ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > ਜਰਮਨੀ ਜ਼ਨਾਨਾ ਪੁਲਿਸ ਨੂੰ ਬੁੱਲਟ ਪਰੂਫ਼ ਅਨਗੀਆਂ ਪਵਾਵੇ ਗਾ
ਜਰਮਨੀ ਅਪਣੀ ਪੁਲਿਸ ਵਿੱਚ ਭਰਤੀ ਹਜ਼ਾਰਾਂ ਜ਼ਨਾਨੀ ਸਿਪਾਹੀਆਂ ਲਈ ਬੁੱਲਟ ਪਰੂਫ਼ ਅਨਗੀਆਂ ਬਣਵਾ ਰਿਹਾ ਹੈ। ਚਿੱਟੀ ਕਾਟਨ ਦੀਆਂ ਜੈਕਟਾਂ ਜਿਹਨਾਂ ਪਿੱਛੇ ਲਫ਼ਜ਼ 'ਪੋਲੀਜ਼ੀ' (ਪੁਲਿਸ) ਲਿਖਿਆ ਹੋਇਆ ਹੈ ਉਨ੍ਹਾਂ ਦੇ ਵਿੱਚ ਇਹ ਅਨਗੀਆਂ ਉਨ੍ਹਾਂ ਜ਼ਨਾਨੀ ਪੁਲਿਸ ਵਾਲਿਆਂ ਨੂੰ ਚੰਗੀਆਂ ਨੇਂ ਜਿਹੜੀਆਂ ਬੁੱਲਟ ਪਰੂਫ਼ ਜੈਕਟਾਂ ਪਾਉਂਦੀਆਂ ਨੇਂ।
ਪੁਲਿਸ ਦੇ ਇਕ ਬੁਲਾਰੇ ਦਾ ਆਖਣਾ ਹੈ ਕਿ ਆਮ ਅਨਗੀਆਂ ਦੇ ਹੇਠਾਂ ਲੋਹੇ ਦੀਆਂ ਪਲੇਟਾਂ ਪਾਉਣ ਵਿੱਚ ਕੁੱਝ ਖ਼ਤਰੇ ਹੁੰਦੇ ਨੇਂ। ਜੇ ਬੁੱਲਟ ਪਰੂਫ਼ ਜੈਕਟ ਤੇ ਗੋਲੀ ਲੱਗੇ ਤੇ ਇਹਦਾ ਅਸਰ ਅਨਗੀਆਂ ਦੇ ਵਿੱਚ ਪਾਈਆਂ ਲੋਹੇ ਦੀਆਂ ਪਲੇਟਾਂ ਤੇ ਵੀ ਹੋ ਸਕਦਾ ਏ ਜਿਹਦੇ ਨਾਲ ਛਾਤੀ ਫੱਟੜ ਹੋ ਸਕਦੀ ਏ।
ਬੁਲਾਰੇ ਨੇ ਦੱਸਿਆ ਹੈ ਕਿ ਜਰਮਨੀ ਦੀ ਫ਼ੈਡਰਲ ਪੁਲਿਸ ਵਿੱਚ ਨੌਕਰੀ ਕਰਦਿਆਂ ਤਿੰਨ ਹਜ਼ਾਰ ਦੇ ਨੇੜੇ ਜ਼ਨਾਨੀਆਂ ਲਈ ਨਵੀਆਂ ਬੁੱਲਟ ਪਰੂਫ਼ ਅਨਗੀਆਂ ਬਣਾਈਆਂ ਗਈਆਂ ਨੇਂ ਜਿਹਨਾਂ ਵਿੱਚ ਲੋਹੇ ਦੀਆਂ ਪਲੇਟਾਂ ਨਹੀਂ ਹੋਵਣ ਗਿਆਨ ਤੇ ਇਹ ਜ਼ਨਾਨੀ ਖਿਡਾਰੀਆਂ ਦੀਆਂ ਅਨਗੀਆਂ ਵਰਗੀਆਂ ਈ ਜਾਪਣ ਗਿਆਂ।
More