کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > ਵਿਚਾਰਾ ਕਾਰਲ ਮਾਰਕਸ

ਵਿਚਾਰਾ ਕਾਰਲ ਮਾਰਕਸ

ਵੁਸਅਤ ਉਲਾ ਖ਼ਾਨ

July 3rd, 2008

 

 

ਪਾਕਿਸਤਾਨ ਵਿੱਚ ਪੈਟਰੋਲ ਪਝਤਰ ਰੁਪਈਏ ਤੇ ਡੀਜ਼ਲ ਪਚੋਨਜਾ ਰੁਪਈਏ ਤੀਕਰ ਤੇ ਅੱਪੜ ਗਿਆ ਹੇ ਤੇ ਆਸ ਹੈ ਕਿ ਅਗਲੇ ਬਾਰਾਂ ਮਹੀਨਿਆਂ ਵਿਚ ਪੈਟਰੋਲ ਇਕ ਸੌ ਪੰਝੀ ਤੇ ਡੀਜ਼ਲ ਇਕ ਪੰਜ ਰੁਪਈਏ ਲਿਟਰ ਤੀਕਰ ਅੱਪੜ ਜਾਵੇ ਗਾ। ਕਿਉਂ ਜੇ ਇਹੋ ਤਰੀਕਾ ਏ ਪੈਟਰੋਲ ਤੇ ਸਰਕਾਰੀ ਛੁੱਟ ਨੂੰ ਮੁਕਾਉਣ ਦਾ।

ਮੂਲ ਵਿਚ ਇਸ ਵਾਧੇ ਨਾਲ ਵਸਤਾਂ ਦੀ ਪੈਦਾਵਾਰੀ ਲਾਗਤ, ਵਸਤਾਂ ਦੀ ਢਵਾ ਢਵਾਈ ਦੇ ਮੂਲ ਵੀ ਵੱਧ ਜਾਵਣਗੇ ਤੇ ਇੰਜ ਮੁਲਕ ਵਿਚ ਵਸੀਲਿਆਂ ਦੀ ਸਾਹਵੇਂ ਵੰਡ ਹੋਵੇ ਨਾ ਹੋਵੇ ਗ਼ਰੀਬੀ ਦੀ ਸਾਹਵੇਂ ਵੰਡ ਦਾ ਸੁਫ਼ਨਾ ਜ਼ਰੂਰ ਈ ਪੂਰਾ ਹੋ ਜਾਵੇ ਗਾ।

ਜਿਹੜੇ ਸੱਜਣਾਂ ਕੋਲ ਜ਼ਾਤੀ ਸਵਾਰੀ ਏ ਉਹ ਹੁਣ ਆਪਣੇ ਬਾਲ ਬੱਚਿਆਂ ਨਾਲ ਬਹੁਤਾ ਵੇਲਾ ਲਨਘਾਉਨਗੇ। ਕਿਉਂ ਜੇ ਇਕ ਸੌ ਪੰਝੀ ਰੁਪਈਏ ਲਿਟਰ ਪੈਟਰੋਲ ਵਿਚ ਤੁਸੀਂ ਵੱਧ ਤੋਂ ਵੱਧ ਕੰਮ ਕਾਰ ਤੇ ਜਾਵਣ ਤੇ ਫਿਰ ਸਿੱਧਾ ਘਰ ਪਰਤਣ ਦੀ ਅਯਾਸ਼ੀ ਈ ਕਰ ਸਕੋਗੇ। ਪਰੋਹਨੀਆਂ ਦਾ ਆਉਣ ਜਾਣ ਵੀ ਘੱਟ ਜਾਵੇ ਗਾ। ਕਿਉਂ ਜੇ ਪ੍ਰਾਹੁਣੇ ਤੁਹਾਡੇ ਖ਼ਲੂਸ ਤੋਂ ਪਹਿਲੋਂ ਤੁਹਾਡੇ ਘਰ ਤੀਕ ਕਿਲੋਮੀਟਰ ਮਿਣਿਆ ਕਰਨਗੇ।ਆਟੇ ਦੀਆਂ ਰੋਟੀਆਂ ਗਿਣ ਕੇ ਪੱਕਿਆ ਕਰਨ ਗਿਆਂ ਤੇ ਰੱਜ ਕੇ ਖਾਵਣ ਦੀ ਭੈੜੀ ਆਦਤ ਵੀ ਮੁੱਕ ਜਾਵੇਗੀ ਜਿਹਦੇ ਨਾਲ ਟੱਬਰ ਦੀ ਸਿਹਤ ਵੀ ਚੰਗੀ ਹੋਵੇਗੀ ਤੇ ਖ਼ਰਚੇ ਵੀ ਕਾਬੂ ਵਿਚ ਰਹਿਣਗੇ।

ਹੁਣ ਤੀਕਰ ਤੇ ਤਹਤਰ ਫ਼ੀਸਦ ਆਬਾਦੀ ਗ਼ਰੀਬੀ ਦੀ ਲਕੀਰ ਦੇ ਹੇਠਾਂ ਹੈ। ਪਰ ਪੈਟਰੋਲ ਦੇ ਮੂਲ ਵਿਚ ਹੁੰਦਾ ਵਾਧਾ ਵੇਖ ਕੇ ਇੰਜ ਲਗਦਾ ਏ ਕਿ ਅਗਲੇ ਕੁੱਝ ਮਹੀਨਿਆਂ ਵਿਚ ਗ਼ਰੀਬੀ ਦੀ ਲਕੀਰ ਗ਼ਰੀਬ ਦੇ ਹੇਠਾਂ ਹੋਵੇਗੀ।

ਕਾਰਲ ਮਾਰਕਸ ਨੇ ਆਖਿਆ ਸੀ ਕਿ ਸਾਡੇ ਕੋਲ ਗਨਵਾਉਨ ਲਈ ਹੈ ਈ ਕੀ ਸਿਵਾਏ ਬੇੜੀਆਂ ਦੇ। ਅੱਜ ਕਾਰਲ ਮਾਰਕਸ ਜਿਊਂਦਾ ਹੁੰਦਾ ਤੇ ਬੇੜੀ ਲਈ ਸੰਗਲ ਲੈਣ ਜਾਂਦਾ ਤੇ ਉਹਨੂੰ ਸੁਰਤ ਆ ਜਾਂਦੀ ਤੇ ਉਹ ਕੁਰਲਾਉਂਦਾ ਹੋਇਆ ਚੀਕਾਂ ਮਾਰਦਾ ਕਿ ਸਾਡੇ ਕੋਲ ਗਨਵਾਉਨ ਲਈ ਹੈ ਈ ਕੀ ਸਿਵਾਏ ਆਪਣੇ ਆਪ ਦੇ!

 

More

Powered by: PHPCow.com