ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > ਨਸੀਰ ਰਾਣਾ '' ਡੇਢ ਚਾਲਾਕ ''
ਬੱਸ ਵਿੱਚ ਇੱਕ ਮੁਸਾਫ਼ਰ ਬੋਰੀ ਸੋਨੇ ਸਵਾਰ ਹੋਇਆ ਟਿਕਟ ਵਾਲੇ ਨੇ ਕਹਿਆ ਤੋਂ ਏਨੀ ਵੱਡੀ ਬੋਰੀ ਚੁੱਕੀ ਹੋਈ ਹੈ ਇਸ ਬੋਰੀ ਦਾ ਵੀ ਟਿਕਟ ਲੱਗੇ ਗਾ। ਮੁਸਾਫ਼ਰ ਨੇ ਕਹਿਆ ਇਹ ਬੋਰੀ ਹੈ ਬੰਦਾ ਥੋੜੀ ਹੈ ਜਿਹੜਾ ਇਹਦਾ ਵੀ ਟਿਕਟ ਲੱਗੇ ਗਾ। ਜਦੋਂ ਵਾਹਵਾ ਬਹਿਸ ਤੋਂ ਮਗਰੋਂ ਗੱਲ ਬਣ ਦੀ ਨਾ ਦੱਸੀ ਤੇ ਮੁਸਾਫ਼ਰ ਕਹਿਣ ਲੱਗਾ ਡੇਢ ਟਿਕਟ ਲਾ ਲਵੋ ਪੂਰਾ ਮੇਰਾ ਤੇ ਅੱਧਾ ਬੋਰੀ ਦਾ ਟਿਕਟ, ਟਿਕਟ ਵਾਲਾ ਕਹਿੰਦਾ ਨਹੀਂ ਬੋਰੀ ਦਾ ਵੀ ਸਾਲਮ ਟਿਕਟ ਲੱਗੇ ਗਾ ਤੇ ਜੇ ਤੂੰ ਨਹੀਂ ਮਨ ਦਾ ਤੇ ਹੁਣੇ ਸੋਨੇ ਬੋਰੀ ਤੈਨੂੰ ਬਾਹਰ ਸੁੱਟ ਨਾਂ । ਅੱਚਨ ਚਿੱਤੀ ਬੋਰੀ ਕੁੰਭੀ ਤੇ ਬੋਰੀ ਨੇ ਪਿਸ਼ਾਬ ਕਰ ਦਿੱਤਾ।
ਖੋਲ ਕੇ ਵੇਖਿਆ ਤੇ ਵਿਚੋਂ ਉਸ ਸਵਾਰੀ ਦਾ ਬੈਲੀ ਨਿਕਲਿਆ ਜਿਹੜਾ ਹਥ ਬੰਨ ਕੇ ਕਹਿ ਰਿਹਾ ਸੀ ਇਹ ਇਹਦਾ ਆਈਡੀਆ ਸੀ ਇਹਨੂੰ ਸੁੱਟੋ ਮੈਂ ਤੇ ਮਾੜਾ ਜਿਹਾ ਬੰਦਾ ਹਾਂ। ਮੁਸਾਫ਼ਰ ਉਹਨੂੰ ਗ਼ੁੱਸੇ ਨਾਲ ਕਹਿੰਦਾ ਕਮਜ਼ੋਰ ਤੇ ਤੂੰ ਹੈ ਸੀ ਪਰ ਅੱਜ ਪਤਾ ਲੱਗਿਆ ਜੋ ਤੇਰਾ ਮਸਾਨਾ ਵੀ ਇਨਾਕਮਜ਼ੋਰ ਹੈ, ਕਮਜ਼ੋਰ ਮਸਾਨੇ ਵਾਲਾ ਬੋਲਿਆ ਹਦਵਾਣਾ ਵੀ ਖਵਾਣਾ ਤੇ ਮਸਾਨੇ ਨੂੰ ਵੀ ਆਜ਼ਮਾਵਨਾ। ਖ਼ਿਆਲ ਇਹੋ ਹੈ ਜੋ ਇੰਜ ਦੀਆਂ ' ਡੇਢ ਚਾਲਾਕੀਆਂ '' ਸਿਰਫ਼ ਸਾਡੇ ਏਥੇ ਕੀਤੀਆਂ ਜਾਂਦੀਆਂ ਹਨ ਪਰ ਇੰਜ ਨਹੀਂ ਹੈ। ਅਸਲ ਵਿੱਚ '' ਡੇਢ ਚਾਲਾਕ '' ਦੁਨੀਆ ਵਿੱਚ ਹਰ ਥਾਂ ਵਸਦੇ ਹਨ।
ਰਾਈਟਰਜ਼ ਦੀ ਨਿਊਜ਼ ਮੂਜਬ ਬਲਗ਼ਾਰਆ ਦੀ ਇਕ ਤਈ ਸਾਲਾਂ ਦੀ ਜ਼ਨਾਨੀ ' ਸਿੰਡੀ ਕਿਵ ' ਡੇਢ ਚਾਲਾਕੀ ਕਰਦੀ ਹੋਈ ਗਿਲੇ ਹੱਥਾਂ ਨਾਲ ਫੜੀ ਗਈ। ਸਿੰਡੀ ਫ਼ੇਰੀ ਰਾਹੀਂ ਯੂਨਾਨ ਤੋਂ ਇਟਲੀ ਜਾਰਹੀ ਸੀ ਉਹਦੇ ਸੂਟ ਕੇਸ ਨੇ ਪਿਸ਼ਾਬ ਕਰ ਦਿੱਤਾ ਕਸਟਮ ਤੇ ਇਮੀਗਰੇਸ਼ਨ ਵਾਲਿਆਂ ਨੇ ਸੂਟ ਕੇਸ ਖੁਲਵਾਇਆ ਤੇ ਸਿੰਡੀ ਦਾ '' ਟਨ '' ਮਹਿਬੂਬ ਕੁੰਭ ਦਾ ਹੋਇਆ ਬਾਹਰ ਆਇਆ ਜਿਹੜਾ ਵਾਰ ਵਾਰ ਕਹਿ ਰਿਹਾ ਸੀ ਇਹ ਮੇਰਾ ਨਹੀਂ ਇਹ ਸਿੰਡੀ ਦਾ ਆਈਡੀਆ ਸੀ ਕਿ ਇੰਜ ਇਮੀਗਰੇਸ਼ਨ ਵਾਲਿਆਂ ਨੂੰ ਪਤਾ ਨਹੀਂ ਚਲੇ ਗਾ।ਸਿੰਡੀ ਨੇ ਸੈਂਡਲ ਨਾਲ ਆਪਣੇ ਮਹਿਬੂਬ ਨੂੰ ਫੈਂਟੀ ਲਾਵਨਦੀਆਂ ਹੋਈਆਂ ਕਹਿਆ ਮੈਨੂੰ ਨਹੀਂ ਸੀ ਪਤਾ ਤੋਂ ਏਨੇ ਹਲਕੇ ਮਸਾਨੇ ਦਾ ਨਕਲੇਂ ਗਾ। ਉਹ ਬੋਲਿਆ ਇਹ ਸਾਰਾ ਤੇਰਾ ਕਸੂਰ ਹੈ ਸਾਰੀ ਰਾਤ ਬੀਅਰ ਪਲਾਵਨਦੀ ਰਹੀ ਫਿਰ ਇਹ ਕਿਵੇਂ ਹੋਸਕਦਾ ਹੈ ਜੋ ਬੀਅਰ ਬਾਹਰ ਨਾ ਨਿਕਲੇ।
ਇਕ ਬੰਦਾ ਪੀ ਕੇ ਮੁਸਲਸਲ ਇੰਗਲਿਸ਼ ਤੇ ਉਤਰ ਆਉਂਦਾ ਹੈ ਕਿਸੇ ਨੇ ਪੁੱਛਿਆ ਤੇ ਕਹਿੰਦਾ ਇੰਗਲਿਸ਼ ਵ੍ਹਿਸਕੀ ਪੀਣਾਂ। ਜਿਵੇਂ ਜਿਵੇਂ ਵ੍ਹਿਸਕੀ ਅੰਦਰ ਜਾਂਦੀ ਹੇ ਇੰਗਲਿਸ਼ ਬਾਹਰ ਆਉਂਦੀ ਹੈ। ਉਨ੍ਹਾਂ ਨੂੰ ਕਿਸੇ ਨੇ ਪੁੱਛਿਆ ਆਂਡਾ ਖਾਣਾ ਚੰਗਾ ਹੁੰਦਾ ਹੈ ਉਹਦੇ ਵਿਚ ਵਾਹਵਾ ਪ੍ਰੋਟੀਨ ਹੁੰਦੀ ਹੈ। ਕਹਿਣ ਲੱਗੇ ਆਂਡਾ ਖਾਣ ਦਾ ਕੋਈ ਫ਼ਿਦਾ ਨਹੀਂ ਹੈ ਸਫ਼ੈਦੀ ਨਿਕਲ ਜਾਂਦੀ ਹੇ ਜ਼ਰਦੀ ਮੂੰਹ ਤੇ ਆਜ਼ਾਦੀ ਹੈ। ਉਂਜ ਖਾਣਾ ਉਹਨੂੰ ਹੀ ਲੱਗ ਦਾ ਹੈ ਜਿਹੜੇ ਰੱਜ ਕੇ ਨਹੀਂ ਥੱਕ ਕੇ ਉਠ ਦੇ ਹਨ।
ਇੰਜ ਦੇ ਲੋਕ ਦੁਸ਼ਮਣ ਅਨਾਜ ਯਾਂ ਵਜ਼ੀਰ ਕਹਿਤ ਅਖਵਾਂਦੇ ਹਨ ਉਨ੍ਹਾਂ ਦੇ ਆਉਣ ਤੇ ਹੌਲੀ ਹੌਲੀ ਐਲਾਨ ਹੋਵਣ ਲੱਗ ਪੈਂਦਾ ਹੈ ਹੁਣ ਜੇ ਰੋਟੀ ਘੱਟ ਜਾਵੇ ਤੇ ਮੇਜ਼ਬਾਨ ਇਹਦਾ ਜ਼ਿੰਮੇ ਵਾਰ ਨਹੀਂ ਹੈ। ਸਾਡੇ ਵਿਆਹਵਾਂ ਸ਼ਾਦੀਆਂ ਵਿਚ ਕਈ ਵਾਰ ਖਾਣਾ ਬਹੁਤ ਦੇਰ ਨਾਲ ਦਿੱਤਾ ਜਾਂਦਾ ਹੈ ਜਿਸ ਦਾ ਨਤੀਜਾ ਇਹ ਹੁੰਦਾ ਹੈ ਪ੍ਰਾਹੁਣੇ ਭਕੀਆਂ ਵਾਂਗੂੰ ਰੋਟੀ ਤੇ ਟੁੱਟ ਪੈਂਦੇ ਹਨ ਤੇ ਖਾਣਾ ਘੱਟ ਜਾਂਦਾ ਹੈ ਕਈ ਲੋਕ ਹੋਕੇ ਵਿਚ ਪਲੇਟ ਵਿੱਚ ਕੇ ਟੂ ਦੀ ਚੋਟੀ ਬਣਾ ਲੈਂਦੇ ਹਨ ਪਰ ਉਹਨੂੰ ਸਿਰ ਕਰਨ ਵਿਚ ਕਾਮਯਾਬ ਨਹੀਂ ਹੁੰਦੇ ਤੇ ਖਾਣਾ ਜ਼ਾਇ ਕਰ ਦਿੰਦੇ ਹਨ।
ਦੂਜਾ ਜਦੋਂ ਦਾ ਟੁਰ ਫਿਰ ਕੇ ਖਾਣਾ ਖਾਣ ਦਾ ਰਿਵਾਜ ਹੋਇਆ ਹੈ। ਖਾਣਾ ਬਹੁਤਾ ਖਾਦਾਜਾਨਦਾ ਹੈ ਕਈ ਲੋਕ ਖਾਣਾ ਖਾਣ ਤੋਂ ਮਗਰੋਂ ਵਾਕ ਕਰਨ ਗੱਜੇ ਹੁੰਦੇ ਹਨ ਉਨ੍ਹਾਂ ਦੀ ਵਾਕ ਖਾਣਾ ਖਾਵਣ ਵਿਚਕਾਰ ਪੂਰੀ ਹੋ ਜਾਂਦੀ ਹੇ ਤੇ ਉਹ ''ਵਾਕਦੇ ''ਤੇ '' ਟੱਪਦੇ'' ਫਿਰਦੇ ਹਨ ਤੇ ਖਾਣਾ ਹੜਾਪਦੇ ਰਹਿੰਦੇ ਹਨ। ਅਮਰੀਕਾ ਵਿੱਚ ਕੁੱਝ ਦੇਸੀ ਲੋਕ ਜਦੋਂ ਨਵੇਂ ਨਵੇਂ ਅਮਰੀਕਨ ਬਣਨ ਦੀ ਕੋਸ਼ਿਸ਼ ਕਰਦੇ ਹਨ ਤੇ ਲਿਬਾਸ, ਚਾਲ ਚੱਲਣ ਦੇ ਨਾਲ ਨਾਲ ਗੱਲ ਬਾਤ ਵਿਚ ਵੀ ਅੰਗਰੇਜ਼ੀ ਟਿੱਚ ਹੁੰਦਾ ਹੈ। ਕਿਸੇ ਮਹਿਫ਼ਲ ਵਿਚ ਇਕ ਮਾਂ ਆਪਣੇ ਨਿਆਣੇ ਨੂੰ ਅੰਗਰੇਜ਼ੀ ਟਿੱਚ ਵਿਚ ਇੰਜ ਡਾਂਟ ਰਹੀ ਸੀ '' ਚੱਲ ਪੁੱਤਰ ਪੇਚ ਨੂੰ ਇੱਟ ਕਰ ਨਹੀਂ ਤਾਂ ਫੈਂਟੀ ਲਾਵਾਂਗੀ। ਦੂਜੀ ਜ਼ਨਾਨੀ ਨੇ ਕਹਿਆ '' ਕਿਉਂ ਫ਼ੋਰਸਨੀ ਆਂ ਜੇ ਉਹ '' ਪੇਚ '' ਨੂੰ ਨਹੀਂ '' ਲਾਇਕਦਾ'' ਤੇ ਕੁੱਝ ਹੋਰ '' ਇਟਵਾ ਦੋ '' ਚੱਲ ਪੁੱਤਰ ਜੇ ਕੁੱਝ '' ਈਟਨ '' ਨੂੰ ਦਿਲ ਨਹੀਂ ਕਰਰਹੀਆ ਤੇ ਇੰਜ ਕਰ ਕੋਈ ਜੂਸ ਹੀ '' ਡ੍ਰਿੰਕ '' ਲਾ। ਤੀਜੀ ਨੇ ਫ਼ਰਮਾਇਆ ਤੁਸੀਂ ਦੋਹਵੇਂ '' ਟੂ ਗੈਦਰ '' ਨਿਆਣੇ ਨੂੰ ਕਿਉਂ '' ਬੋਦਰਦੀਆਂ '' ਉਹ ਉਹਦੀਆਂ ਅੱਖਾਂ ਵਿਚ ਵੇਖੋ ਕਿੰਨੀ '' ਸਲਿੱਪ '' ਹੈ ਇਹਨੂੰ ਆਰਾਮ ਨਾਲ '' ਸਲਪਨ '' ਦਿਓ ਜਦੋਂ '' ਵਿਕੇ '' ਗਾ ਤੇ ਜੋ ਉਹਨੇ '' ਇਟਨਾ'' ਹੋਵੇ ਗਾ '' ਇੱਟ '' ਲਵੇ ਗਾ।
ਇਕ ਜ਼ਨਾਨੀ ਆਪਣੇ ਨਿਆਣਿਆਂ ਦੀ ਤਾਰੀਫ਼ ਕਰਦੀ ਹੋਈ ਬੋਲੀ ਮੇਰੇ '' ਕਡਜ਼ ' ਨੇ ਪਰਸੋਂ ਅੱਧੀ ਰਾਤ ਨੂੰ ਅੱਠ ਕੇ ਮੇਰਾ ਬਰਥ ਡੇ ਮਨਾਇਆ। ਮੈਂ ਆਖਿਆ ਮਾਰਨਿੰਗ ਤੇ ਹੋਵਣ ਦਿੰਦੇ ਨਾਈਟ ਵਿਚ ਹੀ ਡੇ ਮਨਾ ਲਿਆ। ਨਿਆਣਿਆਂ ਨੇ ਕਹਿਆ ਤੁਸੀ ਨਾਈਟ ਵਿਚ ਹੀ '' ਬੋਰਨ'' ਹੋਈਆਂ ਸੀ।ਇਸ ਲਈ ਤੁਸੀਂ '' ਬਰਥ ਡੇ '' ਦੀ ਥਾਂ '' ਬਰਥ ਨਾਈਟ '' ਮਨਾਇਆ ਕਰੋ।
ਪੁਰਾਣੇ ਲੋਕਾਂ ਨੇ ਨਿਆਣਿਆਂ ਦੇ ਜੰਮਣ ਦੇ ਦਿਨ ਕਈ ਹਵਾਲਿਆਂ ਨਾਲ ਚੇਤੇ ਰੱਖੇ ਹੁੰਦੇ ਸਨ ਮਿਸਾਲ ਦੇ ਤੌਰ ਤੇ ਜਦੋਂ ਬਹੁਤ ਮੀਂਹ ਪਿਆ ਸੀ ਉਦੋਂ ਸਾਡਾ ਫ਼ਲਾਨਾ ਨਿਆਣਾ ਜੰਮਿਆ ਸੀ। ਸਾਡੇ ਇੱਕ ਬੈਲੀ ਦਾ ਬਰਥ ਡੇ ਵੀ ਮੀਂਹ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਜਦੋਂ ਵੀ ਬਹੁਤਾ ਮੀਂਹ ਪੈਂਦਾ ਹੈ ਉਹ ਅਪਣੀ ਸਾਲਗਰਾ ਮਨਾ ਲੈਂਦੇ ਹਨ ਸਾਡੇ ਬੈਲੀ ਦੀ ਸਾਲਗਰਾ ਹਨ ਬੜੇ ਚਿਰ ਪਿੱਛੋਂ ਹੋਵਣ ਲੱਗ ਪਈ ਹੈ ਜਦੋਂ ਦਾ ਗਜ਼ਰੀਲ ਸਦਰ ਰਫ਼ੀਕ ਤਾਰਡ ਨੇ ਸਦਾਰਤ ਦਾ ਅਹੁਦਾ ਛੱਡਿਆ ਹੈ ਸਾਡੇ ਬੈਲੀ ਦੀ ਸਾਲਗਰਾ ਕਦੀ ਕਦਾਈਂ ਹੋਵਣ ਲੱਗ ਪਈ ਹੈ ਕਿਉਂ ਜੋ ਹੁਣ ਕੋਈ ਮੀਂਹ ਲਈ ਨਮਾਜ਼ ਪੜ੍ਹਵਾਨ ਵਾਲਾ ਨਹੀਂ। ਸਾਡੇ ਇੱਕ ਸਾਂਝੇ ਸੰਗੀ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਜੋ ਫ਼ਿਲਮਾਂ ਵਾਂਗੂੰ ਮਸਨੋਆਈ ਮੀਂਹ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਸਾਲਗਰਾ ਤੇ ਹੂਸਕੇ ਇਕ ਨੂੰਹ ਨੇ ਸੱਸ ਨੂੰ ਪੁੱਛਿਆ '' ਉਮਾਂ ਤੁਸੀਂ ਕਦੋਂ ਪੈਦਾ ਹੋਈਆਂ ਸੀ ? ਸੱਸ ਬੋਲੀ ਚੰਗੀ ਤਰ੍ਹਾਂ ਚੇਤਾ ਨਹੀਂ ਪਰ ਮੇਰੇ ਮਾਂ ਪਿਓ ਮੂਜਬ ਜਦੋਂ ਜੰਮੀ ਤੇ ਬੜਾ ਜ਼ੋਰ ਦਾ ਜ਼ਲਜ਼ਲਾ ਆਇਆ ਸੀ''। ਨੂੰਹ ਨੇ ਬੜੀ ਸਾਦਗੀ ਨਾਲ ਆਖਿਆ '' ਪੱਕੀ ਗੱਲ ਆ ਆਇਆ ਹੋਣਾ''।
ਕੁੱਝ ਦਾ ਜੰਮਣ ਦਿਹਾੜ ਮੌਸਮਾਂ ਨਾਲ ਜੁੜਿਆ ਹੁੰਦਾ। ਆਲਮ ਚਣਾ ਜਦੋਂ ਜਮੈ ਤੇ ਗੰਨੇ ਦਾ ਮੌਸਮ ਸੀ। ਆਲਮ ਚਣਾ ਦੇ ਜੰਮਣ ਦੀ ਖ਼ਬਰ ਸਾਰੇ ਇਲਾਕੇ ਵਿਚ ਫੈਲ ਗਈ ਸੀ ਉਹਦੇ ਘਰ ਦੇ ਬਾਹਰ ਰਸ਼ ਲੱਗ ਗਿਆ ਸੀ ਹਰ ਕੋਈ ਪੁੱਛ ਰਿਹਾ ਸੀ ਕਹਿ ਹੋਇਆ? ਜਵਾਬ ਮਿਲਿਆ ਸਵੇਰ ਤੋਂ ਹੋਰਹਿਆ ਪੂਰਾ ਹੋ ਜਾਵੇ ਤੇ ਪਤਾ ਲੱਗੇ ਕੀਹ ਹੋਇਆ ਹੈ। ਫ਼ਲਮਸਟਾਰ ਨਨ੍ਹਾ ਖ਼ਰਬੋਜ਼ੀਆਂ ਦੇ ਸਮੇ ਵਿੱਚ ਜੰਮਿਆ ਜਦੋਂ ਕਿ ਉਨ੍ਹਾਂ ਨੂੰ ਹਦਵਾਣੇ ਦੇ ਸਮੇ ਵਿਚ ਹੋਣਾ ਚਾਹੀ ਦਾ ਸੀ। ਅਜ਼ੀਜ਼ ਮੀਆਂ ਗੋਭੀ ਦੇ ਮੌਸਮ ਵਿੱਚ ਜਮੈ ਸਨ ਇਸ ਲਈ ਉਨ੍ਹਾਂ ਨੂੰ ਪਿਆਰ ਨਾਲ '' ਗੋਭੀ ਗੱਟਾ'' ਵੀ ਕਹਿਆ ਜਾਂਦਾ ਸੀ। ਨਨ੍ਹਾ ਹੋਵੇ ਯਾਂ ਆਲਮ ਚਣਾ ਯਾਂ ਅਜ਼ੀਜ਼ ਮੀਆਂ ਉਹਨਾਂਸਾਰੀਆਂ ਨੂੰ ਰੱਬ ਜੰਨਤ ਨਸੀਬ ਕਰੇ ! ਆਮੀਨ
More