ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > ਨਸੀਰ ਰਾਣਾ: '' ਡਾਇਮੰਡ ਗੋਬਰ''
ਗਾਂ ਦਾ ਹਿੰਦੁਸਤਾਨ ਵਿਚ ਬੜਾ ਆਦਰ ਕੀਤਾ ਜਾਂਦਾ ਹੇ।ਮਜ਼੍ਹਬੀ ਇਤਬਾਰ ਨਾਲ '' ਗਾਉ ਮਾਤਾ' ਦਾ ਦਰਜਾ ਤੇ ਸੀ ਹੀ ਪਰ ਹੁਣ ਗੁਜਰਾਤ ਦੇ ਪਿੰਡ '' ਲੰਬੋਦੀ'' ਦਾ ਇਕ ਗਾਂVIP ਬਣ ਗਈ ਹੈ ਉਹਨੂੰ ਦੂਰੋਂ ਦੂਰੋਂ ਲੋਕ ਵੇਖਣ ਆਰਹੇ ਹਨ। ਉਹਨੂੰ ਭਗਵਾਨ ਦੀ ਚਮਤਕਾਰ ਆਖਿਆ ਜਾ ਰਿਹਾ ਹੈ। ਚਮਤਕਾਰ ਇਹ ਹੇ ਜੋ ਇਸ ਗਾਂ ਦੇ ਢਿੱਡ ਵਿੱਚ ਹੀਰਾ ਮੰਡੀ ਦਰਿਆਫ਼ਤ ਹੋਈ ਹੈ। ਹੀਰਾ ਮੰਡੀ ਲਹੌਰ ਵਾਲੀ ਨਹੀਂ ਨਹੀਂ ਤਾਂ ਗਾਂ ਘੁੰਘਰੂ ਬੰਨ ਕੇ ਨੱਚ ਰਹੀ ਹੁੰਦੀ। ਤਮਾਸ਼ਬੀਨ ਬਿਨ ਇਸ ਤੇ ਨੋਟ ਸੁੱਟ ਰਹੇ ਹੁੰਦੇ ਤੇ ਸਿੰਗ ਹਿਲਾ ਹਿਲਾ ਕੇ ਸੁਲਾ ਰਹੇ ਹੁੰਦੇ। ਗੁਜਰਾਤ ਦੀ ਇਸ ਗਾਂ ਵਿਚ ਵਾਕਈ ਹੀਰਿਆਂ ਦੀ ਮੰਡੀ ਦਰਿਆਫ਼ਤ ਹੋਈ ਹੈ ਤੇ ਜਦੋਂ ਵੀ ਉਹ ਗੋਬਰ ਕਰਦੀ ਹੈ ਇਸ ਦੇ ਗੋਬਰ ਵਿਚੋਂ ਹੀਰੇ ਨਿਕਲ ਆਉਂਦੇ ਹਨ।
ਇਸ ਚਮਤਕਾਰ ਦੀ ਜਦੋਂ ਖ਼ਬਰ ਆਮ ਹੋਈ ਤੇ ਉਥੋਂ ਦੇ ਇਕ ਜੀਵਲਰ ਮੋਹੋਬਤ ਸਾਂਗ ਗੋਹਲ ਨੇ ਦਾਅਵਾ ਕੀਤਾ ਹੈ ਜੋ ਇਸ ਗਾਂ ਦੇ ਢਿੱਡ ਵਿਚੋਂ ਹੀਰੇ ਪੈਦਾ ਨਹੀਂ ਹੋਰਹੇ ਤੇ ਨਾ ਕੋਈ ਚਮਤਕਾਰ ਹੈ ਸਗੋਂ ਜਿਥੇ ਗਾਂ ਤੇ ਮੱਝ ਪੱਠੇ ਚਿਰ ਦੀਆਂ ਹਨ ਉਥੋਂ ਉਹ ਰੋਜ਼ ਲੰਘ ਦੇ ਹਨ ਤੇ ਪਿਛਲੇ ਦਿਨਾਂ ਵਿੱਚ ਉਹਦੀ ਹੀਰਿਆਂ ਦੀ ਇਕ ਗੁਥਲੀ ਕਿਤੇ ਡਿੱਗ ਗਈ ਸੀ। ਉਹਨੂੰ ਸੋ ਫ਼ੀਸਦ ਯਕੀਨ ਹੈ ਜੋ ਉਹਦੀ ਹੀਰਿਆਂ ਦੀ ਗੁਥਲੀ ਕਿਤੇ ਇਸੇ ਥਾਂ ਡਿੱਗ ਪਈ ਹੈ ਤੇ ਇਸ ਗਾਂ ਨੇ ਘਾਹ ਦੇ ਨਾਲ ਨਿਗਲ ਲਈ ਹੈ। ਢਿੱਡ ਵਿੱਚ ਜਾ ਕੇ ਇਸ ਗੁਥਲੀ ਦਾ ਮੂੰਹ ਖੱਲ ਗਿਆ ਹੇ ਤੇ ਹੁਣ ਇਹ ਗਾਂ ਹੀਰਾ ਹੀਰਾ ਗੋਬਰ ਕਰ ਰਹੀ ਹੈ। ਗਾਂ ਦੇ ਮਾਲਿਕ ਗੋਪਾਲ ਨੇ ਜੀਵਲਰ ਦੇ ਇਸ ਬਿਆਨ ਨੂੰ ਝੂਠ ਤੇ ਬੇ ਈਮਾਨੀ ਆਖਿਆ ਕਿ ਇੰਜ ਦਾ ਡਰਾਮਾ ਕਰ ਕੇ ਉਹ ਹੀਰਿਆਂ ਦੇ ਕਬਜ਼ਾ ਕਰਨਾ ਚਾਹੁੰਦਾ ਹੈ।ਗੋਪਾਲ ਕਹਿੰਦਾ ਹੈ ਜੋ ਇਕ ਹੀਰਾ ਖਾ ਕੇ ਉਮਰਾਉ ਜਾਣ ਅਦਾ ਤੇ ਸੁਰੱਯਾ ਭੋਪਾਲੀ ਵਰਗੀ ਚਾਲਾਕ ਚਿੱਤਰ ਮਰ ਸਕਦੀ ਹੈ ਤੇ ਇਹ ਮਾਅਸੂਮ ਗਾਂ ਪੂਰੀ ਹੀਰਿਆਂ ਦੀ ਗੁਥਲੀ ਖਾ ਕੇ ਕਿਵੇਂ ਜਿਉਂਦੀ ਰਹਿ ਸਕਦੀ ਹੈ।
ਗੋਪਾਲ ਨੇ ਹਕੂਮਤ ਕੋਲੋਂ ਵੀ ਮਦਦ ਮੰਗੀ ਹੈ ਜੋ ਇਸ ਦੀ ਗਾਂ ਨੂੰ ਤਹੱਫ਼ੁਜ਼ ਦਿੱਤਾ ਜਾਵੇ ਇੰਜ ਨਾ ਹੋਵੇ ਉਹਦੀ ਗਾਂ ਨੂੰ ਅਗ਼ਵਾ ਕਰ ਲਿਆ ਜਾਵੇ ਯਾਂ ਕੋਈ ਡਾਕੂ ਲੈ ਜਾਵੇ ਤੇ ਢਿੱਡ ਪਾੜ ਕੇ ਸਾਰੇ ਹੀਰੇ ਕੱਢ ਲਵੇ। ਸੁਣਨ ਵਿਚ ਆਇਆ ਹੈ ਜੋ ਕਿਸੇ ਅਨਸ਼ੋਰਨਸ ਕੰਪਨੀ ਨੇ ਗੋਪਾਲ ਨੂੰ ਗਾਂ ਦੀਦ ਲਾਈਫ਼ ਅਨਸ਼ੋਰਨਸ ਕਰਵਾਣ ਦੀ ਵੀ ਸਲਾਹ ਦਿੱਤੀ ਹੈ। ਜ਼ਾਹਿਰ ਹੈ ਕੀਮਤੀ ਗਾਂ ਹੈ ਜਿਹੜੀ ਦੁੱਧ ਤੋਂ ਵਖ ਹੀਰੇ ਵੀ ਦਿੰਦੀ ਹੈ। ਹੁਣ ਤਾਂ ਇਹ ਗਾਉ ਮਾਤਾ ਤੋਂ '' ਗਾਉ ਹੀਰ ਮਾਤਾ'' ਹੋ ਗਈ ਹੈ। ਗੋਪਾਲ ਨੇ ਇਸ ਗਾਂ ਨੂੰ ਵੋਹਟੀ ਵਾਂਗੂੰ ਸਜਾਇਆ ਹੋਇਆ ਹੈ ਤੇ ਉਹਦੇ ਪਿੱਛੇ ਇਕ ਡੱਬਾ ਬੰਨ ਦਿੱਤਾ ਹੈ ਕਿਤੇ ਗੋਏ ਵਿਚ ਹੀਰੇ ਇਧਰ ਉਧਰ ਨਾ ਹੋ ਜਾਵਣ ਇਸ ਲਈ ਇਸ ''ਡਾਇਮੰਡ ਗੋਬਰ'' ਦੀ ਵੀ ਪੂਰੀ ਹਿਫ਼ਾਜ਼ਤ ਕੀਤੀ ਜਾਰਹੀ ਹੈ।
ਹੁਣ ਤੁਸੀ ਹੀ ਦੱਸੋ ਜਦੋਂ ਇਸ ਗਾਂ ਦੀ ਖ਼ਬਰ ਪੂਰੇ ਯੂਰਪ ਤੀਕਰ ਜਾਵੇ ਤੇ ਉਹਦਾ ਦਿਮਾਗ਼ ਖ਼ਰਾਬ ਹੋਵੇ ਗਾ ਯਾਂ ਨਹੀਂ। ਇਕ ਪਾਸੇ '' ਮਿਡ ਕਾਉ '' ਦੂਜੇ ਪਾਸੇ '' ਡਾਇਮੰਡ ਕਾਉ'' ਇਕ ਦਾ ਗੋਸ਼ਤ ਖਾਵਣ ਤੋਂ ਵੀ ਪ੍ਰਹੇਜ਼ ਦੂਜੀ ਦਾ ਗੁਆ ਵੀ ਹੀਰਿਆਂ ਨਾਲ ਭਰਿਆ। ਇਕ ਦੀ ਹੈਲਥ ਵੀ ਨਾਕਾਬਲ ਖ਼ਾਤਿਰ ਦੂਜੀ ਦੀ ਲਾਈਫ਼ ਲਈ ਅਨਸ਼ੋਰਨਸ ਵਾਲਿਆਂ ਦੀ ਆਫ਼ਰ। ਇਕ ਦਾ ਕੋਈ ਖਾਂਦਾ ਨਹੀਂ ਕੀਮਾ ਇਕ ਦਾ ਹੋਰਹਿਆ ਹੈ ਜ਼ਿੰਦਗੀ ਦਾ ਬੀਮਾ। ਅਸਲ ਵਿੱਚ ਹਿੰਦੁਸਤਾਨੀ ਗਾਂ ਦੀ ਕਦਰ ਵੇਖ ਕੇ ਯੂਰਪ ਦੀ ਗਾਂ ਗ਼ੁੱਸੇ ਨਾਲ ਪਾਗਲ ਹੋਈ ਹੈ। ਭਾਰਤ ਵਿਚ ਗਾਂ ਗਾਉ ਮਾਤਾ ਹੈ। ਉਹਦੀ ਪੂਜਾ ਕੀਤੀ ਜਾਂਦੀ ਹੇ। ਉਹਦੇ ਪਿਸ਼ਾਬ ਤੀਕਰ ਪਵਿੱਤਰ ਤੇ ਹੁਣ ਗੁਆ ਵੀ ਹੀਰਿਆਂ ਨਾਲ ਭਰਿਆ। ਹੋਸਕਦਾ ਹੈ ਯੂਰਪ ਦੀ ਹਰ ਗਾਂ ਦਾ ਡਿਪ੍ਰੈਸ਼ਨ ਇੰਨਾ ਵੱਧ ਜਾਵੇ ਜੋ ਉਹ ਗੱਲ ਵਿੱਚ ਅਪਣੀ ਹੀ ਪੁੱਛ ਬੰਨ ਕੇ ਆਪ ਹੱਤਿਆ ਤੇ ਮਜਬੂਰ ਹੋ ਜਾਵੇ। ਯੂਰਪ ਵਾਲਿਆਂ ਨੂੰ ਅਪਣੀ ਗਾਂ ਦੇ ਮੋਰਾਲ ਨੂੰ ਉਪ ਕਰਨ ਲਈ ਕੁੱਝ ਨਾ ਕੁੱਝ ਕਰਨਾ ਪਵੇ ਗਾ। ਟਰੇਂਡ ਬੋਲਦਾਂ ਨੂੰ ਛੱਡਣਾ ਪਵੇ ਗਾ ਜਿਹੜੇ ਗਾਣੇ ਗਾ ਕੇ ਨੱਚ ਕੇ ਅਪਣੀ ਮੁਹੱਬਤ ਦਾ ਯਕੀਨ ਦਿਵਾ ਕੇ ਆਪ ਹੱਤਿਆ ਤੋਂ ਰੋਕ ਸਕਣ, ਨਹੀਂ ਤਾਂ ਡਾਇਨਾ ਸਾਰਸ ਵਾਂਗੂੰ ਗਾਂ ਵੀ ਸਿਰਫ਼ ਫ਼ਿਲਮਾਂ ਵਿਚ ਨਜ਼ਰ ਆਵੇ ਕਰੇਗੀ।
ਯੂਰਪ ਵਾਲਿਆਂ ਨੂੰ ਕਾਲ੍ਹੀ ਨਾਲ ਗਾਂ ਬਹਿਲਾ ਤੇ ਗਾਂ ਬਚਾ ਕਮਪੀਨ ਸ਼ੁਰੂ ਕਰਨੀ ਚਾਹੀ ਦੀ ਹੈ।ਮੌਸੀਕੀ ਨਾਲ ਉਹਦਾ ਜ਼ਿਹਨ ਬਦਲਣ ਤੇ ਸੁਭਾ ਨੂੰ ਚੰਗਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀ ਦੀ ਹੈ। ਕਿਉਂ ਜੋ ਜਾਨਵਰਾਂ ਤੇ ਰਿਸਰਚ ਕਰਨ ਵਾਲੇ ਇਕ ਅਦਾਰੇ ਵੱਲੋਂ ਪਿਛਲੇ ਦਿਨਾਂ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਜੋ ਮੌਸੀਕੀ ਮਾਅਸੂਮ ਨਿਆਣਿਆਂ ਵਾਂਗੂੰ ਜਾਨਵਰਾਂ ਤੇ ਵੀ ਅਸਰ ਪਾਉਂਦੀ ਹੈ। ਚੂਹੇ ਤੋਂ ਲੈ ਕੇ ਹਾਥੀ ਤੀਕਰ ਤਜਰਬਾ ਕਰ ਕੇ ਵੇਖਿਆ ਤੇ ਇਹ ਸਾਬਤ ਹੋਇਆ ਜੋ ਹੱਕੀ ਮੌਸੀਕੀ ਭਰਵਾਂ ਅਸਰ ਕਰਦੀ ਹੈ।
ਬਹੁਤ ਪਹਿਲੋਂ ਰਾਜਸਥਾਨ ਦੇ ਕਿਸੇ ਪਿੰਡ ਵਿੱਚ ਇੱਕ ਇੰਜ ਦੀ ਗਾਂ ਦਾ ਪਤਾ ਲੱਗਿਆ ਸੀ ਜਿਹੜੀ ਕਿਸ਼ੋਰ ਕੁਮਾਰ ਦੇ ਗੀਤਾਂ ਦੀ ਸ਼ੌਕੀਨ ਸੀ। ਜਦੋਂ ਤੀਕਰ ਇਸ ਦੇ ਗਲ ਵਿਚ ਟੇਪ ਰਿਕਾਰਡਰ ਲਮਾ ਕੇ ਕਿਸ਼ੋਰ ਕੁਮਾਰ ਦੀ ਕੈਸਿਟ ਪੱਲੇ ਨਹੀਂ ਕੀਤੀ ਜਾਂਦੀ ਸੀ ਉਹ ਦੁੱਧ ਨਹੀਂ ਦਿੰਦੀ ਸੀ ਸਗੋਂ ਇਥੋਂ ਤੀਕਰ ਨੋਟ ਕੀਤਾ ਗਿਆ ਜੇ ਗੀਤ ਗ਼ਮਗੀਨ ਹੈ ਤੇ ਦੁੱਧ ਦੀ ਮਿਕਦਾਰ ਘੱਟ ਤੇ ਜੇ ਗੀਤ ਸ਼ੋਖ਼ ਹੋਵੇ ਤੇ ਦੁੱਧ ਦੀ ਮਿਕਦਾਰ ਵੱਧ ਜਾਂਦੀ ਹੇ। ਸ਼ੁਕਰ ਹੈ ਇਸ ਜ਼ਮਾਨੇ ਵਿਚ ਦਲੇਰ ਮਹਿਦੀ ਮਾਰਕੀਟ ਵਿਚ ਨਹੀਂ ਆਏ ਸੀ ਨਹੀਂ ਤਾਂ ਉਨ੍ਹਾਂ ਦੇ ਭੰਗੜੇ ਤੇ ਹਥ ਲਾਏ ਬਿਨਾ ਧਾਰਾਂ ਫੁੱਟ ਪੈਂਦੀਆਂ ਤੇ ਮਨੀ ਬੇਗਮ ਦੀ ਟਨ ਗ਼ਜ਼ਲਾਂ ਸੁਣ ਕੇ ਤੇ ਹੋਸਕਦਾ ਹੈ ਦੁੱਧ ਦੀ ਥਾਂ ''ਠਰਾ'' ਟਪਕਣ ਲੱਗਾ।
ਹੀਰੇ ਦੇਵਨ ਵਾਲੇ ਗਾਂ ਨੂੰ ਜੇ ਉਮਰਾਉ ਜਾਣ ਅਦਾ ਦਾ ਅਖ਼ੀਰਲਾ ਰਕਸ ਵਿਖਾਇਆ ਜਾਵੇ ਜਿਸ ਵਿਚ ਉਹ ਹੀਰਾ ਨਿਗਲ ਲੈਂਦੀ ਹੈ ਤੇ ਹੋਸਕਦਾ ਹੈ ਡਰ ਕੇ ਗਾਂ ਪੂਰੀ ਗੁਥਲੀ ਬਾਹਰ ਸੁੱਟ ਦੇਵੇ। ਯੂਰਪ ਦੀ ਗਾਂ ਤੇ ਮੌਸੀਕੀ ਦੇ ਅਸਰ ਚੈੱਕ ਕਰਨ ਲਈ ਉਨ੍ਹਾਂ ਨੂੰ ਮਾਈਕਲ ਜੈਕਸਨ ਦੇ ਗੀਤ ਸਨਵਾਏ ਜਾਵਣ ਖ਼ੋਰੇ ਉਨ੍ਹਾਂ ਦਾ ਦਿਮਾਗ਼ ਖਸਕੋ ਤੋਂ ਡਿਸਕੋ ਵੱਲ ਉਲਰ ਜਾਵੇ।
ਯਮਨ ਤੋਂ ਖ਼ਬਰ ਆਈ ਹੈ ਇਕ ਪੇਂਡੂ ਕੁੜੀ ਸ਼ਾਮ ਵੇਲ਼ੇ ਅਪਣੀ ਗਾਂ ਨੂੰ ਪੱਠੇ ਪਾ ਰਹੀ ਸੀ ਉਹਦਾ ਮੁਬਾਇਲ ਫ਼ੋਨ ਕਿਤੇ ਡਿੱਗ ਗਿਆ। ਜਦੋਂ ਲੱਭਣ ਲਈ ਦੂਜੇ ਫ਼ੋਨ ਤੋਂ ਕਾਲ ਕੀਤੀ ਗਈ ਤੇ ਘੰਟੀ ਗਾਂ ਦੇ ਢਿੱਡ ਵਿੱਚ ਵੱਜੀ। ਉਹਨੇ ਸੋਚਿਆ ਖ਼ੋਰੇ ਗੋਏ ਰਾਹੀਂ ਉਹਦਾ ਫ਼ੋਨ ਉਹਨੂੰ ਵਾਪਸ ਮਿਲ ਜਾਵੇ ਪਰ ਕਈ ਦਿਨ ਲੰਘਣ ਮਗਰੋਂ ਵੀ ਫ਼ੋਨ ਹਾਲੀ ਤੀਕਰ ਗਾਂ ਦੇ ਢਿੱਡ ਵਿਚ ਹੈ ਤੇ ਉਹਨੂੰ ਆਪਣੇ ਸਾਰੇ ਮਿਸਿਜ ਗਾਂ ਦੇ ਢਿੱਡ ਤੋਂ ਹੀ ਲੈਣੇ ਪੈਂਦੇ ਹਨ।
ਸਵਾਦੀ ਗੱਲ ਇਹ ਹੈ ਕਿ ਜਦੋਂ ਵੀ ਫ਼ੋਨ ਦੀ ਘੰਟੀ ਵੱਜਦੀ ਹੈ ਤੇ ਗਾਂ ਸਵਾਦ ਨਾਲ ਟੱਪ ਦੀ ਹੈ ਜਿਵੇਂ ਉਹਦੇ ਢਿੱਡ ਵਿੱਚ ਗੁਦਗੁਦੀ ਮੱਚ ਰਹੀ ਹੋਵੇ ਇਹ ਅਫ਼ਵਾਹ ਕਿਤੇ ਮੁਹੱਲੇ ਵਿਚ ਖਿਲਰ ਗਈ ਤੇ ਲੋਕ ਫ਼ੋਨ ਦੀਆਂ ਘੰਟੀਆਂ ਵਜਾ ਵਜਾ ਕੇ ਗਾਂ ਦਾ ''ਡਾਂਸ '' ਵੇਖ ਰਹੇ ਹਨ। ਹੋਸਕਦਾ ਹੈ ਕੋਈ ਬੌਲਦ ਵੀ ਗਾਂ ਨੂੰ '' ਮਿਸ ਕਾਲਾਂ '' ਮਾਰ ਰਿਹਾ ਹੋਵੇ ਕਿਉਂ ਜੋ ਕਈ ਕਾਲਾਂ ਤੇ ਉਹ ਸ਼ਰਮਾ ਵੀ ਜਾਂਦੀ ਹੈ।
ਜਦੌਂ ਫ਼ੋਨ ਤੇ ਘੰਟਿਆਂ ਮਾਰ ਕੇ ਹੈਲੋ ਹੈਲੋ ਪੁਕਾਰ ਕੇ ਚੁੱਪ ਕਰ ਜਾਂਦਾ ਸੈਂ ਉਹ ਵੇਲਾ ਯਾਦ ਕਰ
ਅੱਜਕਲ੍ਹ ਮੁਬਾਇਲ ਫ਼ੋਨ ਵਿਚ ਇਹੋ ਇਹੋ ਜਈਆਂ ਰੰਗ ਟੋਨਜ਼ ਆਗਈਆਂ ਹਨ ਜੋ ਸੁਣਨ ਵਾਲਾ ਤਬਕ ਜਾਂਦਾ ਹੇ। ਕਾਲ ਆਉਂਦੀ ਹੈ ਤੇ ਕਿਤੇ ਚਿੜੀਆਂ ਦਾ ਚੈੱਕ ਚੀਆੜਾ ਕਿਤੇ ਕੁੱਕੜ ਬਾਂਗ ਦਿੰਦਾ ਹੈ, ਕਿਤੇ ਬੱਚਾ ਹੱਸਦਾ ਹੈ, ਕਿਤੇ ਕੁੜੀ ਇਕ ਦਰਦ ਭਰੀ ਚੈੱਕ ਮਾਰਦੀ ਹੈ। ਇਸ ਤੋਂ ਵਖ ਕਈ ਮਿਊਜ਼ਿਕ ਤੇ ਗਾਣਿਆਂ ਦੇ ਟੂੰ ਵੱਜ ਪੈਂਦੇ ਹਨ।ਜੇ ਇਸ ਯਮਨੀ ਕੁੜੀ ਦੇ ਮੁਬਾਇਲ ਵਿਚ ਕੋਈ ਗੀਤ ਭਰਿਆ ਹੁੰਦਾ ਤੇ ਹਰ ਕਾਲ ਤੇ ਗਾਂ ਦੇ ਢਿੱਡ ਵਿੱਚ ਗੀਤ ਵੱਜ ਰਿਹਾ ਹੁੰਦਾ ਤੇ ਗਾਂ ਝੂਮ ਰਹੀ ਹੁੰਦੀ ਤੇ ਗੀਤ ਜੇ ਉਹਦੀ ਪਸੰਦ ਦਾ ਹੁੰਦਾ ਤੇ ਰੋਸ ਵਿਖਾਲੇ ਲਈ ਜ਼ਮੀਨ ਤੇ ਜ਼ੋਰ ਜ਼ੋਰ ਕੇ ਪੁੱਛ ਮਾਰ ਰਹੀ ਹੁੰਦੀ ਕਿ ਬੰਦ ਕਰੋ ਇਹ ਬੇ ਵਕਤ ਦੀ ਰਾਗਣੀ ਹਨ ਲਾਨੀ ਹਾਂ ਗੋਏ ਦਾ ਡਿੱਗ ਤੇ ਚੁੱਕੋ ਅਪਣਾ ਮੁਬਾਇਲ ਤੇ ਦਫ਼ਾ ਹੋ ਜਾਉ।
More