کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > ਬੌਂਗਾ ਚਿਸ਼ਤੀ: ਖੋਤਾ

ਬੌਂਗਾ ਚਿਸ਼ਤੀ: ਖੋਤਾ

ਬੌਂਗਾ ਚਿਸ਼ਤੀ

May 21st, 2008

 

 

ਅੱਜ ਮੈਂ ਸ਼ੀਦੇ ਦੀ ਦੁਕਾਨ ਤੇ ਗਿਆ ਤੇ ਦੱਸਣ ਲੱਗ ਪਿਆ ਕਿ ਇਕ ਗੱਲਾਂ ਦਾ ਗਾਹਲੜੀ ਗਾਹਕ ਮੈਨੂੰ ਦੱਸ ਕੇ ਗਿਆ ਹੈ ਜੋ ਇਕ ਮੁਲਕ ਹੈ ਮੀਕਸੀਕਾ।।

ਮੈਂ ਕਹਿਆ ਉਹ ਨਹੀਂ ਯਾਰ ਮੈਕਸੀਕੋ ਕਹਿਆ ਹੋਣਾ

ਹਾਂ ਹਾਂ ਏਹੋ ਹੀ। ਕਹਿੰਦਾ ਉਥੇ ਇਕ ਖੋਤੇ ਨੂੰ ਬੰਦਿਆਂ ਵਾਲੀ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਏ।ਉਸ ਦਾ ਜੁਰਮ ਇਹ ਸੀ ਜੋ ਉਸ ਇਕ ਬਾਬੇ ਨੂੰ ਢੁੱਡ ਮਾਰੀ ਤੇ ਬਾਬੇ ਨੂੰ ਬਚਾਉਣ ਵਾਲੇ ਇਕ ਨੌਜਵਾਨ ਨੂੰ ਦੌਲਤੀ ਨਾਲ ਮੂਧਾ ਕਰਦਿੱਤਾ। ਕਹਿੰਦਾ ਫਿਰ ਖੋਤਾ ਦੋਹਾਂ ਦੇ ਉੱਤੇ ਚੜ੍ਹ ਗਿਆ ਤੇ ਸਾਰੇ ਮੁਹੱਲੇ ਨੇ ਬੜੀ ਮੁਸ਼ਕਿਲ ਨਾਲ ਉਹਨੂੰ ਫਦ ਕੇ ਪੁਲਿਸ ਦੇ ਹਵਾਲੇ ਕੀਤਾ।

ਪੁਲਿਸ ਕਹਿੰਦੀ ਆ ਜੋ ਜੁਰਮ ਜੁਰਮ ਹੈ ਭਾਵੇਂ ਬੰਦਾ ਕਰੇ ਭਾਵੇਂ ਖੋਤਾ। ਤੇ ਹੁਣ ਖੋਤੇ ਦੀ ਜ਼ਮਾਨਤ ਓਦੋਂ ਹੀ ਹੋਵੇਗੀ  ਜਦੋਂ ਉਸ ਦਾ ਮਾਲਿਕ ਫੱਟੜ ਬੰਦਿਆਂ ਦੀਆ ਮੈਡੀਕਲ ਬਲ ਤਾਰੇ ਗਾ।

ਮੈਂ ਕਹਿਆ ਸ਼ੀਦਿਆ ਕੋਈ ਖ਼ਾਸ ਗੱਲ ਤੇ ਨਹੀਂ , ਬਸ ਇਹੋ ਆ ਨਾ ਜੋ ਖੋਤੇ ਨੂੰ ਬੰਦਿਆਂ ਵਾਲੀ ਜੇਲ੍ਹ ਵਿੱਚ ਡੱਕਿਆ ਗਿਆ ਹੇ ਤੇ ਉਸ ਨੂੰ ਜ਼ਮਾਨਤ ਕਰਵਾਣੀ ਪੈ ਰਹੀ ਹੈ।

ਸ਼ੀਦਾ ਹਮੇਸ਼ਾ ਤਰ੍ਹਾਂ ਹੱਸ ਕੇ ਕਹਿੰਦਾ ਬੋਨਗੀਆ ਤੋ ਰਹੀਂ ਗਾ ਬੁੰਗੇ ਦਾ ਬੌਂਗਾ ਹੀ। ਉਏ ਵੇਖ ਉਥੇ ਖੋਤਾ ਜੁਰਮ ਕਰੇ ਤੇ ਪੁਲਿਸ ਜੇਲ੍ਹ ਲੈ ਜਾਂਦੀ ਹੈ ਤੇ ਇਥੇ ਬੰਦੇ ਪੈਰ ਪੈਰ ਤੇ ਇਕਦੂਜੇ ਨੂੰ ਦੋਲਤੀਆਂ ਮਾਰਦੇ ਫਿਰਦੇ ਨੇਂ ਤੇ ਕੋਈ ਪੁੱਛਣ ਵਾਲਾ ਨਹੀਂ। ਉਏ ਇਥੇ ਤੇ ਪੁਲਿਸ ਹੀ ਹਰ ਬੰਦੇ ਨੂੰ ਚਕ ਵੀ ਮਾਰਦੀ ਤੇ ਦੌਲਤੀ ਵੀ। ਤੇ ਦੱਸ ਦੋਲਤੀਆਂ ਮਾਰਨ ਵਾਲਿਆਂ ਨੂੰ ਕੌਣ ਫੜੇ।

ਤੇਰਾ ਮਤਲਬ ਹੈ ਇਥੇ ਖੋਤਿਆਂ ਦੀ ਪੁਲਿਸ ਹੈ, ਮੈਂ ਸ਼ੀਦੇ ਨੂੰ ਛੇੜਿਆ?

ਖੋਤਿਆਂ ਦੀ ਨਹੀਂ ਮਹਾ ਖੋਤਿਆਂ ਦੀ। ਕਿਉਂ ਜੇ ਇਹਨਾਂ ਖੋਤਿਆਂ ਦੇ ਥੱਲੇ ਕੋਈ ਆਜਾਵੇ ਤੇ ਉਸ ਨੂੰ ਮੁਹੱਲੇ ਵਾਲੇ ਕੀਹ ਅੱਧਾ ਸ਼ਹਿਰ ਨਹੀਂ ਛੁਡਾ ਸਕਦਾ। ਉਸ ਖੋਤੇ ਨੇ ਤੇ ਦੋ ਬੰਦਿਆਂ ਨੂੰ ਹੀ ਦੋਲਤੀਆਂ ਮਾਰੀਆਂ ਇਹ ਖੋਤੇ ਤੇ ਉਨ੍ਹਾਂ ਬੰਦਿਆਂ ਦੇ ਸਾਰੇ ਰਿਸ਼ਤੇ ਦਾਰਾਂ ਨੂੰ ਲਾਇਨ ਖੜਾ ਕਰਕੇ ਉਸ ਵੇਲ਼ੇ ਤੀਕਰ ਦੋਲਤੀਆਂ ਮਾਰਦੇ ਰਹਿੰਦੇ ਜਦ ਤੀਕਰ ਚੋਖੇ ਸਾਰੇ ਛੋਲੇ ਤੇ ਹੋਰ ਇਨ ਦਾਣਾ ਇਹਨਾਂ ਦੇ ਅੱਗੇ ਨਾ ਪਾ ਦਿੱਤਾ ਜਾਂਦਾ!

ਫਿਰ ਕੁੱਝ ਦੇਰ ਚੁੱਪ ਰਹਿ ਕੇ ਸ਼ੀਦਾ ਜ਼ੋਰ ਜ਼ੋਰ ਨਾਲ ਹੁਸਨ ਲੱਗ ਪਿਆ।ਕਹਿੰਦਾ ''ਬੋਨਗੀਆ ਅਸਲ ਖੋਤਾ ਤੇ ਇਥੇ ਵੀ ਇਕ ਹੀ ਹੈ ਜਿਹੜਾ ਸਬ ਨੂੰ ਚਕ ਵੀ ਮਾਰੀ ਜਾ ਰਿਹਾ ਹੈ ਦੋਲਤੀਆਂ ਵੀ, ਤੇ ਖੋਤਾ ਵੀ ਏਡਾ ਜ਼ੋਰਾਵਰ ਹੈ ਜੋ ਸਾਰਾ ਮੁਲਕ ਉਸ ਦਾ ਕੁੱਝ ਵਿਗਾੜ ਨਹੀਂ ਸਕਦਾ''


 

More

Powered by: PHPCow.com