کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > 'ਮੁੱਛ ਨਹੀਂ ਤੇ ਕੁਛ ਨਹੀਂ'

'ਮੁੱਛ ਨਹੀਂ ਤੇ ਕੁਛ ਨਹੀਂ'

ਵਿਚਾਰ ਡੈਸਕ

July 19th, 2008

 

 

ਜਾਪਾਨੀ ਵਕੀਲ ਪਚੋਨਜਾ ਵਰ੍ਹਿਆਂ ਦੇ ਇਕ ਡਾਕੀਏ ਨੂਬਰੋ ਨਾਕਾਮੋਰਾ ਲਈ ਰੈਲੀਆਂ ਕੱਢ ਰਹੇ ਹਨ ਜਿਹਨੂੰ ਉਹਦੇ ਬਾਸ ਨੇ ਹੁਕਮ ਦਿੱਤਾ ਹੈ ਕਿ ਨਵੇਂ ਜ਼ਮਾਨੇ ਦੇ ਨਾਲ ਚੱਲਣ ਲਈ ਉਹ ਆਪਣੀਆਂ ਮੁੱਛਾ ਮੁਨਵਾ ਦੇਵੇ। ਉਸਾਕਾ ਦੀ ਬਾਰ ਏਸੋਸੀ ਇਸ਼ਨ ਦਾ ਆਖਣਾ ਹੈ ਕਿ ਡਾਕੀਏ ਨੂੰ ਦਿੱਤਾ ਜਾਵਣ ਵਾਲਾ ਇਹ ਹੁਕਮ ਲੋਕਾਈ ਹੱਕਾਂ ਦੇ ਖ਼ਿਲਾਫ਼ ਹੈ।

ਬਾਰ ਦੇ ਇਕ ਵਕੀਲ ਕਾਜ਼ੋ ਦਾ ਆਖਣਾ ਹੈ ਕਿ ਮੁੱਛਾਂ ਰੱਖਣਾ ਹਰ ਕਿਸੇ ਦਾ ਅਪਣਾ ਜ਼ਾਤੀ ਮੁਆਮਲਾ ਹੁੰਦਾ ਹੈ ਤੇ ਇਹਨੂੰ ਜ਼ਾਤੀ ਹੀ ਰਹਿਣ ਦੇਣਾ ਚਾਹੀਦਾ ਹੈ।

ਨੂਬਰੋ ਨਾਕਾਮੋਰਾ ਨੇ 1990 ਵਿੱਚ ਮੁੱਛਾਂ ਰੱਖੀਆਂ ਸਨ। ਵਰ੍ਹੇ 2004ਈ. ਵਿਚ ਜਦੋਂ ਜਾਪਾਨੀ ਡਾਕ ਮਹਿਕਮੇ ਵਿਚ ਤਰੱਕੀ ਲਈ ਨਵੇਂ ਅਸੂਲ ਦਿੱਤੇ ਗਏ ਤੇ ਉਦੋਂ ਤੋਂ ਈ ਉਹਦੀ ਆਪਣੇ ਸੁਪਰਵਾਈਜ਼ਰਾਂ ਨਾਲ ਟਸਲ ਚੱਲ ਪਈ।

ਨਾਕਾਮੋਰਾ ਦਾ ਆਖਣਾ ਹੈ ਕਿ ''ਮੈਂ ਆਪਣੀਆਂ ਮੁੱਛਾਂ ਦੀ ਬੜੀ ਸਾਂਭ ਸੰਭਾਲ ਕਰਦਾਂ ਤੇ ਮੇਰਾ ਵਿਚਾਰ ਹੈ ਕਿ ਮੇਰੀਆਂ ਮੁੱਛਾਂ ਕਿਸੇ ਗਾਹਕ ਨੂੰ ਵੀ ਭੈੜੀਆਂ ਨਹੀਂ ਲਗਦੀਆਂ। ਮੇਰੇ ਕਈ ਦੂਜੇ ਸੰਗੀਆਂ ਨੂੰ ਉਨ੍ਹਾਂ ਦੀ ਮਰਜ਼ੀ ਦੇ ਖ਼ਿਲਾਫ਼ ਮੁੱਛਾਂ ਮੁਨਵਾਉਨੀਆਂ ਪਈਆਂ। ਪਰ ਮੈਨੂੰ ਇਹ ਗੱਲ ਕਬੂਲ ਨਹੀਂ ਹੈ।'' ਬਹੁਤ ਸਾਰੇ ਜਾਪਾਨੀਆਂ ਦਾ ਵਿਚਾਰ ਹੈ ਕਿ ਦਾੜ੍ਹੀ ਮੁੱਛਾਂ ਨਹੀਂ ਮਨਵਾਉਨੀਆਂ ਚਾਹੀਦੀਆਂ।

 

More

Your Name:
Your E-mail:
Subject:
Comments:


Powered by: PHPCow.com