کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਬੋਲੀ ਦੀ ਸਿਆਸਤ > ਤਿੰਨ ਰੋਜ਼ਾ ਵਿਸ਼ਵ ਪੰਜਾਬੀ ਕਾਨਫਰੰਸ 22 ਜੁਲਾਈ ਤੋਂ ਸ਼ੁਰੂ

ਤਿੰਨ ਰੋਜ਼ਾ ਵਿਸ਼ਵ ਪੰਜਾਬੀ ਕਾਨਫਰੰਸ 22 ਜੁਲਾਈ ਤੋਂ ਸ਼ੁਰੂ

ਵਿਚਾਰ ਡੈਸਕ

March 21st, 2009

5 / 5 (1 Votes)

 

 

ਕਾਨਫਰੰਸ ਦੌਰਾਨ ਪੜ੍ਹੇ ਜਾਣ ਵਾਲੇ ਸਾਰੇ ਪਰਚੇ ਇਕ ਕਿਤਾਬ 'ਚ ਸੰਜੋਏ ਜਾਣਗੇ
ਭਾਰਤ, ਪਾਕਿਸਤਾਨ ਸਮੇਤ ਦੁਨੀਆਂ ਭਰ 'ਚ ਵੱਸਦੇ ਪੰਜਾਬੀ ਵਿਦਵਾਨ ਕਰਨਗੇ ਸ਼ਿਰਕਤ

ਟੋਰਾਂਟੋ, (ਬਿਊਰੋ)
ਕਲਾਕਾਰ ਲੇਖਕ ਮੰਚ (ਕਲਮ), ਆਨਟੈਰੀਓ ਫਰੈਂਡਜ਼ ਕਲੱਬ ਅਤੇ ਪੰਜਾਬੀ ਮੀਡੀਆ ਐਸੋਸੀਏਸ਼ਨ ਵਲੋਂ 22, 23 ਅਤੇ 24 ਜੁਲਾਈ 2009 ਨੂੰ ਟੋਰਾਂਟੋ ਵਿਚ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਈ ਜਾ ਰਹੀ ਹੈ, ਜਿਸ ਵਿਚ ਦੋਹਾਂ ਪੰਜਾਬਾਂ (ਭਾਰਤੀ ਤੇ ਪਾਕਿਸਤਾਨੀ), ਯੂਰਪ, ਉੱਤਰੀ ਅਮਰੀਕਾ (ਟੋਰਾਂਟੋ ਤੇ ਬੀ.ਸੀ.) ਤੋਂ ਸੈਂਕੜੇ ਵਿਦਵਾਨਾਂ ਦੇ ਸ਼ਾਮਲ ਹੋਣ ਦੀ ਸੰਭਾਵਨਾਂ ਹੈ।

ਦੱਸਣਯੋਗ ਹੈ ਕਿ ਇਹ ਵਿਸ਼ਵ ਪੰਜਾਬੀ ਕਾਨਫਰੰਸ ਲੇਖਕਾਂ, ਕਲਾਕਾਰਾਂ, ਵਿਦਵਾਨਾਂ, ਸਿੱਖਿਆ ਮਾਹਰਾਂ, ਉਦਯੋਗਪਤੀਆਂ, ਮੀਡੀਆ ਕਰਮੀਆਂ ਅਤੇ ਉਨ੍ਹਾਂ ਸਭ ਪੰਜਾਬੀਆਂ ਦੀ ਸੰਸਥਾ ਹੈ, ਜਿਨ੍ਹਾਂ ਨੇ ਸਮੁੱਚੀ ਪੰਜਾਬੀ ਚੇਤਨਾ ਨੂੰ ਉਭਾਰਨ ਅਤੇ ਵਿਸ਼ਵ ਪੱਧਰ ਤੱਕ ਲੈ ਜਾਣ ਵਿਚ ਵੱਡਮੁੱਲਾ ਹਿੱਸਾ ਪਾਇਆ ਹੈ।

ਇਹ ਚੇਤਨਾ ਹੁਣ ਇਕ-ਦੋ ਮੁਲਕਾਂ ਤੱਕ ਸੀਮਿਤ ਨਹੀਂ ਰਹੀ, ਸਗੋਂ ਵਿਸ਼ਵ-ਵਿਆਪੀ ਰੂਪ ਧਾਰਨ ਕਰ ਚੁੱਕੀ ਹੈ। ਇਸ ਕਾਨਫਰੰਸ ਸਬੰਧੀ ਵਿਸਥਾਰਤ ਜਾਣਕਾਰੀ ਦਿੰਦਿਆਂ ਕਾਨਫਰੰਸ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਦੱਸਿਆ ਕਿ ਇਹ ਵਿਸ਼ਵ ਪੰਜਾਬੀ ਕਾਨਫਰੰਸ ਪੰਜਾਬੀ ਬੋਲੀ, ਸੱਭਿਆਚਾਰ ਅਤੇ ਪੰਜਾਬੀ ਚੇਤਨਾ ਦੀ ਪ੍ਰੋਮੋਸ਼ਨ ਲਈ ਯਤਨਸ਼ੀਲ ਹੈ। ਇਨ੍ਹਾਂ ਵਿਸ਼ਿਆਂ ਨਾਲ ਸਬੰਧਤ ਦਰਜਨਾਂ ਖੋਜ ਪੱਤਰ ਵਿਸ਼ਵ ਪੰਜਾਬੀ ਕਾਨਫਰੰਸ ਦੇ ਪੰਜ ਸੈਸ਼ਨਾਂ ਵਿਚ ਪੜ੍ਹੇ ਜਾਣਗੇ। ਇਹ ਪਰਚੇ ਲਿਖਣ ਲਈ ਵਿਦਵਾਨਾਂ/ਰੀਸਰਚ ਸਕਾਲਰਾਂ ਨੂੰ ਵਿਸ਼ੇ ਦੇ ਦਿੱਤੇ ਗਏ ਹਨ। ਪੜ੍ਹੇ ਜਾਣ ਵਾਲੇ ਪਰਚਿਆਂ ਦੀ ਤਫ਼ਸ਼ੀਲ ਅਸੀਂ ਆਉਣ ਵਾਲੇ ਸਮੇਂ ਵਿਚ ਮੁਹਈਆ ਕਰਾਂਗੇ।

ਇਸ ਕਾਨਫਰੰਸ ਦੀ ਵਿਲੱਖਣਤਾ ਇਹ ਵੀ ਹੋਵੇਗੀ ਕਿ ਹੁਣ ਤੱਕ ਹੋਈਆਂ ਤਕਰੀਬਨ ਅੱਧੀ ਦਰਜਨ ਵਿਸ਼ਵ ਪੰਜਾਬੀ ਕਾਨਫਰੰਸਾਂ ਵਿਚ ਪੜ੍ਹੇ ਗਏ ਪਰਚਿਆਂ ਨੂੰ ਸਾਂਭਣ ਜਾਂ ਛਾਪਣ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ। ਕਲਾਕਾਰ ਲੇਖਕ ਮੰਚ (ਕਲਮ) ਨੇ ਇਨ੍ਹਾਂ ਪੇਪਰਾਂ ਨੂੰ ਇਕ ਰੈਫਰੈਂਸ ਬੁੱਕ ਦੀ ਸ਼ਕਲ ਵਿਚ ਤਿਆਰ ਕਰਵਾਉਣ ਦੀ ਜ਼ਿੰਮੇਵਾਰੀ ਲਈ ਹੈ, ਜੋ ਭਵਿੱਖ ਖੋਜਾਰਥੀਆਂ ਦੀ ਮਦਦ ਲਈ ਇਹ ਰੈਫਰੈਂਸ ਬੁੱਕ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਇਸ ਕਾਨਫਰੰਸ ਦੇ ਪ੍ਰਧਾਨ ਪਿਲਾਰਾ ਸਿੰਘ ਕੁੱਦੋਵਾਲ, ਜਨਰਲ ਸਕੱਤਰ ਲੱਖ ਕਰਨਾਲਵੀ, ਡਾ. ਦਰਸ਼ਨ ਸਿੰਘ ਸਰਪ੍ਰਸਤ ਤੋਂ ਇਲਾਵਾ ਪੰਜਾਬੀ ਮੀਡੀਆ ਐਸੋਸੀਏਸ਼ਨ ਨਾਲ ਸਬੰਧਤ ਅਮਰ ਸਿੰਘ ਭੁੱਲਰ, ਬਲਰਾਜ ਸਿੰਘ ਦਿਉਲ ਆਦਿ ਹਨ।

 

More

Your Name:
Your E-mail:
Subject:
Comments: