کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > 'ਜੇਲ੍ਹ ਜਾਉ ਤੇ ਇੰਜ'

'ਜੇਲ੍ਹ ਜਾਉ ਤੇ ਇੰਜ'

ਵਿਚਾਰ ਡੈਸਕ

June 5th, 2008

 

 

ਇਕ ਵੱਡਾ ਪਲਾਜ਼ਮਾ ਟੀ ਵੀ, ਡੀ ਵੀ ਡੀ ਪਲੇਅਰ, ਇਕ ਲੱਖ ਬਿਹਤਰ (172,000) ਡਾਲਰ ਜੇਬ ਵਿੱਚ, ਵਰਜ਼ਿਸ਼ ਕਰਨ ਲਈ ਵਣ ਸੁਣਨਾ ਨਿੱਕ ਸੁੱਕ, ਦੋ ਫ਼ਰਿੱਜਾਂ ਤੇ ਕੁੱਝ ਬੰਦੂਕਾਂ, ਗਨੀਲਸਨ ਲੈਣੋ ਡੀ ਸਿਲਵਾ ਕੋਲ ਜ਼ਿੰਦਗੀ ਦੀ ਹਰ ਸੋਖਿਤ ਹੈ ਜਿਹੜਾ ਇਸ ਵੇਲ਼ੇ ਬਰਾਜ਼ੀਲ ਦੀ ਇਕ ਜੇਲ੍ਹ ਵਿੱਚ ਕੈਦ ਹੈ।

ਪਰ ਇਹ ਸਾਰੀ ਅਯਾਸ਼ੀ ਸੋਮਵਾਰ ਦੇ ਦਿਹਾੜੇ ਮੁੱਕ ਗਈ ਜਦੋਂ ਵੱਡੇ ਸਾਰੇ ਡਬਲ ਬੈੱਡ ਵਾਲੇ ਉਹਦੇ ਸੈੱਲ ਤੇ ਪੁਲਿਸ ਨੇ ਛਾਪਾ ਮਾਰਿਆ। ਪੁਲਿਸ ਦਾ ਇਹ ਛਾਪਾ ਮਨਸ਼ੀਆਤ ਦੇ ਵਪਾਰੀਆਂ ਦੇ ਖ਼ਿਲਾਫ਼ ਸੈਲਵਾਡੋਰ ਸ਼ਹਿਰ ਦੀ ਪੁਲਿਸ ਦੀ ਇਕ ਮੁਹਿਮ ਦਾ ਹਿੱਸਾ ਸੀ।

ਪੁਲਿਸ ਨੇ ਦੱਸਿਆ ਕਿ ਸਾਰੀ ਜੇਲ੍ਹ ਵਿੱਚ ਉਹ ਇਕੱਲਾ ਈ ਇੰਜ ਦੀਆਂ ਮੌਜਾਂ ਮਾਣ ਰਿਹਾ ਸੀ। ਦੂਜਿਆਂ ਹਵਾਲਾਤਾਂ ਦਾ ਇਹ ਹਾਲ ਹੈ ਕਿ ਇਕ ਇਕ ਵਿਚ ਕਈ ਕਈ ਕੈਦੀ ਤਾੜੇ ਹੋਏ ਨੇਂ ਤੇ ਇਹ ਜਵਾਨ ਇਕੱਲਾ ਈ ਇਥੇ ਅਯਾਸ਼ੀ ਕਰ ਰਿਹਾ ਸੀ।

ਪੁਲਿਸ ਦਾ ਆਖਣਾ ਹੈ ਕਿ ਡੀ ਸਿਲਵਾ ਬਰਾਜ਼ੀਲ ਦੀ ਬਾਹੀਆ ਰਿਆਸਤ ਵਿਚ ਮਨਸ਼ੀਆਤ ਦਾ ਸਭ ਤੋਂ ਵੱਡਾ ਵਪਾਰੀ ਹੈ। ਫੜੇ ਜਾਵਣ ਤੇ ਉਹਦਾ ਆਖਣਾ ਹੈ ਕਿ ਉਹਦੇ ਕੋਲ ਇਹ ਸਾਰਾ ਮਾਲ ਕੁੱਝ ਪੁਰਾਣੀਆਂ ਡਕੈਤੀਆਂ ਤੇ ਕੁੱਝ ਜੇਲ੍ਹ ਵਿੱਚ ਜੁਵਾ ਖੇਡ ਕੇ ਜੁੜਿਆ ਹੋਇਆ ਹੈ।

ਰਿਆਸਤ ਦੇ ਇਕ ਅਫ਼ਸਰ ਪਾਲੂ ਗੋਮਜ਼ ਦਾ ਆਖਣਾ ਹੈ ਕਿ ਹੁਣ ਅਸੀਂ ਇਹ ਵੀਖੀਆਗੇ  ਕਿ ਉਹ ਇਹ ਅਯਾਸ਼ੀ ਜੇਲ੍ਹ ਪ੍ਰਬੰਧੀਆਂ ਨਾਲ ਰਲ ਕੇ ਤੇ ਨਹੀਂ ਸੀ ਕਰ ਰਿਹਾ? ਉਹਦਾ ਆਖਣਾ ਸੀ ਕਿ ਇਹਦੇ ਵਿਚ ਹੈਰਾਨੀ ਵਾਲੀ ਕੋਈ ਗੱਲ ਨ੍ਹੀਂ ਹੋਵੇਗੀ  ਜੇ ਇਹ ਪਤਾ ਲੱਗੇ ਕਿ ਰਿਆਸਤ ਵਿਚ ਅਗ਼ਵਾ, ਕਤਲ, ਡਕੈਤੀਆਂ ਤੇ ਮਨਸ਼ੀਆਤ ਦੇ ਧੰਦੇ ਦੀਆਂ ਡੋਰਾਂ ਜੇਲ੍ਹ ਵਿੱਚ ਬੈਠ ਕੇ ਹਲਾਈਆਂ ਜਾ ਰਹੀਆਂ ਨੇਂ। ਹੈਰਾਨੀ ਵਾਲੀ ਗੱਲ ਤੇ ਇਹ ਹੈ ਕਿ ਹਵਾਲਾਤ ਵਿਚੋਂ ਇਕ ਲੱਖ ਬਿਹਤਰ ਹਜ਼ਾਰ ਡਾਲਰ ਫੜਿਆ ਗਿਆ ਹੈ ਇਹ ਕਿਥੋਂ ਆਇਆ?


 

More

Powered by: PHPCow.com