ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > ਆਕਸਫ਼ੋਰਡ ਯੂਨੀਵਰਸਿਟੀ ਦਾ 17 ਵਰ੍ਹਿਆਂ ਦੀ ਉਮਰ ਦਾ ਪੀ ਐਚ ਡੀ
ਬਰਤਾਨੀਆ ਦੀ ਆਕਸਫ਼ੋਰਡ ਯੂਨੀਵਰਸਿਟੀ ਹਾਂਗ ਕਾਂਗ ਦੇ ਸਤਾਰਾਂ ਵਰ੍ਹਿਆਂ ਦੇ ਇਕ ਘਬਰੋ ਨੂੰ ਪੀ ਐਚ ਡੀ ਵਿੱਚ ਦਾਖ਼ਲਾ ਦੇਵਨ ਲਈ ਰਾਜ਼ੀ ਹੋ ਗਈ ਹੈ ਜਿਹਦੇ ਨਾਲ ਉਹ ਇਸ ਮਸ਼ਹੂਰ ਯੂਨੀਵਰਸਿਟੀ ਦਾ ਪੀ ਐਚ ਡੀ ਵਿਚ ਸਭ ਤੋਂ ਘੱਟ ਉਮਰ ਦਾ ਪੜ੍ਹਿਆਰ ਹੋਵੇ ਗਾ।
ਹੂਰਾਤੀਵ ਬੋਦੀਹਾਰਜੋ ਚੌਦਾਂ ਵਰ੍ਹਿਆਂ ਦੀ ਉਮਰ ਵਿਚ ਆਕਸਫ਼ੋਰਡ ਦਾ 'ਅੰਡਰ ਗਰੀਜਵੀਟ ਬਣਿਆ ਸੀ ਤੇ ਹੁਣ ਯੂਨੀਵਰਸਿਟੀ ਨੇ ਉਹਨੂੰ ਰੀਆਜ਼ੀ ਦੇ ਮਜ਼ਮੂਨ ਵਿਚ ਪੀ ਐਚ ਡੀ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਪਹਿਲੋਂ ਉਹਦਾ ਭਰਾ 'ਮਾਰਚ' ਨੂ ਵਰ੍ਹਿਆਂ ਦੀ ਉਮਰ ਵਿਚ ਯੂਨੀਵਰਸਿਟੀ ਵਿਚ ਦਾਖ਼ਲਾ ਲੈ ਕੇ ਹਾਂਗ ਕਾਂਗ ਦਾ ਸਭ ਤੋਂ ਘੱਟ ਉਮਰ ਦਾ ਯੂਨੀਵਰਸਿਟੀ ਪੜ੍ਹਿਆਰ ਬਣਿਆ ਸੀ।
ਹੂਰਾਤੀਵ ਦਾ ਆਖਣਾ ਹੈ ਕਿ ਉਹ ਪੜ੍ਹ ਲਿਖ ਕੇ ਮਾਈਕਰੋਸਾਫ਼ਟ ਦੇ ਬਲ ਗੇਟ ਵਰਗਾ ਕਾਮਯਾਬ ਬਣਨਾ ਚਾਹੁੰਦਾ ਹੈ। 'ਮਾਰਚ' ਦੁਨੀਆ ਦੀਆਂ ਨਜ਼ਰਾਂ ਵਿੱਚ ਉਦੋਂ ਆਇਆ ਸੀ ਜਦੋਂ ਉਹਨੇ ਹਾਂਗ ਕਾਂਗ ਦੀ ਇਕ ਯੂਨੀਵਰਸਿਟੀ ਵਿਚ ਰੀਆਜ਼ੀ ਦਾ ਕੋਰਸ ਸ਼ੁਰੂ ਕੀਤਾ ਸੀ। ਉਸ ਵੇਲ਼ੇ ਉਹਦਾ ਆਖਣਾ ਸੀ ਕਿ ਉਹ 'ਅਸਾਨ ਜਮਾਅਤਾਂ' ਪੜ੍ਹ ਪੜ੍ਹ ਕੇ 'ਬੋਰ' ਹੋ ਗਿਆ ਏ।
More