ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > ਤੁਸੀਂ ਵੀ 6100 ਡਾਲਰ ਦਾ ਹਦਵਾਣਾ ਖ਼ਰੀਦ ਸਕਦੇ ਓ?
ਜਾਪਾਨ ਵਿਚ ਇਕ ਵੱਡਾ ਸਾਰਾ ਹਦਵਾਣਾ (ਤਰਬੂਜ਼) ਜੁਮੇ ਦਿਹਾੜੇ 6100 ਡਾਲਰ ਦਾ ਵਿਕਿਆ ਹੈ ਜਿਹੜਾ ਜੱਗ ਦੇ ਕਿਸੇ ਵੀ ਮੁਲਕ ਵਿਚ ਵਿਕਣ ਵਾਲਾ ਸਭ ਤੋਂ ਮਹਿੰਗਾ ਹਦਵਾਣਾ ਹੈ।
ਸਤਾਰਾਂ ਪੌਂਡ ਵਜ਼ਨ ਦੇ ਕਾਲੇ ਰੰਗ ਦੇ ਹਦਵਾਣੇ ਦਾ ਨਾਂ 'ਡੀਨ ਸੁੱਕ' ਹੈ ਤੇ ਇਹ ਜਾਪਾਨ ਦੀ ਉਤਰੀ ਜਜ਼ੀਰੇ ਹੂਕੀਡੋ ਵਿਚ ਉਗਾਇਆ ਜਾਂਦਾ ਹੇ। ਇਹਨੂੰ ਮੈਰੀਨ ਪ੍ਰੋਡਕਟਸ ਦੇ ਇਕ ਵਪਾਰੀ ਨੇ ਲਿਆ ਹੈ ਜਿਹਦਾ ਆਖਣਾ ਹੈ ਕਿ ਉਹ ਮੁਕਾਮੀ ਜ਼ਰਾਇਤ ਦੀ ਮਦਦ ਕਰਨ ਦਾ ਚਾਹੀਵਨਦ ਹੈ।
ਥੋਮਾ ਅਗਰੀਕਲਚਰਲ ਕਾਰਪੋਰੇਸ਼ਨ ਦੇ ਬੁਲਾਰੇ ਕਾਜ਼ਵੀਵਸ਼ੀ ਉਹੀਰਾ ਦਾ ਆਖਣਾ ਹੈ ਕਿ ਇਹ ਇਸ ਨਸਲ ਦੇ ਹਦਵਾਣੇ ਦਾ ਸਭ ਤੋਂ ਵੱਧ ਮੂਲ ਹੈ। ਜਦੋਂ ਕਿ ਦੂਜੇ ਸਟੋਰਾਂ ਤੇ ਇੰਜ ਦੇ ਹਦਵਾਣੇ 188 ਤੋਂ 283 ਡਾਲਰ ਦੇ ਵਿਕਦੇ ਹਨ। ਫਿਰ ਇਹਦੇ ਵਿਚ ਕਿਹੜੀ ਇਹੋ ਜਿਹੀ ਗੱਲ ਸੀ ਕਿ ਇਹਦਾ ਮੂਲ ਛੇ ਹਜ਼ਾਰ ਡਾਲਰ ਤੋਂ ਵੀ ਵੱਧ ਗਿਆ?
ਹਾਂ ਜੀ! ਉਹੀਰਾ ਦਾ ਆਖਣਾ ਹੈ ਕਿ '' ਇਹਦੇ ਮੂਲ ਦੀ ਵਜ੍ਹਾ ਇਹਦਾ ਵੱਖਰਾ ਕਾਲਾ ਰੰਗ ਤੇ ਵੱਖਰਾ ਈ ਸਵਾਦ ਹੈ। ਉਹਦਾ ਆਖਣਾ ਹੈ ਕਿ ਇਹ ਹੇ ਤੇ ਹਦਵਾਣਾ ਈ।।। ਪਰ ਲਗਦਾ ਨਹੀਂ।''
More