کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਬੋਲੀ ਦੀ ਸਿਆਸਤ > ਜ਼ੁਬੈਰ ਅਹਿਮਦ : ਉਰਦੂ ਆਪਣੇ ਘਰ ਵਿੱਚ ਰਹਿ ਗਈ

ਜ਼ੁਬੈਰ ਅਹਿਮਦ : ਉਰਦੂ ਆਪਣੇ ਘਰ ਵਿੱਚ ਰਹਿ ਗਈ

ਜ਼ੁਬੈਰ ਅਹਿਮਦ

February 16th, 2009

5 / 5 (1 Votes)

 

 

ਉਰਦੂ ਦੇ ਤਿੰਨ ਘਰ ਦੱਸੇ ਜਾਂਦੇ ਨੇਂ। ਲਖਨਉ, ਦਿਹਲੀ ਤੇ ਲਹੌਰ । ਲਹੌਰ ਤਾਂ ਇਨ੍ਹਾਂ ਬਦੋ ਬਦੀ ਆਪਣੇ ਖਾਤੇ ਪਾ ਲਿਆ ਪਰ ਲਖਨਉ ਤੇ ਦਿਹਲੀ ਤਾਂ ਅਸਲੋਂ ਉਰਦੂ ਨੂੰ ਜੰਮਣ ਵਾਲੇ ਤੇ ਜਮਾਉਣ ਵਾਲੇ ਹੁਣ। ਪਰ ਪਿੱਛੇ ਅੰਗਰੇਜ਼ੀ ਦੇ ਇਕ ਅਖ਼ਬਾਰ ਵਿਚ ਜਵਾਦ ਨਕਵੀ ਦੀ ਕਹਾਣੀ ਪੜ੍ਹ ਕੇ ਜਾਪਿਆ ਪਈ ਇਹ ਨਿਰਾ ਸਾਡਾ ਰੌਲਾ ਈ ਨ੍ਹੀਂ ਏ ਅਸਲੋਂ ਉਰਦੂ ਦਾ ਅਪਣੀ ਜੰਮਣ ਭੋਇੰ ਵਿਚ ਬੜਾ ਮਾੜਾ ਹਾਲ ਐ ਤੇ ਮਿਰਜ਼ਾ ਗ਼ਾਲਿਬ ਜਿਸ ਦੇ ਸ਼ਿਅਰ ਚੇਤੇ ਕਰਦੇ ਕਰਦੇ ਪੰਜਾਬ ਦੇ ਉਰਦੂ ਸੂਝਵਾਨ ਫਾਵੇ ਹੋ ਗਏ ਹੁਣ ਉਸ ਦੇ ਮਜ਼ਾਰ ਦਾ ਇਸ ਤੋਂ ਵੀ ਭੈੜਾ ਹਾਲ ਏ।

ਜਵਾਦ ਨਕਵੀ ਜੀ (12ਫ਼ਰਵਰੀ ਰੋਜ਼ਵਾਰ ਡਾਨ) ਵਿਚ ਲਿਖਦੇ ਹੁਣ ਪਈ ਮੇਰੀ ਅਪਣੀ 92 ਵਰ੍ਹਿਆਂ ਦੀ ਮਾਂ ਨੇ ਲਖਨਉ ਵਿਚ ਅਪਣੀ ਪੁਰਾਣੇ ਜਮਾ ਜਿਥੇ ਵਿਚੋਂ ਮੀਰ ਅਨੀਸ ਬਾਰੇ ਇਕ ਕਿਤਾਬ ਕੱਢ ਮਾਰੀ । ਇਹ ਕਿਤਾਬ 200 ਪੁਣਿਆਂ ਦੀ ਹਥ ਲਿਖਤ ਸੀ। ਮੈਂ ਇਹ ਕਿਤਾਬ ਲੈ ਕੇ ਦਿਹਲੀ ਦੀ ਜਾਮਾਹ ਮਸਜਦਦੇ ਮੁਸਲਮਾਨ ਇਲਾਕੇ ਵਿਚ ਅੱਪੜ ਗਿਆ ਪਈ ਕਿਸੇ ਕੋਲੋਂ ਇਸ ਦੀ ਕਿਤਾਬਤ ਕਰਾਵਾਂ ਤੇ ਛਾਪਣ ਦਾ ਪ੍ਰਬੰਧ ਲੱਭਾਂ। ਇਹ ਖੋਜ ਮੈਨੂੰ ਮਸ਼ਹੂਰ ਉਰਦੂ ਬਜ਼ਾਰ ਲੈ ਗਈ ਜਿਹੜਾ ਮਸਜਿਦ ਦੇ ਸਾਹਮਣੇ ਦੱਖਣ ਵੱਲ ਏ। ਇਸ ਵਿਚ ਕੋਈ ਸ਼ੱਕ ਨਹੀਂ ਪਈ ਇਹ ਥਾਂ ਅਸਲ ਬਜ਼ਾਰ ਦੀ ਇਕ ਮਾਠੀ ਨਿਕਲ ਏ। ਮਿਰਜ਼ਾ ਗ਼ਾਲਿਬ ਨੇ ਇੰਜ ਇਸ ਦੀ ਬਰਬਾਦੀ ਦੀ ਧਾਈ ਪਾਈ ਸੀ। ''ਇਹ ਪੂਰਾ ਸ਼ਹਿਰ ਈ ਇਕ ਥਲ ਵਾਂਗ ਹੋ ਗਿਆ ਏ। ਦਿਹਲੀ ਦੀ ਲੋਕਾਂ ਨੂੰ ਅਜੇ ਵੀ ਦਿਹਲੀ ਦੀ ਬੋਲੀ ਉਤੇ ਮਾਣ ਏ! ਕਿਨਾ ਦਰਦ ਭਰਿਆ ਹੈ ਉਨ੍ਹਾਂ ਦਾ ਯਕੀਨ! ਮੇਰੇ ਪਿਆਰੇ, ਜਦ ਉਰਦੂ ਬਜ਼ਾਰ ਹੀ ਨਹੀਂ ਤੇ ਉਰਦੂ ਕਿੱਥੇ ? ਰੱਬ ਦੀ ਸਹੁੰ , ਦਿਹਲੀ ਹੁਣ ਇਕ ਸ਼ਹਿਰ ਨਹੀਂ ਸਗੋਂ ਇਕ ਕੈਂਪ ਏ, ਇਕ ਫ਼ੌਜੀ ਛਾਵਣੀ ਏ।'' ਇਹ 1857ਦੀ ਗੱਲ ਐ। ਮੁੜ ਦਿਹਲੀ , ਲਿੰਗ ਦਾ ਮਾਰਿਆ ਮਸਾਂ ਪੈਰਾਂ ਭਾਰ ਖਲੋਤਾ ਈ ਸੀ ਪਈ 47 ਆ ਪਈ ਤੇ ਇਸ ਨਾਲ ਹੋਰ ਮੌਤਾਂ ਤੇ ਹੋਰ ਤਬਾਹੀ ਤੇ ਇਸ ਦੀ ਰਹਿੰਦ ਖੂਹੰਦ ਪਨਾਹ ਗਿਰਾਂ ਹੱਥੋਂ ਉੱਕਾ ਬਰਬਾਦ ਹੋ ਗਈ।

ਇਕ ਵਢੀਰੀ ਉਮਰ ਦੇ ਬੰਦੇ ਤੋਂ ਅੱਡ ਜਿਹੜਾ ਅਪਣਾ ਰਿਜ਼ਕ ਹੁੰਦੀ ਤੇ ਅੰਗਰੇਜ਼ੀ ਦੀਆਂ ਦਰਖ਼ਵਾਸਤਾਂ ਨੂੰ ਨਸਤਾਲਕ ਵਿਚ ਉਲੱਥ ਕੇ ਕਮਾਂਦਾ ਪਿਆ ਸੀ ਉਥੇ ਹੋਰ ਕੋਈ ਜੀ ਨਹੀਂ ਸੀ ਜਿਹਨੂੰ ਮੀਰ ਅਨੀਸ ਵਿਚ ਕੋਈ ਲਾਭ ਹੋਵੇ। ਉਹ ਉਥੇ ਇਕ ਪਲਾਸਟਿਕ ਦੇ ਸਟੂਲ ਉਤੇ ਉਰਦੂ ਬਜ਼ਾਰ ਦੀ ਇਕ ਪਾਸੜੀ ਥਾਂ ਬੈਠਾ ਸੀ ਤੇ ਮਧੋਲੇ ਹੋਏ ਸੁੱਟ ਤੇ ਟਾਈ ਵਿਚ। ਉਹ ਨਿੰਮਾ ਜਿਹਾ ਮੁਸਕਾਇਆ ਇਸ ਦੱਸਣ ਲਈ ਪਈ ਉਹ ਇਸ ਕੰਮ ਜੋਗਾ ਨਹੀਂ ਏ। ਉਸ ਨੇ ਇਹ ਗੱਲ ਦੱਸਣ ਵਿਚ ਬਹੁਤਾ ਵੇਲਾ ਨਹੀਂ ਕੁਨਝਾਈਆ ਪਈ ਉਹ ਢਿੱਲੋ ਬਾਸ਼ਾਹ ਏ ਤੇ ਕਿਤਾਬ ਦੀ ਖ਼ੁਸ਼ ਨਵੀਸੀ ਔਖਾ ਕੰਮ ਏ। ਇਹ ਗੱਲ ਮੁਕਾ ਕੇ ਉਹ ਸੁਕੁਨ ਨਾਲ ਇਕ ਕੈਸ਼ ਵੋਚਰ ਉਤੇ ਕੰਮ ਕਰਨ ਲੱਗ ਪਿਆ ਜਿਸ ਕੰਮ ਦੇ ਉਸ ਨੂੰ ਝਬਦੇ ਈ ਪੈਸੇ ਲੱਭ ਪੈਣੇ ਸਨ।

ਉਸ ਥਾਂ ਉਤੇ ਇਕ ਵੀ ਖ਼ਤਾਤ ਯਾਂ ਖ਼ੁਸ਼ ਨਵੀਸ ਨਹੀਂ ਰਹਿ ਗਿਆ ਹੋਇਆ ਸੀ। ਇਕ ਹਟਵਾਣੀਏ ਨੇ ਮੈਨੂੰ ਚਾਹ ਪੀਣ ਦੀ ਸਲਾਹ ਮਾਰੀ ਤਾਂ ਜੋ ਪੁਰਾਣੇ ਦਿਹਲੀ ਚੋਂ ਖ਼ਤਾਤੀ ਮੁੱਕਣ ਉਤੇ ਮੇਰਾ ਨਿਰਾਸ ਕੁੱਝ ਘੱਟੇ। ਇਸ ਨੂੰ ਟਾਈਪ ਕਰਵਾ ਲੋ। ਇਹੀ ਅੱਜਕਲ੍ਹ ਰਾਹ ਹੈ। ਮੈਂ ਉਸ ਨੂੰ ਆਖਿਆ ਪਈ ਕੀ ਉਹ ਮੇਰੇ ਲਈ ਮੀਰ ਅਨੀਸ ਦੀ ਕਿਤਾਬ ਦੀ ਕਿਤਾਬਤ ਕਰਾ ਸਕਦਾ ਏ ਤੇ ਮੇਰੇ ਲਈ ਇਸ ਦੀਆਂ ਕੁੱਝ ਕਾਪੀਆਂ ਵੇਚ ਸਕਦਾ ਏ। ਉਸ ਨੇ ਇਸ ਦੀ ਥਾਂ ਮੈਨੂੰ ਮੀਰ ਅਨੀਸ ਦੀਆਂ ਕੁੱਝ ਪੁਰਾਣੀਆਂ ਕਿਤਾਬਾਂ ਦਾ ਦਿਲਾਸਾ ਦਿੱਤਾ। ਮੇਰੀ ਮਾਂ ਦੀ ਕਿਤਾਬ ਬਾਰੇ ਉਸ ਦਾ ਮੁਆਫ਼ੀ ਵਾਲਾ ਵਰਤਾਰਾ ਸੀ । 'ਜੇ ਮੈਂ ਕੁੱਝ ਕਰ ਸਕਦਾ। ਪਰ ਹੁਣ ਅਦਬੀ ਕਿਤਾਬਾਂ ਲਈ ਕੋਈ ਥਾਂ ਨਹੀਂ ਏ। ਬਸ ਇਕੋ ਮੰਗ ਏ। ਮਜ਼ਹਬ ਤੇ ਹੋਰ ਮਜ਼ਹਬ।'

ਮੇਰੀ ਜਾਮਾਹ ਮਸਜਿਦ ਦੀ ਫੇਰੀ ਗ਼ਾਲਿਬ ਦੇ ਮਜ਼ਾਰ ਉਤੇ ਜਾਵਣ ਤੋਂ ਬਿਨਾ ਕਦੀ ਪੂਰੀ ਨਹੀਂ ਹੁੰਦੀ। ਗ਼ਾਲਿਬ ਦੀ ਹਵੇਲੀ ਦੀ ਕੰਧ ਉਤੇ ਇਕ ਸਿਆਸੀ ਆਗੂ ਦੇ ਪੋਸਟਰ ਲੱਗੇ ਹੋਏ ਸਨ। ਗ਼ਾਲਿਬ ਦੀ ਹਵੇਲੀ ਦੀ ਹਾਲਤ ਵੇਖ ਮੇਰਾ ਰੁੱਗ ਭਰਿਆ ਗਿਆ। ਉਨਹਵੇਂ ਸਦੀ ਦੇ ਅੱਖਰਾਂ ਦੇ ਜਾਦੂ ਘਰ ਦਾ ਇਹ ਹਾਲ ਐ। ਇਕ ਬੰਦਾ ਕੰਧ ਦੇ ਨਾਲ ਲੱਗਾ ਮੋਤਰਦਾ ਪਿਆ ਸੀ ਤੇ ਮੁੜ ਉਹ ਹਗਨ ਬਹਿ ਗਿਆ ਤੇ ਝਬਦੇ ਜਾਂਦੀ ਕੀਤੀ। ਹਵੇਲੀ ਦੇ ਦੂਜੇ ਅੱਧ ਵਿਚ ਇਕ ਟੈਲੀ ਫ਼ੋਨ ਬੂਥ ਤੇ ਬਿਊਟੀ ਪਾਰਲਰ ਏ। ਮੈਂ ਉਸ ਥਾਂ ਦੇ ਮਾਲਿਕ ਨੂੰ ਉਲਾਹਮਾ ਦਿੱਤਾ ਉਸ ਦਾ ਜੋ ਮੈਂ ਅੱਖੀਂ ਡਿੱਠਾ ਸੀ। ਪਈ ਗ਼ਾਲਿਬ ਦਾ ਮਜ਼ਾਰ ਇਕ ਪਵਿੱਤਰ ਥਾਂ ਏ ਤੇ ਸਾਰੀ ਦੁਨੀਆ ਤੋਂ ਲੋਕ ਇਥੇ ਆਉਂਦੇ ਨੇਂ। ਪਰ ਉਸ ਨੇ ਮੇਰੀ ਗੱਲ ਦਾ ਕੋਈ ਅਸਰ ਲਏ ਬਣਾ ਜੁਆਬ ਦਿੱਤਾ ਪਈ ਲੋਕਾਂ ਕੋਲ ਹੋਰ ਕੋਈ ਥਾਂ ਨਹੀਂ ਏ ਤੇ ਹੁਣ ਉਨ੍ਹਾਂ ਗ਼ਾਲਿਬ ਦੀ ਹਵੇਲੀ ਨੂੰ ਈ ਹਾਜਤ ਖ਼ਾਨਾ ਬਣਾ ਲਿਆ ਏ। ਮੈਂ ਇਕ ਪੁਰਾਣੀ ਸੰਗੀਤ ਦੀ ਹੱਟੀ ਤੇ ਵੀ ਜਾਣਾ ਚਾਹੁੰਦਾ ਸਾਂ ਪਰ ਇਸ ਲਈ ਮੈਨੂੰ ਗੰਦ ਤੇ ਕੌੜੇ ਵਿਚੋਂ ਲੰਘ ਕੇ ਜਾਣਾ ਪੁਨਾ ਸੀ। ਜੇ ਤੁਹਾਡੇ ਨੱਕ ਤੇਜ਼ ਹੁਣ ਤੇ ਤਾਂ ਤੁਸੀ ਹੀਰੋਇਨ ਤੇ ਹਸ਼ੀਸ਼ ਸੁੰਘ ਸਕਦੇ ਉਹ ਜੋ ਮੁੰਡੇ ਕੁੜੀਆਂ ਉਥੇ ਪੈਂਦੇ ਪਏ ਸਨ। ਦੋ ਅੱਲ੍ਹੜ ਕੁੜੀਆਂ ਇਕ ਦੂਜੇ ਨਾਲ ਇੰਜ ਦਾ ਬੋਲ ਕਬੋਲ ਕਰਰਹੀਆਂ ਸਨ ਜੋ ਲਿਖਣ ਜੋਗ ਨਹੀਂ ਏ। ਇੰਜ ਲਗਦਾ ਸੀ ਮੀਰ ਅਨੀਸ ਲਈ ਕੋਈ ਹੋਰ ਥਾਂ ਲੱਭਣੀ ਪੋਸੀ।''
 
ਇਹ ਹਾਲ ਦਿਹਲੀ ਵਿਚ ਉਰਦੂ ਦੀ ਥਾਂ ਦਾ ਏ ਜਿਥੇ ਉਰਦੂ ਜੰਮੀ ਸੀ ਤੇ ਜੋ ਉਰਦੂ ਦਾ ਮਰਕਜ਼ ਸੀ। ਪਰ ਸਾਡੇ ਪੰਜਾਬੀ ਦੇ ਉਰਦੂ ਲਾਈ ਲੱਗ ਸੂਝਵਾਨਾਂ ਨੂੰ ਭੋਰਾ ਸ਼ਰਮ ਨਹੀਂ ਆਉਂਦੀ ਉਹ ਅਜੇ ਅਪਣਾ ਉਰਦੂ ਵਾਲਾ ਸੌਦਾ ਢਾਈ ਆਂਦੇ ਹੁਣ ਭਾਵੇਂ ਉਹਦਾ ਕੋਈ ਗਾਹਕ ਹੈ ਯਾ ਨਹੀਂ। ਪਿੱਛੇ ਪੰਜਾਬ ਦੇ ਗ਼ੱਦਾਰ ਫ਼ਤਿਹ ਮੁਹੰਮਦ ਮਲਿਕ ਨੇ ਇਕ ਅਖ਼ਬਾਰੀ ਗੱਲ ਬਾਤ ਵਿਚ ਦੱਸਿਆ ਪਈ ਉਰਦੂ ਨੇ ਕਿੱਥੇ ਕਿੱਥੇ ਜਨਮ ਲਿਆ ਬਾਰੇ ਪੰਜ ਜਿਲਦਾਂ ਦਾ ਸੈੱਟ ਉਰਦੂ ਲੀਗੋਅਜ ਅਥਾਰਟੀ ਤੋਂ ਛਪਵਾਇਆ ਏ। ਜਿਸ ਵਿਚ ਇਹ ਦੱਸਿਆ ਗਿਆ ਏ ਉਰਦੂ ਪਾਕਿਸਤਾਨ ਦੇ ਹਰ ਸੂਬੇ ਦੀ ਮਾਂ ਬੋਲੀ ਏ। ਆਖਣਾ ਤਾਂ ਇਹ ਬੰਦਾ ਏ ਪਈ ਉਰਦੂ ਆਪਣੇ ਘਰ ਵਿਚ ਤਾਂ ਮੁੱਕੀ ਖੜੀ ਆਈ ਸਾਡੇ ਉਤੇ ਕਿਉਂ ਉਹੀ ਬੋਲੀ ਮੜ੍ਹਦੇ ਉਹ ਜਿਹਦਾ ਅਪਣਾ ਦੇਸ ਨਿਕਾਲਾ ਹੋ ਗਿਆ ਏ। ਤੁਹਾਡੇ ਨਾਲੋਂ ਤਾਂ ਗ਼ਾਲਿਬ ਸੱਚਾ ਸੀ ਜਿਸ ਡੀਰ੍ਹ ਸੌ ਵਰ੍ਹੇ ਪਹਿਲਾਂ ਆਖਿਆ ''ਮੇਰੇ ਪਿਆਰੇ, ਜਦ ਉਰਦੂ ਬਜ਼ਾਰ ਹੀ ਨਹੀਂ ਤੇ ਉਰਦੂ ਕਿੱਥੇ ''।

 

More

Your Name:
Your E-mail:
Subject:
Comments: