کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > ਦੇਸ਼ ਭਗਤੀ ਦੀ ਪਹਿਲੀ ਬਾਣੀ

ਦੇਸ਼ ਭਗਤੀ ਦੀ ਪਹਿਲੀ ਬਾਣੀ

ਮਸਊਦ ਮੁਨੱਵਰ

June 9th, 2008

 

 

ਸੋਅਨੇ ਵਰਗੀ ਖਰੀ, ਨਰੋਈ, ਮਿੱਟੀ ਮੇਰੇ ਖ਼ਾਬ ਦੀ
ਚਾਨਣ ਦੀ ਲਿਸ਼ਕਾਰੇ ਮਾਰੇ, ਖ਼ਾਕ ਜਿਵੇਂ ਮਹਿਤਾਬ ਦੀ

ਨਿਸਰੀਆਂ ਹੋਈਆਂ ਪੀਲੀਆਂ ਦੇ ਵਿੱਚ ਲੁਕੀ ਹੋਈ
ਬਲਦੀਆਂ ਬੁੱਝਦੀਆਂ ਅੱਖਾਂ ਦੇ ਵਿੱਚ ਵਿਛੀ ਹੋਈ
ਸੋ ਸੁੰਦਰ ਮੁਟਿਆਰਾਂ ਵਰਗੀ ਇਹ ਧਰਤੀ ਪੰਜਾਬ ਦੀ
ਸੋਅਨੇ ਵਰਗੀ, ਖਰੀ, ਨਰੋਈ ਮਿੱਟੀ ਮੇਰੇ ਖ਼ਾਬ ਦੀ
ਹੱਥਾਂ ਦੀ ਹਿੱਕ ਕੰਧ ਉਸਾਰੂ,ਇਹਨੂੰ ਸਨਵਾਰੋ
ਬਾਂਹਵਾਂ ਦੇ ਇਸ ਵਾੜੇ ਦੇ ਉਸ ਪਾਰ
ਖੜਕਦਾ ਖ਼ਤਰੇ ਦਾ ਘੜਿਆਲ
ਤੇ ਕੂਕੇ ਖੂਹ ਦੀ ਸਿਨੀ ਮਾਹਲ
ਵਜਾਵੇ ਸੰਖ ਬੜਾ
ਬੰਦ ਹਵਾ ਹਈ, ਲਾ ਕੇ ਹਿੱਕ ਦਾ ਜ਼ੋਰ
ਹਲਾਵੇਂ ਪੰਖ ਜ਼ਰਾ
ਇਹ ਮਿੱਟੀ ਕਣਕਾਂ ਦਾ ਦਰਿਆ
ਇਹ ਦਰਿਆ ਰੰਗਾਂ ਦੀ ਬਰਖਾ
ਇਸ ਬਰਖਾ ਵਿਚ ਪੁਨਘਰਦੇ ਨੇਂ
ਪਿੱਪਲ ਰੜੇ ਮਦਾਨ ਦੇ
ਲੱਖ ਲੋ! ਮੈਂ ਪੰਜਾਬੀ ਹਾਂ
ਛਵੀਆਂ ਵਰਗੇ ਹਥ ਨੇ ਮੇਰੇ
ਮੇਰੇ ਆਲ ਦੁਆਲੇ ਚਰਦੇ
ਬਾਰ ਦੇ ਕਾਲੇ ਕੱਟ ਵਛੀਰੇ
ਪਰ ਮੈਂ ਅਪਣੀ ਜਦ ਦਾ ਵੈਰੀ
ਮੈਂ ਕਾਤਲ ਭਾਸ਼ਾ ਦਾ
ਮੈਂ ਦੁਸ਼ਮਣ ਪੰਜਾਬ ਦਾ
ਲੱਖ ਲੋ! ਮੈਂ ਪੰਜਾਬੀ ਹਾਂ


 

More

Powered by: PHPCow.com