ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > ਬੁਸ਼: ਸਟਾਕ ਮਾਰਕੀਟ ਸ਼ਰਾਬੀ ਹੋ ਗਈ ਸੀ
ਸਦਰ ਬੁਸ਼ ਨੇ ਪਿਛਲੇ ਹਫ਼ਤੇ ਇਕ ਖ਼ੁਫ਼ੀਆ ਫ਼ੰਡ ਰੇਜ਼ਿੰਗ ਵਿਚ ਮੁਆਸ਼ੀ ਮੰਦੀ ਤੇ ਚੋਟ ਮਾਰਦਿਆਂ ਆਖਿਆ ਹੈ ''ਵਾਲ ਸੜੀਟ (ਅਮਰੀਕੀ ਸਟਾਕ ਮਾਰਕੀਟ) ਸ਼ਰਾਬ ਵਿਚ ਧੁੱਤ ਹੋ ਗਈ ਸੀ'' ਉਨ੍ਹਾਂ ਕਹਿਆ'' ਇਸ ਵਿਚ ਕੋਈ ਸ਼ੱਕ ਹੀ ਨਹੀਂ ਜੋ ਸਟਾਕ ਮਾਰਕੀਟ ਨੂੰ ਸ਼ਰਾਬ ਚੜ੍ਹ ਗਈ ਸੀ ਤੇ ਇਸੇ ਲਈ ਮੈਂ ਕਹਿਆ ਸੀ ਕੁੱਝ ਦੇਰ ਟੀ ਵੀ ਕੈਮਰੇ ਰੋਕ ਦਿਓ। ਇਹ ਸ਼ਰਾਬੀ ਹੋਈ ਤੇ ਅਜੇ ਤੀਕਰ ਇਸ ਤੇ ਹਿੰਗ ਉਓਰ ਹੈ। ਸਵਾਲ ਇਹ ਹੈ ਜੋ ਹੁਣ ਇਸ ਨੂੰ ਕਿੰਨੀ ਦੇਰ ਵਿਚ ਸੂਰਤ ਆਵੇਗੀ ਤੇ ਇਹ ਦਰਫ਼ਨਤਨੀਆਂ ਦੇ ਹਥਿਆਰ ਵਰਤਣੇ ਬੰਦ ਕਰੇਗੀ'' ਟੀ ਵੀ ਕੈਮਰਿਆਂ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਸੀ ਪਰ ਇਕ ਏ ਬੀ ਸੀ ਦੀ ਸ਼ਾਖ਼ ਨੇ ਇਹ ਰਿਕਾਰਡਿੰਗ ਲੈ ਕੇ ਯੂ ਟਿਊਬ ਤੇ ਲਾ ਦਿੱਤੀ। ਚਾਰ ਸੌ ਦੇ ਇਸ ਇਕੱਠ ਵਿਚ ਬੁਸ਼ ਨੇ ਪਹਿਲਾਂ ਹੀ ਕਹਿ ਦਿੱਤਾ ਜੋ ਹਰ ਤਰ੍ਹਾਂ ਦੀ ਰਿਕਾਰਡਿੰਗ ਰੋਕ ਦਿੱਤੀ ਜਾਵੇ । ਉਨ੍ਹਾਂ ਦਾ ਕਹਿਣਾ ਸੀ, ''ਮੈਨੂੰ ਟੈਕਨਾਲੋਜੀ ਬਾਰੇ ਤੇ ਬਹੁਤਾ ਪਤਾ ਨਹੀਂ ਪਰ ਯੂ ਟਿਊਬ ਨੂੰ ਮੈਂ ਵੀ ਜਾਣਨਾ। ਵੀਡੀਓ ਵੇਖਣ ਲਈ ਇਸ ਲਿੰਕ ਤੇ ਕਲਿੱਕ ਕਰੋ http://www.youtube.com/watch?v=z_FDRjluLJQ
More