کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਬੋਲੀ ਦੀ ਸਿਆਸਤ > ਪਾਕਿਸਤਾਨੀ ਰਿਆਸਤ ਤੇ ਮੁਕਾਮੀ ਬੋਲੀਆਂ

ਪਾਕਿਸਤਾਨੀ ਰਿਆਸਤ ਤੇ ਮੁਕਾਮੀ ਬੋਲੀਆਂ

ਅਸਦ ਅਲੀ

January 18th, 2010

5 / 5 (1 Votes)

 

 

ਪਾਕਿਸਤਾਨ ਦੇ ਸਦਰ ਆਸਿਫ਼ ਅਲੀ ਜ਼ਰਦਾਰੀ ਵੱਲੋਂ ਲਾਹੌਰ ਵਿਚ ਪੰਜਾਬੀ ਵਿੱਚ ਤਕਰੀਰ ਤੋਂ ਮਗਰੋਂ ਐਲਾਨ ਕੀਤਾ ਗਿਆ ਪਈ ਉਹ ਹੁਣ ਬਲੋਚਿਸਤਾਨ ਵਿਚ ਵੀ ਉਹਦੀ ਮੁਕਾਮੀ ਬੋਲੀ ਵਿਚ ਖ਼ਿਤਾਬ ਕਰਨਗੇ। ਇਹ ਇਕ ਚੰਗੀ ਕੋਸ਼ਿਸ਼ ਹੋ ਸਕਦੀ ਹੈ ਜੇ ਗੱਲ ਸਿਰਫ਼ ਖ਼ਿਤਾਬ ਤੋਂ ਅੱਗੇ ਵਧ ਜਾਵੇ ਤੇ ਮੁਕਾਮੀ ਬੋਲੀਆਂ ਨੂੰ ਅੰਗਰੇਜ਼ੀ ਤੇ ਉਰਦੂ ਦੇ ਨਾਲ ਬਰਾਬਰ ਦੀ ਥਾਂ ਦਿੱਤੀ ਜਾਵੇ।

ਹਾਲੀ ਤੇ ਸੂਰਤੇਹਾਲ ਇਹ ਹੇ ਪਈ ਘੱਟੋ ਘੱਟ ਪੰਜਾਬ ਵਿੱਚ ਤੇ ਲੋਕ ਆਪਣੇ ਨਿਆਣਿਆਂ ਦਾ ਪੰਜਾਬੀ ਬੋਲਣਾ ਵੀ ਪਸੰਦ ਨਹੀਂ ਕਰਦੇ ਤੇ ਇਸ ਰੁਝਾਨ ਨੂੰ ਸ਼ੁਰੂ ਹੋਈਆਂ ਕਈ ਸਾਲ ਹੋਏ ਨੇਂ। ਉਹਦੀ ਮਿਸਾਲ ਹੁਣ ਪਿੰਡਾਂ ਵਿਚ ਵੀ ਘੱਰ ਘੱਰ ਮੌਜੂਦ ਹੈ। ਇੱਥੇ ਇਹ ਸਵਾਲ ਪੈਦਾ ਹੁੰਦਾ ਹੈ ਪਈ ਆਸਿਫ਼ ਜ਼ਰਦਾਰੀ ਆਪਣੇ ਨਿਆਣਿਆਂ ਨਾਲ ਕਿਹੜੀ ਬੋਲੀ ਬੋਲਦੇ ਹੋਣਗੇ ਜਿਨ੍ਹਾਂ ਨੂੰ ਅੱਗੇ ਹੁਕਮਰਾਨੀ ਲਈ ਤਿਆਰ ਕੀਤਾ ਜਾ ਰਿਹਾ ਹੈ ਉਨ੍ਹਾਂ ਦੀ ਬੋਲੀ ਲੋਕਾਈ ਤੋਂ ਅੱਡ ਕਿਉਂ ਹੈ ।

ਛੇਕੜਲੀ ਵਾਰੀ ਪਾਕਿਸਤਾਨ ਗਿਆ ਤੇ ਸਰਗੋਧੇ ਇਕ ਮੁੰਡੇ ਨਾਲ ਮਿਲਣੀ ਹੋਈ ਜਿਹੜਾ ਐਮ ਏ ਇਕਨਾਮਿਕਸ ਕਰ ਰਿਹਾ ਸੀ ਤੇ ਜਿਹਦੀ ਸਾਰੀ ਗੱਲ ਬਾਤ ਇੰਗਲਿਸ਼ ਦੁਆਲੇ ਘਮਦੀ ਸੀ। ਉਹਨੇ ਕਈ ਵਾਰੀ ਇੱਕ ਸੰਗੀ ਦਾ ਦੱਸਿਆ ਜਿਹਦੀ ਇੰਗਲਿਸ਼ ਬੜੀ ਹਾਈ ਸੀ। ਉਹਦਾ ਕਹਿਣਾ ਸੀ ਪਈ ਇਕਨਾਮਿਕਸ ਤੇ ਹੋ ਜਾਵੇਗੀ ਅਸਲੀ ਮਸਅਲਾ ਇੰਗਲਿਸ਼ ਦਾ ਹੈ। ਇਕ ਪੁਰਾਣੇ ਵਕੀਲ ਕਲਾਸ ਫ਼ੈਲੋ ਨਾਲ ਮਿਲਣੀ ਹੋਈ ਤੇ ਉਨ੍ਹਾਂ ਕਹਿਆ ਮਾਸ਼ਾਆਲਲਾ ਹੁਣ ਤੇ ਮੈਂ ਅੰਗਰੇਜ਼ੀ ਵਿਚ ਵੀ ਦਲੀਲਾਂ ਦੇ ਸਕਨਾਂ।'

ਬੜੇ ਸਾਲ ਹੋਏ ਇਕ ਸਹਾਫ਼ੀ ਸੰਗੀ ਨਾਲ ਗੱਲ ਬਾਤ ਹੋ ਰਹੀ ਸੀ ਜਿਨ੍ਹਾਂ ਦੀ ਇੰਗਲਿਸ਼ ਬੜੀ ਚੰਗੀ ਹੈ। ਉਨ੍ਹਾਂ ਨੂੰ ਜਦੋਂ ਪਤਾ ਲੱਗਿਆ ਪਈ ਮੈਂ ਹਾਈ ਕੋਰਟ ਵਿਚ ਇਕ ਕੇਸ ਦੀ ਰਿਪੋਰਟਿੰਗ ਕਰ ਰਹੀਆਂ ਜਿਹਦੇ ਵਿੱਚ ਐਤਜ਼ਾਜ਼ ਅਹਸਨ ਤੇ ਹੋਰ ਵੱਡੇ ਵੱਡੇ ਵਕੀਲ ਪੇਸ਼ ਹੋ ਰਹੇ ਨੇਂ ਤੇ ਉਨ੍ਹਾਂ ਨੇ ਪਹਿਲਾ ਸਵਾਲ ਇਹ ਕੀਤਾ ਪਈ ਐਤਜ਼ਾਜ਼ ਦਾ ਇੰਗਲਿਸ਼ ਦਾ ਲਹਿਜਾ ਕਿਵੇਂ ਦਾ ਹੈ। ਮੇਰੇ ਸੰਗੀ ਲਈ ਦਲੀਲਾਂ ਸਾਂਵੀ ਜਿਹੀ ਹੈਸੀਅਤ ਰੱਖਦਿਆਂ ਸੀ।

ਪਾਕਿਸਤਾਨ ਦੇ ਜਵਾਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਪਈ ਮਿਹਨਤ ਤੋਂ ਬਿਨਾ ਤੇ ਖ਼ੋਰੇ ਕੰਮ ਚੱਲ ਜਾਵੇ ਪਰ ਚੰਗੀ ਇੰਗਲਿਸ਼ ਦੇ ਬਿਨਾ ਤਰੱਕੀ ਦਾ ਬੂਹਾ ਉਨ੍ਹਾਂ ਤੇ ਬੰਦ ਹੀ ਰਹਵੇ ਗਾ। ਹਰ ਪਾਕਿਸਤਾਨੀ ਕਿੰਨੇ ਹੀ ਇੰਜ ਦੇ ਲੋਕਾਂ ਨੂੰ ਜਾਣਦਾ ਹੋਵੇ ਗਾ ਜਿਨ੍ਹਾਂ ਨੇ ਇੰਗਲਿਸ਼ ਦੇ ਕਾਰਨ ਪ੍ਰਾਇਮਰੀ, ਮਿਡਲ , ਮੈਟ੍ਰਿਕ ਯਾਂ ਬੀ ਏ ਵਿਚ ਇੰਗਲਿਸ਼ ਵਿੱਚ ਵਾਰ ਵਾਰ ਫ਼ੇਲ ਹੋਣ ਤੋਂ ਮਗਰੋਂ ਪੜ੍ਹਾਈ ਦਾ ਸਿਲਸਿਲਾ ਵਿਚ ਹੀ ਛੱਡ ਦਿੱਤਾ।

ਆਲਮੀ ਪੱਧਰ ਤੇ ਕਈ ਵਾਰੀ ਮੁੱਢਲੀ ਤਾਲੀਮ ਮਾਂ ਬੋਲੀ ਵਿਚ ਦੇਣ ਦੀ ਅਹਿਮੀਅਤ ਤੇ ਗੱਲ ਹੋਈ ਹੈ ਪਰ ਪਾਕਿਸਤਾਨ ਵਿੱਚ ਹਾਲੀ ਮੁਕਾਮੀ ਕਲਚਰ ਨੂੰ ਕਮਤਰ ਸਮਝਣ ਦੀ ਰੀਤ ਜਾਰੀ ਹੈ। ਜਿਨ੍ਹੇ ਕਦੀ ਸਿਵਲ ਯਾਂ ਫ਼ੌਜੀ ਅਫ਼ਸਰ ਸ਼ਾਹੀ ਦਾ ਯਾਂ ਅਦਾਲਤੀ ਨਿਜ਼ਾਮ ਦਾ ਹਿੱਸਾ ਬਣਨ ਦਾ ਸੁਫ਼ਨਾਂ ਵੇਖਿਆ ਹੈ ਉਹਨੂੰ ਪਤਾ ਹੈ ਉਹਦੇ ਵਿਚ ਅਨਕਲਸ਼ ਵਿਚ ਬੋਲ ਚਾਲ ਦੀ ਖ਼ੂਬੀ ਕਿੰਨੀ ਅਹਿਮੀਅਤ ਰੱਖਦੀ ਹੈ।

ਮਸਅਲਾ ਇਹ ਹੇ ਪਈ ਪਾਕਿਸਤਾਨ ਵਿੱਚ ਇੰਗਲਿਸ਼ ਸਿੱਖਣ ਦੇ ਇਕੋ ਜਿਹੇ ਮੌਕੇ ਨਹੀਂ ਮਿਲਦੇ। ਇਹਦੇ ਤੱਤ ਵਿਚ ਇਕ ਮਹਿਦੂਦ ਅਕਲੀਤ ਦੇ ਲੋਕ ਸਿਰਫ਼ ਇੰਗਲਿਸ਼ ਦੇ ਸਿਰ ਤੇ ਹੀ ਮੁਲਕ ਵਿਚ ਛਾਏ ਹੋਏ ਨਜ਼ਰ ਆਉਂਦੇ ਨੇਂ। ਇਕੋ ਜਿਹੇ ਤਾਲੀਮੀ ਮੌਕੇ ਨਾ ਮਿਲਣ ਦਾ ਨੁਕਸਾਨ ਇਹ ਹੇ ਪਈ ਇਕ ਵੱਡੀ ਗਿੰਤਰੀ ਰਿਆਸਤ ਤੋਂ ਅੱਡ ਹੋ ਜਾਂਦੀ ਹੈ।

ਲੋੜ ਇਸ ਗੱਲ ਦੀ ਹੈ ਇੰਗਲਿਸ਼ ਦੀ ਤਾਲੀਮ ਨੂੰ ਆਮ ਕੀਤਾ ਜਾਵੇ ਤੇ ਮੁਲਕ ਦੇ ਕਈ ਹਿੱਸਿਆਂ ਦੀਆਂ ਸਕਾਫ਼ਤਾਂ ਨੂੰ ਮੰਨਿਆ ਜਾਵੇ ਤੇ ਸਾਰਿਆਂ ਬੋਲੀਆਂ ਨੂੰ ਕੌਮੀ ਬੋਲੀ ਦਾ ਦਰਜਾ ਦਿੱਤਾ ਜਾਵੇ। ਸੂਬਾਈ ਤੇ ਵਫ਼ਾਕੀ ਪੱਧਰ ਤੇ ਨੌਕਰੀ ਲਈ ਇਮਤਿਹਾਨ ਵਿਚ ਅੰਗਰੇਜ਼ੀ ਤੇ ਉਰਦੂ ਦਾ ਪਰਚਾ ਜ਼ਰੂਰ ਰੱਖਣ ਕਿਉਂ ਜੋ ਇਹ ਬਹਿਰ ਹਾਲ ਵਿਚਲੀ ਤੇ ਬਾਹਰਲੀ ਪੱਧਰ ਤੇ ਰਾਬਤੇ ਦੀਆਂ ਬੋਲੀਆਂ ਨੇਂ ਪਰ ਇਖ਼ਤਿਆਰੀ ਮਜ਼ਮੂਨ ਕਿਸੇ ਵੀ ਬੋਲੀ ਵਿਚ ਪੜ੍ਹਨ ਦਾ ਹੱਕ ਹੋਣਾ ਚਾਹੀਦਾ ਹੈ।

 

More

Your Name:
Your E-mail:
Subject:
Comments: