کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਬੋਲੀ ਦੀ ਸਿਆਸਤ > ਮਾਂ ਬੋਲੀ ਅਤੇ ਰੌਸ਼ਨ ਖ਼ਿਆਲੀ

ਮਾਂ ਬੋਲੀ ਅਤੇ ਰੌਸ਼ਨ ਖ਼ਿਆਲੀ

ਡਾ. ਮਨਜ਼ੂਰ ਇਜਾਜ਼

February 24th, 2010

 

 

2010 ਦੇ ਮਾਂ ਬੋਲੀਆਂ ਦੇ ਜਗਤ ਦਿਹਾੜ ਤੇ ਮੇਰੀ ਸੁਧਰ ਹੈ ਪਈ ਮੇਰੇ ਪੰਜਾਬੀ ਭਰਾ ਦੂਜੇ ਮਜ਼ਹਬਾਂ ਅਤੇ ਫ਼ਿਰਕਿਆਂ ਨੂੰ ਜਰਨਾ ਸਿੱਖਣ ਅਤੇ ਪਿਛਾਂ ਜਾਣ ਦੀ ਥਾਂ ਅੱਗੇ ਵਧਣ। ਮੇਰੀ ਇਹ ਤਾਂਘ ਵੀ ਹੈ ਪਈ ਉਹ ਇਹੋ ਜਿਹੇ ਬਾਜ਼ਮੀਰ ਸ਼ਹਿਰੀ ਬਣਨ ਜਿਹੜੇ ਵਸੇਬ ਵਿਚ ਅਪਣਾ ਸਿਰ ਪਾਉਂਦੇ ਹਨ ਅਤੇ ਗ਼ਰੀਬ ਮੀਲਾਂ ਦਾ ਹੱਥ ਵੰਡਾਉਂਦੇ ਹਨ। ਸਵਾਲ ਇਹ ਹੈ ਪਈ ਮੈਂ ਇਹੋ ਜਿਹੇ ਵਿਚਾਰ ਬਣਾਉਣ ਲਈ ਕੀ ਹੱਥ ਪਵਾ ਸਕਨਾਂ? ਦੂਜੇ ਮਾਅਨਿਆਂ ਵਿਚ ਅਜੋਕੇ ਤਾਰੀਖ਼ੀ ਹਾਲਾਂ ਦੀਆਂ ਮਜਬੂਰੀਆਂ ਦੇ ਹੁੰਦਿਆਂ ਹੋਇਆਂ ਉਹ ਕਿਹੜੀਆਂ ਗੱਲਾਂ ਹਨ ਜਿਹੜੀਆਂ ਮੈਨੂੰ ਲੋੜੀਂਦਾ ਵਿਚਾਰ ਬਣਾਉਣ ਵਿੱਚ ਹੱਥ ਪਵਾ ਸਕਦੀਆਂ ਹਨ?

ਮੇਰੇ ਖ਼ਿਆਲ ਮੂਜਬ ਅਸੀਂ ਸਾਰੇ ਇਸ ਗੱਲ ਨੂੰ ਮਨਾਂਗੇ ਪਈ ਸਾਡੀ ਹਯਾਤੀ ਦੇ ਜ਼ਾਤੀ ਤਜਰਬੇ ਤੋਂ ਅੱਡ ਅਸੀਂ ਉਨ੍ਹਾਂ ਗੱਲਾਂ ਦਾ ਅਸਰ ਲੈਂਦੇ ਹਾਂ ਜਿਹੜੀਆਂ ਅਸੀਂ ਸਨਨਦੇ ਪੜ੍ਹਦੇ ਹਾਂ। ਕਿਉਂ ਜੇ ਅੱਜਕਲ੍ਹ ਸਕੂਲੀ ਪੜ੍ਹਾਈ ਬੜੀ ਨਿੱਕੀ ਉਮਰੇ ਛੋਹ ਲਈ ਜਾਂਦੀ ਹੈ ਇਸ ਲਈ ਆਖਿਆ ਜਾ ਸਕਦਾ ਹੈ ਪਈ ਲਿਖਤੀ ਲਫ਼ਜ਼ਾਂ ਦੀ ਅਚੀਚਤਾ ਵੱਧ ਗਈ ਹੈ। ਇਸ ਲਈ ਅਸੀਂ ਪੰਜਾਬੀਆਂ ਉਤੇ ਪਾਕਿਸਤਾਨੀਆਂ ਦੇ ਕ੍ਰੋਧੀ ਵਰਤਾਰੇ ਨੂੰ ਕਿਸੇ ਹੱਦ ਤੀਕਰ ਪੜ੍ਹਾਈ ਦੇ ਨਿਜ਼ਾਮ ਨਾਲ ਜੋੜ ਸਕਦੇ ਹਾਂ। ਸਗੋਂ ਇਹ ਆਖਣਾ ਚਾਹੀਦਾ ਹੈ ਪਈ ਅੱਤ ਵਾਦ ਦੇ ਉਭਾਰ ਅਤੇ ਸਕੂਲੀ ਪੜ੍ਹਾਈ ਦੇ ਖਿਲਾਰ ਵਿਚਕਾਰ ਗੋੜ੍ਹਾ ਸਾਂਗਾ ਹੈ। ਇਸ ਦਾ ਸਬੂਤ ਇਹ ਵੀ ਹੈ ਪਈ ਇਨ ਪੜ੍ਹ ਯਾਂ ਘੱਟ ਪੜ੍ਹੇ ਲਿਖੇ ਪੇਂਡੂ ਬਹੁਤੇ ਪੜ੍ਹੀਆਂ ਲਿਖੀਆਂ ਨਾਲੋਂ ਸਹਿਣ ਦਾ ਬਹੁਤਾ ਵਿਖਾਲਾ ਕਰਦੇ ਹਨ।

ਅਸੀਂ ਹਰ ਪੜ੍ਹੇ ਲਿਖੇ ਅਤੇ ਅਗੋਂਹੇ ਵਿਚਾਰਾਂ ਵਾਲੇ ਜੀ ਤੋਂ ਜਿਸ ਜਰਨ ਅਤੇ ਸਹਿਣ ਦੀ ਆਸ ਰੱਖਦੇ ਹਾਂ ਉਹਨੂੰ ਈ ਲੈ ਲਉ। ਜੇ ਬਾਕਾਆਦਾ ਪੜ੍ਹਾਈ ਨਾ ਹੋਵੇ ਤੇ ਬੰਦੇ ਨੂੰ ਅਪਣੀ ਅਕਲ ਮਤ ਨਾਲ ਦੂਜੇ ਮਜ਼ਹਬਾਂ ਅਤੇ ਰੀਤਾਂ ਦੇ ਲੋਕਾਂ ਨਾਲ ਕੋਈ ਵਿਹਾਰ ਰੱਖਣਾ ਪੈਂਦਾ ਹੈ। ਇਸ ਬਾਰੇ ਬੰਦਾ ਆਮ ਤੌਰ ਤੇ ਵਢਕੀਆਂ ਦੇ ਅਖਾਣਾਂ ਅਤੇ ਮੁਕਾਮੀ ਤੌਰ ਤੇ ਸਣੇ ਹੋਏ ਅਦਬ ਅਤੇ ਰਵਾਇਤ ਦੇ ਹਵਾਲੇ ਨਾਲ ਅਪਣਾ ਜ਼ਿਹਨ ਬਣਾਵੇ ਗਾ।

ਪੰਜਾਬ ਦੇ ਹਵਾਲੇ ਨਾਲ ਇਹ ਆਖਿਆ ਜਾ ਸਕਦਾ ਹੈ ਪਈ ਮੁਕਾਮੀ ਕਲਾਸਿਕੀ ਅਦਬ ਦਾ ਪੜ੍ਹਨਾ ਅਤੇ ਸੁਣਨਾ।। ਲੱਖਾਂ ਪੰਜਾਬੀ ਅਪਣੀ ਬੋਲੀ ਤੇ ਪੜ੍ਹ ਸਕਦੇ ਸਨ ਪਰ ਉਰਦੂ ਯਾਂ ਕੋਈ ਹੋਰ ਬੋਲੀ ਪੜ੍ਹਨ ਜੋਗੇ ਨਹੀਂ ਸਨ। ਇਸ ਕਲਾਸਿਕੀ ਅਦਬ ਵਿੱਚ ਕੁੱਝ ਸਿਰਜਣਾਂ ਦੀ ਅਗਾੜੀ ਪਿਛਾੜੀ ਮਜ਼੍ਹਬੀ ਯਾ ਸੂਫ਼ੀਆਨਾ ਸੀ ਜਦੋਂ ਕਿ ਬਹੁਤਾ ਅਦਬ ਉੱਕਾ ਰੋਮਾਨਵੀ ਸੀ ਜਿਸ ਨੂੰ ਰਵਾਇਤੀ ਪੰਜਾਬੀ ਤਸੱਵੁਫ਼ ਦਾ ਮਖੌਟਾ ਪਵਾ ਦਿੰਦੇ ਸਨ। ਜੋ ਵੀ ਹੋਵੇ ਇਹ ਮੁਕਾਮੀ ਅਦਬ ਬੰਦਿਆਈ ਦੀਆਂ ਰੀਤਾਂ ਦਾ ਸਬਕ ਸਿਖਾਉਂਦਾ ਸੀ ਅਤੇ ਸਹਿਣ ਵਾਲੇ ਦਿਮਾਗ਼ ਪੈਦਾ ਕਰਦਾ ਸੀ। ਇਸ ਤਰ੍ਹਾਂ ਦੇ ਅਦਬ ਨੂੰ ਤਾਲੀਮੀ ਨਿਜ਼ਾਮ ਵਿੱਚੋਂ ਸਾਰੇ ਦਾ ਸਾਰਾ ਕੱਢ ਕੇ ਇਹਦੀ ਥਾਂ ਉਰਦੂ ਅਤੇ ਫ਼ਾਰਸੀ ਨੂੰ ਤੂੰ ਕੇ ਜੀਆਂ ਦੀ ਅਕਲ ਮਤ ਨੂੰ ਇਸ ਤਰ੍ਹਾਂ ਬਿਗਾਨਾ ਕਰ ਦਿੱਤਾ ਗਿਆ ਪਈ ਉਹ ਜਰਨਾ ਵੀ ਭੁੱਲ ਗਏ। ਬਹੁਤੇ ਨਾ ਤੇ ਓਭੜ ਬੋਲੀਆਂ ਨੂੰ ਸਮਝ ਸਕਦੇ ਸਨ ਅਤੇ ਭੋਰਾ ਕੂ ਸਮਝ ਵੀ ਲੈਂਦੇ ਤੇ ਉਹਦੇ ਅਸਲ ਮਾਅਨਿਆਂ ਤੀਕਰ ਨਹੀਂ ਅੱਪੜ ਸਕਦੇ ਸਨ।

ਹੁਣ ਇਸ ਵਿਚਾਰ ਨੂੰ ਲਵੋ ਪਈ ਕਿਹੋ ਜਹਿਆ ਜ਼ਿਹਨ ਸੈਕੂਲਰ ਰਿਆਸਤ ਨੂੰ ਮਨ ਸਕਦਾ ਹੈ? ਇਹਦਾ ਮਤਲਬ ਇਹ ਹੇ ਪਈ ਬੰਦੇ ਇਸ ਮੁੱਢਲੀ ਹੋਣੀ ਨੂੰ ਮੰਨਣ ਪਈ ਉਹ ਇਕ ਦੂਜੇ ਨਾਲੋਂ ਵੱਖਰੇ ਹਨ ਅਤੇ ਕਿਸੇ ਘੱਟ ਗਿਣਤੀ ਯਾਂ ਵੱਧ ਗਿਣਤੀ ਨੂੰ ਦੂਜਿਆਂ ਤੇ ਆਪਣੇ ਵਿਚਾਰ ਮੜ੍ਹਨ ਨਹੀਂ ਦਿੱਤੇ ਜਾ ਸਕਦੇ। ਇਹਦਾ ਇਹ ਵੀ ਮਤਲਬ ਹੋਇਆ ਪਈ ਰੱਬ ਨਾਲ ਸਾਂਗੇ ਨੂੰ ਜ਼ਾਤੀ ਸਮਝਿਆ ਜਾਵੇ ਨਾਂ ਕਿ ਜਿੱਥੇ ਬੰਦ ਮੁਆਹਿਦਾ।

ਮਲਾਸ਼ਾਹੀ ਦਾ ਅਕੀਦਾ ਹੈ ਪਈ ਰੱਬ ਨਾਲ ਉਨ੍ਹਾਂ ਦਾ ਸਾਂਗਾ ਜਿੱਥੇ ਬੰਦ ਹੈ ਇਸ ਲਈ ਉਨ੍ਹਾਂ ਨੂੰ ਇਹ ਹੱਕ ਹੈ ਪਈ ਉਹ ਆਪਣੇ ਵਿਚਾਰ ਦੂਜਿਆਂ ਸਿਰ ਧਗਾਨੇ ਮੜ੍ਹਨ। ਇਹਦੇ ਉਲਟ ਪੰਜਾਬੀ ਸੂਫ਼ੀ ਅਦਬ ਦਰਸ ਦਿੰਦਾ ਹੈ ਪਈ ਬੰਦੇ ਦਾ ਰੱਬ ਨਾਲ ਸਾਂਗਾ ਜ਼ਾਤੀ ਪੱਧਰ ਦਾ ਹੈ ਇਸੇ ਲਈ ਉਹ ਮੁਲਾਣਿਆਂ ਦੀ ਨਿਖੇਦੀ ਕਰਦੇ ਸਨ। ਬਹੁਤ ਸਾਰੇ ਸੂਫ਼ੀ ਆਪਣੇ ਬੂਹੇ ਗ਼ੀਰਮਸਲਮਾਂ ਅਤੇ ਨਿੱਕੀਆਂ ਜ਼ਾਤਾਂ ਦੇ ਨਵੇਂ ਮੁਸਲਮਾਨ ਹੋਣ ਵਾਲੀਆਂ ਲਈ ਖਲੇ ਰੱਖਦੇ ਸਨ ਜਿਹਨਾਂ ਨੂੰ ਹਾਕਮ ਮਿਲ ਸ਼ੂਦਰ ਸਮਝਦਾ ਸੀ। ਬੰਦੇ ਅਤੇ ਰੱਬ ਦੇ ਸਾਂਗੇ ਨੂੰ ਜ਼ਾਤੀ ਸਮਝਦਿਆਂ ਹੋਇਆਂ ਸੂਫ਼ੀ, ਰਿਆਸਤ ਦੀ ਸਿਆਸਤ ਅਤੇ ਮਜ਼ਹਬ ਨੂੰ ਵਖ ਰੱਖਦੇ ਸਨ। ਅੱਜ ਵੀ ਅਮਰੀਕਾ ਸਣੇ ਜੱਗ ਦੀਆਂ ਸੈਕੂਲਰ ਰਿਆਸਤਾਂ ਵਿਚ ਬੜੇ ਲੋਕ ਮਜ਼੍ਹਬੀ ਹਨ। ਇਸ ਲਈ ਆਖਿਆ ਜਾ ਸਕਦਾ ਹੈ ਪਈ ਸੂਫ਼ੀ ਵਿਚਾਰਧਾਰਾ ਆਪਣੇ ਵੇਲ਼ੇ ਤੋਂ ਅਗਾਂਹ ਦੀ ਗੱਲ ਸੀ ।।।। ਮਤਲਬ ਇਹ ਪਈ ਉਹ ਵਿਚਾਰ ਜਿਹਦੇ ਤੇ ਯੂਰਪ ਵਿਚ ਬੜਾ ਚਿਰ ਮਗਰੋਂ ਅਤੇ ਪਾਕਿਸਤਾਨ ਵਿੱਚ ਹਾਲੇ ਵੀ ਅਮਲ ਨਹੀਂ ਹੋਇਆ।

ਮਜ਼੍ਹਬੀ ਹਲਕਿਆਂ ਅਤੇ ਨਜ਼ਰੀਆ ਪਾਕਿਸਤਾਨ ਦੇ ਸਰਜਨਹਾਰਾਂ ਨੇ ਪੜ੍ਹਾਈ ਦੇ ਨਿਜ਼ਾਮ ਵਿਚ ਓਭੜ ਬੋਲੀਆਂ ਨੂੰ ਲਾਜ਼ਮੀ ਮਿੱਥ ਕੇ ਇਸ ਗੱਲ ਨੂੰ ਪੱਕਾ ਕੀਤਾ ਪਈ ਲੋਕਾਈ ਨੂੰ ਉਨ੍ਹਾਂ ਦੇ ਕੌਮੀ ਪੜ੍ਹਾਈ ਵਸੀਲਿਆਂ ਤੋਂ ਦੁਰਾਡੇ ਰੱਖਿਆ ਜਾਵੇ। ਉਨ੍ਹਾਂ ਨੂੰ ਸੂਫ਼ੀ ਮਤ ਦੀ ਸੈਕੂਲਰ ਰੂਹ ਦਾ ਚੰਗੀ ਤਰ੍ਹਾਂ ਪਤਾ ਸੀ। ਇਸ ਲਈ ਜੇ ਸਾਨੂੰ ਅਗੋਂਹੇ ਵਿਚਾਰਾਂ ਵਾਲਾ ਚੌਗਿਰਦਾ ਬਣਾਉਣਾ ਹੈ ਤੇ ਸਾਨੂੰ ਅਪਣਾ ਤਰੀਕਾ ਬਦਲਣਾ ਪਵੇ ਗਾ। ਸਾਨੂੰ ਆਪਣੀਆਂ ਮਾਂ ਬੋਲੀਆਂ ਨੂੰ ਪੜ੍ਹਾਈ ਦਾ ਵਸੀਲਾ ਬਣਾਉਣਾ ਪਵੇ ਗਾ ਤਾਂ ਜੇ ਆਉਣ ਵਾਲੀਆਂ ਪੀੜ੍ਹੀਆਂ ਇਨਸਾਨ ਪ੍ਰਸਤ ਰਵਾਇਤਾਂ ਲੈ ਕੇ ਅਗਾਂਹ ਵਧਣ।

ਤਾਰੀਖ਼ੀ ਤਜਰਬਾ ਵੀ ਇਹੋ ਦਸ ਪਾਉਂਦਾ ਹੈ ਪਈ ਮਾਂ ਬੋਲੀਆਂ ਨੂੰ ਪੜ੍ਹਾਈ ਦਾ ਵਸੀਲਾ ਬਣਾਏ ਬਿਨਾ ਨਾ ਤੇ ਲੋਕਾਈ ਨੂੰ ਪੜ੍ਹਾਇਆ ਜਾ ਸਕਦਾ ਹੈ ਤੇ ਨਾ ਈ ਅਗੋਂਹੇ ਵਿਚਾਰ ਪੈਦਾ ਕਰਨ ਦਾ ਟੀਚਾ ਸਿਰੇ ਚੜ੍ਹ ਸਕਦਾ ਹੈ। ਮਾਂ ਬੋਲੀ ਨੂੰ ਪੜ੍ਹਾਈ ਦਾ ਵਸੀਲਾ ਬਣਾ ਕੇ ਈ ਇਸ ਨਾਲ ਮਕਦਾਰੀ ਅਤੇ ਮਾਈਆਰੀ ਬਦਲੀਆਂ ਲਿਆਂਦੀਆਂ ਜਾ ਸਕਦੀਆਂ ਹਨ। ਜਨਾਬ ਮਾਜਦ ਸ਼ੇਖ਼ ਸਾਹਿਬ ਨੇ ਵੀ ਤਾਰੀਖ਼ੀ ਸੰਦਾਂ ਨਾਲ ਇਹੋ ਸਾਬਤ ਕੀਤਾ ਹੈ ਪਈ ਜਦੋਂ ਅੰਗਰੇਜ਼ਾਂ ਨੇ ਪੰਜਾਬ ਤੇ ਮੱਲ ਮਾਰੀ ਉਸ ਵੇਲ਼ੇ ਲਾਹੌਰ ਅਤੇ ਇਸ ਦੇ ਆਲ ਦੁਆਲੇ ਪੜ੍ਹਾਈ ਦੀ ਦਰ 80 ਫ਼ੀਸਦ ਸੀ ਜਿਹੜੀ 2010 ਵਿਚ 10 ਫ਼ੀਸਦ ਤੋਂ ਵੀ ਘੱਟ ਹੈ। ਉਸ ਵੇਲ਼ੇ ਪੜ੍ਹਾਈ ਦਰ ਦੇ ਵਧਣ ਦਾ ਕਾਰਨ ਇਹ ਸੀ ਪਈ ਪੰਜਾਬੀ ਮਾਂ ਬੋਲੀ ਪੜ੍ਹਾਈ ਦਾ ਵਸੀਲਾ ਸੀ ਅਤੇ ਇਹਨੂੰ ਢਾ ਉਰਦੂ ਪਾਰੋਂ ਲੱਗੀ।

ਉਸੇ ਦੌਰ ਵਿੱਚ ਕੁੱਝ ਅੰਗਰੇਜ਼ ਅਫ਼ਸਰਾਂ ਨੇ ਵੀ ਪੇਸ਼ੀਨ ਗੋਈ ਕੀਤੀ ਸੀ ਪਈ ਜੇ ਮਾਂ ਬੋਲੀ ਨੂੰ ਪੜ੍ਹਾਈ ਦਾ ਵਸੀਲਾ ਨਾ ਬਣਾਇਆ ਗਿਆ ਤੇ ਲੋਕਾਈ ਨੂੰ ਪੜ੍ਹਿਆ ਲਿਖਿਆ ਬਣਾਉਣ ਦੇ ਟੀਚੇ ਤੇ ਨਹੀਂ ਅਪੜਿਆ ਜਾ ਸਕਦਾ। ਉਨ੍ਹਾਂ ਦੀ ਦਲੀਲ ਸੀ ਪਈ ਜਦੋਂ ਬਰਤਾਨੀਆ ਵਿਚ ਲਾਤੀਨੀ ਬੋਲੀ ਪੜ੍ਹਾਈ ਦਾ ਵਸੀਲਾ ਸੀ ਤੇ ਲੋਕ ਬੜੇ ਘੱਟ ਪੜ੍ਹੇ ਲਿਖੇ ਸਨ। ਜਦੋਂ ਉਹਦੀ ਥਾਂ ਫ਼ਰਾਂਸੀਸੀ ਬੋਲੀ ਲਾਈ ਗਈ ਤੇ ਪੜ੍ਹੀਆਂ ਲਿਖੀਆਂ ਵਿੱਚ ਕੁੱਝ ਵਾਧਾ ਹੋਇਆ ਪਰ ਵੱਡੀ ਪੱਧਰ ਤੇ ਲੋਕਾਈ ਦੀ ਪੜ੍ਹਾਈ ਲਿਖਾਈ ਵਿਚ ਵਾਧਾ ਉਦੋਂ ਈ ਹੋਇਆ ਜਦੋਂ ਸੀਲਟਕ ਬੋਲੀ ਨੂੰ ਅੰਗਰੇਜ਼ੀ ਬੋਲੀ ਦਾ ਦਰਜਾ ਦੇ ਕੇ ਪੜ੍ਹਾਈ ਲਿਖਾਈ ਦਾ ਵਸੀਲਾ ਬਣਾਇਆ ਗਿਆ।

ਉੱਤੇ ਦੱਸੀਆਂ ਮਕਦਾਰੀ ਬਦਲੀਆਂ ਤੋਂ ਵਖ ਮਾਂ ਬੋਲੀ ਦੇ ਪੜ੍ਹਾਈ ਲਿਖਾਈ ਦਾ ਵਸੀਲਾ ਬਣਨ ਨਾਲ ਮਾਈਆਰੀ ਬਦਲੀਆਂ ਵੀ ਆਉਂਦੀਆਂ ਹਨ। ਪਹਿਲੀ ਗੱਲ ਤੇ ਇਹੋ ਹੈ ਪਈ ਬਹੁਤ ਸਾਰੀਆਂ ਕਾਹਡਾਂ ਨੇ ਇਹ ਸਾਬਤ ਕਰ ਦਿੱਤਾ ਹੈ ਪਈ ਜਿਹੜਾ ਨਿਆਣਾ ਅਪਣੀ ਮਾਂ ਬੋਲੀ ਵਿਚ ਹੁਸ਼ਿਆਰ ਹੁੰਦਾ ਹੈ ਉਹ ਦੂਜਿਆਂ ਬੋਲੀਆਂ ਵੀ ਸੌਖਾ ਈ ਸਮਝ ਲੈਂਦਾ ਹੈ। ਦੂਜਾ, ਤਾਰੀਖ਼ੀ ਪੱਖੋਂ ਵੇਖੋ ਪਈ ਮਾਂ ਬੋਲੀਆਂ ਨੂੰ ਅਪਣਾਉਣ ਵਾਲੇ ਦੇਸ ਇਲਮ ਹਾਸਲ ਕਰਨ ਉਤੇ ਸਰਜਨ ਦੇ ਕੰਮਾਂ ਵਿਚ ਅੱਗੇ ਹਨ। ਚੜ੍ਹਦੇ ਏਸ਼ੀਆ ਦੇ ਦੇਸਾਂ ਜਿਵੇਂ ਚੀਨ, ਜਾਪਾਨ, ਕੋਰੀਆ, ਅਤੇ ਦੱਖਣੀ ਹਿੰਦੁਸਤਾਨ ਜਿੱਥੇ ਮਾਂ ਬੋਲੀਆਂ ਨੂੰ ਪੜ੍ਹਾਈ ਲਿਖਾਈ ਦਾ ਵਸੀਲਾ ਬਣਾਇਆ ਗਿਆ, ਪਾਕਿਸਤਾਨ ਅਤੇ ਉਤਰੀ ਹਿੰਦੁਸਤਾਨ ਨਾਲੋਂ ਬਹੁਤ ਅੱਗੇ ਹਨ।

ਇਹਦੇ ਵਿਚ ਕੋਈ ਸ਼ੱਕ ਵਾਲੀ ਗੱਲ ਨਹੀਂ ਪਈ ਜਰਨ ਤੇ ਸਹਿਣ ਪੈਦਾ ਕਰਨ ਲਈ ਮਾਂ ਬੋਲੀਆਂ ਨੂੰ ਪੜ੍ਹਾਈ ਲਿਖਾਈ ਦਾ ਵਸੀਲਾ ਬਣਾਉਣਾ ਦੂਜਿਆਂ ਹੋਰਨਾਂ ਸ਼ਰਤਾਂ ਵਿੱਚੋਂ ਉੱਕਾ ਇਕ ਸ਼ਰਤ ਹੈ। ਇਹਦੇ ਤੋਂ ਵਖ ਵੀ ਹੋਰ ਬੜੀਆਂ ਸ਼ਰਤਾਂ ਨੇਂ ਜਿਹਨਾਂ ਦਾ ਵੇਰਵਾ ਇਸ ਇਕ ਕਾਲਮ ਵਿਚ ਨਹੀਂ ਹੋ ਸਕਦਾ।

 

More

Your Name:
Your E-mail:
Subject:
Comments: