ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > ਬਸ ਇਕੋ ਗਿਲਾ ਏ, ਸੱਸ ਬੜੀ ਡਾਢੀ ਏ
ਉਰੂਜ ਅਸਲਮ ਦੀ ਈ ਮੇਲ ਲਈ ਸ਼ੁਕਰੀਆ ਉਨ੍ਹਾਂ ਨੇ ਜਿਸ ਪਾਸੇ ਧਿਆਨ ਦਿਵਾਇਆ ਹੈ ਉਹਦੇ ਮੂਜਬ ਰੋਜ਼ ਦਿਹਾੜੀ ਦੇ ਜੀਵਨ ਵਿੱਚ ਇਹੋ ਇਹੋ ਜਿਹੇ ਝੁੱਡੂ ਸਵਾਲ ਕੀਤੇ ਜਾਂਦੇ ਨੇਂ ਜਿਹਨਾਂ ਦੇ ਜਵਾਬ ਵਿੱਚ ਦਿਲ ਕਰਦਾ ਏ ਕਿ ਬੰਦਾ ਅਪਣਾ ਸਿਰ ਪਾੜ ਲਵੇ ਯਾਂ ਸਵਾਲ ਪੁੱਛਣ ਵਾਲੇ ਦਾ। ਮਿਸਾਲ ਦੇ ਤੌਰ ਰਾਤ ਦੀ ਅਖ਼ੀਰਲੇ ਪਹਿਰ ਜਦੋਂ ਨਿੰਦਰ ਸਵਾ ਨੇਜ਼ੇ ਤੇ ਹਿੰਦੀ ਏ ਅਚੋਨਚਕ ਫ਼ੋਨ ਦੀ ਘੰਟੀ ਵੱਜਦੀ ਏ। ਬੰਦਾ ਉਬੜਵਾਹੇ ਉਠਦਾ ਏ ਤੇ ਦੂਜੇ ਪਾਸਿਉਂ ਅਵਾਜ਼ ਆਉਂਦੀ ਏ ''ਹੈਲੋ! ਸੁੱਤੇ ਪਏ ਸੀ?''। ਦਿਲ ਕਰਦਾ ਏ ਕਿ ਸਿੱਧਾ ਸਿੱਧਾ ਆਖਿਆ ਜਾਵੇ ਕਿ ''ਨਹੀਂ ਜੀ ਬਾਹਰ ਲਾਨ ਵਿਚ ਧੁੱਪ ਸੇਕ ਰਹੇ ਆਂ।'' ਸਿਨਮੇ ਵਿਚ ਕਿਸੇ ਜਾਣੂੰ ਨਾਲ ਟਾਕਰਾ ਹੋ ਜਾਵੇ ਤੇ ਅੱਗੋਂ ਸਵਾਲ ਮਿੱਥੇ ਵਜਦਾ ਏ, ''ਫ਼ਿਲਮ ਵੇਖਣ ਆਏ ਓ?'' , ''ਨਹੀਂ ਜੀ ਬਾਜਮਾਆਤ ਤਰਾਬੀਆਂ ਪੜ੍ਹਨ ਆਏ ਆਂ।'' ਬੱਸ ਯਾਂ ਰੇਲ ਗੱਡੀ ਦੇ ਰਸ਼ ਵਿਚ ਕੋਈ ਬੀ ਬੀ ਅਪਣੀ ਨੋਕ ਵਾਲੀ ਹਿੱਲ ਨਾਲ ਤੁਹਾਡਾ ਪੈਰ ਮਿੱਧ ਕੇ ਪੁੱਛਦੀ ਏ, ''ਸੌਰੀ! ਸੁੱਟ ਤੇ ਨਹੀਂ ਲੱਗੀ?'' ''ਨਹੀਂ ਜੀ! ਬੜੀਆਂ ਕੁਤਕੁਤਾਰੀਆਂ ਨਿਕਲੀਆਂ ਨੇਂ। ਇਕ ਵਾਰੀ ਫਿਰ ਕਰਨਾ।'' ਰੱਬੋਂ ਆਈ ਕਿਸੇ ਦੇ ਮ੍ਰਿਗ ਹੋ ਜਾਵੇ ਤੇ ਕਈ ਜ਼ਨਾਨੀਆਂ ਵੈਣ ਪਾਉਂਦੀਆਂ ਨੇਂ ''ਹਾਏ ਹਾਏ ਇਕੱਲਾ ਈ ਤੁਰ ਗੀਆਏਂ ਮੈਨੂੰ ਵੀ ਨਾਲ ਲੈ ਜਾਂਦੋਂ'' ਬੰਦਾ ਪੁੱਛੇ ਉਹ ਕਿਹੜਾ' ਬਿੱਲੂ ਦੇ ਘਰ' ਗਿਆ ਏ ਜੋ ਤੈਨੂੰ ਵੀ ਨਾਲ ਲੈ ਜਾਂਦਾ। ਤੇ ਜੇ ਉਸ ਸੱਚੀ ਮੁੱਚੀ ਖੜਾ ਹੋ ਜਾਵੇ ਕਿ ' ਚਲੋ ਜਿਹਨੇ ਜਿਹਨੇ ਜਾਣਾ ਏਂ' ਤੇ ਸਾਰੇ ਨੱਸ ਜਾਵਣਗੇ ਕਿ ਮੁਰਦਾ ਮਰਨ ਦਾ ਸੱਦਾ ਦੇ ਰਿਹਾ ਏ। ਰੈਸਟੋਰੈਂਟ ਵਿੱਚ ਕੋਈ ਮਿਲ ਜਾਵੇ ਤੇ ਸਵਾਲ ਕੀਤਾ ਜਾਂਦਾ ਏ , ''ਰੋਟੀ ਸ਼ੋਟੀ ਖਾਵਣ ਆਏ ਓ?'' ''ਨਹੀਂ ਜੀ ਦਾੜ੍ਹੀ ਮੁਨਾਵਨ ਆਇਆਂ'' ਮਸੀਤੇ ਜਾਂਦੀਆਂ ਪੌੜੀਆਂ ਵਿਚ ਕਿਸੇ ਨਾਲ ਸਲਾਮ ਦੁਆ ਹੋ ਜਾਵੇ ਤੇ ਸਵਾਲ ਹੁੰਦਾ ਏ ਕਿ ''ਨਮਾਜ਼ ਪੜ੍ਹਨ ਚਲੇ ਓ?'' ''ਨਹੀਂ ਜੀ ਮੌਲਵੀ ਸਾਬ ਕੋਲੋਂ ਕੱਥਕ ਨਾਚ ਸਿੱਖਣ ਚਲੀਆਂ'' ਕਈ ਵਾਰੀ ਪ੍ਰਾਹੁਣੇ ਬਾਲਾਂ ਨੂੰ ਵੇਖ ਕੇ ਆਖਦੇ ਨੇਂ ਕਿ '' ਤੁਹਾਡੇ ਬਾਲ ਤੇ ਵਾਹਵਾ ਵੱਡੇ ਹੋ ਗਏ ਨੇਂ।'' ਬੰਦਾ ਪੁੱਛੇ ਤੁਹਾਡੇ ਨਿਆਣੇ ਘਸ ਘਸ ਕੇ ਨਿੱਕੇ ਹੋ ਰਹੇ ਨੇਂ? ਘਰ ਵੇਖ ਕੇ ਕਈ ਲੋਕ ਆਖਦੇ ਨੇਂ '' ਬਈ ਤੁਹਾਡੇ ਕਮਰੇ ਤੇ ਵਾਹਵਾ ਵੱਡੇ ਵੱਡੇ ਨੇਂ।'' ''ਸਾਰੇ ਕਮਰੇ ਤੁੜਵਾ ਕੇ ਗ਼ੁਸਲ ਖ਼ਾਨੇ ਵਿਚ ਬਿਸਤਰਾ ਲਾ ਲੈਨੇ ਆਂ।'' ਜੇ ਤੁਸੀਂ ਸੱਜਰੀ ਸੱਜਰੀ ਹਜਾਮਤ ਕਰਵਾ ਕੇ ਆਏ ਹੋਵ ਤੇ ਵੇਖ ਵਾਲਾ ਪੁੱਛਦਾ ਏ '' ਵਾਲ ਕਟਵਾਏ ਨੇਂ?'' ''ਨਹੀਂ ਜੀ ਖ਼ਿਜ਼ਾਂ ਨਾਲ ਝੜ ਗਏ ਨੇਂ''। ਪਾਲੇ ਨਾਲ ਕੋਈ ਕੰਬ ਰਿਹਾ ਹੋਵੇ ਤੇ ਸਵਾਲ ਹੁੰਦਾ ਏ ਕਿ ''ਠੰਡ ਲੱਗ ਰਹੀ ਏ?'' ''ਨਹੀਂ ਜੀ ਲੋ ਲੱਗਣ ਨਾਲ ਕਾਂਬਾ ਛਿੜਿਆ ਏ'' ਕਿਸੇ ਘਬਰੋ ਨੂੰ ਸਿਗਰੇਟ ਪੈਂਦਾ ਵੇਖ ਕੇ ਬਾਬੇ ਪੁੱਛਦੇ ਨੇਂ,''ਸਿਗਰੇਟ ਪੀ ਰਿਹਾ ਏਂ?'' ''ਨਹੀਂ ਜੀ ਜੰਤਰ ਮੰਤਰ ਨਾਲ ਧੂਆਂ ਕੱਢ ਰਹੀਆਂ'' ਘਰ ਵਾਲੀ ਜੇ ਨਾਲ ਹੋਵੇ ਤੇ ਕਈ ਮਿਲਣ ਵਾਲੇ ਇਹ ਸਵਾਲ ਪੁੱਛਦੇ ਨੇਂ, '' ਇਹ ਤੁਹਾਡੀ ਘਰ ਵਾਲੀ ਏ?'' ''ਨਹੀਂ ਜੀ ਮੈਂ ਇਹਦਾ ਖਸਮ ਆਂ ਤੇ ਇਹ ਮੇਰੀ ਫੂਫੀ ਏ''। ਕਲਾਕਾਰਾਂ ਕੋਲੋਂ ਬਹੁਤ ਵਾਰੀ ਇਹ ਸਵਾਲ ਪੁੱਛਿਆ ਜਾਂਦਾ ਏ ਕਿ '' ਤੁਹਾਨੂੰ ਨਿੱਕੀਆਂ ਹੁੰਦੀਆਂ ਨੂੰ ਈ ਇਹ ਸ਼ੌਕ ਸੀ?'' ''ਨਹੀਂ ਜੀ, ਨਿੱਕੀਆਂ ਹੁੰਦਿਆਂ ਤੋਂ ਵਾਹਵਾ ਚਿਰ ਪਹਿਲੋਂ ਈ ਪਤਾ ਸੀ , ਪਤਾ ਨਿੱਕੇ ਹੁੰਦਿਆਂ ਲੱਗਾ।'' ਕਈ ਡਾਕਟਰ ਮਰੀਜ਼ ਕੋਲੋਂ ਪਹਿਲਾ ਸਵਾਲ ਈ ਇਹ ਪੁੱਛਦੇ ਨੇਂ, ''ਤੁਹਾਨੂੰ ਕੀ ਤਕਲੀਫ਼ ਐ ਜੀ?'' ''ਜੀ ਮੇਰੀ ਸੱਸ ਬੜੀ ਜ਼ਾਲਮ ਏ ਬਸ ਇਹੋ ਇਕ ਸ਼ਿਕਾਇਤ ਏ ਬਾਕੀ ਤੇ ਤੇ ਰੱਬ ਦਾ ਬੜਾ ਕਰਮ ਏ''। ਨਿਆਣਿਆਂ ਕੋਲੋਂ ਅਕਸਰ ਇਹ ਪੁੱਛਿਆ ਜਾਂਦਾ ਏ ਕਿ ''ਪੁਤਰ ਅੱਬਾ ਚੰਗਾ ਏ ਯਾਂ ਮਾਂ?'' ''ਅੱਬਾ ਮੇਰਾ ਚੰਗਾ ਏ ਤੇ ਮਾਂ ਤੁਹਾਡੀ, ਕਿਉਂ ਜੇ ਮੇਰਾ ਅੱਬਾ ਵੀ ਇਹੋ ਆਖਦਾ ਏ।'' ਖੇਡ ਦੇ ਮੈਦਾਨ ਵਿਚ ਮਿਲਣ ਵਾਲੇ ਅਕਸਰ ਇਹ ਸਵਾਲ ਪੁੱਛਦੇ ਨੇਂ, ''ਮੈਚ ਵੇਖਣ ਆਏ ਓ?'' ''ਨਹੀਂ ਜੀ, ਗੇਂਦ ਖੋ ਕੇ ਨੱਸ ਜਾਵਾਂ ਗਾ।'' ਕਿਸੇ ਨੂੰ ਮੱਛੀ ਫੜਦੇ ਵੇਖ ਕੇ , ''ਕਿਉਂ ਜੀ ਮੱਛੀ ਫੜ ਰਹੇ ਓ?'' ''ਨਹੀਂ ਜੀ ਪਾਣੀ ਫੜਨ ਆਇਆਂ'' ਲਾੜੇ ਤੇ ਵੋਹਟੀ ਨੂੰ ਵੇਖ ਕੇ ''ਮਾਸ਼ਾ ਅੱਲ੍ਹਾ ਜੋੜੀ ਸੋਹਣੀ ਏ'' ''ਕਿਉਂ ਤੂੰ ਮੂਲ ਲੈਣੀ ਏ'' ''ਕੰਪਿਊਟਰ ਤੇ ਬੈਠੇ ਓ?'' ''ਆਹੋ ਜੀ, ਕੰਪਿਊਟਰ ਦੇ ਉਤੇ ਚੜ੍ਹਿਆ ਬੈਠਾਂ'' ਖਾਵਣ ਮਗਰੋਂ ਅਕਸਰ ਪਰੋਹਨਚਾਰ ਫੁੱਲ ਪੇਸ਼ ਕਰਦਿਆਂ ਆਖਦੇ ਨੇਂ, ''ਇਹ ਅੰਗੂਰ ਲਵੋ ਜੀ, ਸੇਬ ਲੈ ਲਵੋ, ਚਲੋ ਕਿਲਾ ਲੈ ਲਵੋ'' ਤੇ ਪ੍ਰਾਹੁਣਾ ਵਿਚਾਰਾ ਘਾਬਰ ਜਾਂਦਾ ਏ ਕਿ ਜੇ ਸੱਚੀ ਇਹ ਕਰਨਾ ਪਏ ਗਿਆ ਤੇ ਕੀ ਬਣੂੰ ਗਾ? ਆਪਣੇ ਦੇਸ ਵਿਚ ਕਈ ਵਾਰੀ ਕਸਾਈ ਇੰਜ ਗੱਲ ਕਰ ਰਿਹਾ ਹੁੰਦਾ ਏ, ''ਬਾਬੂ ਜੀ ਤੁਹਾਡਾ ਕੀਮਾ ਕਰਨਾ ਏ? ਤੁਹਾਡੀਆਂ ਚਾਨਪਾਂ ਕੱਢਣੀਆਂ ਨੇਂ? ਤੁਹਾਨੂੰ ਹਡੀਉਂ ਬਗ਼ੈਰ ਚਾਹੀਦਾ ਏ? ਭੈਣ ਜੀ ਤੁਹਾਨੂੰ ਹੱਡੀ ਵਾਲਾ ਦੇਵਾਂ? ਤੁਹਾਡੀ ਰਾਂ ਬਣਾ ਦਿਆਂ? ਉਏ ਨਿੱਕੇ! ਤੈਨੂੰ ਕਦੋਂ ਦਾ ਆਖ ਰਹੀਆਂ ਕਿ ਵੱਡੇ ਸਾਹਿਬ ਦੇ ਕਪੂਰੇ ਕੱਢ ਦੇ''। ਕੱਪੜੇ ਵਾਲੇ ਦੇ ਹੱਟੀ ਤੇ ਕੁੱਝ ਇੰਜ ਦਾ ਸੁਣਨ ਨੂੰ ਲੱਭਦਾ ਏ ਕਿ ''ਭੈਣ ਜੀ ਜੇ ਕੱਪੜਾ ਚੰਗਾ ਲੱਗਾ ਏ ਤੇ ਤੁਹਾਡੀ ਸ਼ਲਵਾਰ ਪਾੜ ਦੀਆਂ ਯਾਂ ਝੱਗਾ? ਯਾਂ ਫਿਰ ਪੂਰਾ ਸੂਟ ਈ ਲਾਹ ਦੇਵਾਂ?'' ਜ਼ਨਾਨੀ ਅੱਗੋਂ ਬੜੀ ਭੋਲੀ ਜਿਹੀ ਬਣ ਕੇ ਆਖਦੀ ਏ, ''ਚੰਗੀ ਤਰ੍ਹਾਂ ਮਿਣ ਕੇ ਪਾੜੇਂ, ਸਗੋਂ ਭੋਰਾ ਵੱਧ ਈ ਪਾੜ ਦੇਵੀਂ ਕਿਧਰੇ ਥੁੜ ਈ ਨਾ ਜਾਵੇ ਯਾਂ ਧੋ ਕੇ ਸੁੰਗੜ ਈ ਨਾ ਜਾਵੇ'' ਸਬਜ਼ੀ ਵੇਚਣ ਵਾਲੇ ਅਕਸਰ ਗਲੀਆਂ ਵਿਚ ਹੋਕਰਾ ਦਿੰਦੇ ਨੇਂ ''ਪਾਲਕ ਲੋ, ਭੰਡੀ ਲੋ, ਬਤਾਊਂ ਲੋ, ਖੀਰੇ ਲੋ, ਲੋਕੀ ਲੋ'' ਤੇ ਮੁਹੱਲੇ ਦੀਆਂ ਜ਼ਨਾਨੀਆਂ ਆਖਦਿਆਂ ਨੇਂ ''ਵੇ ਭਰਾਵਾ ਜੇ ਤਾਜ਼ੀ ਏ ਤੇ ਦੇ ਦੇ।'' ਉਨ੍ਹਾਂ ਵਿਚੋਂ ਕੋਈ ਇਹ ਵੀ ਪੁੱਛਦਾ ਏ ਕਿ ''ਬਤਾਊਂ ਯਾਂ ਖੀਰੇ ਕਿਵੇਂ ਦੇ ਰਿਹਾ ਏਂ? ਜਵਾਬ ਮਿਲਦਾ ਏ ਤੁਲ ਤੁਲ ਦੇ ਰਹੀਆਂ, ਪਾਣੀ ਛਿੜਕ ਛਿੜਕ ਕੇ ਦੇ ਰਹੀਆਂ ਤਾਂ ਜੇ ਤਾਜ਼ੀਆਂ ਵੀ ਰਹਿਣ ਤੇ ਭਾਰੀਆਂ ਵੀ। ਕਬਾਬ ਵਾਲਾ ਆਰਡਰ ਲੈਂਦੀਆਂ ਪੁੱਛਦਾ ਏ, ''ਜੀ ਭਾਅ ਜੀ! ਇਕ ਸਿੱਖ਼ ਲੋਓਗੇ ਯਾਂ ਦੋ? '' ਭਰਾਵਾ, ਮੈਂ ਸਿੱਖ਼ ਨਹੀਂ ਕਬਾਬ ਲੈਣ ਆਇਆਂ।'' ਇਕ ਵਾਰੀ ਇਕ ਬਾਬੇ ਨੂੰ ਕਿਸੇ ਨੇ ਪੁੱਛਿਆ ਕਿ ''ਬਾਬਾ ਜੀ ਇਹ ਜਿਹੜੀ ਤੁਹਾਡੇ ਹਥ ਵਿਚ ਡਾਂਗ ਏ ਇਹ ਤੁਹਾਨੂੰ ਕਿਸੇ ਨੇ ਦਿੱਤੀ ਏ ਯਾਂ ਤੁਸੀਂ ਆਪ ਲਈ ਏ?'' ਬਾਬਾ ਜੀ ਨੇ ਆਖਿਆ, '' ਇਹ ਸਾਡੀ ਖ਼ਾਨਦਾਨੀ ਡਾਂਗ ਏ ਮੈਨੂੰ ਮੇਰੇ ਪਿਓ ਨੇ ਦਿੱਤੀ ਸੀ, ਮੇਰੇ ਪਿਓ ਨੂੰ ਮੇਰੇ ਦਾਦੇ ਨੇ ਤੇ ਮੇਰੇ ਦਾਦੇ ਨੂੰ ਮੇਰੇ ਪੜਦਾਦੇ ਨੇ। ਮਤਲਬ ਇਹ ਕਿ ਇਹ ਸਾਡੇ ਖ਼ਾਨਦਾਨ ਵਿਚ ਪਿੱਛੋਂ ਈ ਤੁਰਿਆ ਆ ਰਿਹਾ ਏ।'' ਸੱਜਣੋ ਤੇ ਮਿਤਰੋ! ਅਸਲ ਵਿਚ ਇਹ ਬੋਲੀ ਦੀ ਸਾਦਗੀ ਏ ਜਿਹੜੀ ਰੋਜ਼ ਦਿਹਾੜੇ ਅਸੀਂ ਵਰਤਦੇ ਆਂ। ਹੁਣ ਜੇ ਇਸ ਨੂੰ ਪੁੱਠੇ ਪਾਸੇ ਲੈ ਜਾਉ ਤੇ ਇਹਨਾਂ ਲਫ਼ਜ਼ਾਂ ਨੂੰ ਆਪਣੇ ਈ ਮਾਅਨੇ ਦੇਵਨ ਲੱਗੂ ਤੇ ਪਹਿਲੀ ਸਾਦਗੀ ਮਸ਼ਕੂਕ ਹੋਵਣ ਲਗਦੀ ਐ ਇਸ ਲਈ ਸਾਰੇ ਪੜ੍ਹਨ ਵਾਲਿਆਂ ਅੱਗੇ ਬੇਨਤੀ ਹੈ ਕਿ ਇਸ ਨੂੰ ਉੱਕਾ ਸ਼ੁਗ਼ਲ ਸਮਝ ਕੇ ਈ ਸਵਾਦ ਲਿਆ ਜਾਵੇ ਦਿਲ ਤੇ ਨਾ ਲਿਆ ਜਾਵੇ। ਮਿਹਰਬਾਨੀ
More