کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > ਬੁਧ ਤੇ ਬੁੱਧੂ

ਬੁਧ ਤੇ ਬੁੱਧੂ

ਮਸਊਦ ਮੁਨੱਵਰ

August 31st, 2008

 

 

ਬੁਧ ਤੇ ਬੁੱਧੂ ਵਿਚ, ਵਾ , ਦਾ ਹਿੱਕ ਨਿੱਕੇ ਜਿਹੇ ਵਲਾਨਗੜੇ ਦਾ ਫ਼ਰਕ ਏ , ਪਰ ਇਸ ਵਲਾਨਗੜੇ ਦੀ ਅੱਧੀ ਜਲੇਬੀ ਭੋਇੰ ਦੇ ਹਿੱਕ ਸਿਰੇ ਤੋਂ ਦੂਜੇ ਸਿਰੇ ਤੱਕ ਦਾ ਲੰਮਾਂ ਤੇ ਨਾ ਮੁੱਕਣ ਵਾਲਾ ਪੰਧ ਏ । ਪੰਧ ਕਛਦੀਆਂ ਕਛਦੀਆਂ ਓੜਕ ਇਹ ਹੁੰਦਾਏ ਜੋਮੀਰੇ ਵਰਗੇ ਕਈ ਬੁੱਧੂ ਆਪਣੇ ਆਪਣੇ ਆਪ ਨੂੰ ਬੁਧ ਸਮਝਣ ਲੱਗ ਪੌਂਦੇ ਨੇਂ। ਤੇ ਇੰਜ ਹਯਾਤੀ ਦੀ ਸਾਰੀ ਬੁਧ ਮਤ ਦਾ ਕੰਡਾ ਹੀ ਨਿਕਲ ਜਾਂਦਾ ਏ।

ਮੈਂ ਜਦ ਕਦੀਂ ਵੀ ਪੰਜਾਬੀ ਬੋਲੀ ਦੀ ਗੱਲ ਕੀਤੀ ਏ ਮੈਨੂੰ ਅਪਣੀ ਮਾਂ ਯਾਦ ਆਈ ਐ। ਪੰਜਾਬੀ ਜ਼ਬਾਨ ਮੇਰੀ ਮਾਂ ਦੇ ਭੋਛਣ ਦਾਲੜ ਏ ਜਿਹੜਾ ਅਜ ਵੀ ਮੇਰਾ ਸਿਰ ਮੂੰਹ ਕਜਦਾ ਏ ਤੇ ਜਿਹਦੇ ਵਿਚੋਂ ਸਿਰਕੱਢ ਕੇ ਮੈਂ ਦੁਨੀਆ ਨੂੰ ਝਾ ਕਰਨਾ ਸਿੱਖਿਆ ਸੀ। ਇਸ ਜ਼ਬਾਨ ਦੀ ਅੱਖ ਨਾਲ ਮੈਂ ਆਪਣੇ ਆਪ ਤੋਂ ਲੈ ਕੇ ਜ਼ਮੀਨ, ਅਸਮਾਨ ਤੇ ਉਸ ਤੋਂ ਪਾਰ ਦੀ ਸਾਰੀ ਦੁਨੀਆ ਦੀ ਵੇਖੀ ਤੇ ਸਿੱਖੀ ਏ।ਉਹ ਸ਼ੁੱਦ ਜਿਹੜੇ ਮੇਰੀ ਮਾਂ ਮੈਨੂੰ ਸਿਖਾਏ ਸੁਣ,ਮੇਰੀ ਹੋਂਦ , ਮੇਰੀ ਸਾਈਕੀ ਤੇ ਮੇਰੀ ਸੋਚ ਸਮਝ ਦੀ ਕਾਇਨਾਤ ਦੇ ਪਵੰਦ ਲੈ ਨਿਸ਼ਾਨ ਨੇਂ। ਇਨ੍ਹਾਂ ਨਿਸ਼ਾਨਾਂ ਤੇ ਈ ਮੈਂ ਪੜ੍ਹਤ , ਲਿਖਤ ਦੀ ਉਸਾਰੀ ਕੀਤੀ ਏ।

ਸਕੂਲੇ ਜਦੋਂ ਮੇਰੇ ਲਈ ਉਰਦੂ ਪੜ੍ਹਨ ਲਖ਼ਿਨ ਦੀ ਜ਼ਬਾਨ ਬਣੀ ਤਾਂ ਉਹ ਮੇਰੇ ਲਈ ਬੋਤਲ ਦਾ ਦੁਧ ਸੀ, ਜਿਹੜਾ ਮੈਥੋਂ ਮਾਂ ਦਾ ਦੁਧ ਖੋਹ ਕੇ ਧਗਾਨੇ ਮੇਰੇ ਮੂੰਹ ਲਾਇਆ ਗਿਆ ਸੀ । ਇਹ ਸੀ ਬੋਲੀ ਦੇ ਧਗਾਨੇ ਦੀ ਹਿੱਕ ਮਿਸਾਲ ਜਿਸ ਨੂੰ ਦਾਨਿਸ਼ਵਰਾਂ ਦੀ ਜ਼ਬਾਨ ਵਿਚ ਲਿਸਾਨੀ ਜਬਰ ਆਖ ਸਕਦੇ ਹੋ। ਮੈਂ ਸੂਚਨਾ ਜਿਸ ਮੁਲਕ ਤੇ ਉਹਦੇ ਵਸੇਬ ਦਾ ਦੇਣ ਲਾ ਇਕਰਾਹ ਫ਼ੀ ਉੱਦੀਨ ਦੀ ਹਕੁਮਤ ਸਿਖਾਂਦਾ ਪੜ੍ਹਾਨਦਾ ਹੋਵੇ ਉਹਦੀਆਂ ਦਾਨਿਸ਼ਵਰਾਂ ਇਹੋ ਜਿਹੇ ਜ਼ੋਰ ਧਗਾਨੇ ਦੀ ਪੱਟੀ ਕਿਸ ਦੇ ਕੋਲੋਂ ਪੜ੍ਹੀ ਹੋਵੇਗੀ  ? ਕਈ ਵਰ੍ਹੇ ਮੈਂ ਮਾਂ ਦੇ ਦੁਧ ਦੀ ਖ਼ੁਸ਼ਬੂ ਤੇ ਬੋਤਲ ਦੇ ਦੁਧ ਦੀ ਗੰਧ ਦੇ ਵਿਚਕਾਰ ਖਲੋਤਾ, ਅਪਣੀ ਪਛਾਣ ਲਬਧਾ ਰਿਹਾ ਹਾਂ , ਪਰ ਮੇਰਾ ਇਹ ਪੈਂਡਾ ਨੇਂ ਮੁੱਕਿਆ। ਹਿੱਕ ਵਾਰੀ ਮੈਂ ਇਹ ਸੁਫ਼ਨਾ ਵੀ ਵੇਖਿਆ ਸੀ ਜੋ ਮੈਂ ਬੋਲ ਚਾਲ ਦੇ ਹਿੱਕ ਲੰਮੇ ਸਫ਼ਰ ਤੇ ਹਾਂ । ਟੁਰ ਦਾ ਜਾਨਾਂ, ਟੁਰਦਾ ਜਾਨਾਂ ਪਰ ਮੇਰੀ ਮਾਂ ਦੇ ਦੁਪੱਟੇ ਤੋਂ ਲੈ ਕੇ ਉਮਰਾਉਜਾਨ ਅਦਾ ਦੇ ਦੁਸ਼ਾਲੇ ਤੱਕ ਦਾ ਪੈਂਡਾ ਬੜਾ ਲਮਾ ਹੋਗਿਆ ਏ, ਤੇ ਮੈਂ ਪੀਦਲਹੀ ਟੁਰੀ ਜਾਰੀਹਾਂ।

ਇਥੇ ਅਜਿਹੇ ਬੁੱਧੀ ਮਾਨਾਂ ਤੇ ਦਾਨਿਸ਼ ਵਰਾਂ ਦੀ ਕੋਈ ਘਾਟ ਨਹੀਂ , ਜਿਹੜੇ ਅਪਣੀ ਮਾਂ ਨੂੰ ਮਾਂ ਆਖਦੇ ਸ਼ਰਮਾਨਦੇ ਨੇਂ । ਉਸ ਵੇਲ਼ੇ ਮੈਨੂੰ ਨਬੀ ਕਰੀਮ ਦੀ ਹਿੱਕ ਗੱਲ ਯਾਦ ਆਉਂਦੀ ਏ ਜਿਹੜੀ ਉਨ੍ਹਾਂ ਅਰਬਾਂ ਨੂੰ ਆਖੀ ਸੀ, ਜੋ ਤੋ ਅੱਡਾ ਬਣੀ ਵੀ ਤਵਾਡੇ ਹਾਰ ਡਾਚੀ ਦਾ ਦੁਧ ਪੈਣ ਵਾਲੀ ਔਰਤ ਦਾ ਪੁਤਰ ਏ। ਪਰ ਇਹ ਨਵਾਂ ਜ਼ਮਾਨਾ ਏ। ਵੇਲਾ ਬਦਲ ਗਿਆ ਏ ਤੇ ਉਨਟਾਂ ਵਾਲਿਆਂ ਲੀਨਡਰੋਓਰ ਲਿਲ ਲਏ ਹੋਏ ਨੇਂ ਤੇ ਤੰਬੂਆਂ ਦੀ ਥਾਈਨਂ ਬੰਗਲਿਆਂ ਵਿਚ ਰਹਿੰਦੇ ਤੇ ਅੰਗਰੇਜ਼ੀ ਬੋਲਦੇ ਨੇਂ। ਉਸੇ ਵੇਲ਼ੇ ਦੀ ਪੱਛਮੀ ਵਾ ਵਿਚ ਸਾਡੇ ਦਾਨਿਸ਼ ਵਰ ਵੀ ਹੀਰ ਤੇ ਸਾਹਿਬਾਂ ਨੂੰ ਲਾਚੀਆਂ ਦੀ ਥਾਈਂ ਜੀਨਜ਼ ਵਿਚ ਵੇਖਦੇ ਨੇਂ ਤੇ ਪੰਜਾਬੀ ਨੂੰ ਮਾੜੀ ਜ਼ਬਾਨ ਜਾਣ ਦੇ ਨੇਂ।

ਜਿਹਨਾਂ ਲੋਕਾਂ ਮੈਨੂੰ ਮਾਂ ਬੋਲੀ ਦੀ ਥਾਈਂ ਕੌਮੀ ਜ਼ਬਾਨ ਦਾ ਫ਼ੀਡਰ ਲਾਇਆ, ਉਨ੍ਹਾਂ ਮੈਨੂੰ ਕੁਰਾਹੇ ਪਾਇਆ। ਉਨ੍ਹਾਂ ਮੇਰੇ ਕੋਲੋਂ ਮੇਰਾ ਨਿੱਕੇ ਹੁੰਦਿਆਂ ਦਾ ਮਾਣ ਖੂਹ ਲਇਆ। ਉਨ੍ਹਾਂ ਮੇਰੇ ਕੋਲੋਂ ਮੇਰਾ ਦੇਸ ਖੋਹ ਕੇ ਮੈਨੂੰ ਯੂ ਪੀ ਦੀ ਭਾਸ਼ਾ ਦੇ ਓਪਰੇ ਥਲ ਵਿਚ ਰੁਲ ਛੱਡਿਆ। ਉਰਦੂ ਦੇ ਇਸ ਖੋਹਬੇ ਮੇਰੇ ਕੋਲੋਂ ਮੇਰੀ ਅਪਣੀ ਪਛਾਣ ਖੋਹ ਲਈ । ਉਸ ਮੈਨੂੰ ਉਸੇ ਤਰ੍ਹਾਂ ਦੀ ਪਛਾਣ ਦੇਣ ਦੀ ਕੋਸ਼ਿਸ਼ ਕੀਤੀ , ਜਿਹੜੀ ਉਸ ਬੰਗਾਲ ਦੀਆਂ ਪਾਕਿਸਤਾਨੀਆਂ ਨੂੰ ਦਿੱਤੀ ਤੇ ਉਨ੍ਹਾਂ ਦੀ ਕੌਮੀਅਤ ਹੀ ਬਦਲ ਛੱਡੀ ਸੀ। ਭਲਾਜੇ ਕਿਸੇ ਨੂੰ ਅਪਣੀ ਬੋਲੀ ਬੋਲਣ ਦੀ ਅਜ਼ਾਦੀ ਨਾ ਹੋਵੇ ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਅਜ਼ਾਦ ਕੌਮ ਦਾ ਫ਼ਰਦਸਮਝ ਸਕਦਾ ਏ। ਬੰਗਲਾ ਦੇਸ਼ ਦਾ ਮੁੱਢ ਜ਼ਬਾਨ ਦੀ ਲੜਾਈ ਨੇ ਹੀ ਬੰਨਿਆ ਸੀ।

ਮੈਂ ਜਜ਼ਬਾਤੀ ਹੋਣ ਤੋਂ ਬਚਦਾ ਬਚਾਂਦਾ ਉਨ੍ਹਾਂ ਪੁਰਾਣੀਆਂ ਵਿਚਾਰਾਂ ਦਾ ਬਣਦੀ ਵਾਂ ਹੋਗਿਆ ਹਾਂ ਜਿਹੜੇ ਵਿਚਾਰ , ਮਾਂ ਦੀਆਂ ਕਦਮਾਂ ਵਿਚ ਜੰਨਤ ਦੀ ਦੱਸ ਪਾਉਂਦੇ ਨੇਂ। ਮੇਰੀ ਜੰਨਤ ਵਿਚ ਪੰਜਾਬੀ ਬੋਲੀ ਜਾਂਦੀ ਸੀ। ਪਰ ਹਿੱਕ ਨਵੇਂ ਕੌਮ ਦੇ ਢੁੱਚਰ ਮੇਰੀ ਜੰਨਤ ਦੀ ਬੋਲੀ ਨੂੰ ਮੇਰੇ ਲਈ , ਸ਼ੱਕ ਸ਼ੁਬੇ ਦੀ ਬੋਲੀ ਬਣਾ ਦਿਤਾ ।ਇਹ ਕਿੱਡਾ ਵੱਡਾ ਮਖ਼ੌਲ ਏ ਜੋ ਮੈਂ ਪੰਜਾਬੀ ਹਾਂ, ਪੰਜਾਬੀ ਬੋਲ ਸਕਣਾ ਪਰ ਆਪਣੇ ਬੱਚਿਆਂ ਨੂੰ ਸਕੂਲ ਵਿਚ ਪੰਜਾਬੀ ਪੜ੍ਹਾ ਨਹੀਂ ਸਕਦਾ । ਮੈਂ ਆਪਣੇ ਬੱਚਿਆਂ ਲਈ ਅਪਣੀ ਜ਼ਬਾਨ ਪੜ੍ਹਾਨ ਦਾਹਕ ਮਨਗਦਾਹਾਂ। ਮੈਂ ਸਿੰਧੀ , ਬਲੋਚੀ ,ਪਸ਼ਤੋ ਤੇ ਪੰਜਾਬੀ ਦੇ ਨਾਲ ਨਾਲ ਉਰਦੂ ਨੂੰ ਵੀ ਅਪਣਾ ਹੱਕ ਦਿਵਾਨਾ ਚਾਹਨਾ ਅਪਣੀ ਮਾਂ ਬੋਲੀ ਦੀ ਕੁਰਬਾਨੀ ਦੇ ਕੇ ਨਹੀਂ। ਇਹ ਸਾਰੀਆਂ ਜ਼ਬਾਨਾਂ ਇਸ ਦੇਸ ਦੀਆਂ ਲੋਕਾਂ ਦੀਆਂ ਨੇਂ । ਇਨ੍ਹਾਂ ਵਿਚ ਕੋਈ ਫ਼ਰਕ ਨੈਣ। ਜਿਹੜਾ ਫ਼ਰਕ ਕੁਰਸੀ ਔਰ ਜ਼ੁਲਮ ਦੀ ਟੱਲੀ ਖੜਕਾਸੇਂ । ਇਨ੍ਹਾਂ ਪੰਜਾਂ ਜ਼ਬਾਨਾਂ ਦਾ ਗੱਲ ਦਸਤਾ ਪਾਕਿਸਤਾਨ ਦਾ ਨਵਾਂ ਮੂੰਹ ਮੁਹਾਂਦਰਾ ਬਨਾਉਨਦਾਤੇ ਚਵਾਂ ਸੂਬਿਆਂ ਦੀ ਹਿੱਕ ਮਹਾਨ ਕਨਫ਼ੀਡਰੀਸ਼ਨ ਦੀ ਮੰਗ ਕਰਦਾ ਏ।ਅੰਗਰੇਜ਼ੀ ਦੀ ਰੀਫ਼ਲ ਨਾਲ ਉਰਦੂ ਦਾ ਸ਼ਿਕਾਰ ਕਰਨ ਵਾਲਿਓ ! ਉਰਦੂ ਨੂੰ ਰਾਬਤੇ ਦੀ ਜ਼ਬਾਨ ਬਿਨਾਂ ਤੋਂ ਸੱਠ ਸਾਲਾਂ ਵਿਚ ਤੋ ਅਣੂੰ ਕੀਹਨੇ ਡੱਕ ਕੇ ਰੱਖਿਆ ਸੀ? ਹੁਣ ਤਾਂ ਹਰ ਸੂਬੇ ਨੂੰ ਅਜ਼ਾਦੀ ਨਾਲ ਸਿੱਖੀ ਰੈਹਣ ਦਿਓ । ਸਬ ਨੂੰ ਆਪਣੀਆਂ ਆਪਣੀਆਂ ਬੋਲੀਆਂ ਬੋਲ ਕੇ ਉੱਡਣ ਦਿਓ, ਤੇ ਆਪਣੇ ਵਣ ਯੂਨਿਟ ਦੇ ਢੁੱਚਰ ਨੂੰ ਭੁੱਲ ਜਾਉ।ਉਰਦੂ ਪੰਜਾਬੀ ਦੀ ਤਰੱਕੀ ਯਾਫ਼ਤਾ ਸ਼ਕਲ ਨਹੀਂ। ਪੰਜਾਬੀ ਦਾ ਅਪਣਾ ਕਲਚਰਲ ਕਮਪਲੀਕਸ ਏ ਇਹਦੀ ਅਪਣੀ ਬੁਣਤਰ ਤੇ ਵਿਆ ਕੜਨ ਏ। ਇਹਦੀ ਅਪਣੀ ਤਾਰੀਖ਼ ਏ।

ਦਾਨਿਸ਼ਵਰੀ ਦਾ ਇਹ ਖ਼ਨਾਸ ਜਿਹੜਾ ਕਣਾਂ ਵਿਚ ਕਾਲੇ ਮੰਤਰ ਫੂਕਦਾ ਤੇ ਪੰਜਾਬੀ ਬਾਰੇ ਵਸੋਸੇ ਪਾਉਂਦਾ ਏ, ਫ਼ੌਜੀਆਂ ਦੇ ਪਿੰਡ ਵਰਾ ਬਕਸ ਵਿਚੋਂ ਨਿਕਲਿਆ ਹੋਇਆ ਹਿੱਕ ਫ਼ਤਨਾ ਏ। ਜ਼ਰਾ ਸਿਆਸਤ ਦੀਆਂ ਗਾਲ੍ਹੜਾਂ ਦੀਆਂ ਟਪੂਸੀਆਂ ਤਾਂ ਵੱਖੋ , ਜਿਹੜੇ ਕਦੀਂ ਵਣ ਯੂਨਿਟ ਬਣਾਉਂਦੇ ਤੇ ਕਦੀਂ ਆਪੋ ਇਹ ਕਾਠ ਦਾ ਪਿਆਲਾ ਭੰਨ ਦਿੰਦੇ ਨੇਂ। ਇਹ ਵਣ ਯੋਨਟੀ ਪਿਆਲਾ ਉਹ ਸੀ ਜਿਹਦੇ ਵਿਚੋਂ ਮਸ਼ਰਕੀ ਪਾਕਿਸਤਾਨ ਨੂੰ ਵਿਸ਼ ਪਿਆਇਆ ਗੀਆਸੀ । ਸਾਡੇ ਤੇ ਉਰਦੂ ਦਾ ਇਹ ਦਬਕਾ ਨਹੀਂ ਚੱਲਣਾ। ਅੱਜ ਜਿਹੜੇ ਸਰਕਾਰੀ ਬੁੱਧੀ ਮਾਨ ਤੇ ਦਾਨਿਸ਼ਵਰ ਪੰਜਾਬ ਵਿੱਚ ਪੰਜਾਬੀ ਨੂੰ ਸਕੂਲੀ ਜ਼ਬਾਨ ਬਿਨਾਂ ਦੀ ਮੁਖ਼ਾਲਫ਼ਤ ਕਰਦੇ ਨੇਂ , ਉਹ ਉਸੇ ਵਣ ਯੋਨਟੀ ਪਿਆਲੇ ਅੰਦਰ ਥੱਲੇ ਵਿਚ ਬੈਠੀ ਹੋਈ ਗੱਦ ਚੱਟਦੇ ਪਏ ਨੇਂ । ਦਾਨਸ਼ੋਰੋ! ਸਨ ਲਉ , ਜਿਹਨਾਂ ਦੀ ਮਾਂ ਬੋਲੀ ਪੰਜਾਬੀ ਏ ਉਹਨਾਂ ਤੇ ਜ਼ਬਰਦਸਤੀ ਹਿੱਕ ਦੂਜੀ ਬੋਲੀ ਥਪਨਾ ਲਿਸਾਨੀ ਦਹਿਸ਼ਤ ਗਰਦੀ ਏ, ਤੇ ਉਨ੍ਹਾਂ ਆਪ ਹੁਦਰੀਆਂ ਬੁੱਧੀ ਮਾਨਾਂ ਦੀ ਪੰਜਾਬ ਤੇ ਪਨਜਾਬੀਨਾਲ ਗ਼ੱਦਾਰੀ ਏ ।
(ਬਾਕੀ ਅਗਲੀ ਵਾਰ )


 

More

Powered by: PHPCow.com