ਨਿੱਕੇ ਜਿਹੇ ਮੁਲਕ ਆਸਟਰੀਆ ਤੇ ਅਜਬ ਅਜ਼ਾਬ ਆਇਆ ਹੋਇਆ ਹੈ।ਅਜੇ ਕੁੱਝ ਦਿਨ ਪਹਿਲਾਂ ਇਕ ਕੁੜੀ ਦੇ ਅੱਠ ਸਾਲ ਕਿਸੇ ਬੰਦੇ ਦੀ ਕੈਦ ਵਿਚ ਰਹਿਣ ਦਾ ਸਦਮਾ ਮਿੱਠਾ ਨਹੀਂ ਸੀ ਹੋਇਆ ਜੋ ਉਸ ਤੋਂ ਵੀ ਵੱਡਾ ਬਮ ਚੱਲ ਗਿਆ। ਪੁਲਿਸ ਨੇ ਇਕ ਜੋਜ਼ਫ਼ ਨਾਂ ਦੇ ਬੰਦੇ ਨੂੰ ਫੜਿਆ ਜਿਸ ਅਪਣੀ ਸੱਗੀ ਧੀ ਇਲਿਜ਼ਬਥ ਨੂੰ ਅਠਾਰਾਂ ਸਾਲਾਂ ਦੀ ਉਮਰ ਵਿਚ ਆਪਣੇ ਤਹਾ ਖ਼ਾਨੇ ਚਵੀ ਸਾਲਾਂ ਤੀਕਰ ਕੈਦ ਰੱਖਿਆ।

ਜੋਜ਼ਫ਼ ਨੇ ਅਪਣੀ ਧੀ ਵਿਚੋਂ ਹੀ ਸਤ ਨਿਆਣੇ ਜਮੈ ਜਿਨ੍ਹਾਂ ਵਿਚੋਂ ਇਕ ਜੰਮਦਿਆਂ ਹੀ ਮਰ ਗਿਆ।ਤਿੰਨ ਨਿਆਣਿਆਂ ਵਿਚੋਂ ਇਕ ਉੱਨੀ ਸਾਲ ਦੀ ਕੁੜੀ, ਅਠਾਰਾਂ ਸਾਲਾਂ ਦੇ ਮੁੰਡੇ ਤੇ ਇਕ ਹੋਰ ਪੰਜ ਸਾਲ ਦੇ ਨਿਆਣੇ ਨੇ ਕਦੀ ਨਾ ਬਾਹਰ ਦਾ ਚਾਨਣ ਵੇਖਿਆ ਤੇ ਨਾ ਹੀ ਖੁੱਲੀ ਹਵਾ ਸੁੰਘੀ। ਤਿੰਨ ਨਿਆਣੇ ਉਹ ਆਪਣੇ ਹੀ ਘਰ ਦੇ ਬੂਹੇ ਤੇ ਅਪਣੀ ਧੀ ਵੱਲੋਂ ਖ਼ਤ ਦੇ ਨਾਲ ਛੱਡ ਦਾ ਰਿਹਾ। ਮਤਲਬ ਤਿੰਨ ਨਿਆਣੇ ਉਪਰ ਵਾਲੇ ਘਰ ਵਿੱਚ ਪੱਲੇ ਤੇ ਤਿੰਨ ਥੱਲੇ ਤਹਾ ਖ਼ਾਨੇ ਵਿਚ ਕੈਦ ਰਹੇ।

ਜੋਜ਼ਫ਼ ਇਕ ਅਲੀਕਟਰੀਸ਼ਨ ਹੈ ਤੇ ਉਸ ਨੇ ਅਪਣੀ ਵਰਕਸ਼ਾਪ ਵਿਚੋਂ ਇਹੋ ਜਿਹਾ ਦਰਵਾਜ਼ਾ ਤਹਾ ਖ਼ਾਨੇ ਵੱਲ ਕੱਢਿਆ ਜੋ ਜਦ ਉਸ ਪੁਲਿਸ ਨੂੰ ਦੱਸ ਵੀ ਦਿੱਤਾ ਤੇ ਉਸ ਨੂੰ ਫਿਰ ਵੀ ਨਾ ਲੱਭਾ। ਉਸ ਨੇ ਦੋਰਵਾਜ਼ੇ ਤੇ ਕੋਡ ਲਾਏ ਹੋਏ ਸਨ ਤੇ ਦਰਵਾਜ਼ਾ ਰਿਮੋਟ ਕੰਟਰੋਲ ਨਾਲ ਖੁਲਦਾ ਸੀ। ਇਸ ਲਈ ਨਾ ਉਸ ਦੀ ਬੀਵੀ ਰੋਜ਼ਮੀਰੀ ਨੂੰ ਚਵੀ ਸਾਲ ਪਤਾ ਲੱਗਾ ਜੋ ਉਸ ਦੀ ਧੀ ਉਸੇ ਦੇ ਘਰ ਦੇ ਤਹਾ ਖ਼ਾਨੇ ਵਿਚ ਕੈਦ ਆਪਣੇ ਪਿਓ ਦੀ ਜਿਨਸੀ ਭੁੱਖ ਦਾ ਸ਼ਿਕਾਰ ਹੈ ਤੇ ਨਾ ਹੀ ਅੱਲਜ਼ਬਿੱਥ ਦੇ ਛੇ ਭੈਣਾਂ ਭਰਾਵਾਂ ਨੂੰ ਇਸ ਦੀ ਸੂਹ ਲੱਗੀ।

ਇਹ ਕੈਦ ਪਤਾ ਨਹੀਂ ਕਦੋਂ ਤੀਕਰ ਚੱਲਦੀ ਯਾ ਉਹ ਚਾਰ ਜੀ ਤਹਾ ਖ਼ਾਨੇ ਵਿਚ ਹੀ ਮਰ ਜਾਂਦੇ ਜੇ ਵੱਢੀ ਕੁੜੀ ਬਹੁਤ ਹੀ ਬਿਮਾਰ ਹੋਕੇ ਹਸਪਤਾਲ ਨਾ ਪੁਚਾਈ ਜਾਂਦੀ। ਜਦ ਕੁੜੀ ਹਸਪਤਾਲ ਪਹੁੰਚੀ ਤੇ ਡਾਕਟਰਾਂ ਨੇ ਹਾਲ ਦੁਹਾਈ ਪਾਈ ਜੋ ਇਹ ਕੁੜੀ ਬਹੁਤੀ ਨਾਜ਼ੁਕ ਹਾਲਤ ਵਿਚ ਹੈ ਤੇ ਇਸ ਦੀ ਮਾਂ ਆਕੇ ਇਸ ਬਾਰੇ ਕੁੱਝ ਸਿਰ ਪਤਾ ਦੇਵੇ। ਫਿਰ ਜੋਜ਼ਫ਼ ਨੇ ਅਪਣੀ ਧੀ ਤੇ ਨਿਆਣਿਆਂ ਨੂੰ ਰਿਹਾ ਕਰਦਿੱਤਾ ਤੇ ਉਤੇ ਲਿਆ ਕੇ ਬੀਵੀ ਨੂੰ ਕਹਿਆ ਸਾਡੀ ਧੀ ਮੁੜ ਆਈ ਹੈ। ਕਿਉਂ ਜੋ ਜਦ ਉਸ ਨੇ ਉਸ ਨੂੰ ਕੈਦ ਕੀਤਾ ਸੀ ਤੇ ਉਸ ਕੋਲੋਂ ਖ਼ਤ ਲਿਖਵਾਇਆ ਸੀ ਜੋ ਮੈਂ ਕਿਸੇ ਫ਼ਿਰਕੇ ਵਿੱਚ ਰਲ ਗਈ ਆਂ ਤੇ ਮੈਨੂੰ ਨਾ ਲੱਭਿਆ ਜਾਵੇ।

ਇਸ ਖ਼ਬਰ ਤੋਂ ਪਤਾ ਲਗਦਾ ਹੈ ਜੋ ਬੰਦਾ ਕਿਨਾ ਜ਼ਾਲਮ ਜਾਨਵਰ ਹੈ, ਉਹ ਕਿਵੇਂ ਦੂਜਿਆਂ ਦੀ ਜ਼ਿੰਦਗੀ ਬਰਬਾਦ ਕਰ ਸਕਦਾ ਹੈ। ਇਸ ਖ਼ਬਰ ਨੂੰ ਪੜ੍ਹ ਕੇ ਮੈਨੂੰ ਇਨਸਾਨ ਦੀਆਂ ਛੋਹਿਆਂ ਜੰਗਾਂ ਵਿੱਚ ਕਰੋੜਾਂ ਮਰੇ ਬੰਦੇ , ਦੁਨੀਆ ਵਿੱਚ ਅਮੀਰਾਂ ਦੇ ਸਾਮਣੇ ਭੁੱਖ ਮਰਦੇ ਬੰਦੇ ਯਾਦ ਆਏ।।ਤੈ ਲੱਗਾ ਜੋ ਬੰਦਾ ਸੱਚੀ ਮੁੱਚੀ ਜਾਨਵਰ ਹੀ ਹੈ, ਉਹ ਇਨਸਾਨ ਆਪਣੇ ਸ਼ਊਰ ਨਾਲ ਬੰਦਾ ਹੈ, ਉਸ ਦੇ ਸਾਰੇ ਰਿਸ਼ਤੇ ਸਮਾਜੀ ਸ਼ਊਰ ਨਾਲ ਬਣੇ ਹਨ।

ਉਸ ਨੇ ਰਿਸ਼ਤੇ ਤਾਰੀਖ਼ ਦੀਆਂ ਲੋੜਾਂ ਪਾਰੋਂ ਬਣਾਏ ਹਨ ਤੇ ਠੀਕ ਬਣਾਏ ਹਨ। ਪਰ ਜੇ ਸ਼ਊਰ ਮਿੱਠਾ ਪੈ ਜਾਵੇ ਤੇ ਇਹਨਾਂ ਰਿਸ਼ਤਿਆਂ ਬਾਰੇ ਝਾਕੇ ਤੇ ਰੋਕਾਂ ਵੀ ਮੁੱਕ ਜਾਂਦੀਆਂ ਹਨ ਤੇ ਬੰਦਾ ਬਣ ਮਾਨਸ ਦਾ ਬਣ ਮਾਨਸ ਬਣ ਜਾਂਦਾ ਹੈ ਜਿਨ੍ਹਾਂ ਵਿੱਚ ਨਾ ਕੋਈ ਧੀ ਹੈ ਤੇ ਨਾ ਬਾਪ, ਨਾ ਮਾਂ ਹੈ ਤੇ ਨਾ ਪੁੱਤਰ। ਇਨਸਾਨ ਦੇ ਬਣ ਮਾਨਸ ਵੱਲ ਪਰਤ ਜਾਂਦੀਆਂ ਮਿਸਾਲਾਂ ਹਰ ਥਾਂ ਲੱਭ ਜਾਂਦੀਆਂ ਨੇਂ, ਪਾਕਿਸਤਾਨ ਵਿੱਚ ਵੀ ਇਹਨਾਂ ਦੀ ਕੋਈ ਘਾਟ ਨਹੀਂ।

ਇਸ ਕਥਾ ਤੋਂ ਜਨੂਨੀ ਨੂੰ ਇਹ ਵੀ ਪਤਾ ਲਗਦਾ ਹੈ ਜੋ ਉਹ ਸਬ ਲੋਕ ਝੂਟ ਬੋਲਦੇ ਨੇਂ ਜਿਹੜੇ ਕਹਿੰਦੇ ਨੇਂ ਇਨਸਾਨੀ ਰਿਸ਼ਤੇ ਕੁਦਰਤੀ ਹੁੰਦੇ ਨੇਂ। ਜੇ ਕੁਦਰਤੀ ਹੁੰਦੇ ਤੇ ਹਰ ਥਾਂ ਤੇ ਇਹੋ ਜਿਹੀਆਂ ਨਾ ਵਾਪਰਦੀਆਂ। ਇਹੋ ਜਿਹੇ ਵਾਕਿਆਂ ਦਾ ਹੋਣ ਦੀ ਦੱਸਦਾ ਹੈ ਜੋ ਇਹ ਰਿਸ਼ਤੇ ਕੁਦਰਤੀ ਨਹੀਂ। ਜਦ ਉਹ ਜੰਗਲ ਰਹਿੰਦਾ ਹੋਵੇ ਗਾ ਤੇ ਬਣ ਮਾਣਸਾਂ ਵਾਂਗ ਹੀ ਕਰਦਾ ਹੋਵੇ ਗਾ ਪਰ ਉਸ ਦੇ ਅਰਤਕਾ ਨਾਲ ਉਸਦਾ ਦਾ ਸ਼ਊਰ ਵਧੀਆ ਤੇ ਉਸ ਰਿਸ਼ਤੇ ਬਣਾਏ ਤੇ ਉਨ੍ਹਾਂ ਰਿਸ਼ਤਿਆਂ ਦੀ ਆਦਰ ਕਰਨਾ ਸਿੱਖੀ। ਪਰ ਜਾਨਵਰ ਉਸ ਵਿਚੋਂ ਕਦੀ ਮੁੱਕ ਨਹੀਂ ਸਕਦਾ।

ਅਮੀਰੀ ਗ਼ਰੀਬੀ ਦਾ ਸਾਕ ਵੀ ਕੁਦਰਤੀ ਨਹੀਂ ਇਹ ਵੀ ਬੰਦੇ ਨੇ ਬਣਾਇਆ ਹੈ ਤੇ ਉਸ ਨੂੰ ਕੁਦਰਤੀ ਕਹਿ ਕੇ ਲੋਕਾਂ ਨੂੰ ਮਨਵਾਇਆ ਹੈ। ਕਿਉਂ ਜੇ ਰੁੱਝੇ ਤੇ ਭੁੱਖੇ ਦੇ ਸਾਕ ਨੂੰ ਕੁਦਰਤੀ ਮਨ ਲਿਆ ਜਾਵੇ ਤੇ ਰੁੱਝੇ ਬੰਦੇ ਦਾ ਜ਼ੁਲਮ ਜ਼ੁਲਮ ਨਹੀਂ ਰਹਿੰਦਾ ਰੱਬ ਦੀ ਦੇਣ ਬਣ ਜਾਂਦਾ ਹੇ। ਰੁਝਿਆ ਬੰਦੇ ਭੁੱਖ ਮਰਦੇ ਕੋਲੋਂ, ਸਗੋਂ ਉਸ ਤੇ ਕਚੜ ਪਾਕੇ ਨੰਗ ਜਾਂਦਾ ਹੇ ਤੇ ਉਸ ਨੂੰ ਗੁਣਾ ਦਾ ਅਹਿਸਾਸ ਵੀ ਨਹੀਂ ਹੁੰਦਾ ਕਿਉਂ ਜੋ ਉਹ ਆਪਣੇ ਆਪ ਨੂੰ ਕਹਿੰਦਾ ਹੈ ''ਇਹ ਤੇ ਰੱਬ ਦੀ ਕਰਨੀ ਹੈ ਮੈਂ ਕੀ ਕਰਾਂ'' ਪਰ ਜੇ ਇਸ ਸਾਕ ਨੂੰ ਬੰਦਿਆਂ ਦੀਆਂ ਬਣਾਇਆ ਮਨੀਏ ਤੇ ਫਿਰ ਇਹ ਵੀ ਮੰਨਣਾ ਪੈਂਦਾ ਹੈ ਜੋ ਕੁੱਝ ਬੰਦੇ ਬਾਕੀਆਂ ਨੂੰ ਭੁੱਖੇ ਮਾਰ ਰਹੇ ਹਨ ਤੇ ਇਹ ਬਦਲਣਾ ਚਾਹੀਦਾ ਹੈ!

ਪਤਾ ਨਹੀਂ ਜਨੂਨੀ ਕਿਧਰ ਦਾ ਕਿਧਰ ਨਿਕਲ ਗਿਆ।।ਹੋਇਆ ਜੋ ਜਨੂਨੀ!

 

More

Powered by: PHPCow.com