کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > ਸਿਆਸੀ ਬਿੱਕਰ ਮੰਡੀ

ਸਿਆਸੀ ਬਿੱਕਰ ਮੰਡੀ

ਡਾਕਟਰ ਨਿਸਾਰ ਅਹਿਮਦ

May 26th, 2008

 

 

ਗਿਦੜਾਂ ਦੀ ਮੌਤ ਆਈ ਸ਼ਹਿਰ ਜਾ ਵੜੇ ਸੀ
ਸਾਨੂੰ ਵੀ ਤੇ ਸ਼ੌਕ ਕੁਰਬਾਨੀਆਂ ਦੇ ਚੜ੍ਹੇ ਸੀ

ਹਥ ਘੁੱਟ ਕੇ ਪੈਸੇ ਚਾਰ ਜੋੜ ਕੇ
ਲੈਣ ਗਏ ਸੀ ਬੱਕਰਾ ਬੇੜੀਆਂ ਨੂੰ ਰੋੜ੍ਹ ਕੇ

ਮੰਡੀ ਜਾ ਕੇ ਵੇਖਿਆ ਵਪਾਰੀਆਂ ਦਾ ਜ਼ੋਰ ਸੀ
ਬੱਕਰੇ ਵਿਚਾਰਿਆਂ ਦੀ ਉਨ੍ਹਾਂ ਹਥ ਡੋਰ ਸੀ

ਹਰ ਕੈਟਾਗਰੀ ਦੇ ਤੇ ਮੂਲ ਜਾਇਜ਼ ਬੱਕਰੇ
ਬੱਲੀ ਨਾਲੋਂ ਵੱਡੇ ਵੱਡੇ ਫ਼ੁੱਲ ਸਾਈਜ਼ ਬੱਕਰੇ

ਬੱਕਰੇ ਮੈਂ ਵੇਖੇ ਕੁਝ ਖ਼ਾਸ ਖ਼ਾਸ ਘਰ ਦੇ
ਦਾਦੀਆਂ ਦੇ ਵੇਲ਼ੇ ਤੋਂ ਸਿਆਸਤਾਂ ਸੀ ਕਰ ਦੇ

ਅੱਖਾਂ ਵਿਚ ਅੱਖ ਪਾ ਕੇ ਗੱਲ ਵੀ ਨਹੀਂ ਕਰਦੇ
ਜਿਹੜਾ ਵੀ ਖ਼ਰੀਦ ਲੋਵੇ ਦੱਮ ਉਹਦਾ ਭਰਦੇ

ਕੁਲ ਕਿਸੇ ਹੋਰ ਦੇ ਉਹ ਸੱਜੇ ਸੀ ਤੇ ਖੱਬੇ ਸੀ
ਅੱਜ ਇਕ ਨਵੀਂ ਜਿਹੇ ਕੱਲੇ ਨਾਲ ਬੱਧੇ ਸੀ

ਇਸੇ ਵੀ ਪਹਾਰੂ ਕਈ ਵੇਖੇ ਉਥੇ ਆਏ ਹੋਏ
ਦੋਹਰੇ ਦੋਹਰੇ ਤਹਰੇ ਤਹਰੇ ਰੱਸੇ ਗੱਲ ਪਾਏ ਹੋਏ

ਡੀਲ ਸੀ ਨਾ ਢਿੱਲ ਸੀ ਖਿੱਚੇ ਤੇ ਖਚਾਏ ਹੋਏ
ਚੰਗੇ ਭਲੇ ਸ਼ੇਰਾਂ ਤੋਂ ਸੀ ਬੱਕਰੀ ਬਣਾਏ ਹੋਏ

ਦੱਸਿਆ ਵਪਾਰੀਆਂ ਨੇ ਉਨ੍ਹਾਂ ਦਾ ਕਸੂਰ ਵੀ
ਵਿਕਣਾ ਨਹੀਂ ਚਾਹੁੰਦੇ ਸੀ ਤੇ ਬੜੇ ਮਗ਼ਰੂਰ ਸੀ

ਖੁੱਲੇ ਕਈ ਫਿਰਦੇ ਸੀ ਮੌਜਾਂ ਪਏ ਮਾਰਦੇ
ਦੂਜੀਆਂ ਦੇ ਰਾਸ਼ਨਾਂ ਤੇ ਵਕਤ ਗੁਜ਼ਾਰ ਦੇ

ਹਰ ਆਏ ਗਏ ਨੂੰ ਉਹ ਢੁੱਡ ਕੱਢ ਮਾਰਦੇ
ਇਹ ਸੀ ਖ਼ਰੀਦੇ ਹੋਏ ਵੱਡੀ ਸਰਕਾਰ ਦੇ

ਝਾਨਝਰਾਂ ਤੇ ਗਾਣਿਆਂ ਦੇ ਨਾਲ ਸੀ ਸ਼ਿੰਗਾਰੇ ਹੋਏ
ਬੜਾ ਖੌਰੂ ਪਾਉਂਦੇ ਸੀ ਇਹ ਰੱਜ ਕੇ ਹਨਕਾਰੇ ਹੋਏ

ਇਕ ਦੋ ਨਹੀਂ ਲਿਖ ਤੇ ਹਜ਼ਾਰ ਲੈ ਜਾ ਬੱਕਰੇ
ਪੈਸੇ ਹੈ ਨਹੀਂ ਕੋਲ ਤੇ ਉਧਾਰ ਲੈ ਜਾ ਬੱਕਰੇ

ਜਿੱਦਾਂ ਚਾਹੋ ਕੋਹ ਲਵੋ ਇਹ ਵੀ ਤੇ ਆਰਾਮ ਏ
ਬੜੇ ਭੋਲੇ ਬੱਕਰੇ ਇਥੋਂ ਦੀ ਅਵਾਮ ਏ

ਦੇਖ ਕੇ ਮਾਹੌਲ ਸਾਰਾ ਮੈਂ ਘਬਰਾ ਗਿਆ
ਉਨ੍ਹਾਂ ਦੀ ਵਪਾਰੀਆਂ ਦੇ ਹਥ ਫਿਰ ਆ ਗਿਆ

ਜੋ ਕੁਝ ਕੋਲ ਸੀ ਸਾਰਾ ਮੈਂ ਲੁਟਾ ਲਿਆ
ਬੱਕਰੇ ਦੀ ਥਾਂ ਇਕ ਭੇਡ ਲੈ ਕੇ ਆ ਗਿਆ

ਘਰੋਂ ਵੀ ਤੇ ਬਾਹਰੋਂ ਵੀ ਮਖ਼ੌਲ ਹੋਇਆ ਵੱਖਰਾ
ਕਸਾਈਆਂ ਦੇ ਮਾਆਸ਼ਰੇ 'ਚ ਆਪ ਵੀ ਮੈਂ ਬੱਕਰਾ

 

More

Your Name:
Your E-mail:
Subject:
Comments:


Powered by: PHPCow.com