کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > ਇਟਲੀ: ਨਸ਼ਈ ਡਰਾਈਵਰਾਂ ਦੀਆਂ ਕਾਰਾਂ 'ਬਾਹੱਕ ਸਰਕਾਰ ਜ਼ਬਤ'

ਇਟਲੀ: ਨਸ਼ਈ ਡਰਾਈਵਰਾਂ ਦੀਆਂ ਕਾਰਾਂ 'ਬਾਹੱਕ ਸਰਕਾਰ ਜ਼ਬਤ'

ਵਿਚਾਰ ਡੈਸਕ

June 5th, 2008

 

 

ਇਟਲੀ ਨੇ ਲਹਿੰਦੇ ਯੂਰਪ ਵਿਚ ਸੜਕ ਤੇ ਹੋਵਣ ਵਾਲੇ ਹਾਦਸਿਆਂ ਦੀ ਸ਼ਰਾ ਨੂੰ ਹੇਠਾਂ ਲਿਆਉਣ ਲਈ ਉਨ੍ਹਾਂ ਸਾਰਿਆਂ ਕਾਰਾਂ ਨੂੰ ਜ਼ਬਤ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਹਨਾਂ ਦੇ ਡਰਾਈਵਰ ਸ਼ਰਾਬ ਯਾਂ ਕਿਸੇ ਹੋਰ ਨਸ਼ੇ ਵਿੱਚ ਹੋਵਣ।

ਜਦੋਂ ਦਾ ਇਹ ਕਾਨੂੰਨ ਲਾਗੂ ਹੋਇਆ ਹੈ ਉਦੋਂ ਤੂੰ ਪਿਛਲੇ ਮਹੀਨੇ ਦੇ ਅਖ਼ੀਰ ਤੀਕਰ ਦੋ ਘਬਰੋ, ਇਕ ਸ਼ਰਾਬੀ ਜ਼ਨਾਨੀ ਤੇ ਇਕ ਚਰਸੀ ਬੰਦੇ ਦੀਆਂ ਗੱਡੀਆਂ ਜ਼ਬਤ ਕੀਤੀਆਂ ਗਈਆਂ ਨੇਂ। ਇਸ ਕਾਨੂੰਨ ਵਿਚ ਮਿਥਿਆ ਗਿਆ ਹੈ ਕਿ ਕਿ ਜਿਹੜੇ ਵੀ ਡਰਾਈਵਰ ਦੇ ਮੈਡੀਕਲ ਟੈਸਟ ਵਿੱਚ ਨਸ਼ੇ ਦੀ ਹੱਦ ਸਰਕਾਰੋਂ ਮਿਥੀ ਹੋਈ ਹੱਦ ਤੋਂ ਵੱਧ ਨਿਕਲ ਆਈ, ਉਹਦੀ ਗੱਡੀ 'ਬਾਹੱਕ ਸਰਕਾਰ ਜ਼ਬਤ' ਕਰ ਲਈ ਜਾਵੇਗੀ ਤੇ ਨਾਲ ਈ ਭਾਰੇ ਜੁਰਮਾਨੇ ਤੇ ਜੇਲ ਦੀ ਹਵਾ ਵੀ ਖਾਣੀ ਪਏ ਸਕਦੀ ਹੈ।

ਇਹ ਜ਼ਬਤ ਕੀਤੀਆਂ ਗਈਆਂ ਗੱਡੀਆਂ ਯਾਂ ਤੇ ਨਿਲਾਮ ਕੀਤੀਆਂ ਜਾਵਣ ਗਿਆਂ ਜਾਂ ਉਨ੍ਹਾਂ ਨੂੰ ਪੁਲਿਸ ਦੀ ਵਰਤੋਂ ਵਿਚ ਲਿਆਂਦਾ ਜਾਵੇ ਗਾ। ਇਟਲੀ ਵਿਚ ਡਰਾਈਵਰਾਂ ਦੇ ਨਸ਼ੇ ਨੂੰ ਪਰਖਣ ਲਈ ਸਾਇੰਸੀ ਆਲੇ ਨਹੀਂ ਵਰਤੇ ਜਾਂਦੇ ਤੇ ਉਥੇ ਵਰ੍ਹੇ 2006 ਵਿਚ ਸੜਕਾਂ ਤੇ ਹੋਵਣ ਵਾਲੇ ਹਾਦਸਿਆਂ ਵਿਚ 5669 ਬੰਦੇ ਮਰੇ ਸਨ। ਕੌਮੀ ਆਂਕੜੇ ਜਮਾ ਕਰਨ ਵਾਲੇ ਮਹਿਕਮੇ ਦਾ ਆਖਣਾ ਹੈ ਕਿ ਪ੍ਰਬੰਧੀਆਂ ਨੂੰ ਚਾਹੀ ਦਾ ਹੈ ਕਿ ਉਹ ਨਸ਼ਈ ਡਰਾਈਵਰਾਂ ਨੂੰ ਫੜਨ ਤਾਂ ਜੇ ਸੜਕਾਂ ਤੇ ਹੋਵਣ ਵਾਲੇ ਇਕਸੀਡਨਟ ਘੱਟ ਹੋਵਣ।

 

More

Powered by: PHPCow.com