کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > ਨਸੀਰ ਰਾਣਾ : ''ਰਜੀਆ ਨਹੀਂ ਥੱਕ ਗਿਆਂ''

ਨਸੀਰ ਰਾਣਾ : ''ਰਜੀਆ ਨਹੀਂ ਥੱਕ ਗਿਆਂ''

ਨਸੀਰ ਰਾਣਾ

May 22nd, 2008

 

 

ਇਕ ਸਿੱਖੇ ਸੜੇ ਬੰਦੇ ਨੇ ਅਪਣੀ ਲੋੜ ਤੂੰ ਧ ਮੋਟੀ ਬੀਵੀ ਨੂੰ ਰਾਤ ਵੇਲ਼ੇ ਪੁੱਛਿਆ '' ਬੇਗਮ ਤੂੰ ਮੇਰੀ ਕਿੰਜ ਦੀ ਮੌਤ ਵੇਖਣਾ ਚਾਹੁੰਦੀ ਹੈਂ ? ਮੇਰਾ ਮਤਲਬ ਹੈ ਤੜਫ਼ ਤੜਫ਼ ਕੇ ਮਰਦੇ ਵੇਖਣਾ ਚਾਹਵੇਂਗੀ  ਯਾਂ ਇਕੋ ਦੱਮ ਮਰ ਜਾਵਾਂ? ਘਰ ਵਾਲੀ ਨੇ ਹੈਰਾਨ ਤੇ ਮਿਹਰਬਾਨ ਹੁੰਦਿਆਂ ਹੋਇਆਂ ਕਹਿਆ ਕਿ '' ਹਾਏ ਅੱਲ੍ਹਾ ਰਾਤ ਦੇ ਦੂਜੇ ਤੁਸੀਂ ਕਿਹੋ ਜਿਹਾਂ ਗੱਲਾਂ ਕਰ ਰਹੇ ਹੋ ਅੱਲ੍ਹਾ ਨਾ ਕਰੇ ਤੁਹਾਨੂੰ ਕੁੱਝ ਹੋਵੇ ''। ਸ਼ੌਹਰ ਨੇ ਕਹਿਆ '' ਵੇਖ ਮੌਤ ਬਰਹੱਕ ਹੈ ਇਸ ਨੇ ਕਿਸੇ ਨਾ ਕਿਸੇ ਦਿਨ ਤੇ ਇਹ ਹੱਕ ਜਤਾਵਨਾ ਹੀ ਹੈ ਬੱਸ ਤੈਨੂੰ ਜੋ ਪੁੱਛਿਆ ਹੈ ਛੇਤੀ ਨਾਲ ਇਸ ਦਾ ਜਵਾਬ ਦੇ? ਬੀਵੀ ਨੇ ਕਹਿਆ '' ਪਹਿਲੀ ਗੱਲ ਤੇ ਇਹ ਹੈ ਕਿ ਰੱਬ ਤੁਹਾਨੂੰ ਸਲਾਮਤ ਰੱਖੇ ਤੇ ਜੇ ਮੌਤ ਆਵੀ ਜਾਵੇ ਤੇ ਮੈਂ ਤੁਹਾਨੂੰ ਤੜਫ਼ਦੀਆਂ ਹੋਈਆਂ ਮਰਦਾ ਨਹੀਂ ਵੇਖ ਸਕਦੀ ਮਰਨਾ ਹੀ ਹੈ ਤੇ ਇਕੋ ਵਾਰੀ ਮਰ ਜਾਉ '' ਸ਼ੌਹਰ ਨੇ ਜਵਾਬ ਦਿੱਤਾ ਕਿ ਫਿਰ ਅਪਣੀ ਦੂਜੀ ਲੱਤ ਵੀ ਮੇਰੇ ਉਤੇ ਰੱਖ ਦੇ ਤਾਂ ਜੋ ਮੈਂ ਮੌਤ ਤੇ ਜ਼ਿੰਦਗੀ ਦੀ ਕਸ਼ਮਕਸ਼ ਤੋਂ ਆਜ਼ਾਦ ਹੋ ਜਾਵਾਂ।

ਇਕ ਅਖ਼ਬਾਰੀ ਰਿਪੋਰਟ ਮੂਜਬ ਵਨਡੀਕੋਨਾਮੀ ਤੇਤੀ ਸਾਲਾਂ ਦੀ ਅਮਰੀਕੀ ਜ਼ਨਾਨੀ ਦੁਨੀਆ ਦੀ ਸਬ ਤੋਂ ਮੋਟੀ ਜ਼ਨਾਨੀ ਹੈ ਜਿਸ ਦਾ ਵਜ਼ਨ ਇਸ ਵੇਲ਼ੇ ਦੋ ਹਜ਼ਾਰ ਅਠ ਸੋ ਬਾਨੋਏ ਪਾਊਂਡ ਹੈ ਜਿਹੜਾ ਕਿ ਮੁਸਲਸਲ ਵੱਧ ਰਿਹਾ ਹੈ। ਖ਼ਿਆਲ ਕੀਤਾ ਜਾਂਦਾ ਹੇ ਕਿ ਅਗਲੀ ਛਿਮਾਹੀ ਵਿਚ ਇਸ ਦਾ ਵਜ਼ਨ ਪੂਰਾ ਤਿੰਨ ਹਜ਼ਾਰ ਪੌਂਡ ਹੋਜਾਵੇ ਗਾ।

ਇਹ ਜ਼ਨਾਨੀ ਟਰਫਰ ਨਹੀਂ ਸਕਦੀ। ਇਸ ਦੀ ਖ਼ੁਰਾਕ ਨਾਸ਼ਤੇ ਵਿੱਚ ਦੋ ਦਰਜਨ ਆਂਡੇ ਤਿੰਨ ਪਰੌਂਠੇ, ਤੇ ਵਾਹਵਾ ਮੱਖਣ ਦੁਪਹਿਰ ਤੇ ਰਾਤ ਦੇ ਖਾਣੇ ਵਿਚ ਛੇ ਪਾਊਂਡ ਸੂਰ ਦਾ ਗੋਸ਼ਤ ਤੇ ਮਛਲੀ ਸ਼ਾਮਿਲ ਹੈ। ਇਹ ਉਸ ਦਾ ਪਰਹੀਜ਼ੀ ਖਾਣਾ ਹੈ ਬਦਪਰਹੀਜ਼ੀ ਕਰੇ ਤੇ ਖ਼ੋਰੇ ਕਿੱਥੇ ਜਾ ਕੇ ਰੁਕੇ। ਉਂਜ ਪ੍ਰਹੇਜ਼ ਦਾ ਖ਼ਿਆਲ ਸਾਡੇ ਵੀ ਰੱਖਿਆ ਜਾਂਦਾ ਹੇ ਉਚੇਚਾ ਸਾਡੀਆਂ ਜ਼ਨਾਨੀਆਂ ਦਵਾਈ ਤੋਂ ਬਹੁਤ ਪ੍ਰਹੇਜ਼ ਕਰਦੀਆਂ ਹਨ। ਕਿਉਂ ਜੋ ਉਨ੍ਹਾਂ ਨੂੰ ਇਹ ਡਰ ਹੁੰਦਾ ਹੈ ਕਿ ਦਵਾਈ ਖਾਵਣ ਨਾਲ ਸਾਨੂੰ ਆਰਾਮ ਨਾ ਆਜਾਵੇ ਤੇ ਕੁੱਝ ਤੇ ਖਾਣਾ ਖਾਵਣ ਤੋਂ ਵੀ ਡਰਦਿਆਂ ਹਨ ਕਿ ਕਿਤੇ ਜਿਸਮ ਤੇ ਬੂਟੀ ਨਾ ਆਜਾਵੇ ਕਿਉਂ ਜੋ ਬੂਟੀ ਬੂਟੀ ਹੀ ਗੋਸ਼ਤ ਦਾ ਪਹਾੜ ਹੁੰਦਾ ਹੈ। ਇਸ ਅਮਰੀਕੀ ਜ਼ਨਾਨੀ ਦਾ ਹੌਸਲਾ ਵੇਖੋ ਜਿਹੜੀਆਂ ਕਿ ਗੋਸ਼ਤ ਦਾ ਬਾਕਾਆਦਾ ਪਹਾੜੀ ਸਿਲਸਿਲਾ ਹਨ ਪਰ ਫਿਰ ਵੀ ਖ਼ੁਸ਼ ਖ਼ੁਰਾਕ ਤੇ ਖ਼ੁਸ਼ ਖ਼ਿਆਲ ਹਨ ਇਸ ਦੇ ਹੌਸਲੇ ਉਚੇ ਤੇ ਖ਼ਿਆਲ ਰੋਮਾਨਵੀ ਹਨ ਕਿਉਂ ਜੋ ਰਿਪੋਰਟ ਵਿਚ ਇਹ ਵੀ ਲਿਖਿਆ ਹੈ ਕਿ ਮੋਟਾਪੇ ਦੇ ਅਹਿਸਾਸ ਦੇ ਮਗਰੋਂ ਵੀ ਉਨ੍ਹਾਂ ਦੀ ਬਹੁਤ ਚਾਹ ਹੈ ਕਿ ਕੋਈ ਉਨ੍ਹਾਂ ਨੂੰ ਪਿਆਰ ਕਰੇ। ਉਨ੍ਹਾਂ ਦਾ ਕਹਿਣਾ ਹੈ ਕਿ ਟਾਮ ਕਰੂਜ਼ ' ਤੇ ' ਬਰੀਡੀਟ' ਉਨ੍ਹਾਂ ਦੇ ਸੁਫ਼ਨਿਆਂ ਦੇ ਸ਼ਹਿਜ਼ਾਦੇ ਹਨ ਜਿਹੜੇ ਕਈ ਵਾਰ ਉਨ੍ਹਾਂ ਦੇ ਸੁਫ਼ਨਿਆਂ ਵਿਚ ਆਉਂਦੇ ਰਹਿੰਦੇ ਹਨ। ਇਥੇ ਇਕ ਗੱਲ ਸੋਚਣ ਵਾਲੀ ਹੈ ਜਿਸ ਦਿਨ ਇਹ ਉਨ੍ਹਾਂ ਦੇ ਸੁਫ਼ਨਿਆਂ ਵਿਚ ਆਗਈਆਂ ਤੇ ਇਹਨਾਂ ਦੋਹਵਾਂ ਦਾ ਕੀਹ ਬਣੇ ਗਾ। ਪਹਿਲੀ ਗੱਲ ਤੇ ਇਹ ਹੈ ਕਿ ਇਹ ਸੌਣ ਵਾਲੇ ਕਮਰੇ ਵਿਚ ਪੂਰੀ ਨਹੀਂ ਆਉਂਦੀ ਤੇ ਸੁਫ਼ਨੇ ਵਿਚ ਕਿਵੇਂ ਆਵੇਗੀ।  ਟਾਮ ਕਰੂਜ਼ ਤੇ ਬਰੀਡਪਟ ਉਹਨੂੰ ਕਿਸਤਾਂ ਵਿਚ ਹੀ ਵੇਖ ਸਕਣਗੇ।  ਅੱਜ ਸੁਫ਼ਨੇ ਵਿਚ ਪਨੀ ਆਗਈ ਤੇ ਗੱਲ ਗੋਡਾ। ਪਰਸੋਂ ਕਹਿਣੀ ਆਗਈ ਤੇ ਫਿਰ ਮੋਢਾ ਆਗਿਆ।

ਵੋਹ ਹਰਰੋਜ਼ ਮੇਰੇ ਖ਼ਵਾਬੋਂ ਮੈਂ ਆਤੀ ਹੈ ਮਗਰ ਪੂਰੀ ਨਹੀਂ ਆਤੀ
ਕਭੀ ਜ਼ਲਫ਼ੋਂ ਮੈਂ ਛੁਪ ਛੁਪ ਕਰ ਕਭੀ ਚਲਮਨ ਮੈਂ ਰੁਕ ਰੁਕ ਕਰ

ਜਿਥੋਂ ਤੀਕਰ ਇਸ ਚਾਹ ਦਾ ਤਾਅਲੁੱਕ ਹੈ ਕਿ ਕੋਈ ਉਨ੍ਹਾਂ ਨੂੰ ਪਿਆਰ ਕਰੇ ਤੇ ਉਹ ਅਪਣੀ ਥਾਂ ਠੀਕ ਹੈ ਪਰ ਕੋਈ ਇੰਨਾ ਵੱਡਾ ਰਿਸਕ ਕਿਵੇਂ ਲਵੇ ਕਿਉਂ ਜੋ ਇਕ ਤੇ ਇਹ ਕੰਮ ਬਹੁਤ ਔਖਾ ਹੈ ਤੇ ਦੂਜਾ ਇਹ ਕਿੱਲੇ ਬੰਦੇ ਦਾ ਕੰਮ ਨਹੀਂ । ਜੇ ਕੋਈ ਹਿੰਮਤ ਕਰ ਵੀ ਲਵੇ ਤੇ ਗਿੱਟੇ ਤੋਂ ਗੋਡੇ ਤੀਕਰ ਜਾਂਦਿਆਂ ਹੀ ਕਈ ਦਿਨ ਲਾ ਦੇਵੇ ਇਕ ਉਮਰ ਚਾਹੀ ਦੀ ਹੈ ਇਹ ਮਾਅਰਕਾ ਸਿਰ ਕਰਨ ਨੂੰ। ਬਹਿਰ ਹਾਲ ਇਹ ਮੋਟਾਪਾ ਨਹੀਂ ਇਕ ਬਿਮਾਰੀ ਹੈ ਇਹ ਉਹੀ ਜਾਂਦੀ ਹੇ ਕਹਕ ਕਿਸ ਤਕਲੀਫ਼ ਵਿੱਚ ਹੈ ਰੱਬ ਉਹਨੂੰ ਸਿਹਤ ਦੇਵੇ।(ਆਮੀਨ)

ਖ਼ੈਰ ਨਾਲ ਖਾਵਣ ਵਾਲੇ ਸਾਡੇ ਮੁਲਕ ਵਿਚ ਵੀ ਇਕ ਤੋਂ ਇਕ ਪਏ ਹੋਏ ਹਨ। ਅੱਧਾ ਮੁਲਕ ਖਾ ਗਏ, ਮੁਲਕ ਦਾ ਖ਼ਜ਼ਾਨਾ ਖਾ ਗਏ ਕਦੀ ਬਨਕਾਂ ਦੇ ਕਰਜ਼ੇ ਖਾ ਗਏ, ਕਰਜ਼ਾ ਲਾਵਣ ਲਈ ਹੋਰ ਕਰਜ਼ਾ ਲਿਆ ਉਹ ਵੀ ਖਾ ਗਏ। ਇੱਕ ਬੰਦੇ ਨੇ ਕਿਸੇ ਦਾਅਵਤ ਵਿਚ ਸਾਰੀਆਂ ਤੋਂ ਪਹਿਲਾਂ ਖਾਣਾ ਸ਼ੁਰੂ ਕੀਤਾ ਲੋਕ ਆਉਂਦੇ ਰਹੇ ਖਾਣਾ ਖਾ ਕੇ ਜਾਂਦੇ ਰਹੇ ਪਰ ਉਹ ਮੁਸਲਸਲ ਖਾਂਦਾ ਰਿਹਾ। ਮੇਜ਼ਬਾਨ ਬੜੇ ਹਰਖੇ ਸੀ ਕਿ ਬੱਸ ਕਰੇ ਤੇ ਉਹ ਸਾਮਾਨ ਚੁੱਕਣ ਪਰ ਉਹ ਖਾਂਦਾ ਰਿਹਾ। ਕਈ ਘੰਟਿਆਂ ਖਾਵਣ ਤੋਂ ਮਗਰੋਂ ਜਦੋਂ ਖਲੋਤਾ ਤੇ ਮੇਜ਼ਬਾਨ ਨੇ ਪੁੱਛਿਆ ਕਿ ਭਰਾ ਰੱਜ ਗਿਆਂ ? ਉਹਨੇ ਕਹਿਆ ਨਹੀਂ ਥੱਕ ਗਿਆ।ਪਰ ਸਾਡੇ ਸਿਆਸਤ ਦਾਨ ਨਾ ਰੱਜ ਦੇ ਹਨ ਤੇ ਨਾ ਥੱਕਦੇ ਹਨ ਇਕ ਪਾਰਟੀ ਖਾ ਖਾ ਕੇ ਜਦੋਂ ਜ਼ਰਾ ਖਲੋਂਦੀ ਹੈ ਤੇ ਦੂਜੀ ਖਾਣਾ ਸ਼ੁਰੂ ਕਰ ਦਿੰਦੀ ਹੈ ਤੇ ਉਹ ਹਾਲੀ ਥੱਕਦੀ ਵੀ ਨਹੀਂ ਕਿ ਪਹਿਲੋਂ ਵਾਲੀ ਪਾਰਟੀ ਫਿਰ ਫ਼ਰੀਸ਼ ਹੋ ਕੇ ਖਾਵਣ ਆਜ਼ਾਦੀ ਹੈ। ਦੂਜਿਆਂ ਨਿੱਕੀਆਂ ਮੋਟੀਆਂ ਪਾਰਟੀਆਂ ਵਿੱਚ ਇਧਰ ਉਧਰ ਘਮਦੀਆਂ ਰਹਿੰਦੀਆਂ ਹਨ ਜਿਥੇ ਮੌਕਾ ਲਗਦਾ ਹੈ ਕਿਸੇ ਨਾਲ ਇਤਹਾਦ ਕਰ ਕੇ ਅਪਣਾ ਫ਼ਿਦਾ ਪੂਰਾ ਕਰ ਲੈਂਦੀ ਹੈ ਜਦੋਂ ਤੀਕਰ ਗਾਂ ਦੁੱਧ ਦਿੰਦੀ ਹੈ ਉਨ੍ਹਾਂ ਨੂੰ ਇਸ ਦੇ ਗੋਏ ਵਿਚੋਂ ਖ਼ੁਸ਼ਬੂ ਆਉਂਦੀ ਹੈ ਜਿਥੋਂ ਇਸ ਗਾਂ ਨੇ ਬਹੁਤੀਆਂ ਲੱਤਾਂ ਮਾਰੀਆਂ ਯਾਂ ਦੁੱਧ ਦੇਣਾ ਬੰਦ ਕੀਤਾ ਤੇ ਇਸ ਦੇ ਸੰਗ ਤੀੜ੍ਹੇ ਨਜ਼ਰ ਆਉਣ ਲਗਦੇ ਹਨ। ਫਿਰ ਦੂਜੀ ਗਾਂ ਦੇ ਪਿੱਛੇ ਲੱਗ ਜਾਂਦੇ ਹਨ ਕਿ ਖ਼ੋਰੇ ਹੁਣ ਇਥੋਂ ਧਾਰਾਂ ਫੁੱਟ ਪੀਣ।

ਪਰ ਇਹਨਾਂ ਸਿਆਸੀ ਲੀਡਰਾਂ ਵਿੱਚ ਕੁੱਝ ਇੰਜ ਦੇ ਵੀ '' ਬਾਕਰਦਾਰ'' ਲੋਕ ਮੌਜੂਦ ਹਨ ਜਿਹੜੇ ਕਹਿੰਦੇ ਹਨ ਨਾ ਖੇਡਾਂਗੇ  ਨਾ ਖੇਡਣ ਦੇਵਾਂਗੇ  ਤੇ ਕੁੱਝ ਦਾ ਕਹਿਣਾ ਹੈ ਕਿ ਅਸੀਂ ਨਹੀਂ ਖੇਡਾਂਗੇ  ਤੇ ਕੋਈ ਵੀ ਨਹੀਂ ਖੇਡੇ ਗਾ। ਸਾਨੂੰ ਹਰ ਆਉਣ ਵਾਲਾ ਭੈੜਾ ਤੇ ਜਾਵਣ ਵਾਲਾ ਚੰਗਾ ਲਗਦਾ ਹੈ ਤੇ ਆਜ਼ਮਾਏ ਨੂੰ ਵਾਰ ਵਾਰ ਆਜ਼ਮਾਵਨੇ ਹਾਂ ਤੇ ਸਾਡੀ ਕੌਮ ਦਾ ਵੱਖਰਾ ਸੁਭਾ ਹੈ ਕਿ ਪਿਛੋਕੜ ਨੂੰ ਭੁੱਲ ਕੇ ਮੁਸਤਕਬਿਲ ਦੇ ਸੋਹਣੇ ਸੁਫ਼ਨੇ ਵੇਖਣ ਲੱਗ ਪੈਂਦੀ ਹੈ ਅਸੀਂ ਜਿਹਦੇ ਤੋਂ ਪਹਿਲੋਂ ਵਢਾ ਚੁੱਕੇ ਹੁਣੇ ਹਾਂ ਫੁੱਟ ਹਾਲੀ ਭਰ ਦਾ ਵੀ ਨਹੀਂ ਕਿ ਆਪੋਂ ਹੀ ਉਸ ਦੇ ਮੂੰਹ ਵਿਚ ਨਵੇਂ ਦੰਦ ਲਵਾ ਕੇ ਫਿਰ ਵੱਢਣ ਦੀ ਦਾਅਵਤ ਦਿੰਦੇ ਹਾਂ।


 

More

Powered by: PHPCow.com