ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > ਫੜਿਆ ਸਾਕਾ ਹੀ ਜਾਂਦਾ: ਬੌਂਗਾ ਚਿਸ਼ਤੀ
ਗ਼ੁੱਸਾ ਤੇ ਪਤਾ ਨਹੀਂ ਮੈਨੂੰ ਸਾਰੀ ਦੁਨੀਆ ਤੇ ਹੀ ਚੜ੍ਹਿਆ ਹੋਇਆ ਸੀ ਪਰ ਨਿਕਲਣਾ ਤੇ ਅਖ਼ੀਰ ਸ਼ੀਦੇ ਤੇ ਹੀ ਸੀ। ਮੈਂ ਅੱਜ ਉਸ ਤੇ ਚੜ੍ਹ ਗਿਆ ''ਤੋਂ ਹੀ ਰੌਲਾ ਪਾਇਆ ਸੀ ਜਰਨੈਲ ਖਾ ਗਿਆ, ਪੀ ਪੀ ਆਜਾਵੇਗੀ ਤੇ ਕੰਮ ਸਿੱਧਾ ਹੋ ਜਾਵੇ ਗਾ। ਕੀਹ ਸਿੱਧਾ ਹੋਇਆ? ਬਿਜਲੀ, ਰੋਟੀ ਹਰ ਸ਼ੈਅ ਯਾਂ ਗ਼ਾਇਬ ਤੇ ਯਾਂ ਗ਼ਰੀਬ ਦੀ ਪਹੁੰਚ ਤੋਂ ਬਾਹਰ, ਉਏ ਇਹ ਤੇ ਮਾਅਮੂਲੀ ਜੱਜ ਬਹਾਲ ਨਾ ਕਰ ਸਕੇ ਇਹਨਾਂ ਕੀਹ ਕਰਨਾ''
ਸ਼ੀਦੇ ਨੂੰ ਪਤਾ ਹੈ ਜਦ ਮੇਰਾ ਪਾਰਾ ਚੜ੍ਹਿਆ ਹੋਵੇ ਫਿਰ ਮੈਂ ਸੁਣਦਾ ਨਹੀਂ। ਕਹਿਣ ਲੱਗਾ ਤੋਂ ਬਹਿ ਇਥੇ ਤੇ ਮੈਂ ਤੇਰੇ ਲਈ ਕੂਕੇ ਦੀ ਬੋਤਲ ਲਿਆਵਣਾ। ਮੈਂ ਕਹਿਆ ਗੋਲੀ ਮਾਰ ਇਹਨਾਂ ਕੂਕਿਆਂ ਨੂੰ, ਜਦੋਂ ਦੇ ਇਹ ਕੂਕੇ ਵਧੇ ਨੇਂ ਅਸੀਂ ਥੱਲੇ ਤੋਂ ਥੱਲੇ ਟੁਰੇ ਜਾਣੇ ਆਂ''
ਸ਼ੀਦਾ ਨਾ ਮੰਨਿਆ ਜਾ ਕੇ ਕੂਕੇ ਦੀ ਬੋਤਲ ਫੜ ਲਿਆਇਆ ਤੇ ਕਹਿੰਦਾ ਤੋਂ ਮੂੰਹ ਨਾਲ ਲਾ ਤੇ ਬੋਲੀਂ ਨਾ। ਹੁਣ ਮੈਂ ਤੈਨੂੰ ਨਿੱਕੀਆਂ ਹੁੰਦਿਆਂ ਦੀ ਇਕ ਗੱਲ ਸਨਾਵਨਾ। ਅਸੀਂ ਪਿੰਡ ਵਿੱਚ ਪੰਜ ਛੇ ਬੈਲੀ ਹੁੰਦੇ ਸਾਂ। ਸਾਡੇ ਵਿਚੋਂ ਸਾਕਾ ਥੋੜਾ ਝੱਲਾ ਸੀ। ਅਸੀਂ ਕਦੀ ਕਿਸੇ ਦੇ ਬੀਰ ਤੋੜਨੇ ਤੇ ਕਦੀ ਗਿਣੇ ਭੁੰਨੇ, ਤੇ ਹੋਰ ਲਖੂਖਾ ਸ਼ਰਾਰਤਾਂ ਕਰਨੀਆਂ। ਪਰ ਅਸੀਂ ਸਾਰੇ ਚਾਲਾਕੀ ਨਾਲ ਫੁਟ ਜਾਂਦੇ ਸਾਂ, ਫੜਿਆ ਜਾਂਦਾ ਸੀ ਸਾਕਾ। ਵਿਚਾਰੇ ਨੇ ਬੜਾ ਛਿੱਤਰ ਖਾਹਦਾ ਸਾਡੀ ਵਜ੍ਹਾ ਤੋਂ''
ਮੈਂ ਕਹਿਆ ਯਾਰ ਇਸ ਦਾ ਜੋੜ ਕੀਹ ਹੈ ਮੇਰੀ ਗੱਲ ਨਾਲ? ਐਵੇਂ ਹਰ ਗੱਲ ਆਪਣੇ ਪਿੰਡ ਵੱਲ ਲੈ ਜਾਣਾ।
ਕਹਿੰਦਾ ਬੋਨਗੀਆ, ਇਕ ਤੇ ਤੈਨੂੰ ਸਮਝ ਵੀ ਛੇਤੀ ਨਹੀਂ ਆਉਂਦੀ, ਵੇਖ ਜਰਨੈਲ, ਅਫ਼ਸਰ ਲੋਕ, ਕਾਰੋਬਾਰੀ ਬੰਦਿਆਂ ਦੇ ਸਾਕੇ ਲੋਕ ਤੇ ਉਨ੍ਹਾਂ ਦੇ ਸਿਆਸਤ ਦਾਨ ਨੇਂ। ਉਹ ਜਦ ਅਪਣੀ ਚੋਰੀ ਚੁਕਾਰੀ, ਲੁਟ ਮਾਰ ਚੰਗੀ ਤਰ੍ਹਾਂ ਕਰ ਲੈਂਦੇ ਨੇਂ ਤੇ ਵਿਚੋਂ ਖਿਸਕ ਜਾਂਦੇ ਨੇਂ, ਸਾਹਮਣੇ ਆਜਾਂਦਾ ਸਾਕਾ। ਸਾਕਾ ਤੇ ਹੈ ਹੀ ਝੱਲਾ , ਉਸ ਛਿੱਤਰ ਹੀ ਖਾਣੇ ਨੇਂ।।ਅੱਜ ਦੇ ਸਾਕੇ ਪੀਪਲਜ਼ ਪਾਰਟੀ ਵਾਲੇ ਨੇਂ।।। ਉਹ ਸਮਝਦੇ ਨੇਂ ਉਹ ਐਸ਼ ਕਰ ਰਹੇ ਨੇਂ ਪਰ ਅਸਲ ਗੱਲ ਹੈ ਉਹ ਛਿੱਤਰ ਖਾ ਰਹੇ ਨੇਂ।
ਮੇਰਾ ਗ਼ੁੱਸਾ ਨਹੀਂ ਲੱਥਿਆ ਨੇਂ ਕਹਿਆ ਉਏ ਸ਼ੀਦਿਆ ਤੋਂ ਫਿਰ ਸਾਰਾ ਇਲਜ਼ਾਮ ਪਹਿਲੀਆਂ ਤੇ ਲਾ ਕੇ ਅੱਜ ਵਾਲਿਆਂ ਨੂੰ ਬਰੀ ਕਰ ਦੇਣਾ ਏਂ। ਅੱਜ ਮੈਨੂੰ ਸਮਝਾ ਪਹਿਲੀਆਂ ਕਿਵੇਂ ਲੁੱਟਿਆ? ਅੱਜ ਮੇਰੇ ਸਾਹਮਣੇ ਸਾਬਤ ਕਰ!
ਕਹਿਣ ਲੱਗਾ ਇਹ ਕਿਹੜਾ ਔਖਾ ਕੰਮ ਹੈ। ਅੱਛਾ ਇਹ ਦੱਸ ਇਸ ਮੁਹੱਲੇ ਵਿਚ ਪੰਦਰਾ ਸਾਲ ਪਹਿਲੇ ਕਿੰਨੀਆਂ ਕਾਰਾਂ ਸਨ ਤੇ ਹੁਣ ਕਿੰਨੀਆਂ?''
ਮੈਂ ਕਹਿਆ ਯਾਰ ਇਸ ਨਾਲ ਕੀਹ ਸਾਬਤ ਹੋ ਜਾਵੇ ਗਾ?
ਕਹਿਣ ਲੱਗਾ ਕਹਿਆ ਨਾ ਤੋਂ ਬੌਂਗਾ ਏਂ। ਵੇਖ ਇਸ ਮੁਹੱਲੇ ਵਿਚ ਸਿਰਫ਼ ਸ਼ੇਖਾਂ ਕੋਲ ਕਾਰ ਹੁੰਦੀ ਸੀ, ਉਸ ਦੇ ਖਿੜੇ ਹੋਣ ਦਾ, ਆਉਣ ਜਾਵਣ ਦਾ ਕੋਈ ਮਸਅਲਾ ਨਹੀਂ ਸੀ। ਹੁਣ ਮੁਹੱਲੇ ਵਿਚ ਚਾਲੀਹਾ ਕਾਰਾਂ ਨੇਂ, ਨਾ ਉਨ੍ਹਾਂ ਦੇ ਖਿੜੇ ਕਰਨ ਦੀ ਥਾਂ ਤੇ ਨਾ ਲੰਘਣ ਦੀ ਥਾਂ, ਮੁਹੱਲੇ ਵਿਚੋਂ ਲੰਘਦਿਆਂ ਲੰਘਦਿਆਂ ਕਦੇ ਪੰਦਰਾਂ ਵੀਹ ਮਿੰਟ ਲੱਗ ਜਾਂਦੇ ਨੇਂ।ਤੋਂ ਦਸ ਹਕੂਮਤ ਨੇ ਇਹ ਸੋ ਚੀਆ ਜੋ ਏਨੀਆਂ ਕਾਰਾਂ ਲੋਕਾਂ ਕੋਲ ਜਾਣ ਗਿਆਂ ਤੇ ਉਹਨਾਂ ਨਲਈ ਸੜਕਾਂ ਕਿਥੋਂ ਆਉਣ ਗਿਆਂ, ਪਟਰੋਲ ਕਿਥੋਂ ਆਵੇ ਗਾ, ਉਹ ਇੰਨੇ ਵਾਹ ਕਾਰਾਂ ਦੀ ਵਿਕਰੀ ਵਧਵਾਈ ਗਏ।
ਮੈਂ ਕਹਿਆ ਚਲੋ ਇਸ ਨਾਲ ਇਹ ਤੇ ਸਾਬਤ ਹੋਗਿਆ ਜੋ ਹਕੂਮਤ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਸਨ ਪਰ ਇਹ ਲੁਟ ਖਸੁਟ ਕਿਵੇਂ ਹੋਈ?
ਉਹ ਝੱਲਿਆ, ਇਹ ਕਾਰਾਂ ਬਨਕਾਂ ਕੋਲੋਂ ਕਰਜ਼ੇ ਲੈ ਕੇ ਲਈਆਂ ਗਈਆਂ? ਹਨ ਮੁਹੱਲੇ ਦਾ ਹਰ ਬੰਦਾ ਬੈਂਕ ਦਾ ਕਰਜ਼ਾਈ ਹੈ ਤੇ ਅਪਣੀ ਆਮਦਨ ਦਾ ਚੋਖਾ ਹਿੱਸਾ ਬੈਂਕ ਨੂੰ ਹਰ ਮਹੀਨੇ ਦਿੰਦਾ ਹੈ। ਬੈਂਕਾਂ ਮਾਲ ਬਣਾਇਆ, ਫਿਰ ਕਾਰਾਂ ਵੇਚਣ ਵਾਲਿਆਂ, ਕਾਰਾਂ ਬਣਾਉਣ ਵਾਲੀਆਂ ਨੇ ਬਣਾਇਆ ਤੇ ਹਕੂਮਤ ਨੇ ਕਾਰਾਂ ਤੇ ਟੈਕਸ ਲੈ ਕੇ ਬਣਾਇਆ। ਇਸੇ ਤਰ੍ਹਾਂ ਤੋਂ ਵੇਖ ਮੁਹੱਲੇ ਦੇ ਘਰਾਂ ਵਿੱਚ ਕਿੰਨੀਆਂ ਘਰਾਂ ਵਿੱਚ ਫ਼ਰਜਾਂ ਤੇ ਬਿਜਲੀ ਤੇ ਚੱਲਣ ਵਾਲੀਆਂ ਮਸ਼ੀਨਾਂ ਹੁੰਦਿਆਂ ਸਨ, ਹੁਣ ਹਰ ਘਰ ਵਿੱਚ ਨੇਂ , ਸਬ ਬੈਂਕ ਕੋਲੋਂ ਕਰਜ਼ੇ ਲੈ ਕੇ ਲਿਆਂ ਲੋਕਾਂ ਨੇਂ, ਇਸ ਵਿਚ ਬੈਂਕਾਂ ਮਾਲ ਬਣਾਇਆ, ਦੁਕਾਨਦਾਰਾਂ ਬਨੀਆਈਆ, ਸ਼ੈਵਾਂ ਬਣਾਉਣ ਵਾਲੀਆਂ ਬਣਾਇਆ ਤੇ ਝੱਲੇ ਕੂਕ ਉਹ ਉਹ ਸ਼ੈਵਾਂ ਲੈ ਕੇ ਫਸੇ ਹੋਏ ਨੇਂ ਜਿਹੜੀਆਂ ਨਾ ਉਹ ਖ਼ਰੀਦਣ ਜੋਗੇ ਸਨ ਤੇ ਨਾ ਹੀ ਉਨ੍ਹਾਂ ਦੇ ਖ਼ਰਚੇ ਝੱਲਣ ਜੋਗੇ। ਹੁਣ ਤੋਂ ਦਸ ਇਹਨਾਂ ਲਈ ਏਨੀ ਬਿਜਲੀ ਕਿਥੋਂ ਆਵੇ?
ਮੈਂ ਕਹਿਆ ਯਾਰ ਤੇਰੀ ਗੱਲ ਵਿੱਚ ਗੱਲ ਤੇ ਹੈ ਪਰ ਫਿਰ ਵੀ?
ਸ਼ੀਦਾ ਕਹਿੰਦਾ ਬੋਨਗੀਆ, ਤੈਨੂੰ ਦੱਸਿਆ ਨਾ ਇਹ ਸਬ ਅਮੀਰ ਲੋਕ ਰਲ ਕੇ ਮਾਲ ਬਣਾਉਂਦੇ ਰਹੇ ਤੇ ਕਿਸੇ ਨੇ ਇਹ ਨਾ ਸੋਚਿਆ , ਏਨੀਆਂ ਕਾਰਾਂ ਫ਼ਰਜਾਂ ਤੇ ਇਲਮ ਗਲਮ ਲਈ ਸੜਕਾਂ, ਪਟਰੋਲ ਤੇ ਬਿਜਲੀ ਕਿਥੋਂ ਆਵਣੀ ਹੈ? ਸੂਚਨਾ ਕਿਨ੍ਹੇ ਸੀ? ਇਹਨਾਂ ਲੋਟਵਾਂ ਦੀ ਤੇ ਹਕੂਮਤ ਸੀ, ਉਨ੍ਹਾਂ ਨੂੰ ਮਾਲ ਬਣਾਉਣ ਨਾਲ ਗ਼ਰਜ਼ ਸੀ, ਤੇ ਇਹ ਵੀ ਪਤਾ ਸੀ ਜੋ ਅਖ਼ੀਰ ਮਲਬਾ ਕਿਸੇ ਸਾਕੇ ਤੇ ਪਾਕੇ ਕੁੱਝ ਸਾਲ ਪਰਦੇ ਦੇ ਪਿੱਛੇ ਹੋ ਜਾਵਾਂਗੇ! ਲੋਕੀਂ ਵੀ ਸਾਕੇ ਨੇਂ।।ਉਨ੍ਹਾਂ ਕਰ ਕੀਹ ਲੈਣਾ ਉਨ੍ਹਾਂ ਦਾ?
More