ਮੁਢਲਾ ਵਰਕਾ > ਗੁਰਮੁਖੀ ਵਿਚਾਰ > ਬੋਲੀ ਦੀ ਸਿਆਸਤ > ''ਕੌਮੀ ਜ਼ਬਾਨ'' ਲਾਵਣ ਦੀਆਂ ਮੰਗਾਂ
ਹਰ ਦੋ ਚਾਰ ਮਹੀਨੇ ਮਗਰੋਂ ਉਰਦੂ ਦੇ ਮਾਮਿਆਂ ਨੂੰ ਦੌਰਾ ਪੈਂਦਾ ਏ ਤੇ ਉਹ ਉਰਦੂ ਨੂੰ ਸਰਕਾਰੀ ਪੱਧਰ ਉਤੇ ਲਾਵਣ ਦੀ ਮੰਗ ਕਰ ਦਿੰਦੇ ਨੇਂ। ਖ਼ੋਰੇ ਉਨ੍ਹਾਂ ਨੂੰ ਇਹ ਸਮਝ ਆਈ ਏ ਪਈ ਕਦੀ ਕਦਾਈਂ ਅਖ਼ਬਾਰ ਵਿਚ ਲਿਖ ਲਿਖਣ ਨਾਲ ਖ਼ੋਰੇ।।।। ਖ਼ੋਰੇ ਉਰਦੂ ਲੱਗ ਈ ਜਾਵੇ। ਉਰਦੂ ਦਾ ਇਸ ਵੇਲ਼ੇ ਸਭ ਤੋਂ ਵੱਡਾ ਮਾਮਾ ਜਮੀਲ ਉੱਦੀਨ ਆਲੀ ਏ ਜਿਹੜਾ ਪਾਕਿਸਤਾਨ ਬਾਰੇ ਦੋ ਚਾਰ ਦੋਹੇ ਲਿਖ ਕੇ ਕਰੋੜਾਂ ਰੁਪਈਆ ਕਮਾ ਚੁੱਕਾ ਏ। ਉਸ ਇਕ ਵਾਰੀ ਇੰਟਰਵਿਊ ਵਿਚ ਵੀ ਕਿਹਾ ਸੀ ਪਈ ਜੇ ਪਾਕਿਸਤਾਨ ਨਾ ਬਣਦਾ ਤੇ ਉਹ ਹਿੰਦੁਸਤਾਨ ਦੇ ਕਿਸੇ ਬੰਕ ਵਿਚ ਚਪੜਾਸੀ ਹੁੰਦਾ। ਪਰ ਉਹ ਅਖ਼ੀਰ ਬੰਕ ਦਾ ਸਦਰ ਬਣ ਰਿਟਾਇਰ ਹੋਇਆ। ਇਸ ਤੋਂ ਵੱਧ ਉਰਦੂ ਤੇ ਪਾਕਿਸਤਾਨ ਕਿਸ ਨੂੰ ਰਾਸ ਆਣਾ ਸੀ। ਅਤਾ ਅਲਹਕ ਕਾਸਿਮੀ ਨੇ ਆਪਣੇ ਕਿਸੇ ਕਾਲਮ ਵਿਚ ਲਿਖਿਆ ਸੀ ਪਈ ਸਭ ਤੋਂ ਘੱਟ ਪੜ੍ਹਿਆ ਜਾਣ ਵਾਲਾ ਕਾਲਮ ਜਮੀਲ ਉੱਦੀਨ ਆਲੀ ਦਾ ਹੁੰਦਾ ਏ ਤੇ ਖ਼ੋਰੇ ਸਭ ਤੋਂ ਲਮਾ ਵੀ। ਹਨ 23 ਨਵੰਬਰ ਦੇ ਜੰਗ ਅਖ਼ਬਾਰ ਵਿਚ ਆਲੀ ਸਾਹਿਬ ਦਾ ਲੇਖ ਛਪਿਆ ਏ ਜਿਸ ਦਾ ਸਿਰਨਾਵਾਂ ਏ ''ਕੌਮੀ ਅਸੰਬਲੀ ਕਾ ਮੁਤਾਲਬਾ । ਚੋ ਐਨ ਲਾਈ ਕੀ ਜ਼ਬਾਨ । ਕਿਆ ਵਾਕਈ ਉਰਦੂ ਸਰਕਾਰੀ ਦਫ਼ਾਤਰ ਮੈਂ ਨਾਫ਼ਿਜ਼ ਹੋ ਜਾਏਗੀ।'' ਲਿਖ ਵਿਚ ਜਨਾਬ ਅਬਦਾਲਕਾਦਰ ਪਟੇਲ ਦੀ ਸਲਾਹੁਣਾ ਕੀਤੀ ਗਈ ਏ ਜਿਹਨਾਂ ਕੌਮੀ ਅਸੰਬਲੀ ਵਿਚ '' ਅਦਾਲਤੀ ਕਾਰਵਾਈ ਸਮੇਤ ਸਰਕਾਰੀ ਸੱਤਾ ਪਰ ਉਰਦੂ ਜ਼ਬਾਨ ਇਸਤਮਾਲ ਕੀ ਜਾਏ'', ਦੀ ਕਰਾਰ ਦਾਦ ਪੇਸ਼ ਕੀਤੀ। ਪਟੇਲ ਹੋਰਾਂ ਦੀ ਅਪਣੀ ਮਾਂ ਬੋਲੀ ਉਰਦੂ ਨਹੀਂ ਹੋਣੀ ਤੇ ਇਸ ਨੂੰ ਵਡਿਆਇਆ ਗਿਆ ਏ ਪਈ ਪਟੇਲ ਸਾਹਿਬ ਉਰਦੂ ਦੀ ਗੱਲ ਕੀਤੀ ਏ। ਮੁੜ 1946 ਵਿਚ ਕਾਇਦ ਆਜ਼ਮ ਦੀ ਤਕਰੀਰ ਦਾ ਹਵਾਲਾ ਦਿੱਤਾ ਗਿਆ ਏ ਜਦ ਉਨ੍ਹਾਂ ਐਂਗਲੋ ਅਰਬਕ ਕਾਲਜ ਵਿਚ ਤਕਰੀਰ ਕਰਦਿਆਂ ਕਿਹਾ ਪਈ ''ਪਾਕਿਸਤਾਨ ਕੀ ਸਰਕਾਰੀ ਜ਼ਬਾਨ ਉਰਦੂ ਹੋਗੀ''। ਤੈ ਫਿਰ ਉਨ੍ਹਾਂ 1948 ਵਿਚ ਕਿਹਾ ਉਰਦੂ ਪਾਕਿਸਤਾਨ ਦੀ ਬੋਲੀ ਹੋਵੇਗੀ। ਪਹਿਲੀ ਗੱਲ ਤਾਂ ਇਹ ਵੇ ਪਈ ਐਮ ਕਿਵ ਐਮ ਜਿਹੜੀ ਸਦਾ ਹਰ ਸਰਕਾਰ ਵਿਚ ਹੁੰਦੀ ਐ ਇਸ ਉਤੇ ਅਮਲ ਕਿਉਂ ਨਹੀਂ ਕਰਾਵਨਦੀ। ਪਿਛਲੇ ਸਦਰ ਸਾਹਿਬ ਦਿਹਲੀ ਵਾਲੇ ਸਨ ਉਨ੍ਹਾਂ ਦੀ ਮਾਂ ਬੋਲੀ ਉਰਦੂ ਸੀ ਫਿਰ ਉਹ ਉਰਦੂ ਨੂੰ ਲਾਗੂ ਕਿਉਂ ਨਾ ਕਰਾ ਸਕੇ? ਗੱਲ ਏਨੀ ਏ ਤੇ ਜਿਸ ਦੀ ਸਮਝ ਆਲੀ ਸਾਹਿਬ ਨੂੰ ਨਹੀਂ ਆਨੀ ਪਈ ਉਰਦੂ ਜਿਨੀ ਆਨੀ ਸੀ ਆ ਗਈ । ਪਿਛਲੇ ਸੱਠ ਸਾਲਾਂ ਤੋਂ ਇਸ ਨੂੰ ਹਰ ਪੱਧਰ ਉਤੇ ਲਾਇਆ ਗਿਆ ਇਸ ਨੂੰ ਮਾਦਰੀ ਬੋਲੀਆਂ ਦੀ ਥਾਂ ਲਾਇਆ ਗਿਆ ਤਾਲੀਮ ਦੀ ਬੋਲੀ ਬਣਾਇਆ ਗਿਆ ਮੀਡੀਆ ਦੀ ਬੋਲੀ ਬਣਾਇਆ ਗਿਆ ਪਰ ਇਹ ਇਕ ਪੱਧਰ ਤੋਂ ਉਤਾਨਹਾ ਨਹੀਂ ਉਠ ਸਕੀ। ਤਾਲੀਮ ਦੀ ਬੋਲੀ ਹੁੰਦਿਆਂ ਇਹ ਤਾਲੀਮ ਦੀ ਬੋਲੀ ਨਹੀਂ ਬਣ ਸਕੀ। ਦਫ਼ਤਰੀ ਜ਼ਬਾਨ ਵੀ ਨਹੀਂ ਬਣ ਸਕੀ। ਕਰੋੜਾਂ ਰੁਪਈਆ ਇਸ ਕੌਮ ਦਾ ਦਫ਼ਤਰੀ ਬੋਲੀ ਬਣਾਉਣ ਉਤੇ ਲਾਇਆ ਗਿਆ ਪਰ ਕੁੱਝ ਵੀ ਨਾ ਹੋਇਆ। ਉਨ੍ਹਾਂ ਅਦਾਰਿਆਂ ਦਾ ਹਿਸਾਬ ਹੋਣਾ ਚਾਹੀਦਾ ਏ ਜਿਹਨਾਂ ਲੋਕਾਂ ਦੇ ਟੈਕਸ ਦਾ ਇਨ੍ਹਾਂ ਪੈਸਾ ਅਜਾਈਂ ਕੀਤਾ।ਇਨ੍ਹਾਂ ਔਖੇ ਵਜੋਗੇ ਅੱਖਰ ਬਣਾਏ ਗਏ ਪਈ ਉਹ ਹਾਸੋ ਹੀਣੇ ਹੋ ਗਏ। ਉਂਜ ਵੀ ਅੱਜ ਪਬਲਿਕ ਸਕੂਲ ਦੇ ਬਾਲਾਂ ਨੂੰ ਨਾ ਉਰਦੂ ਆਂਦੀ ਏ ਨਾ ਅੰਗਰੇਜ਼ੀ। ਉਰਦੂ ਦਾ ਇਲਮ ਪਹਿਲੇ ਨਾਲੋਂ ਘਟੀਆ ਏ ਤੇ ਇਸ ਹੋਰ ਘਟਨਾ ਏ।
ਉਰਦੂ ਨੇ ਜਿਨਾਂ ਆਣਾ ਸੀ ਆ ਗਈ ਉਹ ਵੀ ਇਸ ਪਾਰੋਂ ਪਈ ਨਵਾਂ ਨਵਾਂ ਪਾਕਿਸਤਾਨ ਬਣਿਆ ਸੀ ਤੇ ਬਹੁਤੇ ਆਗੂ ਯੂਪੀ ਸੀ ਪੀ ਦੇ ਸਨ। ਹੁਣ ਪਾਕਿਸਤਾਨ ਦੀਆਂ ਲੋਕ ਬੋਲੀਆਂ ਦੇ ਆਉਣ ਦਾ ਵੇਲਾ ਏ ਜਿਹਨਾਂ ਮੁੜ ਕੌਮੀ ਬੋਲੀਆਂ ਬਣਨਾ ਏ। ਉਰਦੂ ਵਿਚ ਇੰਨਾਂ ਸਤ ਈ ਨ੍ਹੀਂ ਸੀ ਪਈ ਉਹ ਛਾ ਜਾਂਦੀ ਦੂਜੇ ਬੰਨੇ ਨਿਰੇ 6% ਲੋਕਾਂ ਦੀ ਬੋਲੀ ਹੋਵਣ ਕਾਰਨ ਇਸ ਨੂੰ ਲੋਕ ਬੋਲੀਆਂ ਤੋਂ ਨਿੱਤ ਦਾ ਧੜਕਾ ਏ। ਨਵੇਂ ਇਲਮਾਂ ਦੀ ਬੋਲੀ ਅੰਗਰੇਜ਼ੀ ਏ ਤੇ ਅੰਗਰੇਜ਼ੀ ਰਹਿਣਾ ਏ ਹਾਂ ਜੇ ਲੋਕ ਬੋਲੀਆਂ ਨੂੰ ਰਾਹ ਦਿੱਤਾ ਜਾਵੇ ਤਾਂ ਇਹ ਇਨ੍ਹਾਂ ਕੂ ਕੰਮ ਤਾਂ ਸਾਰ ਲੈਣ ਗਿਆਂ ਜਿਨਾਂ ਉਰਦੂ ਕੋਲੋਂ ਸੌ ਸਾਲ ਨਹੀਂ ਹੋਣਾ।
More