کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਬੋਲੀ ਦੀ ਸਿਆਸਤ > ਸਵਾਤ ਤੋਂ ਚਿੱਠੀ: ਮਾਂ ਬੋਲੀ ਵਿਚ ਪਹਿਲੀ ਦੇ ਪੜ੍ਹਿਆਰ ਪੰਜਵੀਂ ਜਮਾਤ ਤੋਂ ਅੱਗੇ

ਸਵਾਤ ਤੋਂ ਚਿੱਠੀ: ਮਾਂ ਬੋਲੀ ਵਿਚ ਪਹਿਲੀ ਦੇ ਪੜ੍ਹਿਆਰ ਪੰਜਵੀਂ ਜਮਾਤ ਤੋਂ ਅੱਗੇ

ਵਿਚਾਰ ਡੈਸਕ

February 24th, 2010

 

 

ਮੇਰੇ ਡੇਲੀ ਟਾਈਮਜ਼ ਵਿਚ ਅੰਗਰੇਜ਼ੀ ਦੇ ਕਾਲਮ "ਮਾਂ ਬੋਲੀ ਵਿਚ ਪੜ੍ਹਾਈ" ਨੂੰ ਪੜ੍ਹ ਕੇ ਸਵਾਤ ਤੋਂ ਜ਼ੁਬੈਰ ਤੋਰੋਲੀ ਹੋਰਾਂ ਇਕ ਖ਼ਤ ਲਿਖਿਆ।ਉਸ ਖ਼ਤ ਨੂੰ ਪੜ੍ਹ ਕੇ ਮੈਂ ਉਨ੍ਹਾਂ ਨਾਲ ਫ਼ੋਨ ਤੇ ਵੀ ਗੱਲ ਕੀਤੀ ਤੇ ਹੋਰ ਜਾਣਕਾਰੀ ਲਈ। ਜੋ ਕੁੱਝ ਉਨ੍ਹਾਂ ਦੇ ਖ਼ਤ ਤੇ ਉਨ੍ਹਾਂ ਦੀ ਗੱਲ ਤੋਂ ਸਮਝ ਆਇਆ ਉਹ ਕੁੱਝ ਇੰਜ ਹੈ।

ਉਨ੍ਹਾਂ ਦੱਸਿਆ ਜੋ ਉਨ੍ਹਾਂ ਨੇ ਬੱਚਿਆਂ ਨੂੰ ਪੜ੍ਹਾਉਨ ਲਈ ਇਹ ਤਜਰਬਾ ਕੀਤਾ ਹੈ। ਉਨ੍ਹਾਂ ਦੇ ਸਕੂਲ ਵਿਚ ਸੱਭ ਤੋਂ ਪਹਿਲੇ ਦੋ ਸਾਲਾਂ ਵਿਚ ਮੁਕਾਮੀ ਮਾਦਰੀ ਜ਼ਬਾਨ ਪੁਰਵਾਲੀ ਵਿਚ ਪੜ੍ਹਾਇਆ ਜਾਂਦਾ ਹੇ ਤੇ ਫਿਰ ਉਨ੍ਹਾਂ ਨੂੰ ਉਰਦੂ ਸਕੂਲ ਨਾਲ ਜੋੜਿਆ ਜਾਂਦਾ ਹੈ ਤੇ ਅੱਗੇ ਜਾ ਕੇ ਅੰਗਰੇਜ਼ੀ ਨਾਲ।ਉਨ੍ਹਾਂ ਦਾ ਇਕ ਸਾਲ ਚਾਰ ਟੋਟਿਆਂ ਵਿਚ ਵੰਡਿਆ ਹੁੰਦਾ ਜਿਸ ਵਿੱਚ ਹਰ ਟੋਟਾ ਅਠ ਹਫ਼ਤਿਆਂ ਦਾ ਹੁੰਦਾ ਹੈ।

ਉਨ੍ਹਾਂ ਕਹਿਆ ਜੋ ਜਿਹੜਾ ਕੁੱਝ ਉਨ੍ਹਾਂ ਦੇ ਪ੍ਰੋਗਰਾਮ ਵਿੱਚ ਜਿਹਨਾਂ ਬੱਚਿਆਂ ਛੇ ਮਹੀਨੇ ਪੜ੍ਹਿਆ ਸੀ ਉਨ੍ਹਾਂ ਨੂੰ ਪੰਜਵੇਂ ਪਾਸ ਨਿਆਣਿਆਂ ਨਾਲ ਟੈਸਟ ਕੀਤਾ ਗਿਆ। ਇਸ ਵਿਚ ਉਨ੍ਹਾਂ ਦੇ ਪਰਵਾਲੀ ਪ੍ਰੋਗਰਾਮ ਦੇ ਛੇ ਮਹੀਨੇ ਪੜ੍ਹੇ ਬੱਚੇ ਪੰਜਵੀਂ ਜਮਾਤ ਪੜ੍ਹੀਆਂ ਨਾਲੋਂ ਅੱਗੇ ਸਨ।

ਇਹ ਇਸ ਗੱਲ ਦਾ ਸਬੂਤ ਹੈ ਜੋ ਜਿਸ ਨਿਆਣੇ ਨੂੰ ਅਪਣੀ ਬੋਲੀ ਆਉਂਦੀ ਹੈ ਉਸ ਨੂੰ ਹੋਰ ਜ਼ਬਾਨਾਂ ਵੀ ਛੇਤੀ ਤੇ ਚੰਗੀਆਂ ਆਉਂਦੀਆਂ ਹਨ। ਤੇ ਇਸ ਦੇ ਉਲਟ ਵੀ ਸਹੀ ਹੈ ਜੋ ਜਿਸ ਨਿਆਣੇ ਨੂੰ ਅਪਣੀ ਮਾਂ ਬੋਲੀ ਵਿਚ ਲਿਖਣਾ ਪੜ੍ਹਨਾ (ਸਿਰਫ਼ ਬੋਲਣਾ ਨਹੀਂ) ਨਹੀਂ ਆਉਂਦਾ ਉਸ ਨੂੰ ਦੂਜੀ ਜ਼ਬਾਨਾਂ ਦੇ ਬੋਲਣ ਤੇ ਵੀ ਪਕੜ ਨਹੀਂ ਹੁੰਦੀ। ਇਸੇ ਲਈ ਪੰਜਾਬੀ ਨਿਆਣੇ ਐਮ ਕਰਕੇ ਦੱਸ ਬਾਰਾਂ ਸਾਲ ਅੰਗਰੇਜ਼ੀ ਪੜ੍ਹ ਕੇ ਵੀ ਅੰਗਰੇਜ਼ੀ ਨਹੀਂ ਬੋਲ ਸਕਦੇ। ਉਨ੍ਹਾਂ ਦੀ ਉਰਦੂ ਵੀ ਵਾਜਬੀ ਜਿਹੀ ਹੀ ਹੁੰਦੀ ਹੈ।
ਖ਼ਤ ਦੀ ਨਕਲ ਇਹ ਹੈ।
http://www.wichaar.com/news/294/ARTICLE/19094/2010-02-24.html

 

More

Your Name:
Your E-mail:
Subject:
Comments: