ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > ਬਲੀ ਚੂਹੇ ਦੀ ਖੇਡ, ਸ਼ਹਿਰ ਵਿਚ ਹਨੇਰ ਪਏ ਗਿਆ
ਅਲਬਾਨਆ ਦੇ ਸ਼ਹਿਰ ਤਰਾਨਾ ਦੇ ਵੱਡੇ ਬਿਜਲੀ ਘਰ ਵਿਚ ਇਕ ਬਿੱਲੀ ਨੇ ਚੂਹੇ ਦੇ ਮਗਰ ਨਸਦੀਆਂ ਹੋਈਆਂ ਪੂਰੇ ਸ਼ਹਿਰ ਨੂੰ 72 ਘੰਟਿਆਂ ਵਿੱਚ ਹਨੇਰੇ ਵਿਚ ਪਾ ਦਿੱਤਾ। ਬਿਜਲੀ ਕੰਪਨੀ ਦੇ ਇਕ ਬੁਲਾਰੇ ਨੇ ਦੱਸਿਆ ਹੈ ਕਿ ਇਕ ਬਲੀ ਤੇ ਚੂਹਾ ਹਾਈ ਵੋਲਟੇਜ ਕੇਬਲ ਵਿਚ ਵੜ ਗਏ ਸਨ। ਬੁਲਾਰੇ ਨੇ ਬਲੀ ਤੇ ਚੂਹੇ ਦੀਆਂ ਫ਼ੋਟੋਆਂ ਵੀ ਵਿਖਾਈਆਂ ਤੇ ਆਖਿਆ ਕਿ ਅਸੀਂ ਇਹ ਫ਼ੋਟੋਆਂ ਇਸ ਲਈ ਖਿੱਚੀਆਂ ਕਿਉਂ ਜੇ ਇਹੋ ਜਹਿਆ ਨਜ਼ਾਰਾ ਅਸੀਂ ਪਹਿਲੇ ਕਦੀ ਨਹੀਂ ਵੇਖਿਆ ਸੀ।
ਅਲਬਾਨਆ ਦੇ ਵਸਨੀਕ ਕਈ ਦਹਾਕਿਆਂ ਤੋਂ ਘੜੀ ਮੁੜੀ ਬਿਜਲੀ ਬੰਦ ਹੋਵਣ ਦੇ ਹੱਥੋਂ ਬਹੁਤ ਇੱਕੇ ਹੋਏ ਹਨ ਤੇ ਬਹੁਤੇ ਘਰ ਤੇ ਦੁਕਾਨਾਂ ਵਾਲੇ ਪੈਟਰੋਲ ਵਾਲੇ ਜਨਰੀਟਰਾਂ ਨਾਲ ਕੰਮ ਸਾਰਦੇ ਹਨ।
More